Pular para o conteúdo
Publicidade

ਲੇਵਿਆਂ 9

ਜਾਜਕ ਦੀ ਸੇਵਕਾਈ ਦੀ ਸ਼ੁਰੂਆਤ

1 ਅੱਠਵੇਂ ਦਿਨ ਮੋਸ਼ੇਹ ਨੇ ਹਾਰੋਨ ਅਤੇ ਉਸਦੇ ਪੁੱਤਰਾਂ ਅਤੇ ਇਸਰਾਏਲ ਦੇ ਬਜ਼ੁਰਗਾਂ ਨੂੰ ਬੁਲਾਇਆ। 2 ਉਸ ਨੇ ਹਾਰੋਨ ਨੂੰ ਕਿਹਾ, "ਆਪਣੇ ਪਾਪ ਦੀ ਭੇਟ9:2 ਪਾਪ ਦੀ ਭੇਟ ਅਰਥਾਤ ਸ਼ੁੱਧੀਕਰਨ ਦੀ ਭੇਟ ਲਈ ਇੱਕ ਵੱਛਾ ਅਤੇ ਹੋਮ ਦੀ ਭੇਟ ਲਈ ਇੱਕ ਭੇਡੂ ਲੈ, ਦੋਵੇਂ ਬਿਨਾਂ ਕਿਸੇ ਨੁਕਸ ਦੇ ਹੋਣ ਅਤੇ ਉਹਨਾਂ ਨੂੰ ਯਾਹਵੇਹ ਦੇ ਅੱਗੇ ਪੇਸ਼ ਕਰ। 3 ਫਿਰ ਇਸਰਾਏਲੀਆਂ ਨੂੰ ਆਖੋ, ‘ਪਾਪ ਦੀ ਭੇਟ ਲਈ ਇੱਕ ਬੱਕਰਾ, ਇੱਕ ਵੱਛਾ ਅਤੇ ਇੱਕ ਲੇਲਾ ਇੱਕ ਸਾਲ ਦਾ ਅਤੇ ਨਿਰਦੋਸ਼ ਹੋਮ ਦੀ ਭੇਟ ਲਈ ਲਓ, 4 ਅਤੇ ਇੱਕ ਬਲਦ ਅਤੇ ਇੱਕ ਭੇਡੂ ਇੱਕ ਸੁੱਖ-ਸਾਂਦ ਦੀ ਭੇਟ ਲਈ ਯਾਹਵੇਹ ਦੇ ਅੱਗੇ ਬਲੀਦਾਨ ਚੜ੍ਹਾਉਣ ਲਈ, ਅਨਾਜ਼ ਦੀ ਭੇਟ ਦੇ ਨਾਲ ਜ਼ੈਤੂਨ ਦੇ ਤੇਲ ਵਿੱਚ ਮਿਲਿਆ ਹੋਇਆ। ਅੱਜ ਲਈ ਯਾਹਵੇਹ ਤੁਹਾਨੂੰ ਪ੍ਰਗਟ ਹੋਵੇਗਾ।’ "

5 ਉਹ ਉਹਨਾਂ ਚੀਜ਼ਾਂ ਨੂੰ ਲੈ ਗਏ ਜਿਨ੍ਹਾਂ ਦਾ ਮੋਸ਼ੇਹ ਨੇ ਹੁਕਮ ਦਿੱਤਾ ਸੀ ਮੰਡਲੀ ਦੇ ਤੰਬੂ ਦੇ ਸਾਹਮਣੇ ਸਾਰੀ ਸਭਾ ਨੇੜੇ ਆਈ ਅਤੇ ਯਾਹਵੇਹ ਦੇ ਅੱਗੇ ਖੜ੍ਹੀ ਹੋ ਗਈ। 6 ਫਿਰ ਮੋਸ਼ੇਹ ਨੇ ਆਖਿਆ, "ਇਹੀ ਹੈ ਜੋ ਤੁਹਾਨੂੰ ਯਾਹਵੇਹ ਨੇ ਕਰਨ ਦਾ ਹੁਕਮ ਦਿੱਤਾ ਹੈ, ਤਾਂ ਜੋ ਤੁਹਾਡੇ ਉੱਤੇ ਯਾਹਵੇਹ ਦੀ ਮਹਿਮਾ ਪ੍ਰਗਟ ਹੋਵੇ।"

7 ਮੋਸ਼ੇਹ ਨੇ ਹਾਰੋਨ ਨੂੰ ਆਖਿਆ, "ਜਗਵੇਦੀ ਉੱਤੇ ਆ ਅਤੇ ਆਪਣੀ ਪਾਪ ਦੀ ਭੇਟ ਅਤੇ ਹੋਮ ਦੀ ਭੇਟ ਚੜ੍ਹਾ ਅਤੇ ਆਪਣੇ ਲਈ ਅਤੇ ਸਾਰੇ ਲੋਕਾਂ ਦੇ ਲਈ ਪ੍ਰਾਸਚਿਤ ਕਰ; ਲੋਕਾਂ ਲਈ ਚੜ੍ਹਾਵਾ ਚੜ੍ਹਾਓ ਅਤੇ ਉਹਨਾਂ ਲਈ ਪ੍ਰਾਸਚਿਤ ਕਰੋ, ਜਿਵੇਂ ਕਿ ਯਾਹਵੇਹ ਨੇ ਹੁਕਮ ਦਿੱਤਾ ਹੈ।"

8 ਇਸ ਲਈ ਹਾਰੋਨ ਜਗਵੇਦੀ ਕੋਲ ਆਇਆ ਅਤੇ ਆਪਣੇ ਲਈ ਪਾਪ ਦੀ ਭੇਟ ਵਜੋਂ ਵੱਛੇ ਨੂੰ ਵੱਢਿਆ। 9 ਹਾਰੋਨ ਦੇ ਪੁੱਤਰ ਉਸ ਕੋਲ ਲਹੂ ਲਿਆਏ ਅਤੇ ਉਸ ਨੇ ਆਪਣੀ ਉਂਗਲ ਲਹੂ ਵਿੱਚ ਡੁਬੋ ਕੇ ਜਗਵੇਦੀ ਦੇ ਸਿੰਗਾਂ ਉੱਤੇ ਪਾ ਦਿੱਤੀ। ਬਾਕੀ ਦਾ ਲਹੂ ਉਸ ਨੇ ਜਗਵੇਦੀ ਦੇ ਹੇਠਾਂ ਡੋਲ੍ਹ ਦਿੱਤਾ। 10 ਪਰ ਪਾਪ ਬਲੀ ਦੀ ਭੇਟ ਦੀ ਚਰਬੀ, ਗੁਰਦੇ ਅਤੇ ਕਲੇਜੇ ਦੇ ਉੱਪਰਲੀ ਝਿੱਲੀ ਨੂੰ ਉਸਨੇ ਜਗਵੇਦੀ ਦੇ ਉੱਤੇ ਸਾੜਿਆ, ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ। 11 ਉਸ ਨੇ ਡੇਰੇ ਦੇ ਬਾਹਰ ਮਾਸ ਅਤੇ ਖੱਲ ਨੂੰ ਸਾੜ ਦਿੱਤਾ।

12 ਫਿਰ ਉਸਨੇ ਹੋਮ ਦੀ ਭੇਟ ਨੂੰ ਵੱਢ ਦਿੱਤਾ। ਹਾਰੋਨ ਦੇ ਪੁੱਤਰਾਂ ਨੇ ਉਸਨੂੰ ਲਹੂ ਸੌਂਪਿਆ ਅਤੇ ਉਸਨੇ ਇਸਨੂੰ ਜਗਵੇਦੀ ਦੇ ਪਾਸਿਆਂ ਉੱਤੇ ਛਿੜਕਿਆ। 13 ਉਹਨਾਂ ਨੇ ਹੋਮ ਦੀ ਭੇਟ ਦੇ ਟੁਕੜੇ-ਟੁਕੜੇ ਕਰਕੇ ਸਿਰ ਸਮੇਤ ਉਸ ਨੂੰ ਸੌਂਪਿਆ ਅਤੇ ਉਸ ਨੇ ਉਹਨਾਂ ਨੂੰ ਜਗਵੇਦੀ ਉੱਤੇ ਸਾੜ ਦਿੱਤਾ। 14 ਉਸਨੇ ਆਦਰਾਂ ਅਤੇ ਲੱਤਾਂ ਨੂੰ ਧੋਤਾ ਅਤੇ ਉਹਨਾਂ ਨੂੰ ਜਗਵੇਦੀ ਉੱਤੇ ਹੋਮ ਦੀ ਭੇਟ ਦੇ ਉੱਪਰ ਸਾੜ ਦਿੱਤਾ।

15 ਹਾਰੋਨ ਫਿਰ ਉਹ ਭੇਟ ਲਿਆਇਆ ਜੋ ਲੋਕਾਂ ਲਈ ਸੀ। ਉਸਨੇ ਲੋਕਾਂ ਦੀ ਪਾਪ ਬਲੀ ਲਈ ਬੱਕਰਾ ਲਿਆ ਅਤੇ ਉਸਨੂੰ ਵੱਢਿਆ ਅਤੇ ਉਸਨੂੰ ਪਾਪ ਦੀ ਭੇਟ ਵਜੋਂ ਚੜ੍ਹਾਇਆ ਜਿਵੇਂ ਉਸਨੇ ਪਹਿਲੇ ਬਲੀਦਾਨ ਨਾਲ ਕੀਤਾ ਸੀ।

16 ਉਹ ਹੋਮ ਦੀ ਭੇਟ ਲਿਆਇਆ ਅਤੇ ਉਸ ਨੂੰ ਬਿਧੀ ਦੇ ਅਨੁਸਾਰ ਚੜ੍ਹਾਇਆ। 17 ਉਹ ਅਨਾਜ ਦੀ ਭੇਟ ਵੀ ਲਿਆਇਆ, ਇੱਕ ਮੁੱਠੀ ਭਰ ਲਿਆ ਅਤੇ ਸਵੇਰ ਦੀ ਹੋਮ ਬਲੀ ਨਾਲ ਇਸਨੂੰ ਜਗਵੇਦੀ ਉੱਤੇ ਸਾੜ ਦਿੱਤਾ।

18 ਉਸਨੇ ਬਲਦ ਅਤੇ ਭੇਡੂ ਨੂੰ ਲੋਕਾਂ ਲਈ ਸੁੱਖ-ਸਾਂਦ ਦੀ ਭੇਟ ਵਜੋਂ ਵੱਢਿਆ। ਹਾਰੋਨ ਦੇ ਪੁੱਤਰਾਂ ਨੇ ਉਸਨੂੰ ਲਹੂ ਸੌਂਪਿਆ ਅਤੇ ਉਸਨੇ ਇਸਨੂੰ ਜਗਵੇਦੀ ਦੇ ਪਾਸਿਆਂ ਉੱਤੇ ਛਿੜਕਿਆ। 19 ਪਰ ਬਲਦ ਅਤੇ ਭੇਡੂ ਦੇ ਚਰਬੀ ਦੇ ਹਿੱਸੇ ਅਰਥਾਤ ਮੋਟੀ ਪੂਛ, ਚਰਬੀ ਜੋ ਆਂਦਰਾਂ ਨੂੰ ਢੱਕਦੀ ਹੈ, ਗੁਰਦੇ ਅਤੇ ਕਲੇਜੇ ਦੇ ਉੱਪਰਲੀ ਝਿੱਲੀ ਉਸ ਦੇ ਕੋਲ ਲਿਆਏ, 20 ਇਹਨਾਂ ਨੂੰ ਉਹਨਾਂ ਨੇ ਛਾਤੀਆਂ ਉੱਤੇ ਰੱਖਿਆ ਅਤੇ ਫਿਰ ਹਾਰੋਨ ਨੇ ਜਗਵੇਦੀ ਉੱਤੇ ਚਰਬੀ ਨੂੰ ਸਾੜ ਦਿੱਤਾ। 21 ਹਾਰੋਨ ਨੇ ਛਾਤੀਆਂ ਅਤੇ ਸੱਜੇ ਪੱਟ ਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਇਆ, ਜਿਵੇਂ ਕਿ ਮੋਸ਼ੇਹ ਨੇ ਹੁਕਮ ਦਿੱਤਾ ਸੀ।

22 ਤਦ ਹਾਰੋਨ ਨੇ ਲੋਕਾਂ ਵੱਲ ਆਪਣੇ ਹੱਥ ਚੁੱਕ ਕੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਪਾਪ ਦੀ ਭੇਟ, ਹੋਮ ਦੀ ਭੇਟ ਅਤੇ ਸੁੱਖ-ਸਾਂਦ ਦੀ ਭੇਟ ਚੜ੍ਹਾ ਕੇ, ਉਹ ਹੇਠਾਂ ਉਤਰਿਆ।

23 ਫਿਰ ਮੋਸ਼ੇਹ ਅਤੇ ਹਾਰੋਨ ਮੰਡਲੀ ਵਾਲੇ ਤੰਬੂ ਵਿੱਚ ਗਏ। ਜਦੋਂ ਉਹ ਬਾਹਰ ਆਏ, ਉਹਨਾਂ ਨੇ ਲੋਕਾਂ ਨੂੰ ਅਸੀਸ ਦਿੱਤੀ; ਅਤੇ ਯਾਹਵੇਹ ਦੀ ਮਹਿਮਾ ਸਾਰੇ ਲੋਕਾਂ ਨੂੰ ਦਿਖਾਈ ਦਿੱਤੀ। 24 ਯਾਹਵੇਹ ਦੀ ਹਜ਼ੂਰੀ ਵਿੱਚੋਂ ਅੱਗ ਨਿਕਲੀ ਅਤੇ ਹੋਮ ਦੀ ਭੇਟ ਅਤੇ ਜਗਵੇਦੀ ਉੱਤੇ ਚਰਬੀ ਦੇ ਹਿੱਸੇ ਨੂੰ ਭਸਮ ਕਰ ਦਿੱਤਾ ਅਤੇ ਜਦੋਂ ਸਾਰੇ ਲੋਕਾਂ ਨੇ ਇਹ ਦੇਖਿਆ, ਤਾਂ ਉਹ ਖੁਸ਼ੀ ਨਾਲ ਉੱਚੀ-ਉੱਚੀ ਬੋਲੇ ਅਤੇ ਮੂੰਹ ਭਾਰ ਡਿੱਗ ਕੇ ਝੁਕ ਗਏ।

Estes versículos te tocaram? Ore agora!

+581 estão orando agora.

Junte-se à corrente de oração.