Pular para o conteúdo
Publicidade

ਲੇਵਿਆਂ 27

ਛੁਡਾਉਣ ਦੇ ਨੇਮ

1 ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, 2 "ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜੇ ਕੋਈ ਸੁੱਖਣਾ ਸੁੱਖ ਕੇ ਕਿਸੇ ਮਨੁੱਖ ਨੂੰ ਯਾਹਵੇਹ ਦੇ ਲਈ ਅਰਪਣ ਕਰੇ ਤਾਂ ਤੇਰੇ ਠਹਿਰਾਏ ਹੋਵੇ ਮੁੱਲ ਦੇ ਅਨੁਸਾਰ ਉਹ ਯਾਹਵੇਹ ਦੇ ਹੋਣਗੇ। 3 ਵੀਹ ਤੋਂ ਸੱਠ ਸਾਲ ਦੀ ਉਮਰ ਦੇ ਮਰਦ ਦੀ ਕੀਮਤ ਚਾਂਦੀ ਦੇ ਪੰਜਾਹ ਸ਼ੈਕੇਲ27:3 ਪੰਜਾਹ ਸ਼ੈਕੇਲ ਲਗਭਗ 11.5 ਗ੍ਰਾਮ ਵਿੱਚ, ਪਵਿੱਤਰ ਸਥਾਨ ਦੇ ਸ਼ੈਕੇਲ ਅਨੁਸਾਰ ਨਿਰਧਾਰਤ ਕਰੋ। 4 ਇੱਕ ਔਰਤ ਲਈ, ਉਸਦਾ ਮੁੱਲ ਤੀਹ ਸ਼ੈਕੇਲ ਤੇ ਨਿਰਧਾਰਤ ਹੋਵੇ। 5 ਪੰਜ ਤੋਂ ਵੀਹ ਸਾਲ ਦੀ ਉਮਰ ਦੇ ਵਿਅਕਤੀ ਲਈ, ਇੱਕ ਮਰਦ ਦਾ ਮੁੱਲ ਵੀਹ ਸ਼ੈਕੇਲ ਅਤੇ ਇੱਕ ਔਰਤ ਦਾ ਦਸ ਸ਼ੈਕੇਲ ਹੋਵੇ। 6 ਜੇਕਰ ਉਸਦੀ ਉਮਰ ਇੱਕ ਮਹੀਨੇ ਤੋਂ ਪੰਜ ਸਾਲ ਤੱਕ ਹੋਵੇ, ਇੱਕ ਮੁੰਡੇ ਦਾ ਮੁੱਲ ਚਾਂਦੀ ਦੇ ਪੰਜ ਸ਼ੈਕੇਲ ਅਤੇ ਇੱਕ ਕੁੜੀ ਦਾ ਮੁੱਲ ਤਿੰਨ ਸ਼ੈਕੇਲ ਚਾਂਦੀ ਦੇ ਹਿਸਾਬ ਨਾਲ ਨਿਰਧਾਰਤ ਹੋਵੇ। 7 ਸੱਠ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਲਈ, ਇੱਕ ਮਰਦ ਦਾ ਮੁੱਲ ਪੰਦਰਾਂ ਸ਼ੈਕੇਲ ਅਤੇ ਇੱਕ ਔਰਤ ਦਾ ਦਸ ਸ਼ੈਕੇਲ ਨਿਰਧਾਰਤ ਹੋਵੇ। 8 ਜੇਕਰ ਕੋਈ ਵੀ ਸੁੱਖਣਾ ਦੇਣ ਵਾਲਾ ਵਿਅਕਤੀ ਨਿਰਧਾਰਤ ਰਕਮ ਦਾ ਭੁਗਤਾਨ ਕਰਨ ਲਈ ਬਹੁਤ ਗਰੀਬ ਹੈ, ਤਾਂ ਸਮਰਪਿਤ ਕੀਤਾ ਹੋਇਆ ਵਿਅਕਤੀ ਜਾਜਕ ਦੇ ਅੱਗੇ ਆਵੇ, ਅਤੇ ਜਾਜਕ ਉਸਦਾ ਮੁੱਲ ਠਹਿਰਾਵੇ ਅਰਥਾਤ ਸੁੱਖਣਾ ਸੁੱਖਣ ਵਾਲੇ ਦੀ ਸਮਰੱਥਾ ਦੇ ਅਨੁਸਾਰ ਉਸ ਦਾ ਮੁੱਲ ਠਹਿਰਾਵੇ।

9 " ‘ਜੇਕਰ ਉਹ ਉਹਨਾਂ ਪਸ਼ੂਆਂ ਵਿੱਚੋਂ ਹੋਵੇ, ਜਿਨ੍ਹਾਂ ਨੂੰ ਲੋਕ ਯਾਹਵੇਹ ਦੇ ਅੱਗੇ ਚੜ੍ਹਾਉਂਦੇ ਹਨ, ਤਾਂ ਉਹ ਸਭ ਕੁਝ ਜੋ ਉਨ੍ਹਾਂ ਪਸ਼ੂਆਂ ਵਿੱਚੋਂ ਯਾਹਵੇਹ ਦੇ ਅੱਗੇ ਚੜ੍ਹਾਇਆ ਜਾਂਦਾ ਹੈ ਪਵਿੱਤਰ ਹੋਵੇਗਾ। 10 ਉਹ ਇਸ ਨੂੰ ਨਾ ਬਦਲੇ ਨਾ ਇੱਕ ਚੰਗੇ ਦੇ ਬਦਲੇ ਇੱਕ ਮਾੜੇ ਨੂੰ ਬਦਲੇ, ਨਾ ਮਾੜੇ ਦੇ ਬਦਲੇ ਚੰਗੇ ਨੂੰ ਬਦਲੇ, ਜੇਕਰ ਉਹ ਇੱਕ ਜਾਨਵਰ ਨੂੰ ਦੂਜੇ ਜਾਨਵਰ ਦੀ ਥਾਂ ਲੈਣ, ਤਾਂ ਉਹ ਅਤੇ ਬਦਲੇ ਹੋਵੇ ਦੋਵੇਂ ਪਵਿੱਤਰ ਹੋ ਜਾਂਦੇ ਹਨ। 11 ਅਤੇ ਜੇਕਰ ਉਹ ਅਸ਼ੁੱਧ ਪਸ਼ੂ ਹੋਵੇ, ਜਿਨ੍ਹਾਂ ਨੂੰ ਯਾਹਵੇਹ ਦੇ ਅੱਗੇ ਨਹੀਂ ਚੜ੍ਹਾਉਂਦੇ ਤਾਂ ਅਜਿਹੇ ਪਸ਼ੂਆਂ ਨੂੰ ਉਹ ਜਾਜਕ ਦੇ ਅੱਗੇ ਲਿਆਵੇ। 12 ਤਦ ਜਾਜਕ ਉਸਨੂੰ ਮਾੜਾ ਜਾ ਚੰਗਾ ਜਾਂਚ ਕੇ ਉਸਦਾ ਮੁੱਲ ਠਹਿਰਾਵੇਗਾ ਅਤੇ ਜਿਨ੍ਹਾਂ ਜਾਜਕ ਠਹਿਰਾਵੇ, ਉਸ ਦਾ ਮੁੱਲ ਉਨ੍ਹਾਂ ਹੀ ਹੋਵੇਗਾ। 13 ਜੇਕਰ ਮਾਲਕ ਜਾਨਵਰ ਨੂੰ ਛੁਡਾਉਣਾ ਚਾਹੁੰਦਾ ਹੈ, ਤਾਂ ਇਸਦੇ ਮੁੱਲ ਵਿੱਚ ਪੰਜਵਾਂ ਹਿੱਸਾ ਜੋੜ ਕੇ ਹੋਰ ਦੇਵੇ।

14 " ‘ਜੇ ਕੋਈ ਆਪਣੇ ਘਰ ਨੂੰ ਪਵਿੱਤਰ ਬਣਾਉਣ ਵਜੋਂ ਯਾਹਵੇਹ ਨੂੰ ਸਮਰਪਿਤ ਕਰਦਾ ਹੈ, ਤਾਂ ਜਾਜਕ ਉਸ ਦੇ ਚੰਗੇ ਜਾਂ ਮਾੜੇ ਗੁਣਾਂ ਦਾ ਨਿਰਣਾ ਕਰਕੇ ਉਸਦਾ ਮੁੱਲ ਠਹਿਰਾਵੇ। ਜਾਜਕ ਜਿਨ੍ਹਾਂ ਮੁੱਲ ਠਹਿਰਾਵੇ ਉਸਦਾ ਮੁੱਲ ਉਨ੍ਹਾਂ ਹੀ ਹੋਵੇ। 15 ਜੇਕਰ ਆਪਣਾ ਘਰ ਪਵਿੱਤਰ ਕਰਨ ਵਾਲਾ ਇਸ ਨੂੰ ਛੁਡਾਉਣਾ ਚਾਹੇ, ਤਾਂ ਉਹ ਇਸਦੀ ਕੀਮਤ ਵਿੱਚ ਪੰਜਵਾਂ ਹਿੱਸਾ ਜੋੜ ਕੇ ਦੇਵੇ, ਅਤੇ ਘਰ ਦੁਬਾਰਾ ਉਸਦਾ ਬਣ ਜਾਵੇਗਾ।

16 " ‘ਜੇ ਕੋਈ ਆਪਣੇ ਪਰਿਵਾਰ ਦੀ ਜ਼ਮੀਨ ਦਾ ਕੁਝ ਹਿੱਸਾ ਯਾਹਵੇਹ ਨੂੰ ਸਮਰਪਿਤ ਕਰਦਾ ਹੈ, ਤਾਂ ਇਸਦਾ ਮੁੱਲ ਉਸ ਬੀਜ ਦੀ ਮਾਤਰਾ ਦੇ ਅਨੁਸਾਰ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ, ਜੌਂ ਬੀਜ ਦੇ ਲਈ ਇੱਕ ਸੌ ਪੈਂਤੀ ਕਿੱਲੋ ਚਾਂਦੀ ਦੇ ਪੰਜਾਹ ਸ਼ੈਕੇਲ ਹੋਵੇ। 17 ਜੇ ਉਹ ਜੁਬਲੀ ਦੇ ਸਾਲ ਦੌਰਾਨ ਕੋਈ ਖੇਤ ਸਮਰਪਿਤ ਕਰਦੇ ਹਨ, ਤਾਂ ਜੋ ਮੁੱਲ ਨਿਰਧਾਰਤ ਕੀਤਾ ਗਿਆ ਹੈ ਉਹ ਰਹਿੰਦਾ ਹੈ। 18 ਪਰ ਜੇਕਰ ਉਹ ਜੁਬਲੀ ਦੇ ਸਾਲ ਤੋਂ ਬਾਅਦ ਇੱਕ ਖੇਤ ਸਮਰਪਿਤ ਕਰਦੇ ਹਨ, ਤਾਂ ਜਾਜਕ ਉਸ ਦਾ ਮੁੱਲ ਉਹਨਾਂ ਸਾਲਾਂ ਦੀ ਸੰਖਿਆ ਦੇ ਅਨੁਸਾਰ ਨਿਰਧਾਰਤ ਕਰੇਗਾ ਜੋ ਅਨੰਦ ਦੇ ਅਗਲੇ ਸਾਲ ਤੱਕ ਬਚੇ ਹਨ, ਅਤੇ ਉਸਦਾ ਨਿਰਧਾਰਿਤ ਮੁੱਲ ਘਟਾ ਦਿੱਤਾ ਜਾਵੇਗਾ। 19 ਜੇਕਰ ਖੇਤ ਨੂੰ ਸਮਰਪਿਤ ਕਰਨ ਵਾਲਾ ਇਸ ਨੂੰ ਛੁਡਾਉਣਾ ਚਾਹੁੰਦਾ ਹੈ, ਤਾਂ ਉਸਨੂੰ ਇਸਦੇ ਮੁੱਲ ਵਿੱਚ ਪੰਜਵਾਂ ਹਿੱਸਾ ਜੋੜ ਕੇ ਦੇਵੇ, ਅਤੇ ਖੇਤ ਦੁਬਾਰਾ ਉਹਨਾਂ ਦਾ ਬਣ ਜਾਵੇਗਾ। 20 ਪਰ ਜੇਕਰ, ਉਹ ਖੇਤ ਨੂੰ ਛੁਡਾਉਂਦੇ ਨਹੀਂ ਹਨ, ਜਾਂ ਜੇ ਉਹਨਾਂ ਨੇ ਇਸਨੂੰ ਕਿਸੇ ਹੋਰ ਨੂੰ ਵੇਚ ਦਿੱਤਾ ਹੈ, ਤਾਂ ਇਹ ਕਦੇ ਵੀ ਛੁਡਾਇਆ ਨਹੀਂ ਜਾ ਸਕਦਾ ਹੈ। 21 ਜਦੋਂ ਜੁਬਲੀ ਦੇ ਸਾਲ ਵਿੱਚ ਖੇਤ ਛੱਡਿਆ ਜਾਂਦਾ ਹੈ, ਇਹ ਪਵਿੱਤਰ ਬਣ ਜਾਵੇਗਾ, ਜਿਵੇਂ ਕਿ ਇਹ ਯਾਹਵੇਹ ਨੂੰ ਸਮਰਪਿਤ ਖੇਤ ਹੋ ਜਾਵੇਗਾ ਅਰਥਾਤ ਇਹ ਜਾਜਕ ਦੀ ਜਾਇਦਾਦ ਬਣ ਜਾਵੇਗੀ।

22 " ‘ਜੇ ਕੋਈ ਯਾਹਵੇਹ ਨੂੰ ਇੱਕ ਖੇਤ ਸਮਰਪਿਤ ਕਰਦਾ ਹੈ ਜੋ ਉਸਨੇ ਖਰੀਦਿਆ ਹੈ, ਜੋ ਉਸਦੇ ਪਰਿਵਾਰ ਦੀ ਜ਼ਮੀਨ ਦਾ ਹਿੱਸਾ ਨਹੀਂ ਹੈ, 23 ਜਾਜਕ ਜੁਬਲੀ ਦੇ ਸਾਲ ਤੱਕ ਇਸਦਾ ਮੁੱਲ ਨਿਰਧਾਰਤ ਕਰੇਗਾ, ਅਤੇ ਮਾਲਕ ਨੂੰ ਉਸ ਦਿਨ ਇਸਦੀ ਕੀਮਤ ਨੂੰ ਯਾਹਵੇਹ ਲਈ ਪਵਿੱਤਰ ਜਾਣ ਕੇ ਯਾਹਵੇਹ ਦੇ ਅੱਗੇ ਉਸੇ ਦਿਨ ਹੀ ਦੇ ਦੇਵੇ। 24 ਜੁਬਲੀ ਦੇ ਸਾਲ ਵਿੱਚ ਖੇਤ ਉਸ ਵਿਅਕਤੀ ਕੋਲ ਵਾਪਸ ਆ ਜਾਵੇਗਾ ਜਿਸ ਤੋਂ ਇਹ ਖਰੀਦਿਆ ਗਿਆ ਸੀ, ਅਰਥਾਤ ਜਿਸ ਦੀ ਜ਼ਮੀਨ ਸੀ। 25 ਹਰ ਮੁੱਲ ਪਵਿੱਤਰ ਅਸਥਾਨ ਦੇ ਸ਼ੈਕੇਲ ਦੇ ਅਨੁਸਾਰ ਨਿਰਧਾਰਤ ਕੀਤਾ ਜਾਵੇ, ਵੀਹ ਗੇਰਾਹ ਸ਼ੈਕੇਲ ਤੱਕ।

26 " ‘ਸਾਰੇ ਪਸ਼ੂਆਂ ਦੇ ਪਹਿਲੌਠੇ ਯਾਹਵੇਹ ਦੇ ਹਨ ਕੋਈ ਮਨੁੱਖ ਉਨ੍ਹਾਂ ਨੂੰ ਸਮਰਪਿਤ ਨਾ ਕਰੇ, ਭਾਵੇਂ ਬਲਦ ਹੋਵੇ, ਭਾਵੇਂ ਭੇਡ ਜਾ ਬੱਕਰੀ ਦਾ ਬੱਚਾ, ਉਹ ਯਾਹਵੇਹ ਦਾ ਹੀ ਹੈ। 27 ਜੇਕਰ ਇਹ ਅਸ਼ੁੱਧ ਜਾਨਵਰਾਂ ਵਿੱਚੋਂ ਇੱਕ ਹੈ, ਤਾਂ ਇਸਨੂੰ ਇਸਦੇ ਨਿਰਧਾਰਿਤ ਮੁੱਲ ਉੱਤੇ ਵਾਪਸ ਖਰੀਦਿਆ ਜਾ ਸਕਦਾ ਹੈ, ਜੇਕਰ ਇਸਦੇ ਮੁੱਲ ਦਾ ਪੰਜਵਾਂ ਹਿੱਸਾ ਜੋੜ ਕੇ। ਇਸਨੂੰ ਛੁਡਾਇਆ ਨਾ ਜਾਵੇ, ਤਾਂ ਜਾਜਕ ਦੇ ਠਹਿਰਾਏ ਹੋਵੇ ਮੁੱਲ ਤੇ ਵੇਚਿਆ ਜਾਵੇ।

28 " ‘ਪਰ ਕੋਈ ਵੀ ਚੀਜ਼ ਜੋ ਕਿਸੇ ਵਿਅਕਤੀ ਦੀ ਮਾਲਕੀ ਹੈ ਅਤੇ ਯਾਹਵੇਹ ਅੱਗੇ ਸੁੱਖੇ, ਭਾਵੇਂ ਮਨੁੱਖ ਹੋਵੇ, ਜਾਂ ਜਾਨਵਰ ਜਾਂ ਪਰਿਵਾਰਕ ਜ਼ਮੀਨ, ਅਜਿਹੀ ਅਰਪਣ ਕੀਤੀ ਹੋਈ ਵਸਤੂ, ਨਾ ਵੇਚੀ ਜਾਵੇ ਨਾ ਛੁਡਾਈ ਜਾਵੇ ਸਾਰੀਆਂ ਸੁੱਖੀਆਂ ਵਸਤੂਆਂ ਯਾਹਵੇਹ ਦੇ ਅੱਗੇ ਅੱਤ ਪਵਿੱਤਰ ਹਨ।

29 " ‘ਮਨੁੱਖਾਂ ਵਿੱਚੋਂ ਕੋਈ ਵੀ ਜੋ ਵੱਢੇ ਜਾਣ ਲਈ ਸੁੱਖੇ ਜਾਣ, ਉਹ ਕਦੀ ਛੁਡਾਏ ਨਾ ਜਾਣ, ਪਰ ਜ਼ਰੂਰ ਹੀ ਮਾਰ ਦਿੱਤੇ ਜਾਣ।

30 " ‘ਜ਼ਮੀਨ ਦੀ ਹਰ ਚੀਜ਼ ਦਾ ਦਸਵੰਧ, ਭਾਵੇਂ ਮਿੱਟੀ ਦਾ ਅਨਾਜ ਹੋਵੇ ਜਾਂ ਰੁੱਖਾਂ ਦਾ ਫਲ, ਯਾਹਵੇਹ ਦਾ ਹੈ, ਇਹ ਯਾਹਵੇਹ ਲਈ ਪਵਿੱਤਰ ਹੈ। 31 ਜੋ ਕੋਈ ਵੀ ਆਪਣੇ ਦਸਵੰਧ ਵਿੱਚੋਂ ਕਿਸੇ ਨੂੰ ਛੁਡਾਉਂਦਾ ਹੈ, ਉਸਨੂੰ ਇਸਦੇ ਮੁੱਲ ਦਾ ਪੰਜਵਾਂ ਹਿੱਸਾ ਜੋੜ ਕੇ ਦੇਵੇ। 32 ਸਾਰੇ ਵੱਗ ਅਤੇ ਇੱਜੜ ਦਾ ਹਰ ਦਸਵੰਧ, ਹਰ ਦਸਵਾਂ ਜਾਨਵਰ ਜੋ ਚਰਵਾਹੇ ਦੇ ਡੰਡੇ ਹੇਠੋਂ ਲੰਘਦਾ ਹੈ, ਯਾਹਵੇਹ ਲਈ ਪਵਿੱਤਰ ਹੋਵੇਗਾ। 33 ਉਹ ਉਸ ਨੂੰ ਨਾ ਛਾਂਟੇ, ਕਿ ਉਹ ਚੰਗਾ ਹੈ ਜਾਂ ਮਾੜਾ ਅਤੇ ਨਾ ਉਸ ਨੂੰ ਵਟਾਵੇ ਅਤੇ ਜੇਕਰ ਕੋਈ ਉਸ ਨੂੰ ਵਟਾਵੇ ਤਾਂ ਉਹ ਅਤੇ ਉਸ ਦਾ ਵਟਾਂਦਰਾ ਦੋਵੇਂ ਪਵਿੱਤਰ ਹੋਣਗੇ, ਉਹ ਛੁਡਾਇਆ ਨਾ ਜਾਵੇ।’ "

34 ਇਹ ਉਹ ਹੁਕਮ ਹਨ ਜੋ ਯਾਹਵੇਹ ਨੇ ਮੋਸ਼ੇਹ ਨੂੰ ਸੀਨਾਈ ਪਹਾੜ ਉੱਤੇ ਇਸਰਾਏਲੀਆਂ ਲਈ ਦਿੱਤੇ ਸਨ।

Estes versículos te tocaram? Ore agora!

+581 estão orando agora.

Junte-se à corrente de oração.