Pular para o conteúdo
Publicidade

ਲੇਵਿਆਂ 12

ਬੱਚੇ ਦੇ ਜਨਮ ਤੋਂ ਬਾਅਦ ਸ਼ੁੱਧਤਾ

1 ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2 "ਇਸਰਾਏਲ ਦੇ ਲੋਕਾਂ ਨੂੰ ਆਖ, ‘ਜੇਕਰ ਕੋਈ ਔਰਤ ਗਰਭਵਤੀ ਹੋਵੇ ਅਤੇ ਇੱਕ ਪੁੱਤਰ ਨੂੰ ਜਨਮ ਦੇਵੇ, ਉਹ ਸੱਤ ਦਿਨਾਂ ਲਈ ਰਸਮੀ ਤੌਰ ਤੇ ਅਸ਼ੁੱਧ ਰਹੇਗੀ, ਜਿਵੇਂ ਉਹ ਆਪਣੀ ਮਾਹਵਾਰੀ ਦੌਰਾਨ ਅਸ਼ੁੱਧ ਹੁੰਦੀ ਹੈ। 3 ਅੱਠਵੇਂ ਦਿਨ ਮੁੰਡੇ ਦੀ ਸੁੰਨਤ ਕੀਤੀ ਜਾਵੇ। 4 ਫਿਰ ਔਰਤ ਨੂੰ ਆਪਣੇ ਖੂਨ ਤੋਂ ਸ਼ੁੱਧ ਹੋਣ ਲਈ ਤੇਂਤੀ ਦਿਨ ਉਡੀਕ ਕਰਨੀ ਪਵੇਗੀ। ਉਹ ਕਿਸੇ ਵੀ ਪਵਿੱਤਰ ਚੀਜ਼ ਨੂੰ ਹੱਥ ਨਾ ਲਗਾਵੇ, ਜਾਂ ਪਵਿੱਤਰ ਸਥਾਨ ਵਿੱਚ ਨਾ ਜਾਵੇ ਜਦੋਂ ਤੱਕ ਉਸਦੇ ਸ਼ੁੱਧ ਹੋਣ ਦੇ ਦਿਨ ਪੂਰੇ ਨਹੀਂ ਹੋ ਜਾਣ। 5 ਜੇਕਰ ਉਹ ਇੱਕ ਧੀ ਨੂੰ ਜਨਮ ਦਿੰਦੀ ਹੈ, ਤਾਂ ਔਰਤ ਦੋ ਹਫ਼ਤਿਆਂ ਤੱਕ ਅਸ਼ੁੱਧ ਰਹੇਗੀ, ਜਿਵੇਂ ਕਿ ਉਸਦੀ ਮਾਹਵਾਰੀ ਦੇ ਦੌਰਾਨ ਅਤੇ ਛਿਆਹਠਵੇਂ ਦਿਨ ਤੱਕ ਉਸ ਲਹੂ ਤੋਂ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਠਹਿਰੀ ਰਹੇ।

6 " ‘ਜਦ ਉਸ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਹੋ ਜਾਣ ਤਾਂ ਭਾਵੇਂ ਉਸ ਨੇ ਪੁੱਤਰ ਨੂੰ ਜਨਮ ਦਿੱਤਾ ਹੋਵੇ ਭਾਵੇਂ ਧੀ ਨੂੰ, ਉਹ ਹੋਮ ਬਲੀ ਦੀ ਭੇਟ ਲਈ ਇੱਕ ਸਾਲ ਦਾ ਲੇਲਾ ਅਤੇ ਪਾਪ ਬਲੀ ਦੀ ਭੇਟ ਕਬੂਤਰ ਦਾ ਬੱਚਾ ਜਾ ਘੁੱਗੀ ਸਮੇਤ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਅੱਗੇ ਜਾਜਕ ਦੇ ਕੋਲ ਲਿਆਵੇ। 7 ਤਦ ਜਾਜਕ ਉਸ ਨੂੰ ਯਾਹਵੇਹ ਦੇ ਅੱਗੇ ਭੇਟ ਕਰੇ ਅਤੇ ਉਸ ਦੇ ਲਈ ਪ੍ਰਾਸਚਿਤ ਕਰੇਗਾ ਅਤੇ ਫਿਰ ਉਹ ਰਸਮੀ ਤੌਰ ਤੇ ਆਪਣੇ ਖੂਨ ਵਗਣ ਤੋਂ ਸ਼ੁੱਧ ਹੋ ਜਾਵੇਗੀ।

" ‘ਇਹ ਉਸ ਔਰਤ ਲਈ ਨਿਯਮ ਹਨ ਜੋ ਲੜਕੇ ਜਾਂ ਲੜਕੀ ਨੂੰ ਜਨਮ ਦਿੰਦੀ ਹੈ। 8 ਪਰ ਜੇ ਉਹ ਇੱਕ ਲੇਲਾ ਨਹੀਂ ਲਿਆ ਸਕਦੀ, ਤਾਂ ਉਹ ਦੋ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਲਿਆਵੇ, ਇੱਕ ਹੋਮ ਦੀ ਭੇਟ ਲਈ ਅਤੇ ਦੂਜਾ ਪਾਪ ਦੀ ਭੇਟ ਲਈ। ਇਸ ਤਰ੍ਹਾਂ ਜਾਜਕ ਉਸ ਲਈ ਪ੍ਰਾਸਚਿਤ ਕਰੇਗਾ ਅਤੇ ਉਹ ਸ਼ੁੱਧ ਹੋ ਜਾਵੇਗੀ।’ "

Estes versículos te tocaram? Ore agora!

+581 estão orando agora.

Junte-se à corrente de oração.