Pular para o conteúdo
Publicidade

ਲੇਵਿਆਂ 1

ਹੋਮ ਦੀ ਭੇਟ

1 ਯਾਹਵੇਹ ਨੇ ਮੋਸ਼ੇਹ ਨੂੰ ਬੁਲਾਇਆ ਅਤੇ ਮੰਡਲੀ ਦੇ ਤੰਬੂ ਵਿੱਚੋਂ ਉਸ ਨਾਲ ਗੱਲ ਕੀਤੀ ਅਤੇ ਉਸ ਨੇ ਆਖਿਆ, 2 "ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ ਕਿ ਜਦੋਂ ਤੁਹਾਡੇ ਵਿੱਚੋਂ ਕੋਈ ਯਾਹਵੇਹ ਲਈ ਬਲੀ ਚੜ੍ਹਾਉਂਦਾ ਹੈ, ਤਾਂ ਆਪਣੀ ਭੇਟ ਇੱਜੜ ਜਾਂ ਵੱਗ ਵਿੱਚੋਂ ਇੱਕ ਜਾਨਵਰ ਲਿਆਵੇ।

3 " ‘ਜੇਕਰ ਇੱਜੜ ਵਿੱਚੋਂ ਹੋਮ ਬਲੀ ਹੈ, ਤਾਂ ਉਨ੍ਹਾਂ ਨੂੰ ਇੱਕ ਨਿਰਦੋਸ਼ ਨਰ ਜਾਨਵਰ ਚੜ੍ਹਾਉਣਾ ਚਾਹੀਦਾ ਹੈ, ਅਤੇ ਉਨ੍ਹਾਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਤੇ ਇਸ ਨੂੰ ਚੜ੍ਹਾਉਣਾ ਚਾਹੀਦਾ ਹੈ ਤਾਂ ਜੋ ਯਾਹਵੇਹ ਇਸਨੂੰ ਸਵੀਕਾਰ ਕਰੇ। 4 ਉਸ ਵਿਅਕਤੀ ਨੂੰ ਆਪਣਾ ਹੱਥ ਜਾਨਵਰ ਦੇ ਸਿਰ ਉੱਤੇ ਰੱਖਣਾ ਚਾਹੀਦਾ ਹੈ ਤਾਂ ਜੋ ਇਸਨੂੰ ਉਸਦੇ ਲਈ ਪ੍ਰਾਸਚਿਤ ਵਜੋਂ ਸਵੀਕਾਰ ਕੀਤਾ ਜਾਵੇਗਾ। 5 ਉਹ ਯਾਹਵੇਹ ਦੇ ਅੱਗੇ ਵੱਛੇ ਦੀ ਬਲੀ ਚੜ੍ਹਾਵੇ, ਅਤੇ ਹਾਰੋਨ ਦੇ ਪੁੱਤਰ ਜੋ ਜਾਜਕ ਹਨ, ਉਸਦਾ ਖੂਨ ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਸਥਿਤ ਜਗਵੇਦੀ ਦੇ ਆਲੇ-ਦੁਆਲੇ ਛਿੜਕਣ। 6 ਅਤੇ ਜਾਨਵਰ ਦੀ ਚਮੜੀ ਲਾਹ ਕੇ ਟੁਕੜਿਆਂ ਵਿੱਚ ਕੱਟਣਾ ਚਾਹੀਦਾ ਹੈ। 7 ਹਾਰੋਨ ਦੇ ਪੁੱਤਰ ਜੋ ਜਾਜਕ ਹਨ ਜਗਵੇਦੀ ਉੱਤੇ ਅੱਗ ਲਗਾਉਣ ਅਤੇ ਅੱਗ ਉੱਤੇ ਲੱਕੜਾਂ ਰੱਖਣ। 8 ਫਿਰ ਹਾਰੋਨ ਦੇ ਪੁੱਤਰ ਜੋ ਜਾਜਕ ਹਨ, ਸਿਰ ਅਤੇ ਚਰਬੀ ਸਮੇਤ ਟੁਕੜਿਆਂ ਨੂੰ ਜਗਵੇਦੀ ਉੱਤੇ ਬਲਦੀ ਹੋਈ ਲੱਕੜ ਉੱਤੇ ਰੱਖਣ। 9 ਪਰ ਉਹ ਜਾਨਵਰ ਦੀਆਂ ਆਦਰਾਂ ਅਤੇ ਉਸ ਦੀਆ ਲੱਤਾਂ ਪਾਣੀ ਦੇ ਨਾਲ ਧੋਣ ਅਤੇ ਜਾਜਕ ਸਭ ਕੁਝ ਜਗਵੇਦੀ ਦੇ ਉੱਤੇ ਹੋਮ ਬਲੀ ਕਰਕੇ ਯਾਹਵੇਹ ਦੇ ਅੱਗੇ ਸੁਗੰਧਤਾ ਲਈ ਇੱਕ ਅੱਗ ਦੀ ਭੇਟ ਕਰਕੇ ਸਾੜੇ।

10 " ‘ਜੇਕਰ ਉਹਨਾਂ ਦੀ ਬਲੀ ਭੇਡਾਂ ਜਾਂ ਬੱਕਰੀਆਂ ਵਿੱਚੋਂ ਹੈ, ਤਾਂ ਉਹਨਾਂ ਨੂੰ ਇੱਕ ਨਿਰਦੋਸ਼ ਨਰ ਜਾਨਵਰ ਚੜ੍ਹਾਉਣਾ ਚਾਹੀਦਾ ਹੈ। 11 ਤੁਸੀਂ ਇਸਨੂੰ ਜਗਵੇਦੀ ਦੇ ਉੱਤਰ ਵਾਲੇ ਪਾਸੇ ਯਾਹਵੇਹ ਦੇ ਸਾਹਮਣੇ ਵੱਢ ਸੁੱਟੋ ਅਤੇ ਹਾਰੋਨ ਦੇ ਪੁੱਤਰ ਜਾਜਕ ਇਸ ਦਾ ਲਹੂ ਜਗਵੇਦੀ ਦੇ ਚਾਰ-ਚੁਫੇਰੇ ਛਿੜਕਣ। 12 ਫਿਰ ਉਹ ਉਸ ਦੇ ਟੁਕੜੇ-ਟੁਕੜੇ ਕਰਨ ਅਤੇ ਜਾਜਕ ਉਹਨਾਂ ਨੂੰ ਸਿਰ ਅਤੇ ਚਰਬੀ ਸਮੇਤ ਜਗਵੇਦੀ ਉੱਤੇ ਬਲਦੀ ਹੋਈ ਲੱਕੜ ਉੱਤੇ ਸੁਵਾਰ ਕੇ ਰੱਖਣ। 13 ਪਰ ਉਸ ਦੀਆਂ ਆਂਦਰਾਂ ਅਤੇ ਲੱਤਾਂ ਨੂੰ ਪਾਣੀ ਨਾਲ ਧੋਵੋ, ਅਤੇ ਜਾਜਕ ਉਹਨਾਂ ਸਾਰਿਆਂ ਨੂੰ ਲਿਆਵੇ ਅਤੇ ਜਗਵੇਦੀ ਉੱਤੇ ਸਾੜ ਦੇਵੇ। ਇਹ ਇੱਕ ਹੋਮ ਦੀ ਭੇਟ ਹੈ, ਇੱਕ ਭੋਜਨ ਦੀ ਭੇਟ ਹੈ, ਇੱਕ ਸੁਗੰਧ ਜੋ ਯਾਹਵੇਹ ਨੂੰ ਪ੍ਰਸੰਨ ਕਰਦੀ ਹੈ।

14 " ‘ਜੇਕਰ ਉਹ ਯਾਹਵੇਹ ਨੂੰ ਪੰਛੀਆਂ ਦੀ ਹੋਮ ਬਲੀ ਚੜਾਉਂਦੇ ਹਨ, ਤਾਂ ਉਹ ਘੁੱਗੀ ਜਾਂ ਕਬੂਤਰ ਦਾ ਬੱਚਾ ਚੜ੍ਹਾਉਣ। 15 ਜਾਜਕ ਇਸ ਨੂੰ ਜਗਵੇਦੀ ਦੇ ਕੋਲ ਲਿਆਵੇ ਅਤੇ ਸਿਰ ਵੱਢ ਕੇ ਜਗਵੇਦੀ ਉੱਤੇ ਸਾੜ ਦੇਵੇ। ਉਸਦਾ ਲਹੂ ਜਗਵੇਦੀ ਦੇ ਇੱਕ ਪਾਸੇ ਡੋਲ੍ਹ ਦੇਵੇ। 16 ਉਹ ਉਸ ਦੇ ਖੰਭਾਂ ਸਮੇਤ ਉਸ ਦੀ ਚੁੰਝ ਨੂੰ ਕੱਢ ਕੇ ਜਗਵੇਦੀ ਦੇ ਪੂਰਬ ਵੱਲ ਸੁਆਹ ਦੇ ਸਥਾਨ ਵਿੱਚ ਉਸ ਨੂੰ ਸੁੱਟ ਦੇਵੇ। 17 ਉਹ ਇਸ ਨੂੰ ਖੰਭਾਂ ਦੇ ਵਿੱਚੋਂ ਪਾੜ ਦੇਵੇ, ਪਰ ਇਸਨੂੰ ਵੱਖੋ-ਵੱਖ ਨਾ ਕਰੇ, ਅਤੇ ਫਿਰ ਜਾਜਕ ਇਸ ਨੂੰ ਜਗਵੇਦੀ ਉੱਤੇ ਬਲਦੀ ਹੋਈ ਲੱਕੜ ਉੱਤੇ ਸਾੜ ਦੇਵੇ। ਇਹ ਇੱਕ ਹੋਮ ਦੀ ਬਲੀ ਹੈ, ਇੱਕ ਭੋਜਨ ਦੀ ਬਲੀ ਹੈ, ਇੱਕ ਸੁਗੰਧ ਜੋ ਯਾਹਵੇਹ ਨੂੰ ਪ੍ਰਸੰਨ ਕਰਦੀ ਹੈ।

Estes versículos te tocaram? Ore agora!

+581 estão orando agora.

Junte-se à corrente de oração.