Pular para o conteúdo
Publicidade

ਲੇਵਿਆਂ 3

ਸੁੱਖ-ਸਾਂਦ ਦੀ ਭੇਟ

1 " ‘ਜੇਕਰ ਤੁਹਾਡਾ ਬਲੀਦਾਨ ਸੁੱਖ-ਸਾਂਦ ਦੀ ਭੇਟ ਹੋਵੇ ਅਤੇ ਉਹ ਆਪਣੇ ਵੱਗ ਵਿੱਚੋਂ ਕਿਸੇ ਜਾਨਵਰ ਦੀ ਬਲੀ ਚੜ੍ਹਾਵੇ, ਭਾਵੇਂ ਉਹ ਨਰ ਹੋਵੇ ਜਾਂ ਮਾਦਾ, ਤਾਂ ਉਹ ਯਾਹਵੇਹ ਨੂੰ ਦੋਸ਼ ਰਹਿਤ ਜਾਨਵਰ ਚੜ੍ਹਾਵੇ। 2 ਤੂੰ ਆਪਣੀ ਭੇਟ ਦੇ ਸਿਰ ਉੱਤੇ ਆਪਣਾ ਹੱਥ ਰੱਖਣਾ ਅਤੇ ਇਸ ਨੂੰ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਉੱਤੇ ਵੱਢ ਦੇਣਾ। ਫਿਰ ਹਾਰੋਨ ਦੇ ਪੁੱਤਰ ਜਾਜਕ ਲਹੂ ਨੂੰ ਜਗਵੇਦੀ ਦੇ ਚਾਰ-ਚੁਫੇਰੇ ਛਿੜਕਣ। 3 ਅਤੇ ਜਦ ਕੋਈ ਸੁੱਖ-ਸਾਂਦ ਦੀ ਭੇਟ ਲੈ ਕੇ ਆਵੇ ਤਾਂ ਉਹ ਉਸ ਭੇਟ ਵਿੱਚੋਂ ਯਾਹਵੇਹ ਦੇ ਲਈ ਅੱਗ ਦੀ ਭੇਟ ਚੜ੍ਹਾਵੇ, ਅਰਥਾਤ ਉਹ ਅੰਦਰੂਨੀ ਅੰਗ ਅਤੇ ਸਾਰੀ ਚਰਬੀ ਜੋ ਉਹਨਾਂ ਨਾਲ ਜੁੜੀ ਹੋਈ ਹੈ, 4 ਦੋਵੇਂ ਗੁਰਦੇ ਅਤੇ ਲੱਕ ਦੇ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਹ ਨੂੰ ਗੁਰਦਿਆਂ ਸਮੇਤ ਵੱਖਰੀ ਕਰੀ। 5 ਫਿਰ ਹਾਰੋਨ ਦੇ ਪੁੱਤਰ ਇਸ ਨੂੰ ਜਗਵੇਦੀ ਉੱਤੇ ਬਲਦੀ ਹੋਈ ਲੱਕੜ ਉੱਤੇ ਪਈ ਹੋਮ ਦੀ ਭੇਟ ਦੇ ਉੱਪਰ ਸਾੜ ਦੇਣ। ਇਹ ਇੱਕ ਭੋਜਨ ਦੀ ਭੇਟ ਹੈ, ਇੱਕ ਸੁਗੰਧ ਜੋ ਯਾਹਵੇਹ ਨੂੰ ਪ੍ਰਸੰਨ ਕਰਦੀ ਹੈ।

6 " ‘ਜੇ ਤੁਸੀਂ ਇੱਜੜ ਵਿੱਚੋਂ ਕਿਸੇ ਜਾਨਵਰ ਨੂੰ ਯਾਹਵੇਹ ਨੂੰ ਸੁੱਖ-ਸਾਂਦ ਦੀ ਭੇਟ ਵਜੋਂ ਚੜ੍ਹਾਉਂਦੇ ਹੋ, ਤਾਂ ਤੁਸੀਂ ਇੱਕ ਨਰ ਜਾਂ ਮਾਦਾ ਦੋਸ਼ ਰਹਿਤ ਉਸਨੂੰ ਚੜ੍ਹਾਓ। 7 ਜੇ ਤੁਸੀਂ ਇੱਕ ਲੇਲਾ ਚੜ੍ਹਾਉਂਦੇ ਹੋ, ਤਾਂ ਤੁਸੀਂ ਇਸਨੂੰ ਯਾਹਵੇਹ ਅੱਗੇ ਪੇਸ਼ ਕਰੋ। 8 ਆਪਣਾ ਹੱਥ ਉਸ ਭੇਟ ਦੇ ਸਿਰ ਉੱਤੇ ਰੱਖ ਅਤੇ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਇਸ ਨੂੰ ਵੱਢ ਸੁੱਟ। ਫਿਰ ਹਾਰੋਨ ਦੇ ਪੁੱਤਰ ਉਸਦਾ ਲਹੂ ਜਗਵੇਦੀ ਦੇ ਚਾਰ-ਚੁਫੇਰੇ ਛਿੜਕਣ। 9 ਸੁੱਖ-ਸਾਂਦ ਦੀ ਭੇਟ ਵਿੱਚੋਂ ਤੁਹਾਨੂੰ ਯਾਹਵੇਹ ਲਈ ਭੋਜਨ ਦੀ ਭੇਟ ਲਿਆਉਣੀ ਚਾਹੀਦੀ ਹੈ: ਉਹ ਇਸਦੀ ਚਰਬੀ ਅਤੇ ਰੀੜ੍ਹ ਦੀ ਹੱਡੀ ਤੋਂ ਚਰਬੀ ਵਾਲੀ ਪੂਛ ਨੂੰ ਵੱਖ ਕਰ ਦੇਵੇਗਾ ਅਤੇ ਉਹ ਚਰਬੀ ਜੋ ਆਂਦਰਾਂ ਨੂੰ ਢੱਕਦੀ ਹੈ, ਸਾਰੀ ਚਰਬੀ ਜੋ ਆਂਦਰਾਂ ਉੱਤੇ ਹੈ। 10 ਦੋਨਾਂ ਗੁਰਦਿਆਂ ਅਤੇ ਲੱਕ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰਨਾ। 11 ਜਾਜਕ ਉਹਨਾਂ ਨੂੰ ਜਗਵੇਦੀ ਉੱਤੇ ਸਾੜ ਦੇਵੇ, ਇਹ ਅੱਗ ਦੀ ਭੇਟ ਯਾਹਵੇਹ ਦੇ ਅੱਗੇ ਭੋਜ ਸਮਾਨ ਹੈ।

12 " ‘ਜੇ ਤੁਹਾਡੀ ਭੇਟ ਇੱਕ ਬੱਕਰੀ ਹੈ, ਤਾਂ ਤੁਸੀਂ ਇਸਨੂੰ ਯਾਹਵੇਹ ਅੱਗੇ ਪੇਸ਼ ਕਰੋ, 13 ਆਪਣਾ ਹੱਥ ਉਸ ਦੇ ਸਿਰ ਉੱਤੇ ਰੱਖੋ ਅਤੇ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਇਸ ਨੂੰ ਵੱਢ ਸੁੱਟੋ। ਫਿਰ ਹਾਰੋਨ ਦੇ ਪੁੱਤਰ ਉਸਦਾ ਲਹੂ ਜਗਵੇਦੀ ਦੇ ਚੁਫੇਰੇ ਛਿੜਕਣ। 14 ਤੁਸੀਂ ਜੋ ਭੇਟ ਚੜ੍ਹਾਉਂਦੇ ਹੋ ਉਸ ਵਿੱਚੋਂ ਤੁਹਾਨੂੰ ਯਾਹਵੇਹ ਨੂੰ ਇਹ ਅੱਗ ਦੀ ਭੇਟ ਚੜ੍ਹਾਉਣੀ ਚਾਹੀਦੀ ਹੈ: ਅੰਦਰਲੇ ਅੰਗ ਅਤੇ ਉਨ੍ਹਾਂ ਨਾਲ ਜੁੜੀ ਸਾਰੀ ਚਰਬੀ, 15 ਦੋਨਾਂ ਗੁਰਦਿਆਂ ਅਤੇ ਲੱਕ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰਨਾ। 16 ਜਾਜਕ ਉਹਨਾਂ ਨੂੰ ਜਗਵੇਦੀ ਉੱਤੇ ਸਾੜੇ, ਇਹ ਸੁਗੰਧਤਾ ਅਰਥਾਤ ਅੱਗ ਦੀ ਭੇਟ ਦਾ ਭੋਜਨ ਹੈ, ਸਾਰੀ ਚਰਬੀ ਯਾਹਵੇਹ ਲਈ ਹੈ।

17 " ‘ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਤੁਸੀਂ ਭਾਵੇਂ ਜਿੱਥੇ ਵੀ ਰਹਿੰਦੇ ਹੋ ਇਹ ਇੱਕ ਸਦਾ ਦਾ ਨਿਯਮ ਹੈ ਕਿ ਤੁਸੀਂ ਚਰਬੀ ਅਤੇ ਖੂਨ ਕਦੇ ਨਾ ਖਾਣਾ।’ "

Estes versículos te tocaram? Ore agora!

+581 estão orando agora.

Junte-se à corrente de oração.