8 ਮੈਂ ਆਖਦਾ ਹਾਂ ਕਿ ਮਸੀਹ ਪਰਮੇਸ਼ੁਰ ਦੀ ਸਚਿਆਈ ਦੇ ਅਨੁਸਾਰ ਸੁੰਨਤੀਆਂ ਦਾ ਸੇਵਕ ਬਣਿਆ ਤਾਂ ਜੋ ਉਹ ਉਨ੍ਹਾਂ ਵਾਇਦਿਆਂ ਨੂੰ ਜਿਹੜੇ ਸਾਡੇ ਪਿਉ-ਦਾਦਿਆਂ ਨੂੰ ਦਿੱਤੇ ਹੋਏ ਸਨ ਪੂਰਾ ਕਰੇ। 9 ਅਤੇ ਪਰਾਈਆਂ ਕੌਮਾਂ ਇਸ ਦਯਾ ਦੇ ਲਈ ਪਰਮੇਸ਼ੁਰ ਦੀ ਵਡਿਆਈ ਕਰਨ ਜਿਵੇਂ ਲਿਖਿਆ ਹੋਇਆ ਹੈ, ਇਸ ਕਾਰਨ ਮੈਂ ਪਰਾਈਆਂ ਕੌਮਾਂ ਵਿੱਚ ਤੇਰੀ ਵਡਿਆਈ ਕਰਾਂਗਾ, ਅਤੇ ਤੇਰੇ ਨਾਮ ਦਾ ਭਜਨ ਗਾਵਾਂਗਾ। 10 ਫੇਰ ਕਹਿੰਦਾ ਹੈ, ਹੇ ਪਰਾਈ ਕੌਮੋ, ਉਹ ਦੀ ਪਰਜਾ ਦੇ ਨਾਲ ਖੁਸ਼ੀ ਮਨਾਓ। 11 ਅਤੇ ਫੇਰ, ਹੇ ਸਾਰੀਓ ਕੌਮੋ, ਪ੍ਰਭੂ ਦੀ ਉਸਤਤ ਕਰੋ, ਅਤੇ ਸਾਰੇ ਲੋਕ ਉਹ ਦੇ ਗੁਣ ਗਾਉਣ। 12 ਫੇਰ ਯਸਾਯਾਹ ਕਹਿੰਦਾ ਹੈ, ਯੱਸੀ ਦੀ ਜੜ੍ਹ ਪਰਗਟ ਹੋਵੇਗੀ, ਅਤੇ ਜਿਹੜਾ ਕੌਮਾਂ ਉੱਤੇ ਹਕੂਮਤ ਕਰਨ ਲਈ ਉੱਠਣ ਵਾਲਾ ਹੈ, ਉਹ ਦੇ ਉੱਤੇ ਕੌਮਾਂ ਆਸ ਰੱਖਣਗੀਆਂ। 13 ਹੁਣ ਆਸ ਦਾ ਪਰਮੇਸ਼ੁਰ ਤੁਹਾਨੂੰ ਵਿਸ਼ਵਾਸ ਕਰਨ ਦੇ ਵਸੀਲੇ ਨਾਲ ਸਾਰੇ ਅਨੰਦ ਅਤੇ ਸ਼ਾਂਤੀ ਨਾਲ ਭਰ ਦੇਵੇ ਕਿ ਤੁਸੀਂ ਪਵਿੱਤਰ ਆਤਮਾ ਦੀ ਸਮਰੱਥ ਨਾਲ ਆਸ ਵਿੱਚ ਵਧਦੇ ਜਾਵੋ।
ਰੋਮੀਆਂ ਨੂੰ 15:8-13
Em outras traduções
- OPCV Punjabi Contemporary Version
8 ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਮਸੀਹ ਪਰਮੇਸ਼ਵਰ ਦੀ ਸੱਚਾਈ ਦੇ ਲਈ ਯਹੂਦੀ ਲੋਕਾਂ ਦਾ ਸੇਵਕ ਬਣ ਗਿਆ ਹੈ, ਤਾਂ ਜੋ ਪਰਮੇਸ਼ਵਰ ਸਾਡੇ ਪਿਉ-ਦਾਦਿਆਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰੇ।15:8 ਮੱਤੀ 15:24 9 ਅਤੇ ਇਸ ਤੋਂ ਇਲਾਵਾ, ਪਰਾਈਆਂ ਕੌਮਾਂ ਉਸ ਦੀ ਦਯਾ ਲਈ ਪਰਮੇਸ਼ਵਰ ਦੀ ਵਡਿਆਈ ਕਰਨ ਜਿਵੇਂ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ:
"ਇਸ ਲਈ ਮੈਂ ਪਰਾਈਆਂ ਕੌਮਾਂ ਦੇ ਵਿੱਚ ਤੇਰੀ ਉਸਤਤ ਕਰਾਂਗਾ;
ਮੈਂ ਤੁਹਾਡੇ ਨਾਮ ਦੀ ਉਸਤਤ ਗਾਵਾਂਗਾ।"15:9 2 ਸ਼ਮੁ 22:50; ਜ਼ਬੂ 18:49
10 ਫਿਰ, ਬਚਨ ਕਹਿੰਦਾ ਹੈ,
"ਤੁਸੀਂ ਗ਼ੈਰ-ਯਹੂਦੀਓ, ਉਸ ਦੇ ਲੋਕਾਂ ਨਾਲ ਖੁਸ਼ ਹੋਵੋ।"15:10 ਬਿਵ 32:43
11 ਅਤੇ ਦੁਬਾਰਾ ਫਿਰ ਕਹਿੰਦਾ ਹੈ,
"ਸਾਰੇ ਗ਼ੈਰ-ਯਹੂਦੀਓ, ਪ੍ਰਭੂ ਦੀ ਉਸਤਤ ਕਰੋ;
ਹੇ ਸਾਰੇ ਲੋਕੋ ਉਸ ਦੀ ਉਸਤਤ ਕਰੋ।"15:11 ਜ਼ਬੂ 117:1
12 ਅਤੇ ਯਸ਼ਾਯਾਹ ਫਿਰ ਕਹਿੰਦਾ ਹੈ,
"ਯੱਸੀ ਦੀ ਜੜ੍ਹ ਉੱਭਰੇਗੀ,
ਉਹ ਜੋ ਕੌਮਾਂ ਉੱਤੇ ਰਾਜ ਕਰਨ ਲਈ ਉੱਠੇਗਾ;
ਪਰਾਈਆਂ ਕੌਮਾਂ ਉਸ ਵਿੱਚ ਆਸ ਰੱਖਣਗੀਆਂ।"15:12 ਯਸ਼ਾ 11:10 (ਸੈਪਟੁਜਿੰਟ ਦੇਖੋ)
13 ਉਮੀਦ ਦਾ ਪਰਮੇਸ਼ਵਰ ਤੁਹਾਨੂੰ ਤੁਹਾਡੇ ਵਿਸ਼ਵਾਸ ਵਿੱਚ ਸਾਰੀ ਖੁਸ਼ੀ ਅਤੇ ਸ਼ਾਂਤੀ ਨਾਲ ਭਰ ਦੇਵੇ, ਤਾਂ ਜੋ ਤੁਸੀਂ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਉਮੀਦ ਵਿੱਚ ਭਰਪੂਰ ਹੋ ਸਕੋ।
Direitos das traduções citadas
Estes versículos te tocaram? Ore agora!
+581 estão orando agora.
Junte-se à corrente de oração.