8 ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਮਸੀਹ ਪਰਮੇਸ਼ਵਰ ਦੀ ਸੱਚਾਈ ਦੇ ਲਈ ਯਹੂਦੀ ਲੋਕਾਂ ਦਾ ਸੇਵਕ ਬਣ ਗਿਆ ਹੈ, ਤਾਂ ਜੋ ਪਰਮੇਸ਼ਵਰ ਸਾਡੇ ਪਿਉ-ਦਾਦਿਆਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰੇ।15:8 ਮੱਤੀ 15:24 9 ਅਤੇ ਇਸ ਤੋਂ ਇਲਾਵਾ, ਪਰਾਈਆਂ ਕੌਮਾਂ ਉਸ ਦੀ ਦਯਾ ਲਈ ਪਰਮੇਸ਼ਵਰ ਦੀ ਵਡਿਆਈ ਕਰਨ ਜਿਵੇਂ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ:
"ਇਸ ਲਈ ਮੈਂ ਪਰਾਈਆਂ ਕੌਮਾਂ ਦੇ ਵਿੱਚ ਤੇਰੀ ਉਸਤਤ ਕਰਾਂਗਾ;
ਮੈਂ ਤੁਹਾਡੇ ਨਾਮ ਦੀ ਉਸਤਤ ਗਾਵਾਂਗਾ।"15:9 2 ਸ਼ਮੁ 22:50; ਜ਼ਬੂ 18:49
10 ਫਿਰ, ਬਚਨ ਕਹਿੰਦਾ ਹੈ,
"ਤੁਸੀਂ ਗ਼ੈਰ-ਯਹੂਦੀਓ, ਉਸ ਦੇ ਲੋਕਾਂ ਨਾਲ ਖੁਸ਼ ਹੋਵੋ।"15:10 ਬਿਵ 32:43
11 ਅਤੇ ਦੁਬਾਰਾ ਫਿਰ ਕਹਿੰਦਾ ਹੈ,
"ਸਾਰੇ ਗ਼ੈਰ-ਯਹੂਦੀਓ, ਪ੍ਰਭੂ ਦੀ ਉਸਤਤ ਕਰੋ;
ਹੇ ਸਾਰੇ ਲੋਕੋ ਉਸ ਦੀ ਉਸਤਤ ਕਰੋ।"15:11 ਜ਼ਬੂ 117:1
12 ਅਤੇ ਯਸ਼ਾਯਾਹ ਫਿਰ ਕਹਿੰਦਾ ਹੈ,
"ਯੱਸੀ ਦੀ ਜੜ੍ਹ ਉੱਭਰੇਗੀ,
ਉਹ ਜੋ ਕੌਮਾਂ ਉੱਤੇ ਰਾਜ ਕਰਨ ਲਈ ਉੱਠੇਗਾ;
ਪਰਾਈਆਂ ਕੌਮਾਂ ਉਸ ਵਿੱਚ ਆਸ ਰੱਖਣਗੀਆਂ।"15:12 ਯਸ਼ਾ 11:10 (ਸੈਪਟੁਜਿੰਟ ਦੇਖੋ)
13 ਉਮੀਦ ਦਾ ਪਰਮੇਸ਼ਵਰ ਤੁਹਾਨੂੰ ਤੁਹਾਡੇ ਵਿਸ਼ਵਾਸ ਵਿੱਚ ਸਾਰੀ ਖੁਸ਼ੀ ਅਤੇ ਸ਼ਾਂਤੀ ਨਾਲ ਭਰ ਦੇਵੇ, ਤਾਂ ਜੋ ਤੁਸੀਂ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਉਮੀਦ ਵਿੱਚ ਭਰਪੂਰ ਹੋ ਸਕੋ।