Publicidade

Romanos 11

ਇਸਰਾਏਲੀਆਂ ਉੱਤੇ ਪਰਮੇਸ਼ਵਰ ਦੀ ਮਿਹਰ

1 ਮੈਂ ਪੁੱਛਦਾ ਹਾਂ, ਤਾਂ ਕੀ ਪਰਮੇਸ਼ਵਰ ਨੇ ਆਪਣੇ ਇਸਰਾਏਲੀ ਲੋਕਾਂ ਨੂੰ ਰੱਦ ਕਰ ਦਿੱਤਾ ਹੈ? ਬਿਲਕੁੱਲ ਨਹੀਂ! ਮੈਂ ਖ਼ੁਦ ਇੱਕ ਇਸਰਾਏਲੀ, ਅਬਰਾਹਾਮ ਦੀ ਅੰਸ ਅਤੇ ਬਿਨਯਾਮੀਨ ਦੀ ਗੋਤ ਵਿਚੋਂ ਹਾਂ। 2 ਨਹੀਂ, ਪਰਮੇਸ਼ਵਰ ਨੇ ਇਸਰਾਏਲੀ ਲੋਕਾਂ ਨੂੰ ਤਿਆਗਿਆ ਨਹੀਂ, ਜਿਸ ਨੂੰ ਉਸ ਨੇ ਸ਼ੁਰੂ ਤੋਂ ਹੀ ਚੁਣਿਆ ਹੈ। ਕੀ ਤੁਹਾਨੂੰ ਪਤਾ ਹੈ ਕਿ ਇਸ ਬਾਰੇ ਪਵਿੱਤਰ ਸ਼ਾਸਤਰ ਕੀ ਕਹਿੰਦਾ ਹੈ? ਏਲੀਯਾਹ ਨਬੀ ਨੇ ਇਸਰਾਏਲ ਦੇ ਲੋਕਾਂ ਬਾਰੇ ਪਰਮੇਸ਼ਵਰ ਨੂੰ ਸ਼ਿਕਾਇਤ ਕੀਤੀ ਅਤੇ ਕਿਹਾ, 3 "ਹੇ ਪ੍ਰਭੂ, ਉਹਨਾਂ ਨੇ ਤੇਰੇ ਨਬੀਆਂ ਨੂੰ ਮਾਰਿਆ ਅਤੇ ਤੇਰੀਆਂ ਜਗਵੇਦੀਆਂ ਢਾਹ ਦਿੱਤੀਆਂ। ਮੈਂ ਹੀ ਇਕੱਲਾ ਬਚਿਆ ਹਾਂ, ਅਤੇ ਉਹ ਮੇਰੀ ਜਾਨ ਲੈਣ ਲਈ ਮੈਨੂੰ ਲੱਭਦੇ ਫਿਰਦੇ ਹਨ।" 4 ਅਤੇ ਪਰਮੇਸ਼ਵਰ ਦਾ ਉਸ ਨੂੰ ਕੀ ਜਵਾਬ ਸੀ? "ਮੈਂ ਆਪਣੇ ਲਈ ਸੱਤ ਹਜ਼ਾਰ ਲੋਕ ਰੱਖੇ ਹਨ ਜਿਨ੍ਹਾਂ ਨੇ ਬਆਲ ਅੱਗੇ ਆਪਣੇ ਗੋਡੇ ਨਹੀਂ ਟੇਕੇ।" 5 ਹੁਣ ਵੀ ਇਸ ਤਰ੍ਹਾਂ ਪਰਮੇਸ਼ਵਰ ਨੇ ਆਪਣੀ ਕਿਰਪਾ ਨਾਲ ਬਚੇ ਲੋਕਾਂ ਦੀ ਚੋਣ ਕੀਤੀ ਹੈ। 6 ਅਤੇ ਜੇ ਇਹ ਕਿਰਪਾ ਦੁਆਰਾ ਹੈ ਤਾਂ ਇਹ ਕੰਮਾਂ ਤੇ ਦੁਆਰਾ ਨਹੀਂ ਹੈ; ਜੇ ਇਹ ਕੰਮਾਂ ਦੁਆਰਾ ਹੁੰਦਾ ਤਾਂ ਕਿਰਪਾ ਫਿਰ ਕਿਰਪਾ ਨਹੀਂ ਹੁੰਦੀ।

7 ਤਾਂ ਫਿਰ ਕਿ? ਇਸਰਾਏਲੀਆਂ ਦੇ ਲੋਕਾਂ ਨੂੰ ਉਹ ਪ੍ਰਾਪਤ ਨਹੀਂ ਹੋਇਆ ਜਿਸ ਨੂੰ ਉਹ ਇੰਨੇ ਦਿਲੋਂ ਭਾਲ ਰਹੇ ਹਨ। ਪਰ ਚੁਣੇ ਹੋਏ ਲੋਕਾਂ ਨੇ ਪ੍ਰਾਪਤ ਕੀਤਾ, ਪਰ ਦੂਜਿਆਂ ਨੇ ਆਪਣੇ ਦਿਲ ਸਖ਼ਤ ਕਰ ਲਏ। 8 ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ:

"ਪਰਮੇਸ਼ਵਰ ਨੇ ਉਹਨਾਂ ਨੂੰ ਮੂਰਖਤਾ ਦੀ ਆਤਮਾ ਦਿੱਤੀ,

ਅੱਜ ਵੀ ਉਹਨਾਂ ਦੀਆਂ ਅੱਖਾਂ ਵੇਖ ਨਹੀਂ ਸਕਦੀਆਂ

ਅਤੇ ਉਹਨਾਂ ਦੇ ਕੰਨ ਜੋ ਸੁਣ ਨਹੀਂ ਸਕਦੇ।"

9 ਅਤੇ ਦਾਵੀਦ ਕਹਿੰਦਾ ਹੈ:

"ਉਹਨਾਂ ਦੀ ਮੇਜ਼ ਉਹਨਾਂ ਲਈ ਇੱਕ ਫੰਦਾ ਅਤੇ ਇੱਕ ਜਾਲ,

ਇੱਕ ਠੋਕਰ ਅਤੇ ਬਦਲਾ ਬਣ ਜਾਵੇਗਾ।"

10 ਉਹਨਾਂ ਦੀਆਂ ਅੱਖਾਂ ਹਨੇਰਾ ਹੋ ਜਾਣ ਤਾਂ ਜੋ ਉਹ ਵੇਖ ਨਾ ਸਕਣ

ਅਤੇ ਉਹਨਾਂ ਦੀ ਪਿੱਠ ਸਦਾ ਲਈ ਝੁਕ ਜਾਵੇ।

ਭਵਿੱਖ ਵਿੱਚ ਯਹੂਦੀਆਂ ਨੂੰ ਉਹਨਾਂ ਦੇ ਚੁਣੇ ਸਥਾਨ ਤੇ ਲਿਆਂਦਾ ਜਾਵੇਗਾ

11 ਦੁਬਾਰਾ ਮੈਂ ਪੁੱਛਦਾ ਹਾਂ: ਕੀ ਉਹਨਾਂ ਨੂੰ ਇਹ ਠੋਕਰ ਇਸ ਲਈ ਲੱਗੀ ਕਿ ਉਹ ਉੱਠ ਨਾ ਸਕਣ? ਬਿਲਕੁਲ ਨਹੀਂ! ਪਰ ਇਹ ਉਹਨਾਂ ਦੇ ਪਾਪ ਕਰਕੇ ਹੋਇਆ। ਇਸਰਾਏਲ ਨੂੰ ਈਰਖਾ ਕਰਨ ਲਈ ਗ਼ੈਰ-ਯਹੂਦੀਆਂ ਨੂੰ ਮੁਕਤੀ ਮਿਲੀ ਹੈ। 12 ਪਰ ਜੇ ਇਸਰਾਏਲ ਦਾ ਪਾਪ ਸੰਸਾਰ ਦੇ ਲਈ ਧਨ ਹੈ, ਅਤੇ ਫਿਰ ਉਹਨਾਂ ਦੀ ਗਿਰਾਵਟ ਗ਼ੈਰ-ਯਹੂਦੀਆਂ ਲਈ ਧਨ ਹੈ, ਤਾਂ ਫਿਰ ਇਸਰਾਏਲ ਕੌਮ ਦਾ ਪੂਰਨ ਤੌਰ ਤੇ ਵਾਪਸ ਮੁੜਨਾ ਕਿੰਨੀ ਵੱਡੀ ਅਮੀਰੀ ਹੈ।

13 ਹੁਣ ਮੈਂ ਤੁਹਾਡੀ ਗੱਲ ਕਰਦਾ ਹਾਂ, ਜੋ ਗ਼ੈਰ-ਯਹੂਦੀ ਹੋ। ਮੈਂ ਗ਼ੈਰ-ਯਹੂਦੀਆਂ ਦਾ ਰਸੂਲ ਹਾਂ, ਇਸ ਲਈ ਮੈਂ ਆਪਣੀ ਸੇਵਕਾਈ ਵਿੱਚ ਮਾਣ ਮਹਿਸੂਸ ਕਰਦਾ ਹਾਂ। 14 ਇਸ ਉਮੀਦ ਵਿੱਚ ਕਿ ਮੈਂ ਕਿਸੇ ਤਰ੍ਹਾਂ ਮੈਂ ਆਪਣੇ ਲੋਕਾਂ ਨੂੰ ਅਣਖੀ ਬਣਾਵਾਂ ਅਤੇ ਉਹਨਾਂ ਵਿੱਚੋਂ ਕੁਝ ਨੂੰ ਬਚਾਵਾਂ। 15 ਜੇ ਉਹਨਾਂ ਦੇ ਨਾ ਮਨਜ਼ੂਰ ਹੋਣ ਨਾਲ ਦੁਨੀਆਂ ਵਿੱਚ ਮੇਲ-ਮਿਲਾਪ ਹੋਇਆ, ਤਾਂ ਉਹਨਾਂ ਦੀ ਪ੍ਰਵਾਨਗੀ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਇਲਾਵਾ ਕੀ ਹੋਵੇਗੀ? 16 ਜੇ ਆਟੇ ਦੇ ਪਹਿਲੇ ਪੇੜੇ ਨੂੰ ਭੇਟ ਵਜੋਂ ਚੜਾਇਆ ਜਾਵੇ ਤਾਂ ਸਾਰਾ ਗੁੰਨਿਆ ਹੋਇਆ ਆਟਾ ਵੀ ਪਵਿੱਤਰ ਹੈ। ਜੇ ਜੜ੍ਹ ਪਵਿੱਤਰ ਹੈ, ਤਾਂ ਸ਼ਾਖਾਵਾਂ ਵੀ ਹਨ।

17 ਪਰ ਜੇ ਕੁਝ ਟਹਿਣੀਆਂ ਤੋੜੀਆਂ ਗਈਆਂ ਹਨ ਅਤੇ ਤੁਸੀਂ, ਇੱਕ ਜੰਗਲੀ ਜ਼ੈਤੂਨ ਹੋਣ ਦੇ ਨਾਤੇ, ਉਹਨਾਂ ਵਿੱਚ ਅਤੇ ਉਹਨਾਂ ਦੇ ਨਾਲ, ਜ਼ੈਤੂਨ ਦੇ ਦਰੱਖਤ ਦੀ ਜੜ੍ਹ ਦਾ ਹਿੱਸਾ ਬਣ ਗਏ ਹੋ, ਤਾਂ ਤੁਸੀਂ ਪੌਸ਼ਟਿਕ ਤੱਤ ਦੇ ਹਿੱਸੇਦਾਰ ਬਣ ਗਏ ਹੋ। 18 ਇਸ ਲਈ ਉਹਨਾਂ ਟਹਿਣੀਆਂ ਉੱਤੇ ਮਾਣ ਨਾ ਕਰੋ। ਜੇ ਤੁਸੀਂ ਮਾਣ ਕਰਨਾ ਹੈ ਤਾਂ ਇੱਕ ਗੱਲ ਯਾਦ ਰੱਖੋ ਕਿ ਤੁਸੀਂ ਜੜ੍ਹ ਨਹੀਂ ਹੋ ਜੋ ਪਾਲਣਹਾਰ ਹੈ, ਪਰ ਇਹ ਉਹ ਜੜ੍ਹ ਹੈ ਜੋ ਤੁਹਾਡੀ ਪਾਲਣ ਪੋਸ਼ਣ ਕਰਦੀ ਹੈ। 19 ਤਦ ਤੁਸੀਂ ਕਹੋਗੇ, "ਟਹਿਣੀਆਂ ਤੋੜ ਦਿੱਤੀਆਂ ਗਈਆਂ ਸਨ ਤਾਂ ਜੋ ਮੈਂ ਦਰੱਖਤ ਬਣ ਸਕਾਂ।" 20 ਇਹ ਠੀਕ ਹੈ ਉਹ ਅਵਿਸ਼ਵਾਸ ਕਰਕੇ ਤੋੜੀਆਂ ਗਈਆਂ ਪਰ ਤੂੰ ਵਿਸ਼ਵਾਸ ਹੀ ਦੇ ਨਾਲ ਖਲੋਤਾ ਹੈਂ। ਇਸ ਲਈ ਹੰਕਾਰੀ ਨਾ ਬਣੋ, ਸਗੋਂ ਡਰੋਂ। 21 ਜੇ ਪਰਮੇਸ਼ਵਰ ਕੁਦਰਤੀ ਟਹਿਣੀਆਂ ਨੂੰ ਬਖ਼ਸ਼ਦਾ ਨਹੀਂ, ਤਾਂ ਉਹ ਤੁਹਾਨੂੰ ਵੀ ਨਹੀਂ ਬਖ਼ਸ਼ੇਗਾ।

22 ਇਸ ਲਈ ਪਰਮੇਸ਼ਵਰ ਦੀ ਦਯਾ ਅਤੇ ਕਠੋਰਤਾ ਤੇ ਵਿਚਾਰ ਕਰੋ। ਡਿੱਗਣ ਵਾਲਿਆਂ ਲਈ ਪਰਮੇਸ਼ਵਰ ਦੀ ਕਠੋਰਤਾ ਹੈ, ਪਰ ਤੁਹਾਡੇ ਉੱਤੇ ਦਯਾ ਹੋਈ ਹੈ। ਇਸ ਲਈ ਤੁਸੀਂ ਲਗਾਤਾਰ ਉਸ ਦੀ ਦਯਾ ਵਿੱਚ ਬਣੇ ਰਹੋ। ਨਹੀਂ ਤਾਂ ਤੁਹਾਨੂੰ ਵੀ ਕੱਟ ਦਿੱਤਾ ਜਾਵੇਗਾ। 23 ਅਤੇ ਜੇ ਇਸਰਾਏਲੀ ਅਵਿਸ਼ਵਾਸ ਨੂੰ ਛੱਡ ਦੇਣ ਤਾਂ ਪਰਮੇਸ਼ਵਰ ਫਿਰ ਉਹਨਾਂ ਨੂੰ ਉਹੀ ਸਾਥਨ ਦੇਵੇਗਾ। ਕਿਉਂਕਿ ਪਰਮੇਸ਼ਵਰ ਉਹਨਾਂ ਨੂੰ ਦੁਬਾਰਾ ਉਹੀ ਸਾਥਨ ਦੇਣ ਦੇ ਯੋਗ ਹੈ। 24 ਇਸ ਤਰ੍ਹਾਂ ਜੇ ਤੁਸੀਂ ਉਸ ਜ਼ੈਤੂਨ ਦੇ ਰੁੱਖ ਨਾਲੋਂ ਕੱਟੇ ਗਏ ਜੋ ਕਿ ਕੁਦਰਤ ਸੁਭਾਉ ਤੇ ਜੰਗਲੀ ਹੈ ਅਤੇ ਚੰਗੇ ਜ਼ੈਤੂਨ ਦਾ ਹਿੱਸਾ ਬਣ ਗਏ ਜੋ ਕਿ ਕੁਦਰਤ ਦੇ ਵਿਰੁੱਧ ਹੈ। ਫਿਰ ਕਿੰਨੀ ਅਸਾਨੀ ਨਾਲ ਉਹ ਟਹਿਣੀਆਂ, ਜੋ ਕੁਦਰਤੀ ਹਨ ਆਪਣੇ ਅਸਲੀ ਜ਼ੈਤੂਨ ਦੇ ਰੁੱਖ ਨਾਲ ਜੋੜੀਆ ਜਾਣਗੀਆਂ।

ਸਾਰੇ ਇਸਰਾਏਲ ਨੂੰ ਬਚਾਇਆ ਜਾਵੇਗਾ

25 ਹੁਣ ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਨਹੀਂ ਚਾਹੁੰਦਾ ਕਿ ਤੁਸੀਂ ਇਸ ਭੇਤ ਤੋਂ ਅਣਜਾਣ ਹੋਵੋ। ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਤੇ ਹੰਕਾਰ ਕਰੋ: ਇਸਰਾਏਲ ਨੇ ਕੁਝ ਹੱਦ ਤੱਕ ਕਠੋਰਤਾ ਦਾ ਅਨੁਭਵ ਕੀਤਾ ਹੈ ਜਦੋਂ ਤੱਕ ਗ਼ੈਰ-ਯਹੂਦੀ ਲੋਕ ਪੂਰੀ ਸੰਖਿਆ ਮਸੀਹ ਵਿੱਚ ਨਾ ਆ ਜਾਣ। 26 ਅਤੇ ਇਸ ਤਰ੍ਹਾਂ ਸਾਰੇ ਇਸਰਾਏਲ ਨੂੰ ਬਚਾਇਆ ਜਾਵੇਗਾ। ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ:

"ਛੁਡਾਉਣ ਵਾਲਾ ਸੀਯੋਨ ਤੋਂ ਆਵੇਗਾ;

ਉਹ ਯਾਕੋਬ ਤੋਂ ਅਧਰਮ ਦੂਰ ਕਰੇਗਾ।"

27 ਅਤੇ ਇਹ ਉਹਨਾਂ ਨਾਲ ਮੇਰਾ ਨੇਮ ਹੈ

ਜਦੋਂ ਮੈਂ ਉਹਨਾਂ ਦੇ ਪਾਪਾਂ ਨੂੰ ਦੂਰ ਕਰਾਂਗਾ।

28 ਜਿੱਥੋਂ ਤੱਕ ਖੁਸ਼ਖ਼ਬਰੀ ਦਾ ਪ੍ਰਸ਼ਨ ਹੈ, ਇਸਰਾਏਲ ਦੇ ਲੋਕ ਤੁਹਾਡੇ ਕਾਰਨ ਪਰਮੇਸ਼ਵਰ ਦੇ ਦੁਸ਼ਮਣ ਹਨ; ਪਰ ਜਿੱਥੋਂ ਤੱਕ ਚੋਣ ਦਾ ਪ੍ਰਸ਼ਨ ਹੈ, ਪਰਮੇਸ਼ਵਰ ਅਜੇ ਵੀ ਉਹਨਾਂ ਨੂੰ ਉਹਨਾਂ ਦੇ ਪਿਉ-ਦਾਦਿਆਂ ਕਰਕੇ ਪਿਆਰ ਕਰਦਾ ਹੈ। 29 ਕਿਉਂਕਿ ਪਰਮੇਸ਼ਵਰ ਦੀਆਂ ਦਾਤਾਂ ਅਤੇ ਉਸ ਦਾ ਸੱਦਾ ਅਟੱਲ ਹੈ। 30 ਜਿਵੇਂ ਕਿ ਤੁਸੀਂ ਇੱਕ ਸਮੇਂ ਪਰਮੇਸ਼ਵਰ ਦੀ ਅਣ-ਆਗਿਆਕਾਰੀ ਕੀਤੀ ਸੀ, ਹੁਣ ਉਹਨਾਂ ਦੀ ਅਣ-ਆਗਿਆਕਾਰੀ ਕਰਕੇ ਮਿਹਰ ਪ੍ਰਾਪਤ ਕੀਤੀ ਹੈ। 31 ਇਸ ਲਈ ਉਹ ਹੁਣ ਅਣ-ਆਗਿਆਕਾਰੀ ਹੋ ਗਏ ਹਨ ਤਾਂ ਜੋ ਉਹ ਵੀ ਹੁਣ ਤੁਹਾਡੇ ਤੇ ਪਰਮੇਸ਼ਵਰ ਦੀ ਮਿਹਰ ਦੇ ਨਤੀਜੇ ਵਜੋਂ ਦਇਆ ਪ੍ਰਾਪਤ ਕਰ ਸਕਣ। 32 ਕਿਉਂਕਿ ਪਰਮੇਸ਼ਵਰ ਨੇ ਹਰ ਕਿਸੇ ਨੂੰ ਅਣ-ਆਗਿਆਕਾਰੀ ਦੀ ਸੀਮਾ ਦੇ ਅੰਦਰ ਰੱਖਿਆ ਹੈ ਤਾਂ ਜੋ ਉਹ ਹਰ ਕਿਸੇ ਤੇ ਦਯਾ ਕਰ ਸਕੇ।

ਪਰਮੇਸ਼ਵਰ ਦੀ ਦਇਆ ਅਤੇ ਬੁੱਧੀ ਦੇ ਗੁਣ ਗਾਉ

33 ਵਾਹ, ਕਿੰਨਾ ਵਧੀਆ ਹੈ,

ਪਰਮੇਸ਼ਵਰ ਦੀ ਬੁੱਧ ਅਤੇ ਗਿਆਨ ਦੇ ਧਨ ਦੀ ਡੂੰਘਾਈ!

ਉਸ ਦੇ ਨਿਆਂਉ ਕਿੰਨਾ ਰਹੱਸਮਈ ਹੈ ਅਤੇ ਉਸ ਦੇ ਰਸਤੇ ਲੱਭਣ ਤੋਂ ਪਰੇ ਹਨ!

34 "ਪ੍ਰਭੂ ਦੇ ਮਨ ਨੂੰ ਕੌਣ ਜਾਣਦਾ ਹੈ?

ਜਾਂ ਉਸ ਦਾ ਸਲਾਹਕਾਰ ਕੌਣ ਹੈ?"

35 "ਕੀ ਕਦੇ ਕਿਸੇ ਨੇ ਪਰਮੇਸ਼ਵਰ ਨੂੰ ਕੁਝ ਦਿੱਤਾ ਹੈ

ਕਿ ਪਰਮੇਸ਼ਵਰ ਉਸ ਨੂੰ ਵਾਪਸ ਕਰ ਦੇਵੇ?"

36 ਕਿਉਂਕਿ ਉਸ ਦੇ ਵੱਲੋਂ ਅਤੇ ਉਸ ਦੇ ਰਾਹੀਂ ਅਤੇ ਉਸ ਦੇ ਲਈ ਹੀ ਸਭ ਕੁਝ ਹੈ।

ਉਸ ਦੀ ਸਦਾ ਲਈ ਮਹਿਮਾ ਹੋਵੇ! ਆਮੀਨ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-