Publicidade

Romanos 16

ਵਿਅਕਤੀਗਤ ਸ਼ੁਭਕਾਮਨਾਵਾਂ

1 ਮੈਂ ਸਾਡੀ ਭੈਣ ਫੋਬੀ ਦੀ ਤਾਰੀਫ਼ ਕਰਦਾ ਹਾਂ, ਜੋ ਕਿ ਕੰਖਰਿਯਾ ਕਲੀਸਿਆ ਵਿੱਚ ਸੇਵਿਕਾ ਹੈ। 2 ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਸ ਨੂੰ ਪ੍ਰਭੂ ਵਿੱਚ ਸਵੀਕਾਰ ਕਰੋ ਜਿਵੇਂ ਸੰਤਾਂ ਦੇ ਕਰਨ ਦੇ ਜੋਗ ਹੈ। ਉਸ ਦੀ ਹਰ ਤਰ੍ਹਾਂ ਦੇ ਨਾਲ ਮਦਦ ਕਰੋ, ਕਿਉਂਕਿ ਉਸ ਨੇ ਮੇਰੇ ਸਮੇਤ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ।

3 ਪਰਿਸਕਾ ਅਤੇ ਅਕੂਲਾ ਨੂੰ ਸੁੱਖ-ਸਾਂਦ ਜੋ ਮਸੀਹ ਯਿਸ਼ੂ ਵਿੱਚ ਮੇਰੇ ਸਹਿ-ਕਰਮੀ ਹਨ। 4 ਉਹਨਾਂ ਨੇ ਮੇਰੇ ਲਈ ਆਪਣੀ ਜਾਨ ਜੋਖਮ ਵਿੱਚ ਪਾਈ ਨਾ ਸਿਰਫ ਮੈਂ ਬਲਕਿ ਗ਼ੈਰ-ਯਹੂਦੀਆਂ ਦੀ ਸਾਰੀਆਂ ਕਲੀਸਿਆਵਾਂ ਉਹਨਾਂ ਦਾ ਧੰਨਵਾਦੀ ਕਰਦੀਆਂ ਹਨ।

5 ਉਸ ਕਲੀਸਿਆ ਨੂੰ ਵੀ ਸੁੱਖ-ਸਾਂਦ ਜੋ ਉਹਨਾਂ ਦੇ ਘਰ ਮਿਲਦੇ ਹਨ।

ਮੇਰੇ ਪਿਆਰੇ ਮਿੱਤਰ ਇਪੈਨੇਤੁਸ ਨੂੰ ਨਮਸਕਾਰ ਕਰੋ, ਜੋ ਏਸ਼ੀਆ ਦੇ ਪ੍ਰਾਂਤ ਵਿੱਚ ਮਸੀਹ ਵਿੱਚ ਆਉਣ ਵਾਲਾ ਪਹਿਲਾ ਵਿਅਕਤੀ ਸੀ।

6 ਮਰਿਯਮ ਨੂੰ ਸੁੱਖ-ਸਾਂਦ, ਜਿਸ ਨੇ ਤੁਹਾਡੇ ਲਈ ਬਹੁਤ ਸਖ਼ਤ ਮਿਹਨਤ ਕੀਤੀ ਹੈ।

7 ਅੰਦਰੁਨਿਕੁਸ ਅਤੇ ਯੂਨਿਆਸ ਨੂੰ ਸੁੱਖ-ਸਾਂਦ, ਮੇਰੇ ਸਾਥੀ ਯਹੂਦੀ ਜੋ ਮੇਰੇ ਨਾਲ ਜੇਲ੍ਹ ਵਿੱਚ ਹਨ। ਉਹ ਰਸੂਲਾਂ ਵਿੱਚ ਉੱਤਮ ਹਨ, ਅਤੇ ਉਹ ਮੇਰੇ ਤੋਂ ਪਹਿਲਾਂ ਮਸੀਹ ਵਿੱਚ ਸਨ।

8 ਅੰਪਲਿਯਾਤੁਸ ਨੂੰ ਸੁੱਖ-ਸਾਂਦ, ਪ੍ਰਭੂ ਵਿੱਚ ਮੇਰੇ ਪਿਆਰੇ ਮਿੱਤਰ ਨੂੰ।

9 ਉਰਬਾਨੁਸ, ਮਸੀਹ ਵਿੱਚ ਸਾਡੇ ਸਹਿ-ਕਰਮੀ ਅਤੇ ਮੇਰੇ ਪਿਆਰੇ ਮਿੱਤਰ ਸਤਾਖੁਸ ਨੂੰ ਸੁੱਖ-ਸਾਂਦ।

10 ਅਪਿੱਲੇਸ ਨੂੰ ਸੁੱਖ-ਸਾਂਦ, ਜਿਨ੍ਹਾਂ ਦੀ ਮਸੀਹ ਪ੍ਰਤੀ ਵਫ਼ਾਦਾਰੀ ਪਰਖੀ ਗਈ ਹੈ।

ਉਹਨਾਂ ਲੋਕਾਂ ਨੂੰ ਸੁੱਖ-ਸਾਂਦ ਜੋ ਅਰਿਸਤੁਬੂਲੁਸ ਦੇ ਪਰਿਵਾਰ ਨਾਲ ਸੰਬੰਧਿਤ ਹਨ।

11 ਹੇਰੋਦੀਅਨ, ਮੇਰੇ ਸਾਥੀ ਯਹੂਦੀ ਨੂੰ ਸੁੱਖ-ਸਾਂਦ।

ਨਰਕਿੱਸੁਸ ਦੇ ਘਰ ਦੇ ਉਹਨਾਂ ਲੋਕਾਂ ਨੂੰ ਸੁੱਖ-ਸਾਂਦ ਜੋ ਪ੍ਰਭੂ ਵਿੱਚ ਹਨ।

12 ਤਰੁਫ਼ੈਨਾ ਅਤੇ ਤਰੁਫੋਸਾ ਨੂੰ ਸੁੱਖ-ਸਾਂਦ, ਉਹਨਾਂ ਔਰਤਾਂ ਨੂੰ ਜੋ ਪ੍ਰਭੂ ਵਿੱਚ ਸਖ਼ਤ ਮਿਹਨਤ ਕਰਦੀਆਂ ਹਨ।

ਮੇਰੀ ਪਿਆਰੀ ਦੋਸਤ ਪਰਸੀਸ ਨੂੰ ਸੁੱਖ-ਸਾਂਦ, ਉਹ ਔਰਤ ਜਿਸ ਨੇ ਪ੍ਰਭੂ ਵਿੱਚ ਬਹੁਤ ਮਿਹਨਤ ਕੀਤੀ ਹੈ।

13 ਰੂਫ਼ੁਸ ਨੂੰ, ਜਿਹੜਾ ਪ੍ਰਭੂ ਵਿੱਚ ਚੁਣਿਆ ਗਿਆ ਹੈ, ਅਤੇ ਉਸ ਦੀ ਮਾਂ ਨੂੰ ਵੀ ਸੁੱਖ-ਸਾਂਦ, ਜੋ ਮੇਰੀ ਵੀ ਮਾਂ ਰਹੀ ਹੈ।

14 ਅਸੁੰਕਰਿਤੁਸ, ਫਲੇਗੋਨ, ਹਰਮੇਸ, ਪਾਤ੍ਰੋਬਾਸ ਅਤੇ ਹਰਮਾਸ ਅਤੇ ਉਹਨਾਂ ਦੇ ਨਾਲ ਦੇ ਹੋਰ ਭਰਾਵਾਂ ਅਤੇ ਭੈਣਾਂ ਨੂੰ ਸੁੱਖ-ਸਾਂਦ।

15 ਫਿਲੋਲੋਗੁਸ, ਜੂਲੀਆ, ਨੇਰਿਯੁਸ ਅਤੇ ਉਸ ਦੀ ਭੈਣ ਅਤੇ ਉਲੁੰਪਾਸ ਅਤੇ ਸਾਰੇ ਪ੍ਰਭੂ ਦੇ ਸੰਤਾਂ ਨੂੰ ਜੋ ਉਹਨਾਂ ਦੇ ਨਾਲ ਹਨ ਸੁੱਖ-ਸਾਂਦ।

16 ਪਵਿੱਤਰ ਹੱਥ ਮਿਲਾ ਕੇ ਇੱਕ ਦੂਸਰੇ ਨੂੰ ਸੁੱਖ-ਸਾਂਦ ਪੁੱਛੋ।

ਮਸੀਹ ਦੀਆਂ ਸਾਰੀਆਂ ਕਲੀਸਿਆਵਾਂ ਤੁਹਾਡੀ ਸੁੱਖ-ਸਾਂਦ ਪੁੱਛਦੀਆਂ ਹਨ।

17 ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਹਨਾਂ ਲੋਕਾਂ ਦਾ ਧਿਆਨ ਰੱਖੋ ਜੋ ਫੁੱਟ ਪਾਉਂਦੇ ਹਨ ਅਤੇ ਤੁਹਾਡੇ ਰਾਹ ਵਿੱਚ ਰੁਕਾਵਟਾਂ ਪਾਉਂਦੇ ਹਨ ਜੋ ਤੁਹਾਨੂੰ ਸਿੱਖਿਆ ਮਿਲੀ ਹੈ ਉਹ ਉਸ ਦੇ ਉਲਟ ਹਨ। ਉਹਨਾਂ ਤੋਂ ਦੂਰ ਰਹੋ। 18 ਕਿਉਂਕਿ ਅਜਿਹੇ ਲੋਕ ਸਾਡੇ ਪ੍ਰਭੂ ਮਸੀਹ ਦੀ ਸੇਵਾ ਨਹੀਂ ਕਰ ਰਹੇ, ਬਲਕਿ ਆਪਣੇ ਢਿੱਡ ਦੀ ਸੇਵਾ ਕਰਦੇ ਹਨ। ਚਿਕਨੀਆਂ ਚੋਪੜੀਆਂ ਗੱਲਾਂ ਨਾਲ ਭੋਲਿਆਂ ਦੇ ਦਿਲਾਂ ਨੂੰ ਠੱਗਦੇ ਹਨ। 19 ਹਰ ਕਿਸੇ ਨੇ ਤੁਹਾਡੀ ਆਗਿਆਕਾਰੀ ਬਾਰੇ ਸੁਣਿਆ ਹੈ, ਇਸ ਲਈ ਮੈਂ ਤੁਹਾਡੇ ਕਾਰਨ ਖੁਸ਼ ਹਾਂ; ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਚੰਗੇ ਬਾਰੇ ਬੁੱਧੀਮਾਨ ਬਣੋ, ਅਤੇ ਬੁਰਾਈ ਤੋਂ ਨਿਰਦੋਸ਼ ਰਹੋ।

20 ਸ਼ਾਂਤੀ ਦਾ ਪਰਮੇਸ਼ਵਰ ਜਲਦੀ ਹੀ ਸ਼ੈਤਾਨ ਨੂੰ ਤੁਹਾਡੇ ਪੈਰਾਂ ਹੇਠ ਕੁਚਲ ਦੇਵੇਗਾ।

ਸਾਡੇ ਪ੍ਰਭੂ ਯਿਸ਼ੂ ਦੀ ਕਿਰਪਾ ਤੁਹਾਡੇ ਨਾਲ ਹੋਵੇ।

21 ਤਿਮੋਥਿਉਸ, ਮੇਰਾ ਸਹਿ-ਕਰਮਚਾਰੀ, ਮੇਰੇ ਸਾਥੀ ਯਹੂਦੀਆਂ, ਲੂਕਿਯੁਸ ਅਤੇ ਯਸੋਨ ਅਤੇ ਸੋਸੀਪਤਰੁਸ ਵਾਂਗ ਤੁਹਾਡੀ ਵੀ ਸੁੱਖ-ਸਾਂਦ ਪੁੱਛਦੇ ਹਨ।

22 ਮੈਂ ਤਰਤਿਯੁਸ ਜਿਸ ਨੇ ਇਹ ਪੱਤਰ ਲਿਖਿਆ ਹੈ, ਪ੍ਰਭੂ ਵਿੱਚ ਤੁਹਾਨੂੰ ਸੁੱਖ-ਸਾਂਦ ਆਖਦਾ ਹਾਂ।

23 ਗਾਯੁਸ, ਜਿਨ੍ਹਾਂ ਦੀ ਪਰਾਹੁਣਚਾਰੀ ਦਾ ਮੈਂ ਅਤੇ ਇੱਥੋਂ ਦੀ ਸਾਰੀ ਕਲੀਸਿਆ ਆਨੰਦ ਮਾਣਦੀ ਹੈ, ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦਾ ਹਾਂ।

ਇਰਾਸਤੁਸ, ਜਿਹੜਾ ਸ਼ਹਿਰ ਦਾ ਖਜ਼ਾਨਚੀ ਹੈ, ਅਤੇ ਸਾਡਾ ਭਰਾ ਕੁਆਰਤੁਸ ਤੁਹਾਨੂੰ ਸ਼ੁਭਕਾਮਨਾਵਾਂ ਭੇਜਦਾ ਹੈ।

24 ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਤੁਹਾਡੇ ਨਾਲ ਹੋਵੇ। ਆਮੀਨ।

25 ਹੁਣ ਪਰਮੇਸ਼ਵਰ ਨੂੰ ਜੋ ਮੇਰੀ ਖੁਸ਼ਖ਼ਬਰੀ ਅਤੇ ਯਿਸ਼ੂ ਮਸੀਹ ਦਾ ਪ੍ਰਚਾਰ ਕਰਕੇ ਤੁਹਾਨੂੰ ਹੋਰ ਮਜ਼ਬੂਤ ਕਰ ਸਕਦਾ ਹੈ, ਭੇਦ ਦੇ ਖੁਲਾਸੇ ਦੇ ਅਨੁਸਾਰ, ਜੋ ਕਿ ਸਦੀਵੀ ਤੋਂ ਲੁਕਿਆ ਹੋਇਆ ਸੀ। 26 ਪਰ ਹੁਣ ਇਹ ਭੇਦ ਅਟੱਲ ਪਰਮੇਸ਼ਵਰ ਦੇ ਹੁਕਮ ਅਨੁਸਾਰ ਅਤੇ ਨਬੀਆਂ ਦੀਆਂ ਭਵਿੱਖਬਾਣੀਆਂ ਦੁਆਰਾ ਸਾਰੀਆਂ ਕੌਮਾਂ ਤੇ ਪ੍ਰਗਟ ਕੀਤਾ ਗਿਆ ਹੈ, ਤਾਂ ਜੋ ਇਸ ਦੁਆਰਾ ਉਹ ਵਿਸ਼ਵਾਸ ਦੀ ਆਗਿਆਕਾਰੀ ਵੱਲ ਅੱਗੇ ਵਧ ਸਕਣ। 27 ਸਿਰਫ ਇੱਕੋ ਬੁੱਧੀਮਾਨ ਪਰਮੇਸ਼ਵਰ ਦੀ ਯਿਸ਼ੂ ਮਸੀਹ ਦੁਆਰਾ ਸਦਾ ਲਈ ਮਹਿਮਾ ਹੋਵੇ! ਆਮੀਨ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-