Pular para o conteúdo
Publicidade

ਰੋਮਿਆਂ 12

ਇੱਕ ਜਿਉਂਦਾ ਬਲੀਦਾਨ

1 ਇਸ ਲਈ, ਹੇ ਭਰਾਵੋ ਅਤੇ ਭੈਣੋ, ਮੈਂ ਪਰਮੇਸ਼ਵਰ ਦੀ ਦਯਾ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਸਰੀਰਾਂ ਨੂੰ ਇੱਕ ਜਿਉਂਦੇ ਅਤੇ ਪਵਿੱਤਰ ਅਤੇ ਪਰਮੇਸ਼ਵਰ ਨੂੰ ਮਨ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਸੱਚੀ ਅਤੇ ਰੂਹਾਨੀ ਬੰਦਗੀ ਹੈ। 2 ਇਸ ਸੰਸਾਰ ਦੇ ਰੂਪ ਵਰਗੇ ਨਾ ਬਣੋ, ਪਰ ਆਪਣੇ ਮਨ ਨੂੰ ਨਵੇਂ ਹੋਣ ਦੇ ਕਾਰਨ ਬਦਲੋ ਤਦ ਤੁਸੀਂ ਪਰਖ ਅਤੇ ਸਮਝ ਸਕਦੇ ਹੋ ਕਿ ਪਰਮੇਸ਼ਵਰ ਦੀ ਮਰਜ਼ੀ ਕੀ ਹੈ। ਉਸ ਦੀ ਚੰਗੀ, ਮਨਭਾਉਂਦੀ ਅਤੇ ਸੰਪੂਰਨ ਇੱਛਾ ਕੀ ਹੈ।

ਮਸੀਹ ਦੇ ਸਰੀਰ ਵਿੱਚ ਨਿਮਰਤਾ ਅਤੇ ਪਿਆਰ ਨਾਲ ਸੇਵਾ

3 ਕਿਉਂਕਿ ਮੈਨੂੰ ਦਿੱਤੀ ਗਈ ਕਿਰਪਾ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਹਾਂ: ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੋ, ਬਲਕਿ ਆਪਣੇ ਆਪ ਨੂੰ ਸਮਝੇ ਕਿ ਪਰਮੇਸ਼ਵਰ ਨੇ ਮਿਣ ਕੇ ਹਰੇਕ ਨੂੰ ਨਿਹਚਾ ਵੰਡ ਦਿੱਤੀ ਹੈ। 4 ਜਿਵੇਂ ਕਿ ਸਾਡੇ ਵਿੱਚੋਂ ਹਰ ਇੱਕ ਦਾ ਇੱਕ ਸਰੀਰ ਬਹੁਤ ਸਾਰੇ ਅੰਗਾਂ ਨਾਲ ਹੁੰਦਾ ਹੈ, ਅਤੇ ਇਹ ਸਾਰੇ ਅੰਗ ਇੱਕੋ ਜਿਹੇ ਨਹੀਂ ਹੁੰਦੇ, 5 ਇਸ ਲਈ ਮਸੀਹ ਵਿੱਚ, ਹਾਲਾਂਕਿ ਅਸੀਂ ਬਹੁਤ ਸਾਰੇ ਹਾਂ ਪਰ ਅਸੀਂ ਸਭ ਮਿਲ ਕੇ ਇੱਕ ਸਰੀਰ ਹਾਂ ਅਤੇ ਇੱਕ-ਦੂਜੇ ਦੇ ਅੰਗ ਹਾਂ। 6 ਇਸ ਲਈ ਸਾਨੂੰ ਦਿੱਤੀ ਗਈ ਕਿਰਪਾ ਦੇ ਅਨੁਸਾਰ ਸਭ ਕੋਲ ਵੱਖੋ ਵੱਖਰੇ ਵਰਦਾਨ ਹਨ। ਜੇ ਤੁਹਾਡਾ ਵਰਦਾਨ ਅਗੰਮਵਾਕ ਕਰਨਾ ਹੈ, ਤਾਂ ਆਪਣੇ ਵਿਸ਼ਵਾਸ ਦੇ ਅਨੁਸਾਰ ਅਗੰਮਵਾਕ ਕਰੋ; 7 ਜੇ ਇਹ ਸੇਵਾ ਕਰਨਾ ਹੈ, ਫਿਰ ਸੇਵਾ ਕਰੋ; ਜੇ ਸਿਖਾਉਣ ਵਾਲਾ ਹੋਵੇ, ਤਾਂ ਸਿਖਾਓ; 8 ਜੇ ਇਹ ਉਤਸ਼ਾਹਿਤ ਕਰਨਾ ਹੈ, ਤਾਂ ਉਤਸ਼ਾਹਿਤ ਕਰੋ; ਜੇ ਦਾਨ ਕਰਨ ਵਾਲਾ ਹੋਵੇ, ਤਾਂ ਖੁੱਲ੍ਹ ਕੇ ਕਰੋ; ਜੇ ਇਹ ਅਗਵਾਈ ਕਰਨੀ ਹੈ, ਤਾਂ ਇਸ ਨੂੰ ਲਗਨ ਨਾਲ ਕਰੋ; ਜੇ ਇਹ ਰਹਿਮ ਕਰਨਾ ਹੈ, ਇਸ ਨੂੰ ਖ਼ੁਸ਼ੀ ਨਾਲ ਕਰੋ।

ਸੱਚੇ ਪ੍ਰੇਮ ਦਾ ਕੰਮ

9 ਪਿਆਰ ਨਿਸ਼ਕਪਟ ਹੋਣਾ ਚਾਹੀਦਾ ਹੈ। ਬੁਰਾਈ ਤੋਂ ਨਫ਼ਰਤ ਕਰੋ; ਜੋ ਚੰਗਾ ਹੈ ਉਸ ਨਾਲ ਜੁੜੇ ਰਹੋ। 10 ਪਿਆਰ ਵਿੱਚ ਇੱਕ ਦੂਸਰੇ ਨੂੰ ਸਮਰਪਿਤ ਰਹੋ। ਆਦਰ ਵਿੱਚ ਦੂਜੇ ਨੂੰ ਚੰਗਾ ਸਮਝੋ। 11 ਜੋਸ਼ ਵਿੱਚ ਕਦੀ ਵੀ ਘਾਟ ਨਾ ਹੋਵੇ, ਪਰ ਆਪਣੇ ਆਤਮਿਕ ਭਾਵਨਾ ਨੂੰ ਕਾਇਮ ਰੱਖੋ ਅਤੇ ਪ੍ਰਭੂ ਦੀ ਸੇਵਾ ਕਰੋ। 12 ਉਮੀਦ ਵਿੱਚ ਖੁਸ਼ ਰਹੋ, ਕਸ਼ਟ ਵਿੱਚ ਸਬਰ ਰੱਖੋ ਅਤੇ ਪ੍ਰਾਰਥਨਾ ਵਿੱਚ ਵਫ਼ਾਦਾਰ ਬਣੋ। 13 ਪ੍ਰਭੂ ਦੇ ਉਹਨਾਂ ਪਵਿੱਤਰ ਲੋਕਾਂ ਨਾਲ ਸਾਂਝਾ ਕਰੋ ਜਿਹੜੇ ਲੋੜਵੰਦ ਹਨ। ਪ੍ਰਾਹੁਣਚਾਰੀ ਕਰਨ ਵਿੱਚ ਲੱਗੇ ਰਹੋ।

14 ਉਹਨਾਂ ਲੋਕਾਂ ਨੂੰ ਅਸੀਸ ਦਿਓ ਜੋ ਤੁਹਾਨੂੰ ਸਤਾਉਂਦੇ ਹਨ; ਅਤੇ ਸਰਾਪ ਨਾ ਦਿਓ। 15 ਜੋ ਆਨੰਦ ਹਨ ਉਹਨਾਂ ਦੇ ਨਾਲ ਆਨੰਦ ਮਨਾਉ; ਸੋਗ ਮਨਾਉਣ ਵਾਲਿਆਂ ਨਾਲ ਸੋਗ ਮਨਾਉ। 16 ਇੱਕ ਦੂਸਰੇ ਦੇ ਨਾਲ ਮੇਲ ਰੱਖੋ। ਹੰਕਾਰ ਨਾ ਕਰੋ, ਪਰ ਨੀਵੇਂ ਸਥਾਨ ਵਾਲੇ ਲੋਕਾਂ ਨਾਲ ਸੰਗਤ ਕਰਨ ਲਈ ਤਿਆਰ ਰਹੋ। ਅਤੇ ਇਹ ਨਾ ਸੋਚੋ ਕਿ ਤੁਸੀਂ ਇਹ ਸਭ ਜਾਣਦੇ ਹੋ।12:16 ਕਹਾ 3:7; ਯਸ਼ਾ 5:21

17 ਕਿਸੇ ਨਾਲ ਬੁਰਿਆਈ ਦੇ ਬਦਲੇ ਬੁਰਿਆਈ ਨਾ ਕਰੋ। ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ ਉਹਨਾਂ ਤੇ ਧਿਆਨ ਰੱਖੋ। 18 ਜੇ ਇਹ ਸੰਭਵ ਹੈ, ਜਿੱਥੋਂ ਤੱਕ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ, ਸਾਰਿਆਂ ਨਾਲ ਸ਼ਾਂਤੀ ਨਾਲ ਰਹੋ। 19 ਹੇ ਮੇਰੇ ਪਿਆਰੇ ਮਿੱਤਰੋ, ਬਦਲਾ ਨਾ ਲਓ, ਪਰ ਪਰਮੇਸ਼ਵਰ ਦੇ ਕ੍ਰੋਧ ਲਈ ਜਗ੍ਹਾ ਛੱਡੋ, ਕਿਉਂਕਿ ਇਹ ਲਿਖਿਆ ਹੋਇਆ ਹੈ: "ਬਦਲਾ ਲੈਣਾ ਮੇਰਾ ਕੰਮ ਹੈ; ਮੈਂ ਹੀ ਬਦਲਾ ਲਵਾਂਗਾ," ਪ੍ਰਭੂ ਕਹਿੰਦਾ ਹੈ।12:19 ਬਿਵ 32:35 20 ਇਸ ਦੇ ਉਲਟ:

"ਜੇਕਰ ਤੁਹਾਡਾ ਦੁਸ਼ਮਣ ਭੁੱਖਾ ਹੈ, ਤਾਂ ਉਸ ਨੂੰ ਖੁਆਓ;

ਜੇ ਉਹ ਪਿਆਸਾ ਹੈ, ਤਾਂ ਉਸ ਨੂੰ ਕੁਝ ਪੀਣ ਲਈ ਦਿਓ;

ਅਜਿਹਾ ਕਰਨ ਨਾਲ ਤੁਸੀਂ ਉਸ ਦੇ ਸਿਰ ਉੱਤੇ ਬਲਦੇ ਕੋਲਿਆਂ ਨੂੰ ਰੱਖਦੇ ਹੋ।"12:20 ਕਹਾ 25:21-22

21 ਬੁਰਿਆਈ ਨਾਲ ਨਾ ਜਿੱਤੋ, ਪਰ ਚੰਗਿਆਈ ਨਾਲ ਬੁਰਾਈ ਉੱਤੇ ਕਾਬੂ ਪਾਓ।

Estes versículos te tocaram? Ore agora!

+581 estão orando agora.

Junte-se à corrente de oração.