Publicidade

Romanos 10

1 ਹੇ ਭਰਾਵੋ ਅਤੇ ਭੈਣੋ, ਮੇਰੇ ਦਿਲ ਦੀ ਇੱਛਾ ਹੈ ਅਤੇ ਇਸਰਾਏਲੀਆਂ ਲਈ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਉਹ ਬਚਾਏ ਜਾਣ। 2 ਕਿਉਂਕਿ ਮੈਂ ਉਹਨਾਂ ਬਾਰੇ ਗਵਾਹੀ ਦੇ ਸਕਦਾ ਹਾਂ ਕਿ ਉਹ ਪਰਮੇਸ਼ਵਰ ਦੇ ਲਈ ਜੋਸ਼ੀਲੇ ਹਨ, ਪਰ ਉਹਨਾਂ ਦਾ ਜੋਸ਼ ਗਿਆਨ ਦੇ ਅਨੁਸਾਰ ਨਹੀਂ ਹੈ। 3 ਉਹ ਪਰਮੇਸ਼ਵਰ ਦੀ ਧਾਰਮਿਕਤਾ ਨੂੰ ਨਹੀਂ ਜਾਣਦੇ ਸਨ ਅਤੇ ਆਪਣੀ ਧਾਰਮਿਕਤਾ ਨੂੰ ਆਪਣੇ ਆਪ ਸਥਾਪਤ ਕਰਨ ਦੀ ਕੋਸ਼ਿਸ਼ ਕਰਦੇ ਸਨ, ਉਹ ਪਰਮੇਸ਼ਵਰ ਦੀ ਧਾਰਮਿਕਤਾ ਦੇ ਅਧੀਨ ਨਹੀਂ ਹੋਏ। 4 ਕਿਉਂਕਿ ਮਸੀਹ ਬਿਵਸਥਾ ਦੇ ਮਕਸਦ ਨੂੰ ਪੂਰਾ ਕਰ ਚੁੱਕਾ ਹੈ ਜਿਸ ਲਈ ਬਿਵਸਥਾ ਦਿੱਤੀ ਗਈ ਸੀ। ਇਸ ਲਈ ਜੋ ਕੋਈ ਮਸੀਹ ਉੱਤੇ ਵਿਸ਼ਵਾਸ ਕਰਦਾ ਹੈ ਉਹ ਧਰਮੀ ਬਣ ਗਿਆ ਹੈ।

5 ਮੋਸ਼ੇਹ ਨੇ ਇਹ ਉਸ ਧਾਰਮਿਕਤਾ ਬਾਰੇ ਲਿਖਿਆ ਜੋ ਬਿਵਸਥਾ ਅਨੁਸਾਰ ਹੈ: "ਜਿਹੜਾ ਵਿਅਕਤੀ ਇਹ ਬਿਵਸਥਾ ਦੀਆਂ ਗੱਲਾਂ ਪੂਰਾ ਕਰਦਾ ਹੈ ਉਹ ਇਹਨਾਂ ਦੁਆਰਾ ਜੀਉਂਦਾ ਰਹੇਗਾ।" 6 ਪਰ ਧਾਰਮਿਕਤਾ ਜੋ ਵਿਸ਼ਵਾਸ ਦੁਆਰਾ ਹੈ ਕਹਿੰਦੀ ਹੈ: "ਆਪਣੇ ਮਨ ਵਿੱਚ ਇਹ ਨਾ ਕਹੋ, ‘ਸਵਰਗ ਵਿੱਚ ਕੌਣ ਚੜ੍ਹੇਗਾ?’ " ਅਰਥਾਤ ਮਸੀਹ ਨੂੰ ਹੇਠਾਂ ਉਤਾਰਨ ਲਈ। 7 ਜਾਂ ਕੌਣ ਪਤਾਲ ਵਿੱਚ ਉਤਰੇਗਾ? ਅਰਥਾਤ ਮਸੀਹ ਨੂੰ ਮੁਰਦਿਆਂ ਵਿੱਚੋਂ ਉਠਾ ਲਿਆਉਣ ਲਈ। 8 ਅਸਲ ਵਿੱਚ ਇਹ ਕਹਿਣਾ ਹੈ ਕਿ ਪਰਮੇਸ਼ਵਰ ਦਾ ਬਚਨ ਤੁਹਾਡੇ ਨੇੜੇ ਹੈ; ਇਹ ਤੁਹਾਡੇ ਮੂੰਹ ਅਤੇ ਤੁਹਾਡੇ ਦਿਲ ਵਿੱਚ ਹੈ, "ਅਰਥਾਤ, ਇਹ ਵਿਸ਼ਵਾਸ ਹੈ ਜੋ ਅਸੀਂ ਪ੍ਰਚਾਰ ਕਰਦੇ ਹਾਂ: 9 ਜੇ ਤੁਸੀਂ ਆਪਣੇ ਮੂੰਹ ਨਾਲ ਇਹ ਐਲਾਨ ਕਰਦੇ ਹੋ।" ਯਿਸ਼ੂ ਪ੍ਰਭੂ ਹੈ ਅਤੇ ਆਪਣੇ ਦਿਲ ਵਿੱਚ ਵਿਸ਼ਵਾਸ ਕਰੋ ਕਿ ਪਰਮੇਸ਼ਵਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ, ਤਾਂ ਤੁਸੀਂ ਬਚਾਏ ਜਾਓਗੇ। 10 ਇਹ ਤੁਹਾਡੇ ਦਿਲ ਨਾਲ ਹੈ ਕਿ ਤੁਸੀਂ ਵਿਸ਼ਵਾਸ ਕਰਦੇ ਹੋ ਅਤੇ ਧਰਮੀ ਠਹਿਰਾਉਂਦੇ ਹੋ, ਅਤੇ ਇਹ ਤੁਹਾਡੇ ਮੂੰਹ ਨਾਲ ਹੈ ਕਿ ਤੁਸੀਂ ਆਪਣੀ ਨਿਹਚਾ ਦਾ ਦਾਅਵਾ ਕਰਦੇ ਹੋ ਅਤੇ ਬਚਾਏ ਜਾਂਦੇ ਹੋ। 11 ਜਿਵੇਂ ਕਿ ਪਵਿੱਤਰ ਸ਼ਾਸਤਰ ਆਖਦਾ ਹੈ, "ਜਿਹੜਾ ਵਿਅਕਤੀ ਮਸੀਹ ਉੱਤੇ ਵਿਸ਼ਵਾਸ ਕਰਦਾ ਹੈ ਉਹ ਕਦੇ ਸ਼ਰਮਿੰਦਾ ਨਾ ਹੋਵੇਗਾ।" (ਸੈਪਟੁਜਿੰਟ ਦੇਖੋ) 12 ਯਹੂਦੀ ਅਤੇ ਗ਼ੈਰ-ਯਹੂਦੀ ਵਿੱਚ ਕੋਈ ਅੰਤਰ ਨਹੀਂ ਹੈ। ਉਹੀ ਪ੍ਰਭੂ ਸਾਰਿਆਂ ਦਾ ਮਾਲਕ ਹੈ ਅਤੇ ਜੋ ਉਸ ਨੂੰ ਪੁਕਾਰਦਾ ਹੈ ਉਹਨਾਂ ਨੂੰ ਅਸੀਸਾਂ ਦਿੰਦਾ ਹੈ। 13 ਕਿਉਂਕਿ, "ਹਰੇਕ ਜਿਹੜਾ ਵੀ ਪ੍ਰਭੂ ਦਾ ਨਾਮ ਲੈ ਕੇ ਪੁਕਾਰਦਾ ਹੈ ਉਹ ਬਚਾਇਆ ਜਾਵੇਗਾ।"

14 ਤਾਂ ਫਿਰ, ਉਹ ਪ੍ਰਭੂ ਨੂੰ ਕਿਵੇਂ ਪੁਕਾਰ ਸਕਦੇ ਹਨ ਜਿਸ ਤੇ ਉਹਨਾਂ ਨੇ ਵਿਸ਼ਵਾਸ ਨਹੀਂ ਕੀਤਾ? ਅਤੇ ਉਹ ਉਸ ਉੱਤੇ ਕਿਵੇਂ ਵਿਸ਼ਵਾਸ ਕਰ ਸਕਦੇ ਹਨ ਜਿਸ ਦੇ ਬਾਰੇ ਉਹਨਾਂ ਸੁਣਿਆ ਹੀ ਨਹੀਂ? ਅਤੇ ਉਹ ਉਹਨਾਂ ਨੂੰ ਕਿਵੇਂ ਸੁਣ ਸਕਦੇ ਹਨ ਜਦੋਂ ਕੋਈ ਉਹਨਾਂ ਨੂੰ ਪ੍ਰਚਾਰ ਨਹੀਂ ਕਰਦਾ? 15 ਅਤੇ ਜੇ ਕੋਈ ਭੇਜੇ ਨਾ ਜਾਣ ਤਾਂ ਕੋਈ ਪ੍ਰਚਾਰ ਕਿਵੇਂ ਕਰ ਸਕਦਾ ਹੈ? ਜਿਵੇਂ ਕਿ ਇਹ ਲਿਖਿਆ ਗਿਆ ਹੈ: "ਉਹਨਾਂ ਲੋਕਾਂ ਦੇ ਪੈਰ ਕਿੰਨੇ ਸੋਹਣੇ ਹਨ ਜਿਹੜੇ ਚੰਗੀ ਖੁਸ਼ਖ਼ਬਰੀ ਲਿਆਉਂਦੇ ਹਨ।"

16 ਪਰ ਸਾਰੇ ਇਸਰਾਏਲੀਆਂ ਨੇ ਖੁਸ਼ਖ਼ਬਰੀ ਨੂੰ ਸਵੀਕਾਰ ਨਹੀਂ ਕੀਤਾ। ਕਿਉਂਕਿ ਯਸ਼ਾਯਾਹ ਕਹਿੰਦਾ ਹੈ, "ਹੇ ਪ੍ਰਭੂ, ਸਾਡੀ ਖੁਸ਼ਖ਼ਬਰੀ ਉੱਤੇ ਕਿਸ ਨੇ ਵਿਸ਼ਵਾਸ ਕੀਤਾ?" 17 ਇਸ ਲਈ ਵਿਸ਼ਵਾਸ ਸੁਣਨ ਨਾਲ ਆਉਂਦਾ, ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ। 18 ਪਰ ਮੈਂ ਪੁੱਛਦਾ ਹਾਂ: ਕੀ ਇਸਰਾਏਲੀਆਂ ਨੇ ਖੁਸ਼ਖ਼ਬਰੀ ਨਹੀਂ ਸੁਣੀ? ਪਰ ਉਹਨਾਂ ਨੇ ਸੁਣਿਆ ਹੈ:

"ਉਹਨਾਂ ਦੀ ਆਵਾਜ਼ ਸਾਰੀ ਧਰਤੀ ਵਿੱਚ ਆ ਗਈ,

ਉਹਨਾਂ ਦੇ ਸ਼ਬਦ ਦੁਨੀਆਂ ਦੇ ਅੰਤ ਤੀਕ ਪਹੁੰਚੇ।"

19 ਮੈਂ ਫਿਰ ਪੁੱਛਦਾ ਹਾਂ: ਕੀ ਇਸਰਾਏਲੀਆਂ ਨੂੰ ਸਮਝ ਨਹੀਂ ਆਇਆ? ਪਹਿਲਾਂ, ਮੋਸ਼ੇਹ ਕਹਿੰਦਾ ਹੈ,

"ਮੈਂ ਤੁਹਾਨੂੰ ਉਹਨਾਂ ਤੋਂ ਈਰਖਾ ਕਰਾਵਾਂਗਾ ਜੋ ਅਸਲ ਵਿੱਚ ਕੌਮ ਨਹੀਂ ਹਨ;

ਮੈਂ ਤੁਹਾਨੂੰ ਇੱਕ ਕੌਮ ਦੇ ਦੁਆਰਾ ਗੁੱਸਾ ਕਰਾਂਗਾ ਜਿਸ ਦੀ ਕੋਈ ਸਮਝ ਨਹੀਂ ਹੈ।"

20 ਅਤੇ ਯਸ਼ਾਯਾਹ ਨੇ ਦਲੇਰੀ ਨਾਲ ਕਿਹਾ,

"ਉਹਨਾਂ ਲੋਕਾਂ ਨੇ ਮੈਨੂੰ ਪਾ ਲਿਆ ਜਿਨ੍ਹਾਂ ਨੇ ਮੈਨੂੰ ਨਹੀਂ ਭਾਲਿਆ;

ਮੈਂ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਲਈ ਪ੍ਰਗਟ ਕੀਤਾ

ਜਿਨ੍ਹਾਂ ਨੇ ਮੈਨੂੰ ਨਹੀਂ ਮੰਗਿਆ।"

21 ਪਰ ਇਸਰਾਏਲ ਦੇ ਬਾਰੇ ਉਹ ਕਹਿੰਦਾ ਹੈ,

"ਸਾਰਾ ਦਿਨ ਮੈਂ ਆਪਣਾ ਹੱਥ ਇੱਕ ਅਣ-ਆਗਿਆਕਾਰੀ ਅਤੇ

ਰੁਕਾਵਟ ਕਰਨ ਵਾਲੇ ਲੋਕਾਂ ਲਈ ਪਸਾਰਿਆ ਹੋਇਆ ਸੀ।"

Veja também

Publicidade
Bíblia Online Bíblia Online

Bíblia Online • Versão: 2026-06-16_06-50-08-