Pular para o conteúdo
Publicidade

2 ਯੋਹਨ 1

1 ਬਜ਼ੁਰਗ ਵੱਲੋਂ,

ਪਰਮੇਸ਼ਵਰ ਦੁਆਰਾ ਚੁਣੀ ਗਈ ਔਰਤ ਅਤੇ ਉਸ ਦੇ ਬੱਚਿਆਂ ਲਈ, ਜਿਨ੍ਹਾਂ ਨੂੰ ਮੈਂ ਅਸਲ ਵਿੱਚ ਪਿਆਰ ਕਰਦਾ ਹਾਂ ਅਤੇ ਮੈਂ ਹੀ ਨਹੀਂ, ਬਲਕਿ ਉਹ ਸਾਰੇ ਵੀ ਜੋ ਸੱਚ ਨੂੰ ਜਾਣਦੇ ਹਨ। 2 ਉਸ ਸੱਚ ਦੇ ਕਾਰਨ, ਜੋ ਸਾਡੇ ਵਿੱਚ ਵਾਸ ਕਰਦਾ ਹੈ ਅਤੇ ਸਦਾ ਸਾਡੇ ਨਾਲ ਰਹੇਗਾ:

3 ਪਿਤਾ ਪਰਮੇਸ਼ਵਰ ਅਤੇ ਪਿਤਾ ਦੇ ਪੁੱਤਰ ਯਿਸ਼ੂ ਮਸੀਹ ਦੀ ਵੱਲੋਂ ਕਿਰਪਾ, ਦਯਾ ਅਤੇ ਸ਼ਾਂਤੀ ਸਾਡੇ ਨਾਲ ਸੱਚਾਈ ਅਤੇ ਪਿਆਰ ਵਿੱਚ ਬਣੀ ਰਹੇਗੀ।

4 ਮੈਨੂੰ ਤੁਹਾਡੇ ਕੁਝ ਬੱਚਿਆਂ ਬਾਰੇ ਜਾਣਕੇ ਬਹੁਤ ਖੁਸ਼ੀ ਹੈ ਕਿ ਉਹ ਸੱਚਿਆਈ ਵਿੱਚ ਠੀਕ ਉਵੇਂ ਚੱਲ ਰਹੇ ਹਨ ਜਿਵੇਂ ਪਿਤਾ ਨੇ ਸਾਨੂੰ ਆਦੇਸ਼ ਦਿੱਤਾ ਸੀ। 5 ਅਤੇ ਹੁਣ, ਹੇ ਪਿਆਰੀ ਔਰਤ, ਸਾਨੂੰ ਇੱਕ-ਦੂਜੇ ਨੂੰ ਪਿਆਰ ਕਰਨਾ ਚਾਹੀਦਾ ਹੈ। ਇਹ ਮੈਂ ਕੋਈ ਨਵੀਂ ਆਗਿਆ ਨਹੀਂ ਲਿਖ ਰਿਹਾ, ਪਰ ਓਹੀ ਜੋ ਸ਼ੁਰੂ ਤੋਂ ਸਾਨੂੰ ਮਿਲੀ ਹੈ। 6 ਅਤੇ ਇਹ ਪਿਆਰ ਹੈ: ਕਿ ਅਸੀਂ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਚੱਲੀਏ। ਜਿਵੇਂ ਕਿ ਤੁਸੀਂ ਸ਼ੁਰੂ ਤੋਂ ਸੁਣਿਆ ਹੈ, ਉਸ ਦਾ ਹੁਕਮ ਹੈ ਕਿ ਤੁਹਾਨੂੰ ਪਿਆਰ ਵਿੱਚ ਚੱਲਣਾ ਚਾਹੀਦਾ ਹੈ।

7 ਮੈਂ ਇਹ ਇਸ ਲਈ ਕਹਿੰਦਾ ਹਾਂ ਕਿਉਂਕਿ ਬਹੁਤ ਸਾਰੇ ਧੋਖੇਬਾਜ਼ ਇਸ ਜਗਤ ਵਿੱਚ ਨਿਕਲ ਆਏ ਹਨ, ਜੋ ਇਹ ਨਹੀਂ ਮੰਨਦੇ ਕਿ ਯਿਸ਼ੂ ਮਸੀਹ ਦੇਹਧਾਰੀ ਹੋ ਕੇ ਆਇਆ ਹੈ। ਅਜਿਹਾ ਕੋਈ ਵੀ ਵਿਅਕਤੀ ਧੋਖੇਬਾਜ਼ ਅਤੇ ਮਸੀਹ ਵਿਰੋਧੀ ਹੈ। 8 ਧਿਆਨ ਰੱਖੋ ਕਿ ਤੁਸੀਂ ਉਸ ਚੀਜ਼ ਨੂੰ ਨਾ ਗੁਆਓ ਜਿਸ ਲਈ ਅਸੀਂ ਕੰਮ ਕੀਤਾ ਹੈ, ਪਰ ਇਸ ਦਾ ਪੂਰਾ ਇਨਾਮ ਪ੍ਰਾਪਤ ਕਰੋ। 9 ਜਿਹੜਾ ਵਿਅਕਤੀ ਅੱਗੇ ਵੱਧਦਾ ਹੈ ਅਤੇ ਮਸੀਹ ਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ ਉਸ ਕੋਲ ਪਰਮੇਸ਼ਵਰ ਨਹੀਂ ਹੈ; ਜਿਹੜਾ ਵੀ ਉਪਦੇਸ਼ ਜਾਰੀ ਰੱਖਦਾ ਹੈ ਉਸ ਦੇ ਕੋਲ ਪਿਤਾ ਅਤੇ ਪੁੱਤਰ ਦੋਵੇਂ ਹਨ। 10 ਜੇ ਕੋਈ ਤੁਹਾਡੇ ਕੋਲ ਆਵੇ ਅਤੇ ਇਹ ਸਿੱਖਿਆ ਨਹੀਂ ਲਿਆਵੇ, ਤਾਂ ਉਹਨਾਂ ਨੂੰ ਆਪਣੇ ਘਰ ਨਾ ਲੈ ਕੇ ਜਾਓ ਜਾਂ ਉਹਨਾਂ ਦਾ ਸਵਾਗਤ ਨਾ ਕਰੋ। 11 ਜੋ ਵੀ ਉਹਨਾਂ ਦਾ ਸਵਾਗਤ ਕਰਦਾ ਹੈ ਉਹ ਉਹਨਾਂ ਦੇ ਦੁਸ਼ਟ ਕੰਮਾਂ ਵਿੱਚ ਹਿੱਸਾ ਲੈਂਦਾ ਹੈ।

12 ਮੇਰੇ ਕੋਲ ਤੁਹਾਨੂੰ ਲਿਖਣ ਲਈ ਬਹੁਤ ਕੁਝ ਹੈ, ਪਰ ਮੈਂ ਕਾਗ਼ਜ਼ ਅਤੇ ਸਿਆਹੀ ਦੀ ਵਰਤੋਂ ਨਹੀਂ ਕਰਨਾ ਚਾਹੁੰਦਾ। ਇਸ ਦੀ ਬਜਾਏ, ਮੈਂ ਤੁਹਾਡੇ ਨਾਲ ਮੁਲਾਕਾਤ ਕਰਨ ਅਤੇ ਤੁਹਾਡੇ ਨਾਲ ਆਹਮਣੇ-ਸਾਹਮਣੇ ਗੱਲ ਕਰਨ ਦੀ ਉਮੀਦ ਕਰਦਾ ਹਾਂ, ਤਾਂ ਜੋ ਸਾਡੀ ਖੁਸ਼ੀ ਸੰਪੂਰਨ ਹੋ ਸਕੇ।1:12 1 ਯੋਹ 1:4; 3 ਯੋਹ 1:13

13 ਤੁਹਾਡੀ ਚੁਣੀ ਹੋਈ ਭੈਣ ਦਾ ਬੱਚਾ ਤੁਹਾਨੂੰ ਨਮਸਕਾਰ ਕਰਦਾ ਹੈ।

Estes versículos te tocaram? Ore agora!

+581 estão orando agora.

Junte-se à corrente de oração.

2 João
Ver todos os capítulos de 2 João