Pular para o conteúdo
Publicidade

ਹਾਗੱਈ 1

ਯਾਹਵੇਹ ਦੇ ਘਰ ਨੂੰ ਬਣਾਉਣ ਦਾ ਸੱਦਾ

1 ਦਾਰਾ ਰਾਜੇ ਦੇ ਸ਼ਾਸਨ ਦੇ ਦੂਜੇ ਸਾਲ ਦੇ ਛੇਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ, ਯਹੂਦਾਹ ਦੇ ਹਾਕਮ ਸ਼ਆਲਤੀਏਲ ਦੇ ਪੁੱਤਰ ਜ਼ਰੁੱਬਾਬੇਲ ਕੋਲ ਅਤੇ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਮਹਾਂ ਜਾਜਕ ਕੋਲ ਯਾਹਵੇਹ ਦੀ ਬਾਣੀ ਹੱਗਈ ਨਬੀ ਦੇ ਰਾਹੀਂ ਆਈ:

2 ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: "ਇਹ ਲੋਕ ਆਖਦੇ ਹਨ, ‘ਯਾਹਵੇਹ ਦੇ ਭਵਨ ਨੂੰ ਦੁਬਾਰਾ ਬਣਾਉਣ ਦਾ ਅਜੇ ਸਮਾਂ ਨਹੀਂ ਆਇਆ ਹੈ।’ "

3 ਫਿਰ ਯਾਹਵੇਹ ਦਾ ਬਚਨ ਹੱਗਈ ਨਬੀ ਦੇ ਰਾਹੀਂ ਆਇਆ: 4 "ਕੀ, ਇਹ ਕੋਈ ਸਮਾਂ ਹੈ ਕਿ ਤੁਸੀਂ ਆਪ ਆਪਣੇ ਬਣਾਏ ਹੋਏ ਘਰਾਂ ਵਿੱਚ ਰਹੋ, ਜਦ ਕਿ ਇਹ ਮੇਰਾ ਭਵਨ ਬਰਬਾਦ ਪਿਆ ਹੈ?"

5 ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: "ਆਪਣੇ ਚਾਲ-ਚਲਣ ਬਾਰੇ ਧਿਆਨ ਨਾਲ ਸੋਚੋ। 6 ਤੁਸੀਂ ਬਹੁਤ ਬੀਜਿਆ ਹੈ, ਪਰ ਥੋੜਾ ਵੱਢਿਆ ਹੈ। ਤੁਸੀਂ ਖਾਂਦੇ ਹੋ, ਪਰ ਰੱਜਦੇ ਨਹੀਂ ਹੋ, ਤੁਸੀਂ ਪੀਂਦੇ ਹੋ, ਪਰ ਪਿਆਸ ਨਹੀਂ ਬੁੱਝਦੀ। ਤੁਸੀਂ ਕੱਪੜੇ ਪਾਉਂਦੇ ਹੋ ਪਰ ਗਰਮ ਨਹੀਂ ਹੁੰਦੇ ਅਤੇ ਮਜ਼ਦੂਰ ਆਪਣੀ ਕਮਾਈ ਛੇਕ ਵਾਲੀ ਥੈਲੀ ਵਿੱਚ ਰੱਖਦਾ ਹੈ।"

7 ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: "ਆਪਣੇ ਚਾਲ-ਚਲਣ ਬਾਰੇ ਧਿਆਨ ਨਾਲ ਸੋਚੋ। 8 ਪਹਾੜਾਂ ਉੱਤੇ ਚੜ੍ਹੋ ਅਤੇ ਲੱਕੜਾਂ ਨੂੰ ਹੇਠਾਂ ਲਿਆਓ ਅਤੇ ਮੇਰਾ ਘਰ ਬਣਾਓ, ਤਾਂ ਜੋ ਮੈਂ ਇਸ ਵਿੱਚ ਅਨੰਦ ਮਾਣਾਂ ਅਤੇ ਆਦਰ ਪ੍ਰਾਪਤ ਕਰਾਂ," ਯਾਹਵੇਹ ਆਖਦਾ ਹੈ। 9 "ਤੁਸੀਂ ਬਹੁਤੇ ਦੀ ਆਸ ਰੱਖੀ ਪਰ ਵੇਖੋ, ਤੁਹਾਨੂੰ ਥੋੜ੍ਹਾ ਮਿਲਿਆ ਅਤੇ ਜਦੋਂ ਤੁਸੀਂ ਉਸ ਨੂੰ ਆਪਣੇ ਘਰ ਲਿਆਏ, ਤਾਂ ਮੈਂ ਉਸ ਨੂੰ ਵੀ ਉਡਾ ਦਿੱਤਾ। ਕਿਉਂ? ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਇਸ ਲਈ ਜੋ ਮੇਰਾ ਭਵਨ ਬਰਬਾਦ ਪਿਆ ਹੈ ਅਤੇ ਤੁਸੀਂ ਆਪੋ-ਆਪਣੇ ਘਰਾਂ ਨੂੰ ਭੱਜ ਜਾਂਦੇ ਹੋ। 10 ਇਸ ਕਾਰਨ ਹੀ ਅਕਾਸ਼ ਨੇ ਤੁਹਾਡੇ ਲਈ ਤ੍ਰੇਲ ਰੋਕੀ ਅਤੇ ਧਰਤੀ ਨੇ ਆਪਣੀ ਉਪਜਾਊ ਸ਼ਕਤੀ ਨੂੰ ਰੋਕਿਆ ਹੈ। 11 ਮੈਂ ਖੇਤਾਂ ਅਤੇ ਪਹਾੜਾਂ ਉੱਤੇ, ਅਨਾਜ ਉੱਤੇ, ਨਵੀਂ ਦਾਖਰਸ ਉੱਤੇ, ਜ਼ੈਤੂਨ ਦੇ ਤੇਲ ਉੱਤੇ ਅਤੇ ਜ਼ਮੀਨ ਦੀ ਪੈਦਾਵਾਰ ਉੱਤੇ, ਮਨੁੱਖਾਂ ਅਤੇ ਪਸ਼ੂਆਂ ਉੱਤੇ ਅਤੇ ਤੁਹਾਡੇ ਹੱਥਾਂ ਦੀ ਸਾਰੀ ਮਿਹਨਤ ਉੱਤੇ ਵੀ ਕਾਲ ਨੂੰ ਪਾ ਦਿੱਤਾ ਹੈ।"

12 ਤਦ ਸ਼ਆਲਤੀਏਲ ਦੇ ਪੁੱਤਰ ਜ਼ਰੁੱਬਾਬੇਲ, ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਮਹਾਂ ਜਾਜਕ ਅਤੇ ਬਚੇ ਹੋਏ ਸਾਰੇ ਲੋਕਾਂ ਨੇ ਆਪਣੇ ਪਰਮੇਸ਼ਵਰ ਯਾਹਵੇਹ ਦੀ ਆਵਾਜ਼ ਨੂੰ ਧਿਆਨ ਨਾਲ ਸੁਣਿਆ। ਪਰਮੇਸ਼ਵਰ ਯਾਹਵੇਹ ਦੇ ਭੇਜੇ ਹੋਏ ਨਬੀ ਹੱਗਈ ਦੀਆਂ ਗੱਲਾਂ ਨੂੰ ਵੀ ਧਿਆਨ ਨਾਲ ਸੁਣਿਆ ਅਤੇ ਲੋਕ ਯਾਹਵੇਹ ਤੋਂ ਡਰੇ।

13 ਤਦ ਯਾਹਵੇਹ ਦੇ ਦੂਤ ਹੱਗਈ ਨੇ ਯਾਹਵੇਹ ਦਾ ਸੰਦੇਸ਼ ਲੋਕਾਂ ਨੂੰ ਦੇ ਕੇ ਆਖਿਆ, ਯਾਹਵੇਹ ਦਾ ਵਾਕ ਹੈ ਕਿ ਮੈਂ ਤੁਹਾਡੇ ਨਾਲ ਹਾਂ। 14 ਸੋ ਯਾਹਵੇਹ ਨੇ ਯਹੂਦਾਹ ਦੇ ਰਾਜਪਾਲ ਸ਼ਆਲਤੀਏਲ ਦੇ ਪੁੱਤਰ ਜ਼ਰੁੱਬਾਬੇਲ ਦੀ ਆਤਮਾ ਅਤੇ ਮਹਾਂ ਜਾਜਕ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਦੀ ਆਤਮਾ ਅਤੇ ਲੋਕਾਂ ਦੇ ਸਾਰੇ ਬਕੀਏ ਦੀ ਆਤਮਾ ਨੂੰ ਪਰੇਰਿਆ। ਉਹ ਆਏ ਅਤੇ ਛੇਵੇਂ ਮਹੀਨੇ ਦੇ ਚੌਵੀਵੇਂ ਦਿਨ ਸਰਬਸ਼ਕਤੀਮਾਨ ਯਾਹਵੇਹ, ਉਨ੍ਹਾਂ ਦੇ ਪਰਮੇਸ਼ਵਰ, ਦੇ ਘਰ ਵਿੱਚ ਕੰਮ ਕਰਨ ਲੱਗੇ। 15 ਅਤੇ ਇਹ ਕੰਮ ਰਾਜਾ ਦਾਰਾ ਦੇ ਰਾਜ ਦੇ ਛੇਵੇਂ ਮਹੀਨੇ ਦੇ ਚੌਵੀ ਤਰੀਕ ਨੂੰ ਸ਼ੁਰੂ ਹੋਇਆ।

ਵਾਅਦਾ ਕੀਤੇ ਹੋਏ ਮੰਦਰ ਦੀ ਸ਼ਾਨ

ਦਾਰਾ ਦੇ ਰਾਜ ਦੇ ਦੂਜੇ ਸਾਲ ਵਿੱਚ,

Estes versículos te tocaram? Ore agora!

+581 estão orando agora.

Junte-se à corrente de oração.

Ageu
Ver todos os capítulos de Ageu