Pular para o conteúdo
Publicidade

ਕੁਲੁੱਸੀਆਂ 4

1 ਹੇ ਮਾਲਕੋ, ਆਪਣੇ ਨੌਕਰਾਂ ਨਾਲ ਇਹੋ ਜਿਹਾ ਵਿਵਹਾਰ ਕਰੋ ਜਿਹੜਾ ਠੀਕ ਅਤੇ ਸਹੀ ਹੋਵੇ, ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡਾ ਸਵਰਗ ਵਿੱਚ ਵੀ ਮਾਲਕ ਹੈ।4:1 ਲੇਵਿ 25:43-53

ਹੋਰ ਵਿਵਹਾਰਿਕ ਨਿਰਦੇਸ਼

2 ਇਸ ਲਈ ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ।4:2 ਰੋਮਿ 12:12; ਅਫ਼ 6:18; ਫਿਲਿ 4:6; 1 ਥੱਸ 5:17 3 ਅਤੇ ਸਾਡੇ ਲਈ ਵੀ ਪ੍ਰਾਰਥਨਾ ਕਰੋ ਕਿ ਪਰਮੇਸ਼ਵਰ ਸਾਡੇ ਸੰਦੇਸ਼ ਲਈ ਇੱਕ ਦਰਵਾਜ਼ਾ ਖੋਲ੍ਹ ਦੇਵੇ, ਤਾਂ ਜੋ ਅਸੀਂ ਮਸੀਹ ਦੇ ਭੇਤ ਦਾ ਪ੍ਰਚਾਰ ਕਰ ਸਕੀਏ, ਜਿਸ ਲਈ ਮੈਂ ਜੰਜ਼ੀਰਾਂ ਵਿੱਚ ਹਾਂ। 4 ਪ੍ਰਾਰਥਨਾ ਕਰੋ ਕਿ ਮੈਂ ਇਸ ਦਾ ਸਪੱਸ਼ਟ ਤੌਰ ਤੇ ਐਲਾਨ ਕਰ ਸਕਾਂ, ਜਿਵੇਂ ਕਿ ਮੈਨੂੰ ਚਾਹੀਦਾ ਹੈ। 5 ਬੁੱਧੀਮਾਨ ਬਣੋ ਜਿਸ ਤਰੀਕੇ ਨਾਲ ਤੁਸੀਂ ਬਾਹਰਲੇ ਲੋਕਾਂ ਪ੍ਰਤੀ ਵਿਵਹਾਰ ਕਰਦੇ ਹੋ; ਹਰ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉ। 6 ਆਪਣੀ ਗੱਲਬਾਤ ਨੂੰ ਹਮੇਸ਼ਾ ਕਿਰਪਾ ਨਾਲ ਭਰਪੂਰ ਹੋਣ ਦਿਓ, ਨਮਕ ਦੇ ਨਾਲ ਮਿੱਟੀ ਵਾਲਾ, ਤਾਂ ਜੋ ਤੁਸੀਂ ਜਾਣ ਸਕੋ ਕਿ ਸਾਰਿਆਂ ਨੂੰ ਕਿਵੇਂ ਜਵਾਬ ਦੇਣਾ ਹੈ।

ਅੰਤਿਮ ਨਮਸਕਾਰ

7 ਤੁਖਿਕੁਸ ਤੁਹਾਨੂੰ ਮੇਰੇ ਬਾਰੇ ਸਾਰੀਆਂ ਖਬਰਾਂ ਦੱਸੇਗਾ। ਉਹ ਪਿਆਰਾ ਭਰਾ, ਇੱਕ ਵਫ਼ਾਦਾਰ ਸੇਵਕ ਅਤੇ ਪ੍ਰਭੂ ਵਿੱਚ ਸਾਥੀ ਦਾਸ ਹੈ। 8 ਮੈਂ ਉਸ ਨੂੰ ਤੁਹਾਡੇ ਕੋਲ ਸਪਸ਼ਟ ਮਕਸਦ ਲਈ ਤੁਹਾਡੇ ਕੋਲ ਭੇਜ ਰਿਹਾ ਹਾਂ ਤਾਂ ਜੋ ਤੁਸੀਂ ਸਾਡੇ ਹਾਲਾਤਾਂ ਬਾਰੇ ਜਾਣ ਸਕੋ ਅਤੇ ਉਹ ਤੁਹਾਡੇ ਦਿਲਾਂ ਨੂੰ ਉਤਸ਼ਾਹ ਦੇ ਸਕੇ। 9 ਉਹ ਸਾਡੇ ਵਫ਼ਾਦਾਰ ਅਤੇ ਪਿਆਰੇ ਭਰਾ ਓਨੇਸਿਮੁਸ ਨਾਲ ਆ ਰਿਹਾ ਹੈ, ਜੋ ਤੁਹਾਡੇ ਵਿੱਚੋਂ ਇੱਕ ਹੈ। ਉਹ ਤੁਹਾਨੂੰ ਉਹ ਸਭ ਕੁਝ ਦੱਸਣਗੇ ਜੋ ਇੱਥੇ ਹੋ ਰਿਹਾ ਹੈ।

10 ਮੇਰਾ ਸਾਥੀ ਕੈਦੀ ਅਰਿਸਤਰਖੁਸ ਤੁਹਾਡੇ ਨਾਲ ਨਮਸਕਾਰ ਭੇਜਦਾ ਹੈ, ਜਿਵੇਂ ਕਿ ਬਰਨਬਾਸ ਦਾ ਚਚੇਰਾ ਭਰਾ ਮਾਰਕਸ। (ਤੁਹਾਨੂੰ ਉਸ ਦੇ ਬਾਰੇ ਹਦਾਇਤਾਂ ਮਿਲੀਆਂ ਹਨ; ਜੇ ਉਹ ਤੁਹਾਡੇ ਕੋਲ ਆਉਂਦਾ ਹੈ ਤਾਂ ਉਸ ਦਾ ਸਵਾਗਤ ਕਰੋ।)

11 ਯਿਸ਼ੂ, ਜਿਸ ਨੂੰ ਜਸਟਸ ਕਿਹਾ ਜਾਂਦਾ ਹੈ, ਉਹ ਵੀ ਨਮਸਕਾਰ ਭੇਜਦਾ ਹੈ। ਇਹ ਪਰਮੇਸ਼ਵਰ ਦੇ ਰਾਜ ਲਈ ਮੇਰੇ ਸਹਿ-ਕਰਮਚਾਰੀਆਂ ਵਿੱਚੋਂ ਇੱਕੋ ਇੱਕ ਸੁੰਨਤੀ ਹੈ, ਅਤੇ ਇਹ ਮੇਰੇ ਲਈ ਦਿਲਾਸੇ ਦਾ ਕਾਰਨ ਬਣੇ।

12 ਇਪਫ੍ਰਾਸ, ਜਿਹੜਾ ਤੁਹਾਡੇ ਵਿੱਚੋਂ ਇੱਕ ਹੈ ਅਤੇ ਮਸੀਹ ਯਿਸ਼ੂ ਦਾ ਇੱਕ ਸੇਵਕ ਹੈ, ਤੁਹਾਨੂੰ ਸ਼ੁਭਕਾਮਨਾਵਾਂ ਭੇਜਦਾ ਹੈ। ਉਹ ਹਮੇਸ਼ਾ ਤੁਹਾਡੇ ਲਈ ਪ੍ਰਾਰਥਨਾ ਵਿੱਚ ਲੜ ਰਿਹਾ ਹੈ, ਤਾਂ ਜੋ ਤੁਸੀਂ ਪਰਮੇਸ਼ਵਰ ਦੀ ਸਾਰੀ ਇੱਛਾ ਵਿੱਚ ਦ੍ਰਿੜ ਹੋਵੋ, ਪਰਿਪੱਕ ਅਤੇ ਪੂਰਾ ਭਰੋਸਾ ਰੱਖੋ। 13 ਮੈਂ ਉਸ ਲਈ ਵਾਅਦਾ ਕਰਦਾ ਹਾਂ ਕਿ ਉਹ ਤੁਹਾਡੇ ਲਈ ਅਤੇ ਲਾਉਦਿਕੀਆ ਅਤੇ ਹੀਰਾਪੋਲਿਸ ਵਿਖੇ ਉਹਨਾਂ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਮੈਂ ਇਸ ਦਾ ਗਵਾਹ ਹਾਂ।

14 ਸਾਡਾ ਪਿਆਰਾ ਮਿੱਤਰ ਲੂਕਸ, ਡਾਕਟਰ ਅਤੇ ਦੇਮਾਸ ਨਮਸਕਾਰ ਭੇਜਦਾ ਹੈ।

15 ਲਾਉਦਿਕੀਆ ਵਿਖੇ ਭੈਣਾਂ-ਭਰਾਵਾਂ ਅਤੇ ਨੂਮਫੇ਼ ਅਤੇ ਉਸ ਦੇ ਘਰ ਦੀ ਕਲੀਸਿਆ ਨੂੰ ਮੇਰੀਆਂ ਸ਼ੁਭਕਾਮਨਾਵਾਂ।

16 ਇਹ ਪੱਤਰ ਪੜ੍ਹਨ ਤੋਂ ਬਾਅਦ, ਤੁਸੀਂ ਵੇਖੋ ਕਿ ਇਹ ਲਾਉਦਿਕੀਆ ਦੀ ਕਲੀਸਿਆ ਵਿੱਚ ਵੀ ਪੜ੍ਹਿਆ ਜਾਂਦਾ ਹੈ ਅਤੇ ਤੁਸੀਂ ਬਦਲੇ ਵਿੱਚ ਲਾਉਦਿਕੀਆ ਦਾ ਪੱਤਰ ਪੜ੍ਹੋਗੇ।

17 ਅਰਖਿੱਪੁਸ ਨੂੰ ਕਹੋ: "ਧਿਆਨ ਰੱਖ ਕਿ ਜਿਹੜੀ ਸੇਵਕਾਈ ਤੈਨੂੰ ਪ੍ਰਭੂ ਵਿੱਚ ਸੌਪੀਂ ਗਈ ਹੈ, ਉਸ ਨੂੰ ਪੂਰਾ ਕਰੀਂ।"

18 ਮੈਂ, ਪੌਲੁਸ, ਇਹ ਸ਼ੁਭਕਾਮਨਾਵਾਂ ਆਪਣੇ ਹੱਥੀਂ ਲਿਖ ਰਿਹਾ ਹਾਂ। ਮੇਰੀਆਂ ਜੰਜ਼ੀਰਾਂ ਯਾਦ ਰੱਖੋ। ਕਿਰਪਾ ਤੁਹਾਡੇ ਨਾਲ ਹੋਵੇ।

Estes versículos te tocaram? Ore agora!

+581 estão orando agora.

Junte-se à corrente de oração.

Colossenses
Ver todos os capítulos de Colossenses