Pular para o conteúdo
Publicidade

ਓਬਦਯਾਹ 1

ਓਬਦਯਾਹ ਦਾ ਦਰਸ਼ਣ

1 ਓਬਦਯਾਹ ਦੇ ਦੁਆਰਾ ਦੇਖਿਆ ਗਿਆ ਦਰਸ਼ਣ।

ਅਦੋਮ ਬਾਰੇ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ

ਅਸੀਂ ਯਾਹਵੇਹ ਵੱਲੋਂ ਇੱਕ ਸੰਦੇਸ਼ ਸੁਣਿਆ ਹੈ:

ਕੌਮਾਂ ਵਿੱਚ ਇੱਕ ਦੂਤ ਇਹ ਕਹਿਣ ਲਈ ਭੇਜਿਆ ਗਿਆ ਸੀ,

"ਉੱਠ, ਅਸੀਂ ਉਸ ਦੇ ਵਿਰੁੱਧ ਲੜਾਈ ਲਈ ਚੱਲੀਏ।"

2 "ਵੇਖੋ, ਮੈਂ ਤੈਨੂੰ ਕੌਮਾਂ ਵਿੱਚ ਛੋਟਾ ਕਰ ਦਿਆਂਗਾ;

ਤੁਹਾਨੂੰ ਪੂਰੀ ਤਰ੍ਹਾਂ ਤੁੱਛ ਜਾਣਿਆ ਜਾਵੇਗਾ।

3 ਤੇਰੇ ਮਨ ਦੇ ਹੰਕਾਰ ਨੇ ਤੈਨੂੰ ਧੋਖਾ ਦਿੱਤਾ ਹੈ,

ਤੁਸੀਂ ਜਿਹੜੇ ਚਟਾਨਾਂ ਦੇ ਫਾਟਕਾਂ ਵਿੱਚ ਵੱਸਦੇ ਹੋ,

ਅਤੇ ਉੱਚਿਆਂ ਉੱਤੇ ਆਪਣਾ ਘਰ ਬਣਾਉਂਦੇ ਹੋ,

ਤੂੰ ਜੋ ਆਪਣੇ ਆਪ ਨੂੰ ਆਖਦਾ ਹੈ,

‘ਕੌਣ ਮੈਨੂੰ ਜ਼ਮੀਨ ਉੱਤੇ ਉਤਾਰ ਸਕਦਾ ਹੈ?’

4 ਭਾਵੇਂ ਤੂੰ ਉਕਾਬ ਵਾਂਗ ਉੱਚਾ ਉੱਡ ਜਾਵੇ,

ਅਤੇ ਤਾਰਿਆਂ ਵਿੱਚ ਤੇਰਾ ਆਲ੍ਹਣਾ ਬਣਿਆ ਹੋਵੇ,

ਉੱਥੋਂ ਵੀ ਮੈਂ ਤੈਨੂੰ ਹੇਠਾਂ ਲਾਹ ਲਵਾਂਗਾ,"

ਯਾਹਵੇਹ ਦਾ ਵਾਕ ਹੈ।

5 "ਜੇ ਚੋਰ ਤੇਰੇ ਕੋਲ ਆਉਣ,

ਅਤੇ ਲੁਟੇਰੇ ਰਾਤ ਨੂੰ ਆਉਣ।

ਅਤੇ ਉਹ ਤਬਾਹ ਕਰਨਗੇ!

ਕੀ ਉਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਹੀਂ ਲੁੱਟਣਗੇ?

ਜੇਕਰ ਅੰਗੂਰ ਤੋੜਨ ਵਾਲੇ ਤੇਰੇ ਕੋਲ ਆਉਣ,

ਕੀ ਉਹ ਕੁਝ ਅੰਗੂਰ ਨਹੀਂ ਛੱਡਣਗੇ

6 ਪਰ ਏਸਾਓ ਦਾ ਮਾਲ ਕਿਵੇਂ ਭਾਲ ਕੇ ਲੁੱਟਿਆ ਗਿਆ ਹੈ

ਅਤੇ ਉਹ ਦਾ ਦੱਬਿਆ ਹੋਇਆ ਖ਼ਜ਼ਾਨਾ ਕਿਵੇਂ ਖੋਜ ਕਰਕੇ ਕੱਢਿਆ ਗਿਆ ਹੈ!

7 ਤੇਰੇ ਸਾਰੇ ਸਹਿਯੋਗੀ ਤੁਹਾਨੂੰ ਸਰਹੱਦ ਤੇ ਲੈ ਜਾਣਗੇ;

ਤੇਰੇ ਦੋਸਤ ਤੈਨੂੰ ਧੋਖਾ ਦੇਣਗੇ ਅਤੇ ਤੈਨੂੰ ਭਾਰੀ ਹੋ ਜਾਣਗੇ;

ਜਿਹੜੇ ਤੇਰੀ ਰੋਟੀ ਖਾਂਦੇ ਹਨ, ਉਹ ਤੇਰੇ ਲਈ ਇੱਕ ਜਾਲ ਵਿਛਾਉਣਗੇ,

ਪਰ ਉਸ ਦੇ ਵਿੱਚ ਕੋਈ ਸਮਝ ਨਹੀਂ ਹੈ।"

8 ਯਾਹਵੇਹ ਦਾ ਵਾਕ ਹੈ, "ਉਸ ਦਿਨ,"

"ਅਦੋਮ ਵਿੱਚੋਂ ਬੁੱਧਵਾਨਾਂ ਨੂੰ

ਅਤੇ ਸਮਝ ਨੂੰ ਏਸਾਓ ਦੇ ਪਰਬਤ ਵਿੱਚੋਂ ਮਿਟਾ ਨਾ ਦਿਆਂਗਾ?

9 ਹੇ ਤੇਮਾਨ ਸ਼ਹਿਰ, ਤੇਰੇ ਸੂਰਮੇ ਘਬਰਾ ਜਾਣਗੇ,

ਇੱਥੋਂ ਤੱਕ ਕਿ ਏਸਾਓ ਦੇ ਪਰਬਤ ਵਿੱਚੋਂ

ਹਰੇਕ ਮਨੁੱਖ ਕਤਲ ਹੋ ਕੇ ਵੱਢਿਆ ਜਾਵੇਗਾ।

10 ਤੇਰੇ ਜ਼ੁਲਮ ਦੇ ਕਾਰਨ ਜਿਹੜਾ ਤੂੰ ਆਪਣੇ ਭਰਾ ਯਾਕੋਬ ਨਾਲ ਕੀਤਾ,

ਤੂੰ ਸ਼ਰਮ ਨਾਲ ਢੱਕ ਜਾਵੇਂਗਾ।

ਤੂੰ ਸਦਾ ਲਈ ਤਬਾਹ ਹੋ ਜਾਵੇਗਾ।

11 ਜਿਸ ਦਿਨ ਤੂੰ ਦੂਰ ਖੜ੍ਹਾ ਸੀ

ਜਦੋਂ ਪਰਦੇਸੀਆਂ ਨੇ ਉਸ ਦੀ ਦੌਲਤ ਲੁੱਟ ਲਈ ਸੀ

ਅਤੇ ਪਰਦੇਸੀ ਉਸ ਦੇ ਦਰਵਾਜ਼ਿਆਂ ਰਾਹੀ ਅੰਦਰ ਵੜ ਕੇ

ਯੇਰੂਸ਼ਲੇਮ ਲਈ ਗੁਣੇ ਪਾਉਂਣ ਲੱਗੇ,

ਤੁਸੀਂ ਉਨ੍ਹਾਂ ਵਿੱਚੋਂ ਇੱਕ ਸੀ।

12 ਪਰ ਤੇਰੇ ਲਈ ਇਹ ਠੀਕ ਨਹੀਂ ਸੀ

ਕਿ ਤੂੰ ਆਪਣੇ ਭਰਾ ਨੂੰ ਉਸ ਦੀ ਹਾਨੀ ਦੇ ਦਿਨ ਵੇਖਦਾ ਰਹਿੰਦਾ!

ਤੈਨੂੰ ਯਹੂਦੀਆਂ ਦੀ ਅੰਸ ਦੇ ਨਾਸ ਹੋਣ ਦੇ ਦਿਨ ਅਨੰਦ ਨਹੀਂ ਸੀ ਹੋਣਾ ਚਾਹੀਦਾ,

ਅਤੇ ਤੈਨੂੰ ਉਨ੍ਹਾਂ ਦੇ ਦੁੱਖ ਦੇ ਦਿਨ ਵੱਡੇ ਬੋਲ ਨਹੀਂ ਬੋਲਣੇ ਚਾਹੀਦੇ ਸਨ।

13 ਤੈਨੂੰ ਮੇਰੀ ਪਰਜਾ ਦੀ ਬਿਪਤਾ ਦੇ ਦਿਨ,

ਉਨ੍ਹਾਂ ਦੇ ਫਾਟਕਾਂ ਵਿੱਚ ਨਹੀਂ ਸੀ ਵੜਨਾ ਚਾਹੀਦਾ!

ਤੈਨੂੰ ਉਨ੍ਹਾਂ ਦੀ ਬਿਪਤਾ ਦੇ ਦਿਨ,

ਉਨ੍ਹਾਂ ਦੇ ਕਲੇਸ਼ ਵੱਲ ਨਹੀਂ ਸੀ ਤੱਕਣਾ ਚਾਹੀਦਾ!

14 ਤੈਨੂੰ ਚੁਰਾਹਿਆਂ ਉੱਤੇ ਖੜ੍ਹੇ ਨਹੀਂ ਹੋਣਾ ਚਾਹੀਦਾ ਸੀ

ਕਿ ਉਸ ਦੇ ਭੱਜਣ ਵਾਲਿਆਂ ਨੂੰ ਮਾਰੇਂ

ਅਤੇ ਸੰਕਟ ਦੇ ਦਿਨ ਉਸ ਦੇ ਬਚੇ ਹੋਇਆਂ

ਨੂੰ ਫੜਾਉਣਾ ਨਹੀਂ ਸੀ ਚਾਹੀਦਾ।

15 "ਯਾਹਵੇਹ ਦਾ ਦਿਨ

ਸਾਰੀਆਂ ਕੌਮਾਂ ਲਈ ਨੇੜੇ ਹੈ।

ਜਿਵੇਂ ਤੂੰ ਕੀਤਾ, ਉਸੇ ਤਰ੍ਹਾਂ ਹੀ ਤੇਰੇ ਨਾਲ ਕੀਤਾ ਜਾਵੇਗਾ,

ਤੇਰੀ ਕਰਨੀ ਮੁੜ ਕੇ ਤੇਰੇ ਸਿਰ ਪਵੇਗੀ।

16 ਜਿਵੇਂ ਤੂੰ ਮੇਰੇ ਪਵਿੱਤਰ ਪਹਾੜ ਉੱਤੇ ਕ੍ਰੋਧ ਦਾ ਪਿਆਲਾ ਪੀਤਾ ਸੀ,

ਉਸੇ ਤਰ੍ਹਾਂ ਸਾਰੀਆਂ ਕੌਮਾਂ ਪੀਂਦੀਆਂ ਰਹਿਣਗੀਆਂ।

ਉਹ ਪੀਣਗੇ ਅਤੇ ਪੀਦੇਂ ਰਹਿਣਗੇ

ਅਤੇ ਇਸ ਤਰ੍ਹਾਂ ਹੋਣਗੇ ਜਿਵੇਂ ਉਹ ਕਦੇ ਹੁੰਦੇ ਹੀ ਨਹੀਂ ਸਨ।

17 ਪਰ ਸੀਯੋਨ ਪਰਬਤ ਉੱਤੇ ਛੁਟਕਾਰਾ ਹੋਵੇਗਾ।

ਇਹ ਪਵਿੱਤਰ ਹੋਵੇਗਾ,

ਅਤੇ ਯਾਕੋਬ ਆਪਣੀ ਵਿਰਾਸਤ ਦਾ ਮਾਲਕ ਹੋਵੇਗਾ।

18 ਯਾਕੋਬ ਦਾ ਘਰਾਣਾ ਅੱਗ

ਅਤੇ ਯੋਸੇਫ਼ ਇੱਕ ਅੱਗ ਦਾ ਲੰਬੋ ਹੋਵੇਗਾ।

ਏਸਾਓ ਦਾ ਘਰਾਣਾ ਤੂੜੀ ਵਾਂਗ ਹੋਵੇਗਾ,

ਅਤੇ ਉਹ ਉਸ ਨੂੰ ਅੱਗ ਲਾ ਕੇ ਤਬਾਹ ਕਰ ਦੇਣਗੇ।

ਏਸਾਓ ਤੋਂ ਕੋਈ ਨਹੀਂ ਬਚੇਗਾ।

ਯਾਹਵੇਹ ਨੇ ਬੋਲਿਆ ਹੈ।"

19 ਨੇਗੇਵ ਦੇ ਲੋਕ ਏਸਾਓ ਦੇ

ਪਹਾੜਾਂ ਉੱਤੇ ਕਬਜ਼ਾ ਕਰ ਲੈਣਗੇ,

ਅਤੇ ਪਹਾੜੀ ਲੋਕ,

ਫ਼ਲਿਸਤੀਆਂ ਦੀ ਧਰਤੀ ਉੱਤੇ ਕਬਜ਼ਾ ਕਰਨਗੇ।

ਉਹ ਇਫ਼ਰਾਈਮ ਅਤੇ ਸਾਮਰਿਯਾ ਦੇ ਖੇਤਾਂ ਉੱਤੇ ਕਬਜ਼ਾ ਕਰਨਗੇ,

ਅਤੇ ਬਿਨਯਾਮੀਨ ਗਿਲਆਦ ਉੱਤੇ ਕਬਜ਼ਾ ਕਰ ਲੈਣਗੇ।

20 ਇਸਰਾਏਲ ਦੇ ਗ਼ੁਲਾਮਾਂ ਵਿੱਚੋਂ ਉਹ ਜੋ ਕਨਾਨ ਵਿੱਚ ਹਨ

ਸਾਰਫਥ ਤੱਕ ਦੇਸ਼ ਉੱਤੇ ਕਬਜ਼ਾ ਕਰੇਗੀ।

ਅਤੇ ਯੇਰੂਸ਼ਲੇਮ ਦੇ ਗੁਲਾਮ ਜਿਹੜੇ ਸਾਰਫਥ ਦੇਸ਼ ਵਿੱਚ ਰਹਿੰਦੇ ਹਨ,

ਉਹ ਦੱਖਣ ਦੇ ਸ਼ਹਿਰ ਵਿੱਚ ਕਬਜ਼ਾ ਕਰਨਗੇ।

21 ਬਚਾਉਣ ਵਾਲੇ ਸੀਯੋਨ ਪਰਬਤ ਉੱਤੇ ਜਾਣਗੇ,

ਤਾਂ ਜੋ ਉਹ ਏਸਾਓ ਦੇ ਪਰਬਤ ਦਾ ਨਿਆਂ ਕਰਨ

ਅਤੇ ਰਾਜ ਯਾਹਵੇਹ ਦਾ ਹੋਵੇਗਾ।

Estes versículos te tocaram? Ore agora!

+581 estão orando agora.

Junte-se à corrente de oração.

Obadias
Ver todos os capítulos de Obadias