Aniversário de idoso
O aniversário de um idoso é celebração de uma vida longa e cheia de experiências com Deus. A Bíblia honra os cabelos brancos como coroa de glória e prova da fidelidade divina.
ਯਾਹਵੇਹ ਦਾ ਧੰਨਵਾਦ ਕਰੋ, ਕਿਉਂਕਿ ਉਹ ਭਲਾ ਹੈ;
ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।
ਯਾਹਵੇਹ ਨੇ ਇਹ ਅੱਜ ਹੀ ਕੀਤਾ ਹੈ।
ਆਓ ਅੱਜ ਅਸੀਂ ਅਨੰਦ ਹੋਈਏ ਅਤੇ ਖੁਸ਼ ਹੋਈਏ।
ਮੈਂ ਹਰ ਸਮੇਂ ਯਾਹਵੇਹ ਦੀ ਮਹਿਮਾ ਕਰਾਂਗਾ;
ਉਸ ਦੀ ਮਹਿਮਾ ਸਦਾ ਮੇਰੇ ਬੁੱਲਾਂ ਉੱਤੇ ਰਹੇਗੀ।
ਯਾਹਵੇਹ ਮੇਰੀ ਤਾਕਤ ਅਤੇ ਮੇਰੀ ਢਾਲ ਹੈ;
ਮੇਰਾ ਦਿਲ ਉਸ ਵਿੱਚ ਭਰੋਸਾ ਰੱਖਦਾ ਹੈ, ਅਤੇ ਉਹ ਮੇਰੀ ਸਹਾਇਤਾ ਕਰਦਾ ਹੈ।
ਮੇਰਾ ਦਿਲ ਖੁਸ਼ੀ ਨਾਲ ਉਛਲਦਾ ਹੈ,
ਅਤੇ ਮੈਂ ਆਪਣੇ ਗੀਤ ਨਾਲ ਉਸਦੀ ਵਡਿਆਈ ਕਰਾਂਗਾ।
ਤੁਸੀਂ ਮੇਰੇ ਦਿਲ ਨੂੰ ਖੁਸ਼ੀ ਨਾਲ ਭਰ ਦਿੱਤਾ ਹੈ
ਜਦੋਂ ਦਾਣੇ ਅਤੇ ਦਾਖ਼ਰਸ ਬਹੁਤ ਹੋ ਗਏ ਹਨ।
ਤੂੰ ਮੈਨੂੰ ਜ਼ਿੰਦਗੀ ਦਾ ਰਸਤਾ ਦੱਸਦਾ ਹੈ;
ਤੂੰ ਮੈਨੂੰ ਆਪਣੀ ਹਜ਼ੂਰੀ ਵਿੱਚ ਆਨੰਦ ਨਾਲ ਭਰ ਦੇਵੇਗਾ,
ਤੇਰੇ ਸੱਜੇ ਹੱਥ ਸਦਾ ਖੁਸ਼ੀਆਂ ਹਨ।
ਮੈਂ ਯਾਹਵੇਹ ਤੋਂ ਇੱਕੋ ਚੀਜ਼ ਮੰਗਦਾ ਹਾਂ,
ਇਹੀ ਮੇਰੀ ਚਾਹਤ ਹੈ:
ਕਿ ਮੈਂ ਆਪਣੇ ਜੀਵਨ ਦੇ ਸਾਰੇ ਦਿਨ
ਯਾਹਵੇਹ ਦੇ ਘਰ ਵਿੱਚ ਵੱਸਿਆ ਰਹਾਂ।
ਤਾਂ ਜੋ ਯਾਹਵੇਹ ਦੀ ਸੁੰਦਰਤਾ ਨੂੰ ਨਿਹਾਰਦਾ ਰਹਾਂ
ਅਤੇ ਉਸਨੂੰ ਉਸਦੇ ਹੈਕਲ ਵਿੱਚ ਭਾਲ ਸਕਾਂ।
ਸਾਨੂੰ ਸਾਡੇ ਦਿਨ ਗਿਣਨਾ ਸਿਖਾਓ,
ਤਾਂ ਜੋ ਸਾਡੇ ਦਿਲ ਬੁੱਧੀਮਾਨ ਹੋ ਜਾਣ।
ਧੌਲਾ ਸਿਰ ਦਾ ਤਾਜ ਹੈ;
ਇਹ ਧਰਮ ਦੇ ਰਾਹ ਵਿੱਚ ਪ੍ਰਾਪਤ ਹੁੰਦਾ ਹੈ।
ਜੁਆਨਾਂ ਦੀ ਸ਼ਾਨ ਉਹਨਾਂ ਦੀ ਤਾਕਤ ਹੈ,
ਚਿੱਟੇ ਵਾਲ ਬੁੱਢਿਆਂ ਦੀ ਸ਼ਾਨ ਹਨ।
ਪਰ ਜਿਹੜੇ ਲੋਕ ਯਾਹਵੇਹ ਵਿੱਚ ਆਸ ਰੱਖਦੇ ਹਨ,
ਉਹ ਆਪਣੀ ਤਾਕਤ ਨਵੇਂ ਸਿਰਿਓਂ ਪਾਉਣਗੇ।
ਉਹ ਉਕਾਬਾਂ ਵਾਂਗ ਖੰਭਾਂ ਉੱਤੇ ਉੱਡਣਗੇ।
ਉਹ ਦੌੜਨਗੇ ਅਤੇ ਥੱਕਣਗੇ ਨਹੀਂ,
ਉਹ ਤੁਰਨਗੇ ਅਤੇ ਹੁੱਸਣਗੇ ਨਹੀਂ।
"ਹੁਣ, ਜਿਵੇਂ ਕਿ ਯਾਹਵੇਹ ਨੇ ਵਾਅਦਾ ਕੀਤਾ ਸੀ, ਉਸਨੇ ਮੈਨੂੰ ਪੰਤਾਲੀ ਸਾਲ ਤੱਕ ਜੀਉਂਦਾ ਰੱਖਿਆ ਹੈ ਜਦੋਂ ਤੋਂ ਉਸਨੇ ਮੋਸ਼ੇਹ ਨੂੰ ਇਹ ਕਿਹਾ ਸੀ, ਜਦੋਂ ਕਿ ਇਸਰਾਏਲ ਉਜਾੜ ਵਿੱਚ ਤੁਰੇ ਜਾ ਰਹੇ ਸੀ। ਇਸ ਲਈ ਅੱਜ ਮੈਂ ਇੱਥੇ ਹਾਂ, ਪਚਾਸੀ ਸਾਲ ਦਾ ਹਾਂ! ਮੈਂ ਅੱਜ ਵੀ ਓਨਾ ਹੀ ਮਜ਼ਬੂਤ ਹਾਂ ਜਿੰਨਾ ਉਦੋਂ ਜਦੋਂ ਮੋਸ਼ੇਹ ਨੇ ਮੈਨੂੰ ਬਾਹਰ ਭੇਜਿਆ ਸੀ। ਮੈਂ ਹੁਣ ਵੀ ਲੜਾਈ ਲਈ ਬਾਹਰ ਜਾਣ ਲਈ ਉਨਾ ਹੀ ਜ਼ੋਰਦਾਰ ਹਾਂ ਜਿੰਨਾ ਮੈਂ ਉਦੋਂ ਸੀ।
" ‘ "ਯਾਹਵੇਹ ਤੁਹਾਨੂੰ ਅਸੀਸ ਦੇਵੇ
ਅਤੇ ਤੁਹਾਡੀ ਰਾਖੀ ਕਰੇ,
ਯਾਹਵੇਹ ਆਪਣਾ ਚਿਹਰਾ ਤੁਹਾਡੇ ਉੱਤੇ ਚਮਕਾਵੇ
ਅਤੇ ਤੁਹਾਡੇ ਉੱਤੇ ਕਿਰਪਾ ਕਰੇ,
ਯਾਹਵੇਹ ਆਪਣਾ ਮੂੰਹ ਤੁਹਾਡੇ ਵੱਲ ਮੋੜੇ
ਅਤੇ ਤੁਹਾਨੂੰ ਸ਼ਾਂਤੀ ਦੇਵੇ।" ’
ਹੇ ਪਿਆਰੇ ਮਿੱਤਰ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਚੰਗੀ ਸਿਹਤ ਦਾ ਆਨੰਦ ਮਾਣ ਅਤੇ ਸਰੀਰ ਵਿੱਚ ਵੀ ਉਨਾਂ ਹੀ ਸਿਹਤਮੰਦ ਹੋ ਜਿੰਨਾਂ ਆਤਮਾ ਵਿੱਚ ਮਜ਼ਬੂਤ।