Benção
A bênção de Deus é promessa garantida para os que o temem. O Senhor abençoa, guarda, faz resplandecer o rosto sobre nós e nos dá a paz — presente eterno e imerecido.
A bênção sacerdotal
O Senhor te abençoe e te guarde. O Senhor faça resplandecer o seu rosto sobre ti e te dê a paz.
" ‘ "ਯਾਹਵੇਹ ਤੁਹਾਨੂੰ ਅਸੀਸ ਦੇਵੇ
ਅਤੇ ਤੁਹਾਡੀ ਰਾਖੀ ਕਰੇ,
ਯਾਹਵੇਹ ਆਪਣਾ ਚਿਹਰਾ ਤੁਹਾਡੇ ਉੱਤੇ ਚਮਕਾਵੇ
ਅਤੇ ਤੁਹਾਡੇ ਉੱਤੇ ਕਿਰਪਾ ਕਰੇ,
ਯਾਹਵੇਹ ਆਪਣਾ ਮੂੰਹ ਤੁਹਾਡੇ ਵੱਲ ਮੋੜੇ
ਅਤੇ ਤੁਹਾਨੂੰ ਸ਼ਾਂਤੀ ਦੇਵੇ।" ’
" ‘ "ਯਾਹਵੇਹ ਤੁਹਾਨੂੰ ਅਸੀਸ ਦੇਵੇ
ਅਤੇ ਤੁਹਾਡੀ ਰਾਖੀ ਕਰੇ,
ਯਾਹਵੇਹ ਆਪਣਾ ਚਿਹਰਾ ਤੁਹਾਡੇ ਉੱਤੇ ਚਮਕਾਵੇ
ਅਤੇ ਤੁਹਾਡੇ ਉੱਤੇ ਕਿਰਪਾ ਕਰੇ,
ਯਾਹਵੇਹ ਆਪਣਾ ਮੂੰਹ ਤੁਹਾਡੇ ਵੱਲ ਮੋੜੇ
ਅਤੇ ਤੁਹਾਨੂੰ ਸ਼ਾਂਤੀ ਦੇਵੇ।" ’
ਯਾਹਵੇਹ ਆਪਣੇ ਲੋਕਾਂ ਨੂੰ ਤਾਕਤ ਦਿੰਦਾ ਹੈ;
ਯਾਹਵੇਹ ਆਪਣੇ ਲੋਕਾਂ ਨੂੰ ਸ਼ਾਂਤੀ ਨਾਲ ਅਸੀਸ ਦਿੰਦਾ ਹੈ।
ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਤੁਹਾਡੇ ਸਾਰਿਆਂ ਦੇ ਆਤਮਾ ਦੇ ਨਾਲ ਹੋਵੇ।
ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਤੁਹਾਡੇ ਸਾਰਿਆਂ ਦੇ ਨਾਲ ਹੋਵੇ। ਆਮੀਨ।
Bênçãos prometidas
Provai e vede que o Senhor é bom. Deus é poderoso para suprir toda a vossa necessidade segundo as suas riquezas.
ਚੱਖ ਕੇ ਵੇਖੋ ਕਿ ਯਾਹਵੇਹ ਭਲਾ ਹੈ;
ਧੰਨ ਹੈ ਉਹ ਜਿਹੜਾ ਉਸ ਵਿੱਚ ਪਨਾਹ ਲੈਂਦਾ ਹੈ।
ਚੱਖ ਕੇ ਵੇਖੋ ਕਿ ਯਾਹਵੇਹ ਭਲਾ ਹੈ;
ਧੰਨ ਹੈ ਉਹ ਜਿਹੜਾ ਉਸ ਵਿੱਚ ਪਨਾਹ ਲੈਂਦਾ ਹੈ।
ਅਤੇ ਮੇਰਾ ਪਰਮੇਸ਼ਵਰ ਮਸੀਹ ਯਿਸ਼ੂ ਵਿੱਚ ਉਸ ਦੀ ਮਹਿਮਾ ਦੇ ਧਨ ਦੇ ਅਨੁਸਾਰ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।
ਅਤੇ ਮੇਰਾ ਪਰਮੇਸ਼ਵਰ ਮਸੀਹ ਯਿਸ਼ੂ ਵਿੱਚ ਉਸ ਦੀ ਮਹਿਮਾ ਦੇ ਧਨ ਦੇ ਅਨੁਸਾਰ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।
ਆਪਣੇ ਸਾਰੇ ਕੰਮ ਯਾਹਵੇਹ ਨੂੰ ਦੇ ਦਿਓ,
ਤਾਂ ਉਹ ਤੁਹਾਡੀਆਂ ਯੋਜਨਾਵਾਂ ਨੂੰ ਪੂਰਿਆ ਕਰੇਗਾ।
ਆਪਣੇ ਸਾਰੇ ਕੰਮ ਯਾਹਵੇਹ ਨੂੰ ਦੇ ਦਿਓ,
ਤਾਂ ਉਹ ਤੁਹਾਡੀਆਂ ਯੋਜਨਾਵਾਂ ਨੂੰ ਪੂਰਿਆ ਕਰੇਗਾ।
ਜੋ ਕੋਈ ਉਪਦੇਸ਼ ਨੂੰ ਮੰਨਦਾ ਹੈ ਉਹ ਖੁਸ਼ਹਾਲ ਹੁੰਦਾ ਹੈ,
ਅਤੇ ਮੁਬਾਰਕ ਹੈ ਉਹ ਜੋ ਯਾਹਵੇਹ ਉੱਤੇ ਭਰੋਸਾ ਰੱਖਦਾ ਹੈ।
ਯਾਹਵੇਹ ਦੀ ਬਰਕਤ ਧਨੀ ਬਣਾਉਂਦੀ ਹੈ,
ਅਤੇ ਉਸਦੇ ਨਾਲ ਦੁੱਖ ਨਹੀਂ ਹੁੰਦਾ।
Fruieis do Senhor
Quão grande é a bondade que reservou para os que te temem! O Senhor é meu pastor e de nada terei falta.
ਤੇਰੀ ਭਲਿਆਈ ਕਿੰਨੀ ਵੱਡੀ ਹੈ
ਜਿਹੜੀ ਤੂੰ ਆਪਣੇ ਡਰਨ ਵਾਲਿਆ ਲਈ ਰੱਖੀ ਹੈ,
ਜਿਹੜੀ ਤੂੰ ਉਹਨਾਂ ਸਾਰਿਆਂ ਨੂੰ ਦਿੱਤੀ ਹੈ,
ਜੋ ਤੇਰੀ ਪਨਾਹ ਲੈਂਦੇ ਹਨ।
ਤੇਰੀ ਭਲਿਆਈ ਕਿੰਨੀ ਵੱਡੀ ਹੈ
ਜਿਹੜੀ ਤੂੰ ਆਪਣੇ ਡਰਨ ਵਾਲਿਆ ਲਈ ਰੱਖੀ ਹੈ,
ਜਿਹੜੀ ਤੂੰ ਉਹਨਾਂ ਸਾਰਿਆਂ ਨੂੰ ਦਿੱਤੀ ਹੈ,
ਜੋ ਤੇਰੀ ਪਨਾਹ ਲੈਂਦੇ ਹਨ।
ਯਾਹਵੇਹ ਮੇਰਾ ਚਰਵਾਹਾ ਹੈ, ਮੈਨੂੰ ਕਿਸੇ ਚੀਜ਼ ਦੀ ਘਾਟ ਨਾ ਹੋਵੇਗੀ।
ਉਹ ਮੈਨੂੰ ਹਰੀ-ਹਰੀ ਘਾਹ ਵਿੱਚ ਲੇਟਣ ਦਿੰਦਾ ਹੈ,
ਉਹ ਮੈਨੂੰ ਸ਼ਾਂਤ ਪਾਣੀਆਂ ਦੇ ਵੱਲ ਲੈ ਜਾਂਦਾ ਹੈ।
ਯਾਹਵੇਹ ਮੇਰਾ ਚਰਵਾਹਾ ਹੈ, ਮੈਨੂੰ ਕਿਸੇ ਚੀਜ਼ ਦੀ ਘਾਟ ਨਾ ਹੋਵੇਗੀ।
ਉਹ ਮੈਨੂੰ ਹਰੀ-ਹਰੀ ਘਾਹ ਵਿੱਚ ਲੇਟਣ ਦਿੰਦਾ ਹੈ,
ਉਹ ਮੈਨੂੰ ਸ਼ਾਂਤ ਪਾਣੀਆਂ ਦੇ ਵੱਲ ਲੈ ਜਾਂਦਾ ਹੈ।
ਮੁਕਤੀ ਯਾਹਵੇਹ ਵੱਲੋਂ ਹੈ,
ਤੇਰੀ ਬਰਕਤ ਤੇਰੇ ਲੋਕਾਂ ਉੱਤੇ ਹੋਵੇ!
ਮੁਬਾਰਕ ਹਨ ਉਹ ਜਿਹੜੇ ਉਸਦੇ ਨਿਯਮਾਂ ਦੀ ਪਾਲਣਾ ਕਰਦੇ ਹਨ,
ਅਤੇ ਉਸ ਨੂੰ ਆਪਣੇ ਸਾਰੇ ਦਿਲ ਨਾਲ ਭਾਲਦੇ ਹਨ।
ਬਿਪਤਾ ਦੇ ਸਮੇਂ ਵਿੱਚ ਯਾਹਵੇਹ ਤੈਨੂੰ ਉੱਤਰ ਦੇਵੇ;
ਯਾਕੋਬ ਦੇ ਪਰਮੇਸ਼ਵਰ ਦਾ ਨਾਮ ਤੇਰੀ ਰੱਖਿਆ ਕਰੇ।
ਉਹ ਪਵਿੱਤਰ ਸਥਾਨ ਤੋਂ ਤੈਨੂੰ ਸਹਾਇਤਾ ਭੇਜੇ
ਅਤੇ ਸੀਯੋਨ ਤੋਂ ਤੈਨੂੰ ਸੰਭਾਲੇ।
ਉਹ ਤੇਰੀਆਂ ਸਾਰੀਆਂ ਬਲੀਆਂ ਨੂੰ ਯਾਦ ਰੱਖੇ ਅਤੇ ਤੇਰੀਆਂ ਹੋਮ ਦੀਆਂ ਭੇਟਾਂ ਨੂੰ ਸਵੀਕਾਰ ਕਰੇ।
ਉਹ ਤੇਰੇ ਦਿਲ ਦੀ ਇੱਛਾ ਅਨੁਸਾਰ ਤੈਨੂੰ ਦੇਵੇ
ਅਤੇ ਤੇਰੀਆਂ ਸਾਰੀਆਂ ਯੋਜਨਾਵਾਂ ਨੂੰ ਸਫਲ ਕਰੇ।
ਉਹ ਤੇਰੇ ਦਿਲ ਦੀ ਇੱਛਾ ਅਨੁਸਾਰ ਤੈਨੂੰ ਦੇਵੇ
ਅਤੇ ਤੇਰੀਆਂ ਸਾਰੀਆਂ ਯੋਜਨਾਵਾਂ ਨੂੰ ਸਫਲ ਕਰੇ।
Obediência e bênção
Se obedecerdes, todas estas bênçãos virão sobre vós. Trazei todos os dízimos e provarei que vos abrirei janelas do céu.
ਜੇਕਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਚੰਗੀ ਤਰ੍ਹਾਂ ਆਵਾਜ਼ ਸੁਣਦੇ ਹੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਧਿਆਨ ਨਾਲ ਪਾਲਣਾ ਕਰਦੇ ਹੋ ਜਿਸਦਾ ਅੱਜ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ਤਾਂ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਧਰਤੀ ਦੀਆਂ ਸਭ ਕੌਮਾਂ ਤੋਂ ਉੱਚਾ ਕਰੇਗਾ।
ਕਿਉਂਕਿ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਆਪਣੇ ਯਾਹਵੇਹ ਪਰਮੇਸ਼ਵਰ ਨੂੰ ਪਿਆਰ ਕਰੋ, ਉਸ ਦੀ ਆਗਿਆਕਾਰੀ ਵਿੱਚ ਚੱਲੋ ਅਤੇ ਉਸ ਦੇ ਹੁਕਮਾਂ, ਫ਼ਰਮਾਨਾਂ ਅਤੇ ਨਿਯਮਾਂ ਦੀ ਪਾਲਣਾ ਕਰੋ। ਤਾਂ ਤੁਸੀਂ ਜੀਉਂਦੇ ਰਹੋਗੇ ਅਤੇ ਵਧੋਗੇ, ਅਤੇ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਉਸ ਧਰਤੀ ਉੱਤੇ ਬਰਕਤ ਦੇਵੇਗਾ ਜਿਸ ਵਿੱਚ ਤੁਸੀਂ ਕਬਜ਼ਾ ਕਰਨ ਲਈ ਜਾ ਰਹੇ ਹੋ।

ਸਾਰੇ ਦਸਵੰਧ ਮੇਰੇ ਭਵਨ ਵਿੱਚ ਲਿਆਓ ਤਾਂ ਜੋ ਮੇਰੇ ਭਵਨ ਵਿੱਚ ਭੋਜਨ ਹੋਵੇ। ਮੈਨੂੰ ਇਸ ਵਿੱਚ ਪਰਖੋ" ਸਰਵਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ, "ਕੀ ਮੈਂ ਤੁਹਾਡੇ ਲਈ ਅਕਾਸ਼ ਦੀਆਂ ਖਿੜਕੀਆਂ ਖੋਲ੍ਹਦਾ ਹਾਂ ਕਿ ਨਹੀਂ, ਤਾਂ ਕਿ ਤੁਹਾਡੇ ਲਈ ਬਰਕਤ ਵਰ੍ਹਾਵਾਂ ਇੱਥੋਂ ਤੱਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ।

ਯਾਹਵੇਹ ਆਪਣੇ ਪਰਮੇਸ਼ਵਰ ਦੀ ਅਰਾਧਨਾ ਕਰੋ, ਅਤੇ ਉਸ ਦੀ ਅਸੀਸ ਤੁਹਾਡੇ ਭੋਜਨ ਅਤੇ ਪਾਣੀ ਤੇ ਹੋਵੇਗੀ। ਮੈਂ ਤੁਹਾਡੇ ਵਿੱਚੋਂ ਬੀਮਾਰੀਆਂ ਨੂੰ ਦੂਰ ਕਰ ਦਿਆਂਗਾ।
ਯਾਹਵੇਹ ਆਪਣੇ ਪਰਮੇਸ਼ਵਰ ਦੀ ਅਰਾਧਨਾ ਕਰੋ, ਅਤੇ ਉਸ ਦੀ ਅਸੀਸ ਤੁਹਾਡੇ ਭੋਜਨ ਅਤੇ ਪਾਣੀ ਤੇ ਹੋਵੇਗੀ। ਮੈਂ ਤੁਹਾਡੇ ਵਿੱਚੋਂ ਬੀਮਾਰੀਆਂ ਨੂੰ ਦੂਰ ਕਰ ਦਿਆਂਗਾ।
ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਕੋਲ ਤੁਹਾਡੇ ਲਈ ਕਿਹੜੀਆਂ ਯੋਜਨਾਵਾਂ ਹਨ," ਯਾਹਵੇਹ ਦਾ ਵਾਕ ਹੈ, "ਤੁਹਾਨੂੰ ਖੁਸ਼ਹਾਲ ਕਰਨ ਦੀਆਂ ਯੋਜਨਾਵਾਂ ਨਾ ਕਿ ਤੁਹਾਨੂੰ ਨੁਕਸਾਨ ਪਹੁੰਚਾਉਣ ਦੀਆਂ ਯੋਜਨਾਵਾਂ, ਤੁਹਾਨੂੰ ਉਮੀਦ ਅਤੇ ਭਵਿੱਖ ਦੇਣ ਦੀਆਂ ਯੋਜਨਾਵਾਂ।

"ਪਰ ਮੁਬਾਰਕ ਹੈ ਉਹ ਮਨੁੱਖ ਜਿਹੜਾ ਯਾਹਵੇਹ ਉੱਤੇ ਭਰੋਸਾ ਰੱਖਦਾ ਹੈ,
ਜਿਸਦਾ ਭਰੋਸਾ ਯਾਹਵੇਹ ਤੇ ਹੈ।
ਉਹ ਪਾਣੀ ਦੁਆਰਾ ਲਗਾਏ ਗਏ ਰੁੱਖ ਵਾਂਗ ਹੋਣਗੇ
ਜੋ ਨਦੀ ਦੁਆਰਾ ਆਪਣੀਆਂ ਜੜ੍ਹਾਂ ਨੂੰ ਬਾਹਰ ਕੱਢਦਾ ਹੈ।
ਜਦੋਂ ਗਰਮੀ ਆਉਂਦੀ ਹੈ ਤਾਂ ਇਹ ਨਹੀਂ ਡਰਦਾ;
ਇਸ ਦੇ ਪੱਤੇ ਹਮੇਸ਼ਾ ਹਰੇ ਹੁੰਦੇ ਹਨ।
ਇਸ ਨੂੰ ਸੋਕੇ ਦੇ ਸਾਲ ਵਿੱਚ ਕੋਈ ਚਿੰਤਾ ਨਹੀਂ ਹੈ
ਅਤੇ ਇਹ ਕਦੇ ਫਲ ਦੇਣ ਵਿੱਚ ਅਸਫ਼ਲ ਨਹੀਂ ਹੁੰਦਾ।"

Frutos do Espírito
O fruto do Espírito é amor, alegria, paz. Bem-aventurados os pacificadores. A bênção flui da vida no Espírito.
ਪਰ ਪਵਿੱਤਰ ਆਤਮਾ ਦਾ ਫ਼ਲ ਪਿਆਰ, ਅਨੰਦ, ਸ਼ਾਂਤੀ, ਸਹਿਣਸ਼ੀਲਤਾ, ਦਿਆਲਤਾ, ਭਲਾਈ, ਵਫ਼ਾਦਾਰੀ ਹੈ, ਕੋਮਲਤਾ ਅਤੇ ਸਵੈ-ਨਿਯੰਤਰਣ। ਅਜਿਹੀਆਂ ਚੀਜ਼ਾਂ ਦੇ ਵਿਰੁੱਧ ਕੋਈ ਬਿਵਸਥਾ ਨਹੀਂ ਹੈ।
ਪਰ ਪਵਿੱਤਰ ਆਤਮਾ ਦਾ ਫ਼ਲ ਪਿਆਰ, ਅਨੰਦ, ਸ਼ਾਂਤੀ, ਸਹਿਣਸ਼ੀਲਤਾ, ਦਿਆਲਤਾ, ਭਲਾਈ, ਵਫ਼ਾਦਾਰੀ ਹੈ, ਕੋਮਲਤਾ ਅਤੇ ਸਵੈ-ਨਿਯੰਤਰਣ। ਅਜਿਹੀਆਂ ਚੀਜ਼ਾਂ ਦੇ ਵਿਰੁੱਧ ਕੋਈ ਬਿਵਸਥਾ ਨਹੀਂ ਹੈ।
ਮੁਬਾਰਕ ਹਨ ਉਹ ਜਿਹੜੇ ਧਾਰਮਿਕਤਾ ਦੇ ਭੁੱਖੇ ਅਤੇ ਪਿਆਸੇ ਹਨ,
ਕਿਉਂ ਜੋ ਉਹ ਰਜਾਏ ਜਾਣਗੇ।
ਮੁਬਾਰਕ ਹਨ ਉਹ ਜਿਹੜੇ ਮੇਲ-ਮਿਲਾਪ ਕਰਾਉਂਦੇ ਹਨ
ਕਿਉਂ ਜੋ ਉਹ ਪਰਮੇਸ਼ਵਰ ਦੇ ਧੀਆਂ ਅਤੇ ਪੁੱਤਰ ਅਖਵਾਉਣਗੇ।
"ਉਸਦੇ ਮਾਲਕ ਨੇ ਕਿਹਾ, ‘ਸ਼ਾਬਾਸ਼, ਚੰਗੇ ਅਤੇ ਵਫ਼ਾਦਾਰ ਸੇਵਕ! ਤੂੰ ਥੋੜ੍ਹੇ ਵਿੱਚ ਵੀ ਵਫ਼ਾਦਾਰ ਰਿਹਾ ਹੈ। ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰ ਦੇਵੇਗਾ। ਆ ਅਤੇ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ।’
"ਪਰ ਤੁਸੀਂ ਜਿਹੜੇ ਸੁਣਦੇ ਹੋ ਉਹਨਾਂ ਨੂੰ ਮੈਂ ਆਖਦਾ ਹਾਂ, ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ ਅਤੇ ਉਹਨਾਂ ਨਾਲ ਭਲਾ ਕਰੋ ਜਿਹੜੇ ਤੁਹਾਡੇ ਤੋਂ ਨਫ਼ਰਤ ਕਰਦੇ ਹਨ। ਉਹਨਾਂ ਨੂੰ ਅਸੀਸ ਦਿਓ ਜੋ ਤੁਹਾਨੂੰ ਸਰਾਪ ਦਿੰਦੇ ਹਨ, ਜੋ ਤੁਹਾਨੂੰ ਗਾਲਾਂ ਕੱਢਦੇ ਹਨ ਉਹਨਾਂ ਲਈ ਪ੍ਰਾਰਥਨਾ ਕਰੋ।

ਅਤੇ ਇੱਕ ਚੰਗਾ ਵਿਅਕਤੀ ਆਪਣੇ ਮਨ ਦੇ ਖ਼ਜ਼ਾਨੇ ਵਿੱਚੋਂ ਚੰਗੀਆਂ ਗੱਲਾਂ ਕੱਢਦਾ ਹੈ, ਅਤੇ ਇੱਕ ਬੁਰਾ ਵਿਅਕਤੀ ਆਪਣੇ ਮਨ ਦੇ ਬੁਰੇ ਖ਼ਜ਼ਾਨੇ ਵਿੱਚੋਂ ਬੁਰੀਆ ਗੱਲਾਂ ਕੱਢਦਾ ਹੈ; ਕਿਉਂਕਿ ਜੋ ਮਨ ਵਿੱਚ ਭਰਿਆ ਹੁੰਦਾ ਹੈ ਉਹ ਹੀ ਮੂੰਹ ਵਿੱਚੋਂ ਬਾਹਰ ਨਿਕਲਦਾ ਹੈ।
Abençoar e ser abençoado
Abençoai os que vos perseguem. Não retornem mal por mal, mas bênção por maldição — pois para isso fostes chamados.
ਉਹਨਾਂ ਲੋਕਾਂ ਨੂੰ ਅਸੀਸ ਦਿਓ ਜੋ ਤੁਹਾਨੂੰ ਸਤਾਉਂਦੇ ਹਨ; ਅਤੇ ਸਰਾਪ ਨਾ ਦਿਓ।
ਬੁਰਾਈ ਦਾ ਬਦਲਾ ਬੁਰਾਈ ਨਾਲ ਨਾ ਲਵੋ ਜਾਂ ਬਦਨਾਮੀ ਦੇ ਬਦਲੇ ਬਦਨਾਮੀ ਨਾ ਕਰੋ। ਇਸ ਲਈ, ਬੁਰਾਈ ਦੇ ਬਦਲੇ ਬਰਕਤ ਦਿਓ, ਕਿਉਂਕਿ ਤੁਹਾਨੂੰ ਇਸ ਲਈ ਬੁਲਾਇਆ ਗਿਆ ਤਾਂ ਜੋ ਤੁਸੀਂ ਬਰਕਤ ਦੇ ਵਾਰਸ ਬਣੋ।
ਬੁਰਾਈ ਦਾ ਬਦਲਾ ਬੁਰਾਈ ਨਾਲ ਨਾ ਲਵੋ ਜਾਂ ਬਦਨਾਮੀ ਦੇ ਬਦਲੇ ਬਦਨਾਮੀ ਨਾ ਕਰੋ। ਇਸ ਲਈ, ਬੁਰਾਈ ਦੇ ਬਦਲੇ ਬਰਕਤ ਦਿਓ, ਕਿਉਂਕਿ ਤੁਹਾਨੂੰ ਇਸ ਲਈ ਬੁਲਾਇਆ ਗਿਆ ਤਾਂ ਜੋ ਤੁਸੀਂ ਬਰਕਤ ਦੇ ਵਾਰਸ ਬਣੋ।
ਇਸ ਲਈ ਅਸੀਂ ਵਰਤ ਰੱਖਿਆ ਅਤੇ ਇਸ ਬਾਰੇ ਆਪਣੇ ਪਰਮੇਸ਼ਵਰ ਨੂੰ ਬੇਨਤੀ ਕੀਤੀ ਅਤੇ ਉਸ ਨੇ ਸਾਡੀ ਪ੍ਰਾਰਥਨਾ ਸੁਣੀ।