Dependência
A dependência de Deus é o caminho da verdadeira liberdade. Sem Cristo, nada podemos fazer. Mas em Deus encontramos sustento, direção e força para todo desafio.
Sem Ele nada podemos
Sem mim nada podeis fazer. O cristão que se desconecta da videira seca — mas o que permanece dá muito fruto.
"ਮੈਂ ਅੰਗੂਰ ਦੀ ਵੇਲ ਹਾਂ ਅਤੇ ਤੁਸੀਂ ਟਹਿਣੀਆਂ ਹੋ। ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੈਂ ਤੁਹਾਡੇ ਵਿੱਚ ਰਹਾਂ ਤਾਂ ਤੁਸੀਂ ਬਹੁਤਾ ਫ਼ਲ ਦਿਓਗੇ। ਮੇਰੇ ਤੋਂ ਇਲਾਵਾ ਤੁਸੀਂ ਕੁਝ ਨਹੀਂ ਕਰ ਸਕਦੇ।
ਹੇ ਮੇਰੇ ਪਰਮੇਸ਼ਵਰ, ਮੇਰੀ ਰੱਖਿਆ ਕਰ,
ਕਿਉਂ ਜੋ ਮੈਂ ਤੇਰੇ ਵਿੱਚ ਪਨਾਹ ਲੈਂਦਾ ਹਾਂ।
ਮੈਂ ਆਪਣੀ ਨਿਗਾਹ ਸਦਾ ਯਾਹਵੇਹ ਉੱਤੇ ਰੱਖਦਾ ਹਾਂ।
ਕਿਉਂਕਿ ਉਹ ਮੇਰੇ ਸੱਜੇ ਹੱਥ ਹੈ, ਇਸ ਲਈ ਮੈਂ ਨਾ ਡੋਲਾਂਗਾ।
ਜਦੋਂ ਤੱਕ ਯਾਹਵੇਹ ਘਰ ਨਹੀਂ ਬਣਾਉਂਦਾ,
ਉਸਦੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ।
ਜਦੋਂ ਤੱਕ ਯਾਹਵੇਹ ਸ਼ਹਿਰ ਦੀ ਰਾਖੀ ਨਾ ਕਰੇ,
ਪਹਿਰੇਦਾਰ ਦਾ ਜਾਗਣਾ ਵਿਅਰਥ ਹੈ।
ਉਹਨਾਂ ਨੇ ਉਸ ਧਰਤੀ ਦੀ ਵਿਰਾਸਤ ਨੂੰ ਤਲਵਾਰ ਨਾਲ ਨਹੀਂ ਜਿੱਤਿਆ
ਅਤੇ ਨਾ ਹੀ ਉਹਨਾਂ ਦੀ ਬਾਂਹ ਦੇ ਜੋਰ ਨੇ ਉਹਨਾਂ ਨੂੰ ਜਿੱਤ ਮਿਲੀ;
ਇਹ ਤੇਰਾ ਸੱਜਾ ਹੱਥ, ਤੇਰੀ ਬਾਂਹ,
ਅਤੇ ਤੇਰੇ ਚਿਹਰੇ ਦਾ ਨੂਰ ਸੀ, ਕਿਉਂਕਿ ਤੂੰ ਉਹਨਾਂ ਨੂੰ ਪਿਆਰ ਕਰਦਾ ਸੀ।
ਯਾਹਵੇਹ ਤੁਹਾਡੇ ਲਈ ਲੜੇਗਾ ਪਰ ਤੁਹਾਨੂੰ ਸਿਰਫ ਸ਼ਾਂਤ ਰਹਿਣ ਦੀ ਲੋੜ ਹੈ।"
Depender do Senhor
Confia no Senhor de todo o coração e não te estribes no teu próprio entendimento. Em todos os caminhos o reconhece.
ਆਪਣੇ ਪੂਰੇ ਦਿਲ ਨਾਲ ਯਾਹਵੇਹ ਉੱਤੇ ਭਰੋਸਾ ਰੱਖੋ,
ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰੋ।
ਆਪਣੇ ਸਾਰੇ ਰਾਹਾਂ ਵਿੱਚ ਉਹ ਦੇ ਅਧੀਨ ਹੋਵੋ,
ਅਤੇ ਉਹ ਤੁਹਾਡੇ ਮਾਰਗਾਂ ਨੂੰ ਸਿੱਧਾ ਕਰੇਗਾ।
ਮਨੁੱਖ ਆਪਣੇ ਮਨ ਵਿੱਚ ਆਪਣੇ ਰਾਹ ਦੀ ਯੋਜਨਾ ਬਣਾਉਂਦੇ ਹਨ,
ਪਰ ਯਾਹਵੇਹ ਉਹਨਾਂ ਦੇ ਕਦਮਾਂ ਨੂੰ ਸਥਾਪਿਤ ਕਰਦਾ ਹੈ।
ਮਨੁੱਖ ਦੇ ਦਿਲ ਵਿੱਚ ਬਹੁਤ ਸਾਰੀਆਂ ਯੋਜਨਾਵਾਂ ਹਨ,
ਪਰ ਯਾਹਵੇਹ ਦੀ ਯੋਜਨਾ ਕਾਇਮ ਰਹੇਗੀ।
ਯਾਹਵੇਹ ਦੀ ਬਰਕਤ ਧਨੀ ਬਣਾਉਂਦੀ ਹੈ,
ਅਤੇ ਉਸਦੇ ਨਾਲ ਦੁੱਖ ਨਹੀਂ ਹੁੰਦਾ।
ਭਾਵੇਂ ਕੀ ਮੇਰਾ ਸਰੀਰ ਅਤੇ ਮੇਰਾ ਦਿਲ ਕਮਜ਼ੋਰ ਹੋ ਜਾਵੇ,
ਪਰ ਪਰਮੇਸ਼ਵਰ ਹਮੇਸ਼ਾ ਮੇਰੇ ਦਿਲ ਦੀ ਤਾਕਤ
ਅਤੇ ਮੇਰਾ ਹਿੱਸਾ ਹੈ।
ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ ਸਾਨੂੰ ਬਹਾਲ ਕਰੋ;
ਆਪਣਾ ਚਿਹਰਾ ਸਾਡੇ ਉੱਤੇ ਚਮਕਾਓ,
ਤਾਂ ਜੋ ਅਸੀਂ ਬਚਾਏ ਜਾਈਏ।
ਮੈਂ ਪਹਾੜਾਂ ਵੱਲ ਆਪਣੀਆਂ ਅੱਖਾਂ ਚੁੱਕਦਾ ਹਾਂ,
ਮੇਰੀ ਸਹਾਇਤਾ ਕਿੱਥੋਂ ਆਉਂਦੀ ਹੈ?
ਮੇਰੀ ਸਹਾਇਤਾ ਯਾਹਵੇਹ ਤੋਂ ਆਉਂਦੀ ਹੈ,
ਜਿਹੜਾ ਅਕਾਸ਼ ਅਤੇ ਧਰਤੀ ਨੂੰ ਰਚਨ ਵਾਲਾ ਹੈ।
ਉਹ ਤੇਰੇ ਪੈਰਾਂ ਨੂੰ ਡੋਲਣ ਨਹੀਂ ਦੇਵੇਗਾ,
ਜਿਹੜਾ ਤੁਹਾਡੇ ਉੱਤੇ ਨਜ਼ਰ ਰੱਖਦਾ ਹੈ ਉਹ ਸੌਂਦਾ ਨਹੀਂ ਹੈ।
ਜਦੋਂ ਮੈਂ ਕਿਹਾ, "ਮੇਰਾ ਪੈਰ ਡੋਲਦਾ ਹੈ,"
ਯਾਹਵੇਹ ਦੀ ਕਿਰਪਾ ਅਤੇ ਪਿਆਰ ਨੇ ਮੈਨੂੰ ਸਹਾਰਾ ਦਿੱਤਾ।
ਜਦੋਂ ਮੈਂ ਦੁਖੀ ਹੋਇਆ, ਮੈਂ ਯਾਹਵੇਹ ਨੂੰ ਪੁਕਾਰਿਆ;
ਉਹ ਮੈਨੂੰ ਇੱਕ ਵਿਸ਼ਾਲ ਥਾਂ ਵਿੱਚ ਲੈ ਆਇਆ।
ਯਾਹਵੇਹ ਮੇਰਾ ਚਰਵਾਹਾ ਹੈ, ਮੈਨੂੰ ਕਿਸੇ ਚੀਜ਼ ਦੀ ਘਾਟ ਨਾ ਹੋਵੇਗੀ।
ਉਹ ਮੈਨੂੰ ਹਰੀ-ਹਰੀ ਘਾਹ ਵਿੱਚ ਲੇਟਣ ਦਿੰਦਾ ਹੈ,
ਉਹ ਮੈਨੂੰ ਸ਼ਾਂਤ ਪਾਣੀਆਂ ਦੇ ਵੱਲ ਲੈ ਜਾਂਦਾ ਹੈ।
Contentamento e confiança
Aprendi a viver contente em toda situação. A dependência de Deus nos livra da ansiedade e nos firma na paz.
ਮੈਂ ਇਹ ਇਸ ਲਈ ਨਹੀਂ ਕਹਿ ਰਿਹਾ ਕਿ ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਹੈ, ਕਿਉਂਕਿ ਮੈਂ ਕਿਸੇ ਵੀ ਸਥਿਤੀ ਵਿੱਚ ਸੰਤੁਸ਼ਟ ਰਹਿਣਾ ਸਿੱਖਿਆ ਹੈ।
ਮੈਂ ਯਾਹਵੇਹ ਤੇਰਾ ਪਰਮੇਸ਼ਵਰ ਹਾਂ
ਜੋ ਤੇਰਾ ਸੱਜਾ ਹੱਥ ਫੜ੍ਹੀ ਬੈਠਾ ਹਾਂ,
ਅਤੇ ਤੈਨੂੰ ਆਖਦਾ ਹੈ, ਨਾ ਡਰ;
ਮੈਂ ਤੇਰੀ ਮਦਦ ਕਰਾਂਗਾ।
ਉਹ ਥੱਕੇ ਹੋਏ ਨੂੰ ਬਲ ਦਿੰਦਾ ਹੈ ਅਤੇ
ਕਮਜ਼ੋਰਾਂ ਦੀ ਸ਼ਕਤੀ ਵਧਾਉਂਦਾ ਹੈ।
ਇੱਕ ਦੂਸਰੇ ਦੇ ਨਾਲ ਮੇਲ ਰੱਖੋ। ਹੰਕਾਰ ਨਾ ਕਰੋ, ਪਰ ਨੀਵੇਂ ਸਥਾਨ ਵਾਲੇ ਲੋਕਾਂ ਨਾਲ ਸੰਗਤ ਕਰਨ ਲਈ ਤਿਆਰ ਰਹੋ। ਅਤੇ ਇਹ ਨਾ ਸੋਚੋ ਕਿ ਤੁਸੀਂ ਇਹ ਸਭ ਜਾਣਦੇ ਹੋ।
ਜਿਵੇਂ ਕਿ ਸਾਡੇ ਵਿੱਚੋਂ ਹਰ ਇੱਕ ਦਾ ਇੱਕ ਸਰੀਰ ਬਹੁਤ ਸਾਰੇ ਅੰਗਾਂ ਨਾਲ ਹੁੰਦਾ ਹੈ, ਅਤੇ ਇਹ ਸਾਰੇ ਅੰਗ ਇੱਕੋ ਜਿਹੇ ਨਹੀਂ ਹੁੰਦੇ, ਇਸ ਲਈ ਮਸੀਹ ਵਿੱਚ, ਹਾਲਾਂਕਿ ਅਸੀਂ ਬਹੁਤ ਸਾਰੇ ਹਾਂ ਪਰ ਅਸੀਂ ਸਭ ਮਿਲ ਕੇ ਇੱਕ ਸਰੀਰ ਹਾਂ ਅਤੇ ਇੱਕ-ਦੂਜੇ ਦੇ ਅੰਗ ਹਾਂ।
ਉਹ ਜਿਹੜੇ ਆਪਣੇ ਪਾਪੀ ਸੁਭਾਅ ਦੇ ਅੰਦਰ ਰਹਿੰਦੇ ਹਨ ਉਹ ਪਰਮੇਸ਼ਵਰ ਨੂੰ ਪ੍ਰਸੰਨ ਨਹੀਂ ਕਰ ਸਕਦੇ।
ਇਸ ਲਈ ਤੁਸੀਂ ਕੱਲ ਦੇ ਬਾਰੇ ਚਿੰਤਾਂ ਨਾ ਕਰੋ, ਕਿਉਂਕਿ ਕੱਲ ਆਪਣੇ ਲਈ ਆਪ ਹੀ ਚਿੰਤਾਂ ਕਰੇਂਗਾ। ਅੱਜ ਦੇ ਲਈ ਅੱਜ ਦਾ ਹੀ ਦੁੱਖ ਬਥੇਰਾ ਹੈ।
"ਪਰ ਮੈਂ ਕੌਣ ਹਾਂ ਅਤੇ ਮੇਰੇ ਲੋਕ ਕੌਣ ਹਨ ਜੋ ਅਸੀਂ ਇਸ ਪ੍ਰਕਾਰ ਮਨ ਦੇ ਪ੍ਰੇਮ ਨਾਲ ਭੇਟਾਂ ਚੜ੍ਹਾਉਣ ਦੀ ਸ਼ਕਤੀ ਰੱਖੀਏ? ਕਿਉਂ ਜੋ ਸਾਰੀਆਂ ਵਸਤਾਂ ਤੇਰੀ ਵੱਲੋਂ ਹੀ ਆਉਂਦੀਆਂ ਹਨ ਅਤੇ ਤੇਰੇ ਹੱਥ ਦੀ ਦਾਤ ਤੋਂ ਅਸੀਂ ਤੈਨੂੰ ਦਿੱਤਾ ਹੈ।