Deus nunca falha
Deus nunca falha. Nenhuma de suas promessas vem ao chão. O que Ele prometeu, Ele cumprirá. A fidelidade de Deus é o fundamento inabalável da nossa fé.
Promessas cumpridas
Nenhuma boa palavra falhou de todas as promessas que Deus fez. Ele é fiel e verdadeiro em tudo o que diz.
"ਹੁਣ ਮੇਰੀ ਮੌਤ ਦਾ ਸਮਾਂ ਨੇੜੇ ਹੈ, ਜਿਵੇਂ ਧਰਤੀ ਉੱਤੇ ਸਾਰੇ ਲੋਕ ਮਰਦੇ ਹਨ। ਆਪਣੇ ਦਿਲ ਅਤੇ ਆਤਮਾ ਦੀਆਂ ਡੂੰਘਾਈਆਂ ਵਿੱਚ ਜਾਣੋ ਕਿ ਜੋ ਕੁਝ ਵੀ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਮੂੰਹੋਂ ਨਿੱਕਲਿਆ ਹੈ ਉਹ ਸਭ ਕੁੱਝ ਪੂਰਾ ਹੋਇਆ ਹੈ। ਉਹ ਸਭ ਕੁਝ ਜੋ ਤੁਹਾਡੇ ਲਈ ਕਿਹਾ ਗਿਆ ਸੀ ਸੱਚ ਹੋ ਗਿਆ ਹੈ
ਇਸਰਾਏਲ ਨਾਲ ਯਾਹਵੇਹ ਦੇ ਸਾਰੇ ਚੰਗੇ ਵਾਅਦਿਆਂ ਵਿੱਚੋਂ ਇੱਕ ਵੀ ਅਸਫ਼ਲ ਨਹੀਂ ਹੋਇਆ ਹਰ ਇੱਕ ਨੂੰ ਪੂਰਾ ਕੀਤਾ ਗਿਆ ਸੀ।
"ਯਾਹਵੇਹ ਮੁਬਾਰਕ ਹੋਵੇ, ਜਿਸ ਨੇ ਆਪਣੀ ਪਰਜਾ ਇਸਰਾਏਲ ਨੂੰ ਸੁੱਖ ਦਿੱਤਾ। ਉਸ ਸਾਰੇ ਚੰਗੇ ਬਚਨ ਤੋਂ ਜਿਹੜਾ ਉਸ ਨੇ ਆਪਣੇ ਦਾਸ ਮੋਸ਼ੇਹ ਦੇ ਰਾਹੀਂ ਕੀਤਾ ਇੱਕ ਵੀ ਗੱਲ ਖਾਲੀ ਨਾ ਗਈ।
ਪਰਮੇਸ਼ਵਰ ਮਨੁੱਖ ਨਹੀਂ ਕਿ ਉਹ ਝੂਠ ਬੋਲੇ,
ਉਹ ਮਨੁੱਖ ਨਹੀਂ ਕਿ ਉਹ ਆਪਣਾ ਮਨ ਬਦਲ ਲਵੇ।
ਜੋ ਉਹ ਬੋਲਦਾ ਹੈ ਅਤੇ ਫਿਰ ਕੰਮ ਨਹੀਂ ਕਰਦਾ?
ਜੋ ਉਹ ਵਾਅਦਾ ਕਰਦਾ ਹੈ ਅਤੇ ਪੂਰਾ ਨਹੀਂ ਕਰਦਾ?
ਪਰ ਯਾਹਵੇਹ ਦੀਆਂ ਯੋਜਨਾਵਾਂ ਸਦਾ ਲਈ ਕਾਇਮ ਰਹਿੰਦੀਆਂ ਹਨ,
ਉਸ ਦੇ ਮਨ ਦੇ ਉਦੇਸ਼ ਪੀੜ੍ਹੀਓ ਪੀੜ੍ਹੀ ਬਣੇ ਰਹਿੰਦੇ ਹਨ।
Fidelidade eterna
A Palavra do Senhor permanece para sempre. A tua palavra é muito pura e o teu servo a ama profundamente.
ਆਪਣੀਆਂ ਅੱਖਾਂ ਅਕਾਸ਼ ਵੱਲ ਚੁੱਕੋ,
ਹੇਠਾਂ ਧਰਤੀ ਵੱਲ ਵੇਖੋ;
ਅਕਾਸ਼ ਧੂੰਏਂ ਵਾਂਗ ਅਲੋਪ ਹੋ ਜਾਵੇਗਾ,
ਧਰਤੀ ਕੱਪੜੇ ਵਾਂਗੂੰ ਪੁਰਾਣੀ ਹੋ ਜਾਵੇਗੀ
ਅਤੇ ਇਸ ਦੇ ਵਾਸੀ ਮੱਖੀਆਂ ਵਾਂਗੂੰ ਮਰ ਜਾਣਗੇ।
ਪਰ ਮੇਰੀ ਮੁਕਤੀ ਸਦਾ ਲਈ ਰਹੇਗੀ,
ਅਤੇ ਮੇਰੀ ਧਾਰਮਿਕਤਾ ਕਦੇ ਨਾ ਮੁੱਕੇਗੀ।
ਤੇਰੇ ਵਾਅਦਿਆਂ ਨੂੰ ਚੰਗੀ ਤਰ੍ਹਾਂ ਪਰਖਿਆ ਗਿਆ ਹੈ,
ਅਤੇ ਤੇਰਾ ਸੇਵਕ ਉਹਨਾਂ ਨੂੰ ਪਿਆਰ ਕਰਦਾ ਹੈ।
ਤੇਰਾ ਰਾਜ ਸਦਾ ਦਾ ਰਾਜ ਹੈ,
ਅਤੇ ਤੇਰਾ ਰਾਜ ਸਾਰੀਆਂ ਪੀੜ੍ਹੀਆਂ ਤੱਕ ਕਾਇਮ ਰਹੇਗਾ।
ਯਾਹਵੇਹ ਡਿੱਗਣ ਵਾਲਿਆਂ ਨੂੰ ਸੰਭਾਲਦਾ ਹੈ
ਅਤੇ ਝੁਕੇ ਹੋਏ ਸਾਰਿਆਂ ਨੂੰ ਉੱਚਾ ਚੁੱਕਦਾ ਹੈ।
ਯਾਹਵੇਹ ਜੋ ਉਸ ਵਿੱਚ ਹੈ, ਉਹ ਧਰਮੀ ਹੈ;
ਉਹ ਕੋਈ ਗਲਤ ਨਹੀਂ ਕਰਦਾ।
ਸਵੇਰੇ-ਸਵੇਰੇ ਉਹ ਆਪਣਾ ਨਿਆਂ ਕਰਦਾ ਹੈ,
ਹਰੇਕ ਸਵੇਰ ਨੂੰ ਉਹ ਆਪਣਾ ਨਿਆਂ ਪਰਗਟ ਕਰਦਾ ਹੈ,
ਉਹ ਮੁੱਕਰਦਾ ਨਹੀਂ, ਪਰ ਬੁਰਿਆਰ ਸ਼ਰਮ ਕਰਨਾ ਨਹੀਂ ਜਾਣਦਾ।
ਕਿਉਂ ਜੋ ਇਸ ਦਰਸ਼ਣ ਦੀ ਗੱਲ ਤਾਂ ਇੱਕ ਠਹਿਰਾਏ ਹੋਏ ਸਮੇਂ ਤੇ ਪੂਰੀ ਹੋਣ ਦੀ ਉਡੀਕ ਹੈ;
ਇਹ ਅੰਤ ਦੇ ਸਮੇਂ ਬਾਰੇ ਦੱਸਦਾ ਹੈ
ਅਤੇ ਝੂਠਾ ਸਾਬਤ ਨਹੀਂ ਹੋਵੇਗਾ।
ਤਾਂ ਵੀ ਉਹ ਦੀ ਉਡੀਕ ਕਰ,
ਉਹ ਜ਼ਰੂਰ ਆਵੇਗਾ,
ਉਹ ਚਿਰ ਨਾ ਲਾਵੇਗਾ।
Segurança em Deus
Todas as promessas de Deus são sim e amém em Cristo. Fiel é Aquele que prometeu — Ele jamais nos decepcionará.
ਪਰਮੇਸ਼ਵਰ ਦੇ ਵਾਅਦੇ ਭਾਵੇਂ ਕਿਨ੍ਹੇ ਹੀ ਹੋਣ, ਉਹ ਮਸੀਹ ਦੇ ਵਿੱਚ "ਹਾਂ" ਹੀ ਹਨ। ਅਤੇ ਇਸ ਲਈ ਉਸ ਦੇ ਰਾਹੀ "ਆਮੀਨ" ਬੋਲਣ ਨਾਲ ਸਾਡੇ ਦੁਆਰਾ ਪਰਮੇਸ਼ਵਰ ਦੀ ਵਡਿਆਈ ਵੀ ਹੋਵੇ। ਹੁਣ ਇਹ ਪਰਮੇਸ਼ਵਰ ਹੈ ਜਿਹੜਾ ਸਾਨੂੰ ਅਤੇ ਤੁਹਾਨੂੰ ਦੋਨਾਂ ਨੂੰ ਮਸੀਹ ਵਿੱਚ ਕਾਇਮ ਕਰਦਾ ਹੈ। ਅਤੇ ਉਸ ਨੇ ਸਾਨੂੰ ਮਸਹ ਕੀਤਾ ਹੈ, ਅਤੇ ਉਸ ਨੇ ਸਾਡੇ ਉੱਤੇ ਆਪਣੀ ਮਲਕੀਅਤ ਦੀ ਮੋਹਰ ਲਗਾਈ, ਅਤੇ ਆਪਣੀ ਆਤਮਾ ਨੂੰ ਸਾਡੇ ਦਿਲਾਂ ਵਿੱਚ ਇੱਕ ਜਮ੍ਹਾਂ ਕੀਤੀ ਹੋਈ ਰਾਸ਼ੀ ਦੇ ਰੂਪ ਵਿੱਚ ਪਾਇਆ, ਤਾਂ ਜੋ ਆਉਣ ਵਾਲੇ ਸਮੇਂ ਦੀ ਗਰੰਟੀ ਹੋਵੇ।
ਆਓ ਅਸੀਂ ਉਸ ਆਸ ਦੇ ਸੱਚੇ ਇਕਰਾਰ ਨੂੰ ਫੜੀ ਰੱਖੀਏ ਜਿਸ ਦਾ ਅਸੀਂ ਦਾਅਵਾ ਕਰਦੇ ਹਾਂ, ਕਿਉਂਕਿ ਜਿਸ ਨੇ ਵਾਅਦਾ ਕੀਤਾ ਹੈ ਉਹ ਪਰਮੇਸ਼ਵਰ ਵਫ਼ਾਦਾਰ ਹੈ।
ਅਤੇ ਜਦੋਂ ਤੁਸੀਂ ਸੱਚ ਦਾ ਸੰਦੇਸ਼ ਸੁਣਿਆ ਜੋ ਤੁਹਾਡੀ ਮੁਕਤੀ ਦੀ ਖੁਸ਼ਖ਼ਬਰੀ ਹੈ ਤਾਂ ਤੁਸੀਂ ਵੀ ਮਸੀਹ ਵਿੱਚ ਸ਼ਾਮਲ ਹੋ ਗਏ। ਜਦੋਂ ਤੁਸੀਂ ਵਿਸ਼ਵਾਸ ਕੀਤਾ ਤਾਂ ਤੁਹਾਡੇ ਉੱਤੇ ਪਵਿੱਤਰ ਆਤਮਾ ਦੁਆਰਾ ਵਾਅਦੇ ਦੀ ਇੱਕ ਮੋਹਰ ਲਗਾਈ ਗਈ। ਇਹ ਸਾਨੂੰ ਸਾਡੀ ਵਿਰਾਸਤ ਲਈ, ਪਰਮੇਸ਼ਵਰ ਦੇ ਆਪਣੇ ਲੋਕਾਂ ਦੇ ਰੂਪ ਵਿੱਚ ਛੁਟਕਾਰਾ, ਅਤੇ ਉਸ ਦੀ ਮਹਿਮਾ ਦੀ ਉਸਤਤ ਲਈ ਇੱਕ ਕਮਾਈ ਦੇ ਰੂਪ ਵਿੱਚ ਦਿੱਤੇ ਗਏ ਹਨ।
ਮੁਬਾਰਕ ਉਹ ਹੈ ਜੋ ਅਜ਼ਮਾਇਸ਼ਾਂ ਦੇ ਦੌਰਾਨ ਸਬਰ ਕਰਦਾ ਹੈ ਕਿਉਂਕਿ, ਪਰੀਖਿਆ ਵਿੱਚ ਖੜ੍ਹੇ ਹੋਣ ਤੇ, ਉਹ ਵਿਅਕਤੀ ਜੀਵਨ ਦਾ ਤਾਜ ਪ੍ਰਾਪਤ ਕਰੇਗਾ ਜਿਸ ਦਾ ਪ੍ਰਭੂ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ।