Pular para o conteúdo
Publicidade

2 ਰਾਜਿਆਂ 24

1 ਯਹੋਯਾਕੀਮ ਦੇ ਰਾਜ ਦੌਰਾਨ, ਬਾਬੇਲ ਦੇ ਰਾਜਾ ਨਬੂਕਦਨੇਜ਼ਰ ਨੇ ਦੇਸ਼ ਉੱਤੇ ਹਮਲਾ ਕੀਤਾ ਅਤੇ ਯਹੋਯਾਕੀਮ ਤਿੰਨ ਸਾਲਾਂ ਲਈ ਉਸ ਦਾ ਦਾਸ ਬਣਿਆ। ਪਰ ਫਿਰ ਉਹ ਨਬੂਕਦਨੇਜ਼ਰ ਦੇ ਵਿਰੁੱਧ ਹੋ ਗਿਆ ਅਤੇ ਬਗਾਵਤ ਕਰ ਦਿੱਤੀ। 2 ਯਾਹਵੇਹ ਨੇ ਆਪਣੇ ਸੇਵਕ ਨਬੀਆਂ ਦੁਆਰਾ ਘੋਸ਼ਿਤ ਕੀਤੇ ਗਏ ਯਾਹਵੇਹ ਦੇ ਬਚਨ ਦੇ ਅਨੁਸਾਰ, ਯਹੂਦਾਹ ਨੂੰ ਤਬਾਹ ਕਰਨ ਲਈ ਬਾਬੇਲ, ਅਰਾਮੀ, ਮੋਆਬੀ ਅਤੇ ਅੰਮੋਨੀ ਹਮਲਾਵਰਾਂ ਨੂੰ ਉਸਦੇ ਵਿਰੁੱਧ ਭੇਜਿਆ। 3 ਨਿਸ਼ਚੇ ਹੀ ਇਹ ਗੱਲਾਂ ਯਹੂਦਾਹ ਦੇ ਨਾਲ ਯਾਹਵੇਹ ਦੇ ਹੁਕਮ ਅਨੁਸਾਰ ਵਾਪਰੀਆਂ ਸਨ, ਤਾਂ ਜੋ ਮਨੱਸ਼ੇਹ ਦੇ ਪਾਪਾਂ ਅਤੇ ਉਸ ਦੇ ਸਾਰੇ ਕੰਮਾਂ ਦੇ ਕਾਰਨ, 4 ਜਿਹਦੇ ਵਿੱਚ ਨਿਰਦੋਸ਼ਾਂ ਦਾ ਲਹੂ ਵਹਾਉਣਾ ਵੀ ਸ਼ਾਮਲ ਸੀ ਅਤੇ ਉਸ ਨੇ ਯੇਰੂਸ਼ਲੇਮ ਨੂੰ ਨਿਰਦੋਸ਼ਾਂ ਦੇ ਖੂਨ ਨਾਲ ਭਰ ਦਿੱਤਾ ਸੀ ਅਤੇ ਯਾਹਵੇਹ ਮਾਫ਼ ਕਰਨ ਲਈ ਤਿਆਰ ਨਹੀਂ ਸੀ।

5 ਯਹੋਯਾਕੀਮ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। 6 ਯਹੋਯਾਕੀਮ ਨੇ ਆਪਣੇ ਪੁਰਖਿਆਂ ਨਾਲ ਆਰਾਮ ਕੀਤਾ ਅਤੇ ਉਸਦਾ ਪੁੱਤਰ ਯਹੋਯਾਕੀਨ ਉਸਦੇ ਬਾਅਦ ਰਾਜਾ ਬਣਿਆ।

7 ਮਿਸਰ ਦੇ ਰਾਜੇ ਨੇ ਆਪਣੇ ਦੇਸ਼ ਤੋਂ ਮੁੜ ਕੇ ਨਾ ਕੂਚ ਕੀਤਾ ਕਿਉਂਕਿ ਬਾਬੇਲ ਦੇ ਰਾਜੇ ਨੇ ਮਿਸਰ ਦੀ ਵਾਦੀ ਤੋਂ ਫ਼ਰਾਤ ਨਦੀ ਤੱਕ ਦਾ ਸਾਰਾ ਇਲਾਕਾ ਤੇ ਕਬਜ਼ਾ ਕਰ ਲਿਆ ਸੀ।

ਯਹੂਦਾਹ ਦਾ ਰਾਜਾ ਯਹੋਯਾਕੀਨ

8 ਯਹੋਯਾਕੀਨ ਅਠਾਰਾਂ ਸਾਲਾਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਤਿੰਨ ਮਹੀਨੇ ਰਾਜ ਕੀਤਾ। ਉਸਦੀ ਮਾਂ ਦਾ ਨਾਮ ਨੇਹੁਸ਼ਤਾ ਸੀ, ਜੋ ਯੇਰੂਸ਼ਲੇਮ ਦੀ ਰਹਿਣ ਵਾਲੀ ਅਤੇ ਏਲਨਾਥਨ ਦੀ ਧੀ ਸੀ। 9 ਉਸਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਕੀਤਾ, ਜਿਵੇਂ ਉਸਦੇ ਪਿਤਾ ਨੇ ਕੀਤਾ ਸੀ।

10 ਉਸ ਵੇਲੇ ਬਾਬੇਲ ਦੇ ਰਾਜੇ ਨਬੂਕਦਨੇਜ਼ਰ ਦੇ ਅਫ਼ਸਰਾਂ ਨੇ ਯੇਰੂਸ਼ਲੇਮ ਉੱਤੇ ਚੜ੍ਹਾਈ ਕੀਤੀ ਅਤੇ ਉਸ ਨੂੰ ਘੇਰਾ ਪਾ ਲਿਆ, 11 ਅਤੇ ਨਬੂਕਦਨੇਜ਼ਰ ਆਪ ਉਸ ਸ਼ਹਿਰ ਵਿੱਚ ਆਇਆ ਜਦੋਂ ਉਹ ਦੇ ਅਫ਼ਸਰ ਉਸ ਨੂੰ ਘੇਰਾ ਪਾ ਰਹੇ ਸਨ। 12 ਤਦ ਯਹੂਦਾਹ ਦੇ ਰਾਜੇ ਯਹੋਯਾਕੀਨ, ਉਸਦੀ ਮਾਤਾ, ਉਸਦੇ ਸੇਵਾਦਾਰ, ਉਸ ਦੇ ਅਹਿਲਕਾਰ ਅਤੇ ਉਸਦੇ ਅਧਿਕਾਰੀਆਂ ਨੇ ਬਾਬੇਲ ਦੇ ਰਾਜੇ ਨਬੂਕਦਨੇਜ਼ਰ ਨੂੰ ਸਮਰਪਣ ਕਰ ਦਿੱਤਾ।

ਬਾਬੇਲ ਦੇ ਰਾਜੇ ਦੇ ਰਾਜ ਦੇ ਅੱਠਵੇਂ ਸਾਲ ਵਿੱਚ, ਉਸਨੇ ਯਹੋਯਾਕੀਨ ਨੂੰ ਕੈਦੀ ਬਣਾ ਲਿਆ। 13 ਜਿਵੇਂ ਕਿ ਯਾਹਵੇਹ ਨੇ ਐਲਾਨ ਕੀਤਾ ਸੀ, ਨਬੂਕਦਨੇਜ਼ਰ ਨੇ ਯਾਹਵੇਹ ਦੇ ਮੰਦਰ ਅਤੇ ਸ਼ਾਹੀ ਮਹਿਲ ਵਿੱਚੋਂ ਖ਼ਜ਼ਾਨੇ ਨੂੰ ਹਟਾ ਦਿੱਤਾ ਅਤੇ ਸੋਨੇ ਦੀਆਂ ਵਸਤੂਆਂ ਨੂੰ ਕੱਟ ਦਿੱਤਾ ਜੋ ਇਸਰਾਏਲ ਦੇ ਰਾਜਾ ਸ਼ਲੋਮੋਨ ਨੇ ਯਾਹਵੇਹ ਦੇ ਮੰਦਰ ਲਈ ਬਣਾਏ ਸਨ। 14 ਉਹ ਸਾਰੇ ਯੇਰੂਸ਼ਲੇਮ ਨੂੰ ਗ਼ੁਲਾਮੀ ਵਿੱਚ ਲੈ ਗਿਆ ਅਤੇ ਸਾਰੇ ਅਧਿਕਾਰੀ, ਬਲਵੰਤ ਯੋਧਿਆਂ ਅਰਥਾਤ ਸਾਰੇ ਹੁਨਰਮੰਦ ਕਾਮੇ ਅਤੇ ਕਾਰੀਗਰ ਕੁੱਲ ਮਿਲਾ ਕੇ ਦਸ ਹਜ਼ਾਰ ਸਨ। ਸਿਰਫ ਦੇਸ਼ ਦੇ ਸਭ ਤੋਂ ਗਰੀਬ ਲੋਕ ਹੀ ਬਚੇ ਸਨ।

15 ਨਬੂਕਦਨੇਜ਼ਰ ਯਹੋਯਾਕੀਨ ਨੂੰ ਬੰਦੀ ਬਣਾ ਕੇ ਬਾਬੇਲ ਲੈ ਗਿਆ। ਉਹ ਯੇਰੂਸ਼ਲੇਮ ਤੋਂ ਰਾਜੇ ਦੀ ਮਾਤਾ, ਉਸ ਦੀਆਂ ਪਤਨੀਆਂ, ਉਸ ਦੇ ਅਧਿਕਾਰੀਆਂ ਅਤੇ ਦੇਸ਼ ਦੇ ਪ੍ਰਮੁੱਖ ਲੋਕਾਂ ਨੂੰ ਵੀ ਬਾਬੇਲ ਲੈ ਗਿਆ। 16 ਬਾਬੇਲ ਦੇ ਰਾਜੇ ਨੇ ਸੱਤ ਹਜ਼ਾਰ ਲੜਾਕੂ, ਤਕੜੇ ਅਤੇ ਯੁੱਧ ਲਈ ਯੋਗ, ਅਤੇ ਇੱਕ ਹਜ਼ਾਰ ਹੁਨਰਮੰਦ ਕਾਮੇ ਅਤੇ ਕਾਰੀਗਰਾਂ ਦੀ ਪੂਰੀ ਫ਼ੌਜ ਨੂੰ ਬਾਬੇਲ ਭੇਜ ਦਿੱਤਾ। 17 ਉਸ ਨੇ ਮੱਤਨਯਾਹ ਜੋ ਯਹੋਯਾਕੀਨ ਦੇ ਚਾਚਾ ਸੀ ਉਸਨੂੰ ਯਹੋਯਾਕੀਨ ਦੀ ਜਗ੍ਹਾ ਰਾਜਾ ਬਣਾਇਆ ਅਤੇ ਉਸ ਦਾ ਨਾਂ ਬਦਲ ਕੇ ਸਿਦਕੀਯਾਹ ਰੱਖਿਆ।

ਯਹੂਦਾਹ ਦਾ ਰਾਜਾ ਸਿਦਕੀਯਾਹ

18 ਸਿਦਕੀਯਾਹ ਇੱਕੀ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਗਿਆਰਾਂ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਹਮੂਤਲ ਸੀ ਯਿਰਮਿਯਾਹ ਦੀ ਧੀ ਸੀ, ਉਹ ਲਿਬਨਾਹ ਨਗਰ ਤੋਂ ਸੀ। 19 ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ, ਜਿਵੇਂ ਯਹੋਯਾਕੀਮ ਨੇ ਕੀਤੀ ਸੀ। 20 ਇਹ ਯਾਹਵੇਹ ਦੇ ਗੁੱਸੇ ਦੇ ਕਾਰਨ ਸੀ ਕਿ ਇਹ ਸਭ ਕੁਝ ਯੇਰੂਸ਼ਲੇਮ ਅਤੇ ਯਹੂਦਾਹ ਨਾਲ ਵਾਪਰਿਆ ਅਤੇ ਅੰਤ ਵਿੱਚ ਉਸਨੇ ਉਹਨਾਂ ਨੂੰ ਆਪਣੀ ਮੌਜ਼ੂਦਗੀ ਤੋਂ ਬਾਹਰ ਕੱਢ ਦਿੱਤਾ।

ਯੇਰੂਸ਼ਲੇਮ ਦਾ ਪਤਨ

ਹੁਣ ਸਿਦਕੀਯਾਹ ਨੇ ਬਾਬੇਲ ਦੇ ਰਾਜੇ ਦੇ ਵਿਰੁੱਧ ਬਗਾਵਤ ਕੀਤੀ।

Estes versículos te tocaram? Ore agora!

+581 estão orando agora.

Junte-se à corrente de oração.