Pular para o conteúdo
Publicidade

2 ਰਾਜਿਆਂ 16

ਯਹੂਦਾਹ ਦਾ ਰਾਜਾ ਆਹਾਜ਼

1 ਰਮਲਯਾਹ ਦੇ ਪੁੱਤਰ ਪੇਕਾਹ ਦੇ ਸਤਾਰਵੇਂ ਸਾਲ ਯਹੂਦਾਹ ਦੇ ਪਾਤਸ਼ਾਹ ਯੋਥਾਮ ਦਾ ਪੁੱਤਰ ਆਹਾਜ਼ ਰਾਜ ਕਰਨ ਲੱਗਾ। 2 ਆਹਾਜ਼ ਵੀਹ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਸੋਲਾਂ ਸਾਲ ਰਾਜ ਕੀਤਾ। ਉਸਨੇ ਉਹ ਕੰਮ ਨਾ ਕੀਤੇ ਜੋ ਯਾਹਵੇਹ ਉਸ ਦੇ ਪਰਮੇਸ਼ਵਰ ਦੀ ਨਿਗਾਹ ਵਿੱਚ ਠੀਕ ਸਨ, ਜਿਵੇਂ ਉਸਦੇ ਪਿਤਾ ਦਾਵੀਦ ਨੇ ਕੀਤੇ ਸਨ। 3 ਉਹ ਇਸਰਾਏਲ ਦੇ ਰਾਜਿਆਂ ਦੇ ਰਾਹਾਂ ਉੱਤੇ ਚੱਲਿਆ ਅਤੇ ਆਪਣੇ ਪੁੱਤਰ ਨੂੰ ਅੱਗ ਵਿੱਚ ਬਲੀ ਚੜ੍ਹਾ ਦਿੱਤਾ ਅਤੇ ਉਹਨਾਂ ਕੌਮਾਂ ਦੇ ਘਿਣਾਉਣੇ ਕੰਮਾਂ ਵਿੱਚ ਸ਼ਾਮਲ ਹੋ ਗਿਆ ਜਿਨ੍ਹਾਂ ਨੂੰ ਯਾਹਵੇਹ ਨੇ ਇਸਰਾਏਲੀਆਂ ਦੇ ਸਾਹਮਣੇ ਬਾਹਰ ਕੱਢ ਦਿੱਤਾ ਸੀ। 4 ਉਹ ਉੱਚੀਆਂ ਥਾਵਾਂ ਉੱਤੇ ਅਤੇ ਪਹਾੜੀਆਂ ਦੀਆਂ ਚੋਟੀਆਂ ਉੱਤੇ ਅਤੇ ਹਰ ਫੈਲੇ ਹੋਏ ਰੁੱਖ ਦੇ ਹੇਠਾਂ ਬਲੀਆਂ ਚੜ੍ਹਾਈਆਂ ਅਤੇ ਧੂਪ ਧੁਖਾਉਂਦਾ ਹੁੰਦਾ ਸੀ।

5 ਤਦ ਅਰਾਮ ਦੇ ਰਾਜਾ ਰੇਜ਼ੀਨ ਅਤੇ ਇਸਰਾਏਲ ਦੇ ਰਾਜਾ ਰਮਲਯਾਹ ਦੇ ਪੁੱਤਰ ਪੇਕਾਹ ਨੇ ਯੇਰੂਸ਼ਲੇਮ ਦੇ ਵਿਰੁੱਧ ਲੜਨ ਲਈ ਚੜ੍ਹਾਈ ਕੀਤੀ ਅਤੇ ਆਹਾਜ਼ ਨੂੰ ਘੇਰ ਲਿਆ ਪਰ ਉਹ ਉਸ ਉੱਤੇ ਜਿੱਤ ਨਾ ਪਾ ਸਕੇ। 6 ਉਸ ਸਮੇਂ ਅਰਾਮ ਦੇ ਰਾਜੇ ਰੇਜ਼ੀਨ ਨੇ ਯਹੂਦਾਹ ਦੇ ਲੋਕਾਂ ਨੂੰ ਬਾਹਰ ਕੱਢ ਕੇ ਅਰਾਮ ਲਈ ਏਲਾਥ ਮੁੜ ਪ੍ਰਾਪਤ ਕੀਤਾ। ਫਿਰ ਅਦੋਮੀ ਏਲਾਥ ਵਿੱਚ ਚਲੇ ਗਏ ਅਤੇ ਅੱਜ ਤੱਕ ਉੱਥੇ ਰਹਿੰਦੇ ਹਨ।

7 ਆਹਾਜ਼ ਨੇ ਅੱਸ਼ੂਰ ਦੇ ਰਾਜੇ ਤਿਗਲਥ-ਪਿਲਸਰ ਨੂੰ ਇਹ ਕਹਿਣ ਲਈ ਸੰਦੇਸ਼ਵਾਹਕ ਭੇਜੇ, "ਮੈਂ ਤੁਹਾਡਾ ਸੇਵਕ ਅਤੇ ਪੁੱਤਰ ਹਾਂ, ਉੱਪਰ ਆ ਅਤੇ ਮੈਨੂੰ ਅਰਾਮ ਦੇ ਰਾਜੇ ਅਤੇ ਇਸਰਾਏਲ ਦੇ ਰਾਜੇ ਦੇ ਹੱਥੋਂ ਬਚਾ ਲੈ ਜੋ ਮੇਰੇ ਉੱਤੇ ਹਮਲਾ ਕਰ ਰਹੇ ਹਨ।" 8 ਅਤੇ ਆਹਾਜ਼ ਨੇ ਯਾਹਵੇਹ ਦੇ ਭਵਨ ਵਿੱਚ ਅਤੇ ਸ਼ਾਹੀ ਮਹਿਲ ਦੇ ਖ਼ਜ਼ਾਨਿਆਂ ਵਿੱਚ ਪਈ ਚਾਂਦੀ ਅਤੇ ਸੋਨਾ ਲੈ ਕੇ ਅੱਸ਼ੂਰ ਦੇ ਰਾਜੇ ਨੂੰ ਤੋਹਫ਼ੇ ਵਜੋਂ ਭੇਜਿਆ। 9 ਅੱਸ਼ੂਰ ਦੇ ਰਾਜੇ ਨੇ ਦੰਮਿਸ਼ਕ ਉੱਤੇ ਹਮਲਾ ਕਰਕੇ ਉਸ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਕੀਰ ਨੂੰ ਲੈ ਗਿਆ ਅਤੇ ਅਰਾਮ ਦੇ ਰਾਜਾ ਰੇਜ਼ੀਨ ਨੂੰ ਮਾਰ ਦਿੱਤਾ।

10 ਤਦ ਰਾਜਾ ਆਹਾਜ਼ ਅੱਸ਼ੂਰ ਦੇ ਰਾਜੇ ਤਿਗਲਥ-ਪਿਲਸਰ ਨੂੰ ਮਿਲਣ ਲਈ ਦਮਿਸ਼ਕ ਗਿਆ। ਉਸਨੇ ਦੰਮਿਸ਼ਕ ਵਿੱਚ ਇੱਕ ਜਗਵੇਦੀ ਦੇਖੀ ਅਤੇ ਊਰੀਯਾਹ ਜਾਜਕ ਨੂੰ ਨਿਰਮਾਣ ਲਈ ਵਿਸਤ੍ਰਿਤ ਯੋਜਨਾਵਾਂ ਦੇ ਨਾਲ ਜਗਵੇਦੀ ਦੀ ਸਮਾਨਤਾ ਦਾ ਨਮੂਨਾ ਭੇਜਿਆ। 11 ਇਸ ਲਈ ਊਰੀਯਾਹ ਜਾਜਕ ਨੇ ਉਹਨਾਂ ਸਾਰੀਆਂ ਯੋਜਨਾਵਾਂ ਦੇ ਅਨੁਸਾਰ ਇੱਕ ਜਗਵੇਦੀ ਬਣਾਈ ਜੋ ਰਾਜਾ ਆਹਾਜ਼ ਨੇ ਦੰਮਿਸ਼ਕ ਤੋਂ ਭੇਜੀ ਸੀ ਅਤੇ ਰਾਜਾ ਆਹਾਜ਼ ਦੇ ਵਾਪਸ ਆਉਣ ਤੋਂ ਪਹਿਲਾਂ ਇਸ ਨੂੰ ਪੂਰਾ ਕਰ ਦਿੱਤਾ। 12 ਜਦੋਂ ਰਾਜਾ ਦੰਮਿਸ਼ਕ ਤੋਂ ਵਾਪਸ ਆਇਆ ਅਤੇ ਜਗਵੇਦੀ ਦੇਖੀ ਤਾਂ ਉਹ ਦੇ ਨੇੜੇ ਜਾ ਕੇ ਉਸ ਉੱਤੇ ਚੜ੍ਹਾਵਾ ਚੜ੍ਹਾਇਆ। 13 ਉਸ ਨੇ ਆਪਣੀ ਹੋਮ ਦੀ ਭੇਟ ਅਤੇ ਅਨਾਜ਼ ਦੀ ਭੇਟ ਚੜ੍ਹਾਈ, ਆਪਣੀ ਪੀਣ ਦੀ ਭੇਟ ਡੋਲ੍ਹ ਕੇ ਆਪਣੀਆਂ ਸੁੱਖ-ਸਾਂਦ ਦੀਆਂ ਭੇਟਾਂ ਦਾ ਲਹੂ ਜਗਵੇਦੀ ਉੱਤੇ ਛਿੜਕਿਆ। 14 ਅਰ ਪਿੱਤਲ ਦੀ ਉਸ ਜਗਵੇਦੀ ਨੂੰ ਜੋ ਯਾਹਵੇਹ ਦੇ ਅੱਗੇ ਸੀ ਉਹ ਨੇ ਹੈਕਲ ਦੇ ਸਾਹਮਣਿਓਂ ਯਾਹਵੇਹ ਦੇ ਭਵਨ ਤੇ ਆਪਣੀ ਜਗਵੇਦੀ ਦੇ ਵਿੱਚਕਾਰ ਹਟਾ ਕੇ ਆਪਣੀ ਜਗਵੇਦੀ ਦੇ ਉੱਤਰ ਵੱਲ ਰੱਖ ਦਿੱਤਾ।

15 ਆਹਾਜ਼ ਪਾਤਸ਼ਾਹ ਨੇ ਊਰੀਯਾਹ ਜਾਜਕ ਨੂੰ ਇਹ ਹੁਕਮ ਦਿੱਤਾ ਅਤੇ ਆਖਿਆ, "ਸਵੇਰ ਦੀ ਭੇਟ ਬਲੀ ਅਤੇ ਸ਼ਾਮ ਦੀ ਅਨਾਜ਼ ਦੀ ਭੇਟ ਅਤੇ ਪਾਤਸ਼ਾਹ ਦੀ ਹੋਮ ਦੀ ਭੇਟ ਅਤੇ ਉਸਦੀ ਅਨਾਜ਼ ਦੀ ਭੇਟ, ਦੇਸ਼ ਦੇ ਸਾਰੇ ਲੋਕਾਂ ਦੀ ਹੋਮ ਦੀ ਭੇਟ ਤੇ ਉਹਨਾਂ ਦੀ ਅਨਾਜ਼ ਦੀ ਭੇਟ ਅਤੇ ਉਹਨਾਂ ਦੀਆਂ ਪੀਣ ਦੀਆਂ ਭੇਟਾਂ ਜਗਵੇਦੀ ਉੱਤੇ ਚੜਾਈਆ ਸੁਗਾਤਾਂ ਅਤੇ ਬਲੀਆਂ ਦਾ ਸਾਰਾ ਖੂਨ ਉਸ ਉੱਪਰ ਛਿੜਕਿਆ ਕਰ। ਪਰ ਪਿੱਤਲ ਦੀ ਜਗਵੇਦੀ, ਮੈਂ ਹੀ ਯਾਹਵੇਹ ਨੂੰ ਸਵਾਲ ਪੁੱਛਣ ਲਈ ਵਰਤਾਂ।" 16 ਅਤੇ ਊਰੀਯਾਹ ਜਾਜਕ ਨੇ ਉਵੇਂ ਹੀ ਕੀਤਾ ਜਿਵੇਂ ਰਾਜਾ ਆਹਾਜ਼ ਨੇ ਹੁਕਮ ਦਿੱਤਾ ਸੀ।

17 ਰਾਜਾ ਆਹਾਜ਼ ਨੇ ਕੁਰਸੀਆਂ ਦੀਆਂ ਪਟੜੀਆਂ ਨੂੰ ਕੱਟ ਕੇ ਉਹਨਾਂ ਦੇ ਉੱਪਰਲੇ ਹੌਦ ਨੂੰ ਲਾਹ ਦਿੱਤਾ। ਉਸਨੇ ਸਾਗਰੀ ਹੌਦ ਨੂੰ ਪਿੱਤਲ ਦੇ ਬਲਦਾਂ ਤੋਂ ਹਟਾ ਦਿੱਤਾ ਜੋ ਇਸਨੂੰ ਸਹਾਰਾ ਦਿੰਦੇ ਸਨ ਅਤੇ ਇਸਨੂੰ ਇੱਕ ਪੱਥਰ ਦੀ ਨੀਂਹ ਉੱਤੇ ਰੱਖ ਦਿੱਤਾ। 18 ਉਸ ਨੇ ਸਬਤ ਦੇ ਦਿਨ16:18 ਸਬਤ ਦੇ ਦਿਨ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਦੀ ਛੱਤ ਜੋ ਹੈਕਲ ਵਿੱਚ ਬਣਾਈ ਗਈ ਸੀ, ਅਤੇ ਅੱਸ਼ੂਰ ਦੇ ਰਾਜੇ ਦੇ ਸਨਮਾਨ ਵਿੱਚ ਯਾਹਵੇਹ ਦੇ ਭਵਨ ਦੇ ਬਾਹਰ ਸ਼ਾਹੀ ਪ੍ਰਵੇਸ਼ ਮਾਰਗ ਨੂੰ ਹਟਾ ਦਿੱਤਾ।

19 ਆਹਾਜ਼ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ। 20 ਆਹਾਜ਼ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਦਾਵੀਦ ਦੇ ਸ਼ਹਿਰ ਵਿੱਚ ਉਹਨਾਂ ਦੇ ਨਾਲ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਹਿਜ਼ਕੀਯਾਹ ਉਸ ਤੋਂ ਬਾਅਦ ਰਾਜਾ ਬਣਿਆ।

Estes versículos te tocaram? Ore agora!

+581 estão orando agora.

Junte-se à corrente de oração.