Pular para o conteúdo
Publicidade

2 ਰਾਜਿਆਂ 13

ਇਸਰਾਏਲ ਦਾ ਰਾਜਾ ਯਹੋਆਹਾਜ਼

1 ਯਹੂਦਾਹ ਦੇ ਪਾਤਸ਼ਾਹ ਅਹਜ਼ਯਾਹ ਦੇ ਪੁੱਤਰ ਯੋਆਸ਼ ਦੇ ਤੇਈਵੇਂ ਵਰ੍ਹੇ ਯੇਹੂ ਦਾ ਪੁੱਤਰ ਯਹੋਆਹਾਜ਼ ਸਾਮਰਿਯਾ ਵਿੱਚ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਸਤਾਰਾਂ ਸਾਲ ਰਾਜ ਕੀਤਾ। 2 ਉਸਨੇ ਉਹ ਕੰਮ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਸੀ ਅਤੇ ਉਸਨੇ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਦੇ ਅਨੁਸਾਰ ਕੀਤਾ, ਜਿਹੜੇ ਉਸ ਨੇ ਇਸਰਾਏਲ ਤੋਂ ਕਰਵਾਏ ਸਨ ਅਤੇ ਉਸ ਨੇ ਉਹਨਾਂ ਨੂੰ ਨਾ ਛੱਡਿਆ। 3 ਇਸ ਲਈ ਯਾਹਵੇਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਸ ਨੇ ਉਹਨਾਂ ਨੂੰ ਲੰਬੇ ਸਮੇਂ ਤੱਕ ਅਰਾਮ ਦੇ ਰਾਜਾ ਹਜ਼ਾਏਲ ਅਤੇ ਉਸ ਦੇ ਪੁੱਤਰ ਬਨ-ਹਦਦ ਦੇ ਅਧੀਨ ਕਰ ਦਿੱਤਾ।

4 ਤਦ ਯਹੋਆਹਾਜ਼ ਨੇ ਯਾਹਵੇਹ ਦੇ ਅੱਗੇ ਪ੍ਰਾਰਥਨਾਂ ਕੀਤੀ ਅਤੇ ਯਾਹਵੇਹ ਨੇ ਉਸ ਦੀ ਸੁਣੀ ਕਿਉਂ ਜੋ ਉਸ ਨੇ ਦੇਖਿਆ ਕਿ ਅਰਾਮ ਦਾ ਰਾਜਾ ਇਸਰਾਏਲ ਉੱਤੇ ਕਿੰਨੀ ਸਖ਼ਤੀ ਨਾਲ ਜ਼ੁਲਮ ਕਰਦਾ ਸੀ। 5 ਯਾਹਵੇਹ ਨੇ ਇਸਰਾਏਲ ਲਈ ਇੱਕ ਛੁਡਾਉਣ ਵਾਲਾ ਦਿੱਤਾ, ਅਤੇ ਉਹ ਅਰਾਮ ਦੇ ਹੱਥੋਂ ਬਚ ਗਏ। ਇਸ ਲਈ ਇਸਰਾਏਲੀ ਪਹਿਲਾਂ ਵਾਂਗੂੰ ਆਪਣਿਆਂ ਤੰਬੂਆਂ ਵਿੱਚ ਰਹਿਣ ਲੱਗ ਪਏ। 6 ਪਰ ਫਿਰ ਵੀ ਉਹਨਾਂ ਨੇ ਯਾਰਾਬੁਆਮ ਦੇ ਘਰਾਣੇ ਦੇ ਉਹਨਾਂ ਪਾਪਾਂ ਤੋਂ ਮੂੰਹ ਨਹੀਂ ਮੋੜਿਆ, ਜਿਹੜੇ ਉਸ ਨੇ ਇਸਰਾਏਲ ਤੋਂ ਕਰਵਾਏ ਸਨ। ਪਰ ਉਹ ਉਹਨਾਂ ਵਿੱਚ ਲਗਾਤਾਰ ਚਲਦੇ ਰਹੇ। ਨਾਲੇ ਅਸ਼ੇਰਾਹ ਦੀ ਮੂਰਤ ਸਾਮਰਿਯਾ ਵਿੱਚ ਅਜੇ ਤੱਕ ਖੜ੍ਹੀ ਸੀ।

7 ਯਹੋਆਹਾਜ਼ ਦੀ ਫ਼ੌਜ ਵਿੱਚੋਂ ਪੰਜਾਹ ਘੋੜਸਵਾਰਾਂ, ਦਸ ਰਥਾਂ ਅਤੇ ਦਸ ਹਜ਼ਾਰ ਪੈਦਲ ਸਿਪਾਹੀਆਂ ਦੇ ਸਿਵਾਏ ਹੋਰ ਕੁਝ ਨਹੀਂ ਬਚਿਆ ਸੀ, ਕਿਉਂ ਜੋ ਅਰਾਮ ਦੇ ਰਾਜੇ ਨੇ ਬਾਕੀਆਂ ਨੂੰ ਤਬਾਹ ਕਰ ਦਿੱਤਾ ਸੀ ਅਤੇ ਉਹਨਾਂ ਨੂੰ ਮਿੱਧ-ਮਿੱਧ ਕੇ ਮਿੱਟੀ ਵਾਂਗੂੰ ਕਰ ਦਿੱਤਾ ਸੀ।

8 ਯਹੋਆਹਾਜ਼ ਦੇ ਰਾਜ ਦੀਆਂ ਹੋਰ ਘਟਨਾਵਾਂ, ਜੋ ਕੁਝ ਉਸ ਨੇ ਕੀਤਾ ਅਤੇ ਉਸ ਦੀਆਂ ਪ੍ਰਾਪਤੀਆਂ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਹਨ 9 ਤਦ ਯਹੋਆਹਾਜ਼ ਮਰ ਗਿਆ ਅਤੇ ਆਪਣਿਆਂ ਨਾਲ ਜਾ ਮਿਲਿਆ ਅਤੇ ਉਹਨਾਂ ਉਸ ਨੂੰ ਸਾਮਰਿਯਾ ਵਿੱਚ ਦੱਬ ਦਿੱਤਾ ਅਤੇ ਉਸ ਦਾ ਪੁੱਤਰ ਯੋਆਸ਼ ਉਸ ਤੋਂ ਬਾਅਦ ਰਾਜਾ ਬਣਿਆ।

ਇਸਰਾਏਲ ਦਾ ਰਾਜਾ ਯੇਹੋਆਸ਼

10 ਯਹੂਦਾਹ ਦੇ ਪਾਤਸ਼ਾਹ ਯੋਆਸ਼ ਦੇ ਸੈਂਤੀਵੇਂ ਸਾਲ ਯਹੋਆਹਾਜ਼ ਦਾ ਪੁੱਤਰ ਯੋਆਸ਼ ਸਾਮਰਿਯਾ ਵਿੱਚ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਸੋਲਾਂ ਸਾਲ ਰਾਜ ਕੀਤਾ। 11 ਉਸਨੇ ਉਹ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਸੀ ਅਤੇ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਕਿਸੇ ਵੀ ਪਾਪ ਤੋਂ ਪਿੱਛੇ ਨਹੀਂ ਹਟਿਆ, ਜੋ ਉਸਨੇ ਇਸਰਾਏਲ ਤੋਂ ਕਰਵਾਏ ਸਨ। ਉਹ ਉਹਨਾਂ ਵਿੱਚ ਲਗਾਤਾਰ ਚੱਲਦਾ ਰਿਹਾ।

12 ਯੋਆਸ਼ ਦੇ ਰਾਜ ਦੀਆਂ ਹੋਰ ਘਟਨਾਵਾਂ ਜੋ ਕੁਝ ਉਸ ਨੇ ਕੀਤਾ ਅਤੇ ਉਸ ਦੀਆਂ ਪ੍ਰਾਪਤੀਆਂ, ਯਹੂਦਾਹ ਦੇ ਰਾਜੇ ਅਮਾਜ਼ਯਾਹ ਦੇ ਵਿਰੁੱਧ ਲੜਿਆ, ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਹਨ 13 ਤਦ ਯੋਆਸ਼ ਮਰ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ, ਅਤੇ ਯਾਰਾਬੁਆਮ ਉਸ ਤੋਂ ਬਾਅਦ ਗੱਦੀ ਉੱਤੇ ਬੈਠਾ। ਯਹੋਆਸ਼ ਨੂੰ ਸਾਮਰਿਯਾ ਵਿੱਚ ਇਸਰਾਏਲ ਦੇ ਰਾਜਿਆਂ ਨਾਲ ਦਫ਼ਨਾਇਆ ਗਿਆ।

14 ਹੁਣ ਅਲੀਸ਼ਾ ਉਸ ਬੀਮਾਰੀ ਤੋਂ ਪੀੜਤ ਸੀ ਜਿਸ ਤੋਂ ਉਸ ਦੀ ਮੌਤ ਹੋ ਗਈ ਸੀ। ਤਦ ਇਸਰਾਏਲ ਦਾ ਰਾਜਾ ਯੋਆਸ਼ ਉਹ ਦੇ ਕੋਲ ਆਇਆ ਅਤੇ ਉਹ ਦੇ ਅੱਗੇ ਰੋ ਕੇ ਆਖਣ ਲੱਗਾ, "ਹੇ ਮੇਰੇ ਪਿਤਾ, ਹੇ ਮੇਰੇ ਪਿਤਾ! ਤੁਸੀਂ ਇਸਰਾਏਲ ਦੇ ਸ਼ਕਤੀਸ਼ਾਲੀ ਰਾਖੇ ਹੋ!"

15 ਅਲੀਸ਼ਾ ਨੇ ਕਿਹਾ, "ਇੱਕ ਧਣੁੱਖ ਅਤੇ ਕੁਝ ਤੀਰ ਲਿਆਓ" ਅਤੇ ਉਸ ਨੇ ਅਜਿਹਾ ਹੀ ਕੀਤਾ। 16 ਉਸ ਨੇ ਇਸਰਾਏਲ ਦੇ ਰਾਜੇ ਨੂੰ ਕਿਹਾ, "ਧਣੁੱਖ ਉੱਤੇ ਆਪਣੇ ਹੱਥ ਰੱਖ।" ਉਸ ਨੇ ਆਪਣਾ ਹੱਥ ਉਸ ਤੇ ਰੱਖਿਆ ਫਿਰ ਅਲੀਸ਼ਾ ਨੇ ਆਪਣੇ ਹੱਥ ਰਾਜੇ ਦੇ ਹੱਥਾਂ ਉੱਤੇ ਰੱਖੇ।

17 ਉਸਨੇ ਕਿਹਾ, "ਪੂਰਬ ਵੱਲ ਦੀ ਖਿੜਕੀ ਖੋਲ੍ਹ," ਅਤੇ ਉਸ ਨੇ ਇਸਨੂੰ ਖੋਲ੍ਹਿਆ। ਅਲੀਸ਼ਾ ਨੇ ਕਿਹਾ, "ਤੀਰ ਚਲਾ!" ਅਤੇ ਉਸ ਨੇ ਤੀਰ ਚਲਾ ਦਿੱਤਾ। ਤਦ ਅਲੀਸ਼ਾ ਨੇ ਆਖਿਆ, "ਇਹ ਯਾਹਵੇਹ ਵੱਲੋਂ ਜਿੱਤ ਦਾ ਤੀਰ, ਸਗੋਂ ਅਰਾਮ ਉੱਤੇ ਜਿੱਤ ਦਾ ਤੀਰ ਹੈ! ਤੂੰ ਅਫ਼ੇਕ ਵਿੱਚ ਅਰਾਮੀਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੋਂਗੇ।"

18 ਫਿਰ ਉਸਨੇ ਆਖਿਆ, "ਤੀਰਾ ਨੂੰ ਲੈ ਲਵੋ" ਅਤੇ ਰਾਜੇ ਨੇ ਉਹਨਾਂ ਨੂੰ ਲੈ ਲਿਆ। ਅਲੀਸ਼ਾ ਨੇ ਉਸਨੂੰ ਕਿਹਾ, "ਜ਼ਮੀਨ ਉੱਤੇ ਮਾਰੋ।" ਉਸਨੇ ਇਸਨੂੰ ਤਿੰਨ ਵਾਰ ਮਾਰਿਆ ਅਤੇ ਰੁਕ ਗਿਆ। 19 ਪਰਮੇਸ਼ਵਰ ਦਾ ਬੰਦਾ ਉਸ ਉੱਤੇ ਗੁੱਸੇ ਵਿੱਚ ਹੋ ਕੇ ਬੋਲਿਆ ਅਤੇ ਆਖਿਆ, "ਤੈਨੂੰ ਜ਼ਮੀਨ ਉੱਤੇ ਪੰਜ ਜਾਂ ਛੇ ਵਾਰ ਮਾਰਨਾ ਚਾਹੀਦਾ ਸੀ। ਤਾਂ ਤੂੰ ਅਰਾਮ ਨੂੰ ਇੰਨ੍ਹਾਂ ਮਾਰਦਾ ਕਿ ਉਸ ਨੂੰ ਨਾਸ ਕਰ ਦਿੰਦਾ। ਪਰ ਹੁਣ ਤੂੰ ਉਸ ਨੂੰ ਸਿਰਫ ਤਿੰਨ ਵਾਰ ਹੀ ਹਰਾ ਸਕੇਗਾ।"

20 ਫਿਰ ਅਲੀਸ਼ਾ ਮਰ ਗਿਆ ਅਤੇ ਦਫ਼ਨਾਇਆ ਗਿਆ।

ਹੁਣ ਮੋਆਬੀ ਹਮਲਾਵਰ ਹਰ ਬਸੰਤ ਦੀ ਰੁੱਤ ਵਿੱਚ ਦੇਸ਼ ਵਿੱਚ ਦਾਖਲ ਹੁੰਦੇ ਸਨ। 21 ਇੱਕ ਵਾਰ ਜਦੋਂ ਕੁਝ ਇਸਰਾਏਲੀ ਇੱਕ ਮਨੁੱਖ ਨੂੰ ਦਫ਼ਨ ਕਰ ਰਹੇ ਸਨ ਤਾਂ ਅਚਾਨਕ ਉਹਨਾਂ ਨੇ ਹਮਲਾਵਰਾਂ ਦੇ ਇੱਕ ਦਲ ਨੂੰ ਵੇਖਿਆ। ਇਸ ਲਈ ਉਹਨਾਂ ਨੇ ਉਸ ਆਦਮੀ ਦੀ ਲਾਸ਼ ਨੂੰ ਅਲੀਸ਼ਾ ਦੀ ਕਬਰ ਵਿੱਚ ਸੁੱਟ ਦਿੱਤਾ। ਜਦੋਂ ਉਸਦਾ ਸਰੀਰ ਅਲੀਸ਼ਾ ਦੀਆਂ ਹੱਡੀਆਂ ਨੂੰ ਜਾ ਕੇ ਛੂਹਿਆ, ਤਾਂ ਉਹ ਆਦਮੀ ਜਿਉਂਦਾ ਹੋ ਗਿਆ ਅਤੇ ਆਪਣੇ ਪੈਰਾਂ ਤੇ ਖੜ੍ਹਾ ਹੋ ਗਿਆ।

22 ਅਰਾਮ ਦੇ ਰਾਜਾ ਹਜ਼ਾਏਲ ਯਹੋਆਹਾਜ਼ ਦੇ ਪੂਰੇ ਰਾਜ ਦੌਰਾਨ ਇਸਰਾਏਲ ਉੱਤੇ ਜ਼ੁਲਮ ਕਰਦਾ ਰਿਹਾ। 23 ਪਰ ਯਾਹਵੇਹ ਨੇ ਉਹਨਾਂ ਉੱਤੇ ਮਿਹਰ ਕੀਤੀ ਅਤੇ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਬੰਨ੍ਹੇ ਹੋਏ ਆਪਣੇ ਨੇਮ ਦੇ ਕਾਰਨ ਉਹਨਾਂ ਵੱਲ ਮੁੜਿਆ ਅਤੇ ਅਜੇ ਵੀ ਨਾ ਤਾਂ ਉਹਨਾਂ ਦਾ ਨਾਸ ਕਰਨਾ ਅਤੇ ਨਾ ਉਹਨਾਂ ਨੂੰ ਆਪਣੇ ਹਜ਼ੂਰੀ ਵਿੱਚੋਂ ਪਰੇ ਹਟਾਉਣਾ ਚਾਹੁੰਦਾ ਸੀ।

24 ਅਰਾਮ ਦਾ ਰਾਜਾ ਹਜ਼ਾਏਲ ਮਰ ਗਿਆ ਅਤੇ ਉਸ ਦਾ ਪੁੱਤਰ ਬਨ-ਹਦਦ ਉਸ ਤੋਂ ਬਾਅਦ ਰਾਜਾ ਬਣਿਆ। 25 ਤਦ ਯਹੋਆਹਾਜ਼ ਦੇ ਪੁੱਤਰ ਯੋਆਸ਼ ਨੇ ਹਜ਼ਾਏਲ ਦੇ ਪੁੱਤਰ ਬਨ-ਹਦਦ ਤੋਂ ਜਿਹੜੇ ਨਗਰ ਉਸ ਨੇ ਆਪਣੇ ਪਿਤਾ ਯਹੋਆਹਾਜ਼ ਤੋਂ ਲੜਾਈ ਵਿੱਚ ਖੋਹ ਲਏ ਸਨ, ਵਾਪਸ ਲੈ ਲਏ। ਤਿੰਨ ਵਾਰ ਯੋਆਸ਼ ਨੇ ਉਸ ਨੂੰ ਹਰਾਇਆ ਅਤੇ ਇਸ ਤਰ੍ਹਾਂ ਉਸ ਨੇ ਇਸਰਾਏਲ ਦੇ ਕਸਬਿਆਂ ਨੂੰ ਵਾਪਸ ਲੈ ਲਿਆ।

Estes versículos te tocaram? Ore agora!

+581 estão orando agora.

Junte-se à corrente de oração.