Publicidade

2 Reis 11

ਅਥਲਯਾਹ ਅਤੇ ਯੋਆਸ਼

1 ਜਦੋਂ ਅਹਜ਼ਯਾਹ ਰਾਜੇ ਦੀ ਮਾਤਾ ਅਥਲਯਾਹ ਨੇ ਦੇਖਿਆ ਕਿ ਉਸਦਾ ਪੁੱਤਰ ਮਰ ਗਿਆ ਹੈ, ਤਾਂ ਉਸ ਨੇ ਉੱਠ ਕੇ ਸਾਰੇ ਸ਼ਾਹੀ ਘਰਾਣੇ ਨੂੰ ਨਾਸ਼ ਕਰ ਦਿੱਤਾ। 2 ਪਰ ਯਹੋਸ਼ੇਬਾ ਜੋ ਰਾਜਾ ਯਹੋਰਾਮ ਦੀ ਧੀ ਅਤੇ ਅਹਜ਼ਯਾਹ ਦੀ ਭੈਣ ਸੀ। ਉਹ ਅਹਜ਼ਯਾਹ ਦੇ ਪੁੱਤਰ ਯੋਆਸ਼ ਨੂੰ ਸ਼ਾਹੀ ਸਰਦਾਰਾਂ ਵਿੱਚੋਂ ਚੋਰੀ ਨਾਲ ਲੈ ਗਈ ਅਤੇ ਕਿਉਂਕਿ ਸ਼ਾਹੀ ਸਰਦਾਰਾਂ ਦਾ ਕਤਲ ਹੋਣ ਵਾਲਾ ਸੀ। ਉਸਨੇ ਉਸਨੂੰ ਅਤੇ ਉਸਦੀ ਦਾਸੀ ਨੂੰ ਅਥਲਯਾਹ ਤੋਂ ਲੁਕਾਉਣ ਲਈ ਇੱਕ ਸੌਣ ਵਾਲੇ ਕਮਰੇ ਵਿੱਚ ਰੱਖਿਆ, ਇਸ ਲਈ ਉਸ ਨੂੰ ਮਾਰਿਆ ਨਹੀਂ ਗਿਆ ਸੀ। 3 ਉਹ ਛੇ ਸਾਲਾਂ ਤੱਕ ਯਾਹਵੇਹ ਦੇ ਘਰ ਵਿੱਚ ਆਪਣੀ ਦਾਈ ਨਾਲ ਲੁਕਿਆ ਰਿਹਾ ਜਦੋਂ ਤੱਕ ਅਥਲਯਾਹ ਨੇ ਦੇਸ਼ ਉੱਤੇ ਰਾਜ ਕੀਤਾ।

4 ਸੱਤਵੇਂ ਸਾਲ ਵਿੱਚ ਯਹੋਯਾਦਾ ਨੇ ਕਾਰੀ ਜਾਤੀ ਦੇ ਸੈਨਾਪਤੀ ਅਤੇ ਪਹਿਰੇਦਾਰਾਂ ਦੀਆਂ ਸੌ-ਸੌ ਦੀ ਟੋਲੀਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਯਾਹਵੇਹ ਦੇ ਭਵਨ ਵਿੱਚ ਆਪਣੇ ਕੋਲ ਲਿਆਂਦਾ। ਉਸਨੇ ਉਹਨਾਂ ਨਾਲ ਇੱਕ ਨੇਮ ਬੰਨ੍ਹਿਆ ਅਤੇ ਉਹਨਾਂ ਨਾਲ ਯਾਹਵੇਹ ਦੇ ਭਵਨ ਵਿੱਚ ਸਹੁੰ ਖਾਧੀ। ਫਿਰ ਉਸਨੇ ਉਹਨਾਂ ਨੂੰ ਰਾਜੇ ਦਾ ਪੁੱਤਰ ਦਿਖਾਇਆ। 5 ਉਸਨੇ ਉਹਨਾਂ ਨੂੰ ਹੁਕਮ ਦਿੱਤਾ, "ਤੁਹਾਨੂੰ ਇਹ ਕਰਨਾ ਚਾਹੀਦਾ ਹੈ ਕਿ ਤੁਹਾਡੇ ਇੱਕ ਤਿਹਾਈ ਸੈਨਿਕ ਜੋ ਜਿਹੜੇ ਸਬਤ ਦੇ ਦਿਨ ਕੰਮ ਕਰਨ ਲਈ ਨਿਯੁਕਤ ਕੀਤੇ ਗਏ ਹਨ, ਉਹ ਮਹਿਲ ਦੀ ਰਾਖੀ ਕਰਨਗੇ। 6 ਇੱਕ ਤਿਹਾਈ ਸੈਨਿਕ ਸੁਰ ਗੇਟ ਉੱਤੇ, ਅਤੇ ਤੀਸਰੀ ਤਿਹਾਈ ਪਹਿਰੇਦਾਰ ਦੇ ਪਿੱਛੇ ਗੇਟ ਉੱਤੇ, ਜੋ ਭਵਨ ਦੀ ਰਾਖੀ ਕਰਨ ਲਈ ਵਾਰੀ-ਵਾਰੀ ਆਉਂਦੇ ਹਨ। 7 ਅਤੇ ਤੁਸੀਂ ਜੋ ਦੂਜਿਆਂ ਦੋ ਦਲਾਂ ਵਿੱਚ ਹੋ ਜੋ ਆਮ ਤੌਰ ਤੇ ਸਬਤ ਦੇ ਦਿਨ ਤੇ ਕੰਮ ਤੋਂ ਛੁੱਟੀ ਤੇ ਹੁੰਦੇ ਹੋ, ਸਾਰੇ ਰਾਜੇ ਲਈ ਯਾਹਵੇਹ ਦੇ ਭਵਨ ਦੀ ਰਾਖੀ ਕਰਨ। 8 ਤੁਹਾਡੇ ਵਿੱਚੋਂ ਹਰ ਕੋਈ ਆਪਣੇ ਹੱਥ ਵਿੱਚ ਹਥਿਆਰ ਲੈ ਕੇ ਰਾਜੇ ਨੂੰ ਚੁਫੇਰਿਓਂ ਘੇਰੀਂ ਰੱਖਿਓ ਜੋ ਕੋਈ ਵੀ ਤੁਹਾਡੇ ਨੇੜੇ ਆਵੇ, ਉਸ ਨੂੰ ਮਾਰ ਦਿਉ। ਸੋ ਤੁਸੀਂ ਰਾਜਾ ਦੇ ਅੰਦਰ-ਬਾਹਰ ਆਉਂਦਿਆਂ ਜਾਂਦਿਆਂ ਉਸ ਦੇ ਨਾਲ-ਨਾਲ ਰਹਿਓ।"

9 ਸੌ-ਸੌ ਦੀ ਟੋਲੀ ਦੇ ਸੈਨਿਕਾਂ ਨੇ ਉਵੇਂ ਹੀ ਕੀਤਾ ਜਿਵੇਂ ਯਹੋਯਾਦਾ ਜਾਜਕ ਨੇ ਹੁਕਮ ਦਿੱਤਾ ਸੀ। ਹਰ ਇੱਕ ਆਪਣੇ ਆਦਮੀਆਂ ਨੂੰ ਲੈ ਗਿਆ ਜਿਹੜੇ ਸਬਤ ਦੇ ਦਿਨ ਕੰਮ ਤੇ ਜਾ ਰਹੇ ਸਨ ਅਤੇ ਜਿਹੜੇ ਕੰਮ ਤੋਂ ਚਲੇ ਗਏ ਸਨ ਅਤੇ ਯਹੋਯਾਦਾ ਜਾਜਕ ਕੋਲ ਆਏ। 10 ਫਿਰ ਉਸ ਦਾਵੀਦ ਰਾਜਾ ਦੀਆਂ ਢਾਲਾਂ ਅਤੇ ਬਰਛੀਆਂ ਜੋ ਯਾਹਵੇਹ ਦੇ ਭਵਨ ਵਿੱਚ ਸੈਂਕੜਿਆਂ ਦੇ ਸਰਦਾਰਾਂ ਨੂੰ ਦਿੱਤੀਆਂ ਸਨ। 11 ਹਰ ਇੱਕ ਪਹਿਰੇਦਾਰ ਨੇ ਹੱਥ ਵਿੱਚ ਹਥਿਆਰ ਲੈ ਕੇ, ਆਪਣੇ ਆਪ ਨੂੰ ਰਾਜੇ ਦੇ ਦੁਆਲੇ, ਜਗਵੇਦੀ ਅਤੇ ਭਵਨ ਦੇ ਨੇੜੇ, ਹੈਕਲ ਦੇ ਦੱਖਣ ਵਾਲੇ ਪਾਸੇ ਤੋਂ ਉੱਤਰ ਵਾਲੇ ਪਾਸੇ ਤੱਕ ਤਾਇਨਾਤ ਕੀਤਾ ਸੀ।

12 ਯਹੋਯਾਦਾ ਨੇ ਰਾਜਾ ਦੇ ਪੁੱਤਰ ਨੂੰ ਬਾਹਰ ਲਿਆਂਦਾ ਅਤੇ ਉਸ ਦੇ ਸਿਰ ਉੱਤੇ ਤਾਜ ਪਾ ਦਿੱਤਾ। ਉਸਨੇ ਉਸਨੂੰ ਸੰਹੂ ਦੀ ਇੱਕ ਚਿੱਠੀ ਭੇਂਟ ਕੀਤੀ ਅਤੇ ਉਸਨੂੰ ਰਾਜਾ ਘੋਸ਼ਿਤ ਕੀਤਾ। ਉਹਨਾਂ ਨੇ ਉਸਨੂੰ ਮਸਹ ਕੀਤਾ ਅਤੇ ਲੋਕਾਂ ਨੇ ਤਾੜੀਆਂ ਵਜਾਈਆਂ ਅਤੇ ਉੱਚੀ ਅਵਾਜ਼ ਵਿੱਚ ਕਿਹਾ, "ਰਾਜਾ ਜ਼ਿੰਦਾਬਾਦ!"

13 ਜਦੋਂ ਅਥਲਯਾਹ ਨੇ ਪਹਿਰੇਦਾਰਾਂ ਅਤੇ ਲੋਕਾਂ ਦਾ ਰੌਲਾ ਸੁਣਿਆ ਤਾਂ ਉਹ ਯਾਹਵੇਹ ਦੇ ਭਵਨ ਵਿੱਚ ਲੋਕਾਂ ਕੋਲ ਗਈ। 14 ਉਸ ਨੇ ਉੱਥੇ ਰਾਜਾ ਨੂੰ ਥੰਮ੍ਹ ਕੋਲ ਖੜ੍ਹਾ ਵੇਖਿਆ, ਜਿਵੇਂ ਕਿ ਰੀਤੀ ਰਿਵਾਜ ਸੀ। ਅਧਿਕਾਰੀ ਅਤੇ ਤੁਰ੍ਹੀ ਵਜਾਉਣ ਵਾਲੇ ਰਾਜੇ ਦੇ ਕੋਲ ਸਨ ਅਤੇ ਦੇਸ਼ ਦੇ ਸਾਰੇ ਲੋਕ ਖੁਸ਼ੀ ਮਨਾ ਰਹੇ ਸਨ ਅਤੇ ਤੁਰ੍ਹੀਆਂ ਵਜਾ ਰਹੇ ਸਨ। ਤਦ ਅਥਲਯਾਹ ਨੇ ਆਪਣੇ ਬਸਤਰ ਪਾੜੇ ਅਤੇ ਉੱਚੀ-ਉੱਚੀ ਪੁਕਾਰਿਆ, "ਦੇਸ਼ਧ੍ਰੋਹੀ! ਦੇਸ਼ਧ੍ਰੋਹੀ!"

15 ਯਹੋਯਾਦਾ ਜਾਜਕ ਨੇ ਸੌ-ਸੌ ਸੈਨਾ ਦੇ ਮੁਖੀਆਂ ਨੂੰ ਹੁਕਮ ਦਿੱਤਾ, ਜੋ ਸੈਨਾ ਦੇ ਅਧਿਕਾਰੀ ਸਨ, "ਉਸ ਨੂੰ ਪਾਲਾਂ ਦੇ ਵਿੱਚਕਾਰੋਂ ਬਾਹਰ ਲਿਆਓ ਅਤੇ ਜੋ ਕੋਈ ਉਸ ਦਾ ਪਿੱਛਾ ਕਰੇ ਉਸ ਨੂੰ ਤਲਵਾਰ ਨਾਲ ਮਾਰ ਦਿਓ।" ਕਿਉਂਕਿ ਜਾਜਕ ਨੇ ਕਿਹਾ ਸੀ, "ਉਸ ਨੂੰ ਯਾਹਵੇਹ ਦੇ ਭਵਨ ਵਿੱਚ ਨਾ ਮਾਰੋ।" 16 ਇਸ ਲਈ ਜਦੋਂ ਉਹ ਉਸ ਜਗ੍ਹਾ ਪਹੁੰਚੀ ਜਿੱਥੇ ਘੋੜੇ ਮਹਿਲ ਦੇ ਮੈਦਾਨ ਵਿੱਚ ਦਾਖਲ ਹੁੰਦੇ ਸਨ, ਉਹਨਾਂ ਨੇ ਉਸ ਨੂੰ ਫੜ ਲਿਆ ਅਤੇ ਉੱਥੇ ਉਸ ਨੂੰ ਮਾਰ ਦਿੱਤਾ।

17 ਫਿਰ ਯਹੋਯਾਦਾ ਨੇ ਯਾਹਵੇਹ ਅਤੇ ਰਾਜੇ ਅਤੇ ਲੋਕਾਂ ਵਿਚਕਾਰ ਇੱਕ ਨੇਮ ਬੰਨ੍ਹਿਆ ਕਿ ਉਹ ਯਾਹਵੇਹ ਦੇ ਲੋਕ ਹੋਣਗੇ। ਉਸਨੇ ਰਾਜੇ ਅਤੇ ਲੋਕਾਂ ਵਿਚਕਾਰ ਇੱਕ ਨੇਮ ਵੀ ਬੰਨ੍ਹਿਆ। 18 ਦੇਸ਼ ਦੇ ਸਾਰੇ ਲੋਕ ਬਆਲ ਦੇ ਮੰਦਰ ਵਿੱਚ ਗਏ ਅਤੇ ਉਸਨੂੰ ਢਾਹ ਦਿੱਤਾ। ਉਹਨਾਂ ਨੇ ਜਗਵੇਦੀਆਂ ਅਤੇ ਮੂਰਤੀਆਂ ਦੇ ਟੁਕੜੇ-ਟੁਕੜੇ ਕਰ ਦਿੱਤੇ ਅਤੇ ਬਆਲ ਦੇ ਜਾਜਕ ਮੱਤਾਨ ਨੂੰ ਜਗਵੇਦੀਆਂ ਦੇ ਸਾਹਮਣੇ ਮਾਰ ਦਿੱਤਾ।

ਤਦ ਯਹੋਯਾਦਾ ਜਾਜਕ ਨੇ ਯਾਹਵੇਹ ਦੇ ਭਵਨ ਵਿੱਚ ਪਹਿਰੇਦਾਰ ਤਾਇਨਾਤ ਕੀਤੇ। 19 ਉਹ ਆਪਣੇ ਨਾਲ ਸੈਂਕੜੇ ਦੇ ਸਰਦਾਰਾਂ, ਕਾਰੀਆਂ, ਪਹਿਰੇਦਾਰਾਂ ਅਤੇ ਦੇਸ਼ ਦੇ ਸਾਰੇ ਲੋਕਾਂ ਨੂੰ ਲੈ ਗਿਆ ਅਤੇ ਉਹ ਇਕੱਠੇ ਹੋ ਕੇ ਰਾਜੇ ਨੂੰ ਯਾਹਵੇਹ ਦੇ ਭਵਨ ਤੋਂ ਹੇਠਾਂ ਲਿਆਏ ਅਤੇ ਮਹਿਲ ਵਿੱਚ ਚਲੇ ਗਏ। ਪਹਿਰੇਦਾਰਾਂ ਦਾ ਦਰਵਾਜ਼ਾ ਰਾਜੇ ਨੇ ਫਿਰ ਸ਼ਾਹੀ ਸਿੰਘਾਸਣ ਤੇ ਆਪਣੀ ਜਗ੍ਹਾ ਲੈ ਲਈ। 20 ਅਤੇ ਦੇਸ਼ ਦੇ ਸਾਰੇ ਲੋਕਾਂ ਨੇ ਖੁਸ਼ੀ ਮਨਾਈ ਅਤੇ ਸ਼ਹਿਰ ਵਿੱਚ ਸ਼ਾਂਤੀ ਸੀ, ਕਿਉਂਕਿ ਅਥਲਯਾਹ ਮਹਿਲ ਵਿੱਚ ਤਲਵਾਰ ਨਾਲ ਮਾਰੀ ਗਈ ਸੀ।

21 ਯੋਆਸ਼ ਸੱਤ ਸਾਲਾਂ ਦਾ ਸੀ ਜਦੋਂ ਉਸਨੇ ਰਾਜ ਕਰਨਾ ਸ਼ੁਰੂ ਕੀਤਾ।

Veja também

Publicidade
Bíblia Online Bíblia Online

Bíblia Online • Versão: 2026-06-16_06-50-08-