Pular para o conteúdo
Publicidade

2 ਰਾਜਿਆਂ 22

ਬਿਵਸਥਾ ਦੀ ਪੁਸਤਕ ਦਾ ਮਿਲਣਾ

1 ਯੋਸ਼ੀਯਾਹ ਅੱਠ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਇਕੱਤੀ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਯੇਦਿਦਾਹ ਸੀ ਜੋ ਅਦਾਯਾਹ ਦੀ ਧੀ ਸੀ। ਉਹ ਬੋਜ਼ਕਾਥ ਨਗਰ ਤੋਂ ਸੀ। 2 ਉਸਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ ਅਤੇ ਪੂਰੀ ਤਰ੍ਹਾਂ ਆਪਣੇ ਪਿਤਾ ਦਾਵੀਦ ਦੇ ਸਾਰੇ ਰਾਹਾਂ ਉੱਤੇ ਚੱਲਦਾ ਰਿਹਾ, ਨਾ ਸੱਜੇ ਅਤੇ ਨਾ ਖੱਬੇ ਪਾਸੇ ਮੁੜਿਆ।

3 ਯੋਸ਼ੀਯਾਹ ਪਾਤਸ਼ਾਹ ਦੇ ਅਠਾਰਵੇਂ ਵਰ੍ਹੇ ਐਉਂ ਹੋਇਆ ਭਈ ਪਾਤਸ਼ਾਹ ਨੇ ਮਸ਼ੁੱਲਾਮ ਦੇ ਪੋਤਰੇ ਅਸਲਯਾਹ ਦੇ ਪੁੱਤਰ ਸ਼ਾਫਾਨ ਮੁਨੀਮ ਨੂੰ ਯਾਹਵੇਹ ਦੇ ਭਵਨ ਨੂੰ ਇਹ ਆਖ ਕੇ ਘੱਲਿਆ: 4 "ਹਿਲਕੀਯਾਹ ਪ੍ਰਧਾਨ ਜਾਜਕ ਕੋਲ ਜਾਹ ਕਿ ਉਹ ਉਸ ਰੁਪਏ ਨੂੰ ਜੋ ਯਾਹਵੇਹ ਦੇ ਭਵਨ ਵਿੱਚ ਲਿਆਇਆ ਜਾਂਦਾ ਹੈ ਅਤੇ ਜਿਸ ਨੂੰ ਫਾਟਕ ਦੇ ਪਹਿਰੇਦਾਰਾਂ ਨੇ ਲੋਕਾਂ ਕੋਲੋਂ ਇਕੱਠਾ ਕੀਤਾ ਹੈ ਗਿਣੇ। 5 ਕਿ ਉਹ ਉਹਨਾਂ ਨੇ ਯਾਹਵੇਹ ਦੇ ਭਵਨ ਦੇ ਕੰਮ ਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤੇ ਆਦਮੀਆਂ ਨੂੰ ਸੌਂਪ ਦਿੱਤਾ ਤਾਂ ਜੋ ਉਹ ਉਹਨਾਂ ਮਜ਼ਦੂਰਾਂ ਨੂੰ ਵੀ ਦੇਣ ਜੋ ਭਵਨ ਦੀ ਟੁੱਟ ਫੁੱਟ ਦੀ ਮੁਰੰਮਤ ਕਰਨ ਲਈ ਯਾਹਵੇਹ ਦੇ ਭਵਨ ਵਿੱਚ ਹਨ। 6 ਅਰਥਾਤ ਤਰਖਾਣ ਅਤੇ ਪੱਥਰ ਦੀ ਕੁਟਾਈ ਕਰਨ ਵਾਲਿਆਂ ਨੂੰ ਤੇ ਮਿਸਤਰੀਆਂ ਨੂੰ ਨਾਲੇ ਭਵਨ ਦੀ ਮੁਰੰਮਤ ਦੇ ਲਈ ਲੱਕੜ ਅਤੇ ਕੱਟੇ ਹੋਏ ਪੱਥਰ ਮੁੱਲ ਲੈਣ। 7 ਪਰ ਉਹਨਾਂ ਨੂੰ ਉਸ ਧਨ ਦਾ ਲੇਖਾ ਦੇਣ ਦੀ ਲੋੜ ਨਹੀਂ ਹੈ ਜੋ ਉਹਨਾਂ ਨੂੰ ਸੌਂਪਿਆ ਗਿਆ ਹੈ, ਕਿਉਂਕਿ ਉਹ ਆਪਣੇ ਲੈਣ ਦੇਣ ਵਿੱਚ ਇਮਾਨਦਾਰ ਹਨ।"

8 ਪ੍ਰਧਾਨ ਜਾਜਕ ਹਿਲਕੀਯਾਹ ਨੇ ਸ਼ਾਫਾਨ ਲਿਖਾਰੀ ਨੂੰ ਆਖਿਆ, "ਮੈਨੂੰ ਯਾਹਵੇਹ ਦੇ ਭਵਨ ਵਿੱਚੋਂ ਬਿਵਸਥਾ ਦੀ ਪੋਥੀ ਮਿਲੀ ਹੈ।" ਉਸ ਨੇ ਉਹ ਪੋਥੀ ਸ਼ਾਫਾਨ ਨੂੰ ਦਿੱਤੀ, ਜਿਸਨੇ ਇਸਨੂੰ ਪੜ੍ਹਿਆ। 9 ਤਦ ਸ਼ਾਫਾਨ ਲਿਖਾਰੀ ਰਾਜਾ ਕੋਲ ਗਿਆ ਅਤੇ ਰਾਜਾ ਨੂੰ ਇਹ ਖ਼ਬਰ ਦਿੱਤੀ ਅਤੇ ਆਖਿਆ, "ਤੁਹਾਡੇ ਦਾਸਾਂ ਨੇ ਉਹ ਪੈਸਾ ਜਿਹੜਾ ਯਾਹਵੇਹ ਦੇ ਭਵਨ ਵਿੱਚੋਂ ਇਕੱਠਾ ਕੀਤਾ ਉਹਨਾਂ ਮਜ਼ਦੂਰਾਂ ਦੇ ਹੱਥ ਵਿੱਚ ਦੇ ਦਿੱਤੀ ਜੋ ਯਾਹਵੇਹ ਦੇ ਭਵਨ ਦੀ ਦੇਖ ਭਾਲ ਕਰਦੇ ਹਨ।" 10 ਤਦ ਸ਼ਾਫਾਨ ਮੁਨੀਮ ਨੇ ਪਾਤਸ਼ਾਹ ਨੂੰ ਦੱਸਿਆ ਕਿ ਹਿਲਕੀਯਾਹ ਜਾਜਕ ਨੇ ਇੱਕ ਪੋਥੀ ਮੈਨੂੰ ਫੜਾਈ ਹੈ ਅਰ ਸ਼ਾਫਾਨ ਨੇ ਉਹ ਨੂੰ ਪਾਤਸ਼ਾਹ ਦੇ ਸਾਹਮਣੇ ਪੜ੍ਹਿਆ।

11 ਜਦੋਂ ਰਾਜੇ ਨੇ ਬਿਵਸਥਾ ਦੀ ਪੋਥੀ ਦੀਆਂ ਗੱਲਾਂ ਸੁਣੀਆਂ, ਤਾਂ ਉਸਨੇ ਆਪਣੇ ਬਸਤਰ ਪਾੜ ਦਿੱਤੇ। 12 ਉਸ ਨੇ ਹਿਲਕੀਯਾਹ ਜਾਜਕ ਅਤੇ ਸ਼ਾਫਾਨ ਦੇ ਪੁੱਤਰ ਅਹੀਕਾਮ, ਮੀਕਾਯਾਹ ਦੇ ਪੁੱਤਰ ਅਕਬੋਰ, ਸ਼ਾਫਾਨ ਲਿਖਾਰੀ ਅਤੇ ਰਾਜਾ ਦੇ ਸੇਵਾਦਾਰ ਅਸ਼ਾਯਾਹ ਨੂੰ ਇਹ ਹੁਕਮ ਦਿੱਤਾ: 13 "ਜਾਓ ਅਤੇ ਇਸ ਪੋਥੀ ਦੀਆਂ ਗੱਲਾਂ ਦੇ ਬਾਰੇ ਜੋ ਲੱਭੀ ਹੈ ਮੇਰੇ ਅਤੇ ਲੋਕਾਂ ਦੀ ਵੱਲੋਂ ਅਤੇ ਸਾਰੇ ਯਹੂਦਾਹ ਵੱਲੋਂ ਯਾਹਵੇਹ ਤੋਂ ਪੁੱਛੋ ਕਿਉਂ ਜੋ ਯਾਹਵੇਹ ਦਾ ਵੱਡਾ ਕ੍ਰੋਧ ਸਾਡੇ ਉੱਤੇ ਇਸੇ ਲਈ ਭੜਕਿਆ ਹੈ ਕਿਉਂਕਿ ਸਾਡੇ ਪੁਰਖਿਆਂ ਨੇ ਇਸ ਪੋਥੀ ਦੀਆਂ ਗੱਲਾਂ ਨੂੰ ਮੰਨਿਆ ਅਤੇ ਉਨ੍ਹਾਂ ਨੇ ਉਸ ਸਭ ਦੇ ਅਨੁਸਾਰ ਨਹੀਂ ਕੀਤਾ ਜੋ ਇਸ ਵਿੱਚ ਸਾਡੇ ਬਾਰੇ ਲਿਖਿਆ ਗਿਆ ਹੈ।"

14 ਸੋ ਹਿਲਕੀਯਾਹ ਜਾਜਕ, ਅਹੀਕਾਮ, ਅਕਬੋਰ, ਸ਼ਾਫਾਨ ਅਤੇ ਅਸ਼ਾਯਾਹ ਹੁਲਦਾਹ ਨਬੀਆਂ ਦੇ ਕੋਲ ਗਏ ਜੋ ਉਸ ਸ਼ੱਲੂਮ ਦੀ ਪਤਨੀ ਸੀ ਜੋ ਤਿਕਵਾਹ ਦਾ ਪੁੱਤਰ ਤੇ ਹਰਹਸ ਦਾ ਪੋਤਰਾ ਸੀ, ਜੋ ਬਸਤਰਾਂ ਦਾ ਰੱਖਵਾਲਾ ਸੀ। ਉਹ ਯੇਰੂਸ਼ਲੇਮ ਵਿੱਚ ਮਿਸ਼ਨਹ ਨਾਮੀ ਮੁਹੱਲੇ ਵਿੱਚ ਵੱਸਦੀ ਸੀ ਅਤੇ ਉਹਨਾਂ ਨੇ ਉਹ ਦੇ ਨਾਲ ਗੱਲ ਬਾਤ ਕੀਤੀ।

15 ਉਸਨੇ ਉਹਨਾਂ ਨੂੰ ਕਿਹਾ, "ਇਸਰਾਏਲ ਦਾ ਯਾਹਵੇਹ ਪਰਮੇਸ਼ਵਰ ਇਹ ਆਖਦਾ ਹੈ, ਉਸ ਆਦਮੀ ਨੂੰ ਦੱਸੋ ਜਿਸਨੇ ਤੁਹਾਨੂੰ ਮੇਰੇ ਕੋਲ ਭੇਜਿਆ ਹੈ, 16 ‘ਯਾਹਵੇਹ ਇਹ ਆਖਦਾ ਹੈ ਕਿ ਮੈਂ ਇਸ ਸਥਾਨ ਅਤੇ ਇਸਦੇ ਲੋਕਾਂ ਉੱਤੇ ਤਬਾਹੀ ਲਿਆਵਾਂਗਾ, ਜਿਵੇਂ ਕਿ ਯਹੂਦਾਹ ਦੇ ਰਾਜੇ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ। 17 ਕਿਉਂਕਿ ਉਹਨਾਂ ਨੇ ਮੈਨੂੰ ਤਿਆਗ ਦਿੱਤਾ ਹੈ ਅਤੇ ਹੋਰਨਾਂ ਦੇਵਤਿਆਂ ਅੱਗੇ ਧੂਪ ਧੁਖਾਈ ਹੈ ਅਤੇ ਆਪਣੇ ਹੱਥਾਂ ਦੁਆਰਾ ਬਣਾਈਆਂ ਸਾਰੀਆਂ ਮੂਰਤੀਆਂ ਦੁਆਰਾ ਮੇਰਾ ਕ੍ਰੋਧ ਭੜਕਾਇਆ ਹੈ, ਇਸ ਲਈ ਮੇਰਾ ਕ੍ਰੋਧ ਇਸ ਸਥਾਨ ਉੱਤੇ ਭੜਕੇਗਾ ਅਤੇ ਬੁਝੇਗਾ ਨਹੀਂ।’ 18 ਯਹੂਦਾਹ ਦੇ ਰਾਜੇ ਨੂੰ ਦੱਸੋ, ਜਿਸ ਨੇ ਤੁਹਾਨੂੰ ਯਾਹਵੇਹ ਤੋਂ ਪੁੱਛਣ ਲਈ ਭੇਜਿਆ ਸੀ, ‘ਇਸਰਾਏਲ ਦਾ ਪਰਮੇਸ਼ਵਰ, ਉਹਨਾਂ ਗੱਲਾਂ ਬਾਰੇ ਜਿਹੜੀਆਂ ਤੂੰ ਸੁਣੀਆਂ ਹਨ ਇਹ ਆਖਦਾ ਹੈ: 19 ਕਿਉਂਕਿ ਤੁਹਾਡਾ ਦਿਲ ਜਵਾਬਦੇਹ ਸੀ ਅਤੇ ਤੁਸੀਂ ਆਪਣੇ ਆਪ ਨੂੰ ਯਾਹਵੇਹ ਦੇ ਅੱਗੇ ਨਿਮਰ ਕੀਤਾ ਸੀ ਜਦੋਂ ਤੁਸੀਂ ਸੁਣਿਆ ਕਿ ਮੈਂ ਇਸ ਸਥਾਨ ਅਤੇ ਇਸਦੇ ਲੋਕਾਂ ਦੇ ਵਿਰੁੱਧ ਕੀ ਬੋਲਿਆ ਹੈ। ਕਿ ਉਹ ਸਰਾਪ ਬਣ ਜਾਣਗੇ ਅਤੇ ਬਰਬਾਦ ਹੋ ਜਾਣਗੇ ਅਤੇ ਕਿਉਂਕਿ ਤੁਸੀਂ ਆਪਣੇ ਬਸਤਰ ਪਾੜ ਦਿੱਤੇ ਅਤੇ ਮੇਰੀ ਹਜ਼ੂਰੀ ਵਿੱਚ ਰੋਏ, ਯਾਹਵੇਹ ਦਾ ਵਾਕ ਹੈ, ਮੈਂ ਵੀ ਤੁਹਾਨੂੰ ਸੁਣਿਆ ਹੈ।22:19 ਯਿਰ 29:22 20 ਇਸ ਲਈ ਮੈਂ ਤੁਹਾਨੂੰ ਤੁਹਾਡੇ ਪੁਰਖਿਆਂ ਕੋਲ ਇਕੱਠਾ ਕਰਾਂਗਾ ਅਤੇ ਤੁਹਾਨੂੰ ਸ਼ਾਂਤੀ ਨਾਲ ਦਫ਼ਨਾਇਆ ਜਾਵੇਗਾ। ਤੁਹਾਡੀਆਂ ਅੱਖਾਂ ਉਸ ਸਾਰੀ ਤਬਾਹੀ ਨੂੰ ਨਹੀਂ ਦੇਖ ਸਕਣਗੀਆਂ ਜੋ ਮੈਂ ਇਸ ਸਥਾਨ ਉੱਤੇ ਲਿਆਉਣ ਜਾ ਰਿਹਾ ਹਾਂ।’ "

ਇਸ ਲਈ ਉਹ ਉਸਦਾ ਜਵਾਬ ਰਾਜੇ ਕੋਲ ਵਾਪਸ ਲੈ ਗਏ।

Estes versículos te tocaram? Ore agora!

+581 estão orando agora.

Junte-se à corrente de oração.