Pular para o conteúdo
Publicidade

ਆਮੋਸ 1

1 ਤਕੋਆ ਦੇ ਚਰਵਾਹਿਆਂ ਵਿੱਚੋਂ ਇੱਕ ਆਮੋਸ ਦੇ ਇਹ ਸ਼ਬਦ ਹਨ। ਉਹ ਦਰਸ਼ਨ ਜੋ ਉਸਨੇ ਭੁਚਾਲ ਤੋਂ ਦੋ ਸਾਲ ਪਹਿਲਾਂ ਇਸਰਾਏਲ ਬਾਰੇ ਦੇਖਿਆ ਸੀ, ਜਦੋਂ ਉਜ਼ੀਯਾਹ ਯਹੂਦਾਹ ਦਾ ਰਾਜਾ ਸੀ ਅਤੇ ਯੋਆਸ਼ ਦਾ ਪੁੱਤਰ ਯਾਰਾਬੁਆਮ ਇਸਰਾਏਲ ਦਾ ਰਾਜਾ ਸੀ।

2 ਉਸ ਨੇ ਕਿਹਾ:

"ਯਾਹਵੇਹ ਸੀਯੋਨ ਤੋਂ ਗਰਜਦਾ ਹੈ ਅਤੇ ਯੇਰੂਸ਼ਲੇਮ ਤੋਂ ਗਰਜਦਾ ਹੈ;

ਆਜੜੀਆਂ ਦੀਆਂ ਚਰਾਂਦਾਂ ਸੁੱਕ ਜਾਂਦੀਆਂ ਹਨ,

ਅਤੇ ਕਰਮਲ ਦੀ ਚੋਟੀ ਕੁਮਲਾ ਜਾਂਦੀ ਹੈ।"

ਇਸਰਾਏਲ ਦੇ ਗੁਆਂਢੀਆਂ ਦਾ ਨਿਆਂ

3 ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:

"ਦੰਮਿਸ਼ਕ ਸ਼ਹਿਰ ਦੇ ਤਿੰਨ ਅਪਰਾਧਾਂ ਦੇ ਕਾਰਨ,

ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ,

ਕਿਉਂ ਜੋ ਉਨ੍ਹਾਂ ਨੇ ਗਿਲਆਦ ਦੇਸ ਨੂੰ

ਲੋਹੇ ਦੇ ਸੰਦਾਂ ਨਾਲ ਕੁਚਲਿਆ ਹੈ,

4 ਮੈਂ ਹਜ਼ਾਏਲ ਦੇ ਘਰ ਨੂੰ ਅੱਗ ਭੇਜਾਂਗਾ ਜੋ ਬਨ-ਹਦਦ ਦੇ ਗੜ੍ਹਾਂ ਨੂੰ ਭਸਮ ਕਰ ਦੇਵੇਗੀ।

5 ਮੈਂ ਦੰਮਿਸ਼ਕ ਦੇ ਫਾਟਕ ਨੂੰ ਢਾਹ ਦਿਆਂਗਾ;

ਮੈਂ ਉਸ ਰਾਜੇ ਨੂੰ ਨਾਸ਼ ਕਰ ਦਿਆਂਗਾ ਜਿਹੜਾ ਐਵੇਂਕ1:5 ਐਵੇਂਕ ਅਰਥ ਦੁਸ਼ਟਤਾ ਦੀ ਘਾਟੀ ਵਿੱਚ ਹੈ

ਅਤੇ ਜਿਸ ਕੋਲ ਬੈਤ ਅਦਨ ਵਿੱਚ ਰਾਜ ਹੈ।

ਅਰਾਮ ਦੇ ਲੋਕ ਕੀਰ ਨੂੰ ਗ਼ੁਲਾਮੀ ਵਿੱਚ ਚਲੇ ਜਾਣਗੇ,"

ਯਾਹਵੇਹ ਆਖਦਾ ਹੈ।

6 ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:

"ਗਾਜ਼ਾ ਦੇ ਤਿੰਨ ਪਾਪਾਂ ਲਈ ਨਹੀਂ,

ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ।

ਕਿਉਂ ਜੋ ਉਸਨੇ ਸਾਰੀਆਂ ਕੌਮਾਂ ਨੂੰ ਬੰਦੀ ਬਣਾ ਲਿਆ,

ਅਤੇ ਉਨ੍ਹਾਂ ਨੂੰ ਅਦੋਮ ਨੂੰ ਵੇਚ ਦਿੱਤਾ,

7 ਮੈਂ ਗਾਜ਼ਾ ਦੀਆਂ ਕੰਧਾਂ ਉੱਤੇ ਅੱਗ ਭੇਜਾਂਗਾ

ਜੋ ਉਸ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗੀ।

8 ਮੈਂ ਅਸ਼ਦੋਦ ਦੇ ਰਾਜੇ ਨੂੰ ਅਤੇ

ਅਸ਼ਕਲੋਨ ਵਿੱਚ ਰਾਜਦੰਡ ਰੱਖਣ ਵਾਲੇ ਨੂੰ ਤਬਾਹ ਕਰ ਦਿਆਂਗਾ।

ਮੈਂ ਏਕਰੋਨ ਨੂੰ ਆਪਣੇ ਹੱਥਾਂ ਨਾਲ ਉਦੋਂ ਤੱਕ ਮਾਰਾਂਗਾ ਜਦੋਂ ਤੱਕ,

ਜਦੋਂ ਤੱਕ ਆਖਰੀ ਫ਼ਲਿਸਤੀਨੀ ਮਾਰਿਆ ਨਹੀਂ ਜਾਂਦਾ।"

ਇਹ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

9 ਯਾਹਵੇਹ ਇਸ ਤਰ੍ਹਾਂ ਆਖਦਾ ਹੈ:

"ਸੂਰ ਦੇ ਤਿੰਨ ਪਾਪਾਂ ਲਈ ਨਹੀਂ,

ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ।

ਕਿਉਂਕਿ ਉਸ ਨੇ ਗ਼ੁਲਾਮਾਂ ਦੀ ਸਾਰੀ ਕੌਮ ਨੂੰ ਅਦੋਮ ਨੂੰ ਵੇਚ ਦਿੱਤਾ,

ਅਤੇ ਭਾਈਚਾਰੇ ਦੇ ਨੇਮ ਦਾ ਨਿਰਾਦਰ ਕੀਤਾ ਹੈ,

10 ਮੈਂ ਸੂਰ ਦੀਆਂ ਕੰਧਾਂ ਉੱਤੇ ਅੱਗ ਭੇਜਾਂਗਾ

ਜੋ ਉਸ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗੀ।"

11 ਯਾਹਵੇਹ ਇਸ ਤਰ੍ਹਾਂ ਆਖਦਾ ਹੈ:

"ਅਦੋਮ ਦੇ ਤਿੰਨ ਪਾਪਾਂ ਲਈ ਨਹੀਂ,

ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ।

ਕਿਉਂਕਿ ਉਸ ਨੇ ਤਲਵਾਰ ਨਾਲ ਆਪਣੇ ਭਰਾ ਦਾ ਪਿੱਛਾ ਕੀਤਾ

ਅਤੇ ਦੇਸ਼ ਦੀਆਂ ਔਰਤਾਂ ਨੂੰ ਵੱਢ ਸੁੱਟਿਆ,

ਕਿਉਂਕਿ ਉਹ ਦਾ ਕ੍ਰੋਧ ਲਗਾਤਾਰ ਭੜਕਦਾ ਸੀ,

ਅਤੇ ਉਹ ਦਾ ਕਹਿਰ ਬੇਕਾਬੂ ਹੁੰਦਾ ਸੀ,

12 ਮੈਂ ਤੇਮਾਨ ਉੱਤੇ ਅੱਗ ਭੇਜਾਂਗਾ,

ਅਤੇ ਉਹ ਬੋਸਰਾਹ ਸ਼ਹਿਰ ਦੇ ਕਿਲ੍ਹਿਆਂ ਨੂੰ ਭਸਮ ਕਰੇਗੀ।"

13 ਯਾਹਵੇਹ ਇਸ ਤਰ੍ਹਾਂ ਆਖਦਾ ਹੈ:

"ਅੰਮੋਨ ਦੇ ਤਿੰਨ ਪਾਪਾਂ ਦੇ ਕਾਰਨ,

ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ।

ਕਿਉਂਕਿ ਉਸ ਨੇ ਗਿਲਆਦ ਦੀਆਂ ਗਰਭਵਤੀ ਔਰਤਾਂ ਨੂੰ ਚੀਰ ਦਿੱਤਾ ਸੀ,

ਤਾਂ ਜੋ ਉਹ ਆਪਣੀਆਂ ਹੱਦਾਂ ਨੂੰ ਵਧਾ ਸਕਣ,

14 ਜਦੋਂ ਲੜਾਈ ਦੇ ਦਿਨ ਯੁੱਧ ਦੇ ਰੌਲੇ ਵਿੱਚ

ਤੂਫ਼ਾਨ ਵਾਲੇ ਦਿਨ ਤੇਜ਼ ਹਵਾਵਾਂ ਵਿੱਚ

ਮੈਂ ਰਬਾਹ ਦੀਆਂ ਕੰਧਾਂ ਨੂੰ ਅੱਗ ਲਾ ਦਿਆਂਗਾ,

ਜੋ ਉਸ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗਾ,

15 ਉਸਦਾ ਰਾਜਾ ਗ਼ੁਲਾਮੀ ਵਿੱਚ ਜਾਵੇਗਾ,

ਉਹ ਅਤੇ ਉਸਦੇ ਅਧਿਕਾਰੀ ਇਕੱਠੇ ਹੋਣਗੇ,"

ਯਾਹਵੇਹ ਆਖਦਾ ਹੈ।

Estes versículos te tocaram? Ore agora!

+581 estão orando agora.

Junte-se à corrente de oração.