Pular para o conteúdo
Publicidade

ਆਮੋਸ 3

ਇਸਰਾਏਲ ਦੇ ਵਿਰੁੱਧ ਗਵਾਹਾਂ ਨੂੰ ਬੁਲਾਇਆ ਜਾਣਾ

1 ਹੇ ਇਸਰਾਏਲ ਦੇ ਲੋਕੋ, ਇਹ ਸ਼ਬਦ ਸੁਣੋ, ਉਹ ਸ਼ਬਦ ਜੋ ਯਾਹਵੇਹ ਨੇ ਤੁਹਾਡੇ ਵਿਰੁੱਧ ਬੋਲਿਆ ਹੈ; ਉਸ ਸਾਰੇ ਪਰਿਵਾਰ ਦੇ ਵਿਰੁੱਧ ਜਿਸ ਨੂੰ ਮੈਂ ਮਿਸਰ ਵਿੱਚੋਂ ਲਿਆਇਆ ਹਾਂ:

2 "ਮੈਂ ਧਰਤੀ ਦੇ ਸਾਰੇ ਪਰਿਵਾਰਾਂ ਵਿੱਚੋਂ ਸਿਰਫ ਤੁਹਾਨੂੰ ਹੀ ਚੁਣਿਆ ਹੈ;

ਇਸ ਲਈ ਮੈਂ ਤੁਹਾਨੂੰ ਤੁਹਾਡੇ ਸਾਰੇ ਪਾਪਾਂ ਦੀ ਸਜ਼ਾ ਦਿਆਂਗਾ।"

3 ਕੀ ਦੋ ਵਿਅਕਤੀ ਇਕੱਠੇ ਚੱਲਦੇ ਹਨ

ਜਦ ਤੱਕ ਉਹ ਸਹਿਮਤ ਨਹੀਂ ਹੁੰਦੇ?

4 ਕੀ ਸ਼ੇਰ ਝਾੜੀਆਂ ਵਿੱਚ ਗਰਜਦਾ ਹੈ

ਜਦੋਂ ਉਸਦਾ ਕੋਈ ਸ਼ਿਕਾਰ ਨਹੀਂ ਹੁੰਦਾ?

ਕੀ ਇਹ ਆਪਣੇ ਡੇਰੇ ਵਿੱਚ ਗੂੰਜਦਾ ਹੈ

ਜਦੋਂ ਇਸ ਨੇ ਕੁਝ ਫੜਿਆ ਹੀ ਨਹੀਂ ਹੁੰਦਾ?

5 ਕੀ ਕੋਈ ਪੰਛੀ ਜ਼ਮੀਨ ਉੱਤੇ ਜਾਲ ਵਿੱਚ ਝੁਕਦਾ ਹੈ,

ਜਦੋਂ ਕੋਈ ਦਾਣਾ ਨਹੀਂ ਹੁੰਦਾ?

ਕੀ ਕੋਈ ਜਾਲ ਜ਼ਮੀਨ ਤੋਂ ਉੱਗਦਾ ਹੈ,

ਜੇ ਉਸ ਨੇ ਕੁਝ ਨਾ ਫੜਿਆ ਹੋਵੇ?

6 ਜਦੋਂ ਨਗਰ ਵਿੱਚ ਤੁਰ੍ਹੀ ਵੱਜਦੀ ਹੈ,

ਕੀ ਲੋਕ ਕੰਬਦੇ ਨਹੀਂ?

ਜਦੋਂ ਕਿਸੇ ਸ਼ਹਿਰ ਵਿੱਚ ਬਿਪਤਾ ਆਉਂਦੀ ਹੈ,

ਤਾਂ ਕੀ ਇਹ ਯਾਹਵੇਹ ਵੱਲੋਂ ਨਹੀਂ ਆਉਂਦੀ?

7 ਸੱਚਮੁੱਚ ਸਰਬਸ਼ਕਤੀਮਾਨ ਯਾਹਵੇਹ ਆਪਣੇ ਸੇਵਕਾਂ ਨਬੀਆਂ ਨੂੰ

ਆਪਣੀ ਯੋਜਨਾ ਨੂੰ ਪ੍ਰਗਟ ਕੀਤੇ ਬਿਨਾਂ

ਕੁਝ ਨਹੀਂ ਕਰਦਾ।

8 ਜਦੋਂ ਸ਼ੇਰ ਗਰਜਦਾ ਹੈ,

ਕੌਣ ਹੈ ਜੋ ਨਹੀਂ ਡਰਦਾ?

ਸਰਬਸ਼ਕਤੀਮਾਨ ਯਾਹਵੇਹ ਨੇ ਬੋਲਿਆ ਹੈ,

ਸੋ ਕੌਣ ਹੈ ਜੋ ਅਗੰਮਵਾਕ ਨਾ ਕਰੇ?

9 ਅਸ਼ਦੋਦ ਦੇ ਕਿਲ੍ਹਿਆਂ ਵਿੱਚ ਅਤੇ ਮਿਸਰ ਦੇ ਕਿਲ੍ਹਿਆਂ ਵਿੱਚ ਐਲਾਨ ਕਰੋ:

ਸਾਮਰਿਯਾ ਦੇ ਪਹਾੜਾਂ ਉੱਤੇ ਇਕੱਠੇ ਹੋਵੋ;

ਉਸਦੇ ਅੰਦਰ ਵੱਡੀ ਬੇਚੈਨੀ ਅਤੇ ਉਸਦੇ ਲੋਕਾਂ ਵਿੱਚ ਜ਼ੁਲਮ ਵੇਖੋ।

10 "ਉਹ ਨਹੀਂ ਜਾਣਦੇ ਕਿ ਕਿਵੇਂ ਸਹੀ ਕੰਮ ਕਰਨਾ ਹੈ," ਯਾਹਵੇਹ ਦਾ ਵਾਕ ਹੈ,

"ਉਨ੍ਹਾਂ ਦੇ ਮਹਿਲਾਂ ਵਿੱਚ

ਉਨ੍ਹਾਂ ਦੀ ਲੁੱਟ ਅਤੇ ਖੋਹੀ ਹੋਈ ਦੌਲਤ ਕਿਸ ਨੇ ਇਕੱਠੀ ਕੀਤੀ ਹੈ?"

11 ਇਸ ਲਈ ਪ੍ਰਭੂ ਯਾਹਵੇਹ ਇਹ ਆਖਦਾ ਹੈ:

"ਇੱਕ ਦੁਸ਼ਮਣ ਤੁਹਾਡੀ ਧਰਤੀ ਉੱਤੇ ਕਬਜ਼ਾ ਕਰ ਲਵੇਗਾ,

ਤੁਹਾਡੇ ਗੜ੍ਹਾਂ ਨੂੰ ਢਾਹ ਦੇਵੇਗਾ

ਅਤੇ ਤੁਹਾਡੇ ਕਿਲ੍ਹਿਆਂ ਨੂੰ ਲੁੱਟ ਲਵੇਗਾ।"

12 ਯਾਹਵੇਹ ਇਹ ਆਖਦਾ ਹੈ:

"ਇੱਕ ਚਰਵਾਹਾ ਜੋ ਇੱਕ ਭੇਡ ਨੂੰ ਸ਼ੇਰ ਦੇ ਮੂੰਹ ਵਿੱਚੋਂ ਬਚਾਉਣ ਦੀ ਕੋਸ਼ਿਸ਼ ਕਰਦਾ ਹੈ

ਉਹ ਸਿਰਫ ਦੋ ਲੱਤਾਂ ਜਾਂ ਇੱਕ ਕੰਨ ਦਾ ਇੱਕ ਟੁਕੜਾ ਹੀ ਬਚਾ ਸਕਦਾ ਹੈ।

ਇਸੇ ਤਰ੍ਹਾਂ ਹੀ ਸਾਮਰਿਯਾ ਵਿੱਚ ਰਹਿਣ ਵਾਲੇ ਇਸਰਾਏਲੀਆਂ ਬਚੇ ਜਾਣਗੇ

ਜਿਵੇਂ ਮੰਜੇ ਦਾ ਸਰਾਨਾ

ਅਤੇ ਬਿਸਤਰੇ ਤੋਂ ਕੱਪੜੇ ਦੇ ਟੁਕੜੇ ਬਚਾਇਆ ਜਾਂਦਾ ਹੈ।

13 "ਇਹ ਸੁਣੋ ਅਤੇ ਯਾਕੋਬ ਦੇ ਘਾਰਣੇ ਦੇ ਵਿਰੁੱਧ ਗਵਾਹੀ ਦਿਓ," ਯਾਹਵੇਹ, ਸਰਬਸ਼ਕਤੀਮਾਨ ਪ੍ਰਭੂ ਦਾ ਵਾਕ ਹੈ।

14 "ਜਿਸ ਦਿਨ ਮੈਂ ਇਸਰਾਏਲ ਨੂੰ ਉਸਦੇ ਪਾਪਾਂ ਦੀ ਸਜ਼ਾ ਦਿਆਂਗਾ,

ਮੈਂ ਬੈਤਏਲ ਦੀਆਂ ਜਗਵੇਦੀਆਂ ਨੂੰ ਤਬਾਹ ਕਰ ਦਿਆਂਗਾ।

ਜਗਵੇਦੀ ਦੇ ਸਿੰਗ ਕੱਟੇ ਜਾਣਗੇ

ਅਤੇ ਜ਼ਮੀਨ ਉੱਤੇ ਡਿੱਗ ਜਾਣਗੇ।

15 ਮੈਂ ਸਰਦੀਆਂ ਦੇ ਘਰ ਅਤੇ ਗਰਮੀਆਂ ਦੇ ਘਰ ਨੂੰ ਢਾਹ ਦਿਆਂਗਾ।

ਹਾਥੀ ਦੰਦ ਨਾਲ ਸਜਾਏ ਹੋਏ ਘਰ ਤਬਾਹ ਹੋ ਜਾਣਗੇ

ਅਤੇ ਮਹਿਲ ਢਾਹ ਦਿੱਤੇ ਜਾਣਗੇ,"

ਇਹ ਯਾਹਵੇਹ ਦਾ ਐਲਾਨ ਹੈ।

Estes versículos te tocaram? Ore agora!

+581 estão orando agora.

Junte-se à corrente de oração.