Pular para o conteúdo
Publicidade

ਆਮੋਸ 6

ਲਾਹਨਤ

1 ਹਾਏ ਉਹਨਾਂ ਉੱਤੇ ਜੋ ਸੀਯੋਨ ਵਿੱਚ ਅਰਾਮ ਨਾਲ ਰਹਿੰਦੇ ਹਨ,

ਅਤੇ ਉਹਨਾਂ ਉੱਤੇ ਜਿਹੜੇ ਸਾਮਰਿਯਾ ਦੇ ਪਰਬਤ ਉੱਤੇ ਸੁੱਖ ਨਾਲ ਰਹਿੰਦੇ ਹਨ!

ਜਿਹੜੇ ਖ਼ਾਸ ਕੌਮਾਂ ਵਿੱਚ ਪ੍ਰਸਿੱਧ ਹਨ,

ਜਿਨ੍ਹਾਂ ਦੇ ਕੋਲ ਇਸਰਾਏਲ ਦਾ ਘਰਾਣਾ ਆਉਂਦਾ ਹੈ!

2 ਕਾਲਨੇਹ ਸ਼ਹਿਰ ਨੂੰ ਜਾ ਕੇ ਵੇਖੋ;

ਉੱਥੋਂ ਵੱਡੇ ਹਮਾਥ ਨੂੰ ਜਾਓ,

ਅਤੇ ਫ਼ਿਰ ਫ਼ਲਿਸਤੀਆ ਵਿੱਚ ਗਾਥ ਨੂੰ ਜਾਓ।

ਕੀ ਉਹ ਤੁਹਾਡੀਆਂ ਦੋਹਾਂ ਪਾਤਸ਼ਾਹੀਆਂ ਨਾਲੋਂ ਚੰਗੇ ਹਨ?

ਕੀ ਉਨ੍ਹਾਂ ਦੀ ਜ਼ਮੀਨ ਤੁਹਾਡੇ ਨਾਲੋਂ ਵੱਡੀ ਹੈ?

3 ਤੁਸੀਂ ਜੋ ਬਿਪਤਾ ਦਾ ਦਿਨ ਦੂਰ ਕਰਦੇ ਹੋ

ਅਤੇ ਜ਼ੁਲਮ ਦੀ ਗੱਦੀ ਨੂੰ ਨੇੜੇ ਲੈ ਆਉਂਦੇ ਹੋ।

4 ਤੁਸੀਂ ਹਾਥੀ ਦੰਦ ਨਾਲ ਸਜੇ ਹੋਏ ਬਿਸਤਰੇ

ਅਤੇ ਆਪਣੇ ਵਿਛਾਉਣਿਆਂ ਉੱਤੇ ਲੇਟਦੇ ਹੋ

ਤੁਸੀਂ ਮਨ ਪਸੰਦੀ ਦੇ ਲੇਲੇ

ਅਤੇ ਮੋਟੇ ਵੱਛਿਆਂ ਵਿੱਚੋਂ ਭੋਜਨ ਕਰਦੇ ਹੋ।

5 ਤੁਸੀਂ ਦਾਵੀਦ ਵਾਂਗ ਆਪਣੀਆਂ ਰਬਾਬੀਆਂ ਵਜਾਉਂਦੇ ਹੋ

ਅਤੇ ਸੰਗੀਤ ਦੇ ਸਾਜ਼ ਵਜਾਉਂਦੇ ਹੋ।

6 ਤੁਸੀਂ ਕਟੋਰੇ ਭਰ ਕੇ ਦਾਖ਼ਰਸ ਪੀਂਦੇ ਹੋ,

ਅਤੇ ਉੱਤਮ ਤੇਲ ਵਰਤਦੇ ਹੋ,

ਪਰ ਤੁਸੀਂ ਯੋਸੇਫ਼ ਦੀ ਬਰਬਾਦੀ ਦਾ ਸੋਗ ਨਹੀਂ ਕਰਦੇ।

7 ਇਸ ਲਈ ਤੁਸੀਂ ਗ਼ੁਲਾਮੀ ਵਿੱਚ ਜਾਣ ਵਾਲੇ ਪਹਿਲੇ ਲੋਕਾਂ ਵਿੱਚੋਂ ਹੋਵੋਗੇ।

ਤੁਹਾਡੀ ਦਾਅਵਤ ਅਤੇ ਆਰਾਮ ਖਤਮ ਹੋ ਜਾਣਗੇ।

ਯਾਹਵੇਹ ਇਸਰਾਏਲ ਦੇ ਹੰਕਾਰ ਨੂੰ ਨਫ਼ਰਤ ਕਰਦਾ ਹੈ

8 ਸਰਬਸ਼ਕਤੀਮਾਨ ਯਾਹਵੇਹ ਨੇ ਆਪਣੇ ਆਪ ਦੀ ਸਹੁੰ ਖਾਧੀ ਹੈ, ਇਹ ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ ਦਾ ਵਾਕ ਹੈ:

"ਮੈਂ ਯਾਕੋਬ ਦੇ ਹੰਕਾਰ ਨੂੰ ਨਫ਼ਰਤ ਕਰਦਾ ਹਾਂ

ਅਤੇ ਉਸ ਦੇ ਕਿਲ੍ਹਿਆਂ ਨੂੰ ਨਫ਼ਰਤ ਕਰਦਾ ਹੈ।

ਮੈਂ ਸ਼ਹਿਰ ਅਤੇ ਉਸ ਵਿੱਚ ਸਭ ਕੁਝ ਦੇ ਹਵਾਲੇ ਕਰ ਦਿਆਂਗਾ।"

9 ਜੇਕਰ ਇੱਕ ਘਰ ਵਿੱਚ ਦਸ ਲੋਕ ਰਹਿ ਜਾਣ ਤਾਂ ਉਹ ਵੀ ਮਰ ਜਾਣਗੇ। 10 ਅਤੇ ਜੇ ਕੋਈ ਰਿਸ਼ਤੇਦਾਰ ਜੋ ਘਰੋਂ ਲਾਸ਼ਾਂ ਨੂੰ ਸਾੜਨ ਲਈ ਬਾਹਰ ਲਿਜਾਣ ਲਈ ਆਉਂਦਾ ਹੈ, ਕਿਸੇ ਨੂੰ ਜੋ ਸ਼ਾਇਦ ਉੱਥੇ ਲੁਕਿਆ ਹੋਵੇ, ਪੁੱਛਦਾ ਹੈ, "ਕੀ ਤੇਰੇ ਨਾਲ ਕੋਈ ਹੋਰ ਹੈ?" ਅਤੇ ਉਹ ਕਹਿੰਦਾ ਹੈ, "ਨਹੀਂ," ਫਿਰ ਉਹ ਆਖੇਗਾ, "ਚੁੱਪ! ਸਾਨੂੰ ਯਾਹਵੇਹ ਦਾ ਨਾਮ ਨਹੀਂ ਲੈਣਾ ਚਾਹੀਦਾ।"

11 ਕਿਉਂਕਿ ਯਾਹਵੇਹ ਨੇ ਹੁਕਮ ਦਿੱਤਾ ਹੈ,

ਅਤੇ ਉਹ ਵੱਡੇ ਘਰ ਨੂੰ ਤੋੜ ਦੇਵੇਗਾ

ਅਤੇ ਛੋਟੇ ਘਰ ਨੂੰ ਟੁਕੜੇ-ਟੁਕੜੇ ਕਰ ਦੇਵੇਗਾ।

12 ਕੀ ਘੋੜੇ ਪਥਰੀਲੇ ਚਟਾਨਾਂ ਉੱਤੇ ਦੌੜਦੇ ਹਨ?

ਕੀ ਕੋਈ ਬਲਦਾਂ ਨਾਲ ਸਮੁੰਦਰ ਵਾਹੁੰਦਾ ਹੈ?

ਪਰ ਤੁਸੀਂ ਇਨਸਾਫ਼ ਨੂੰ ਜ਼ਹਿਰ

ਅਤੇ ਧਰਮ ਦੇ ਫਲ ਨੂੰ ਕੁੜੱਤਣ ਵਿੱਚ ਬਦਲ ਦਿੱਤਾ ਹੈ।

13 ਤੁਸੀਂ ਜੋ ਲੋ-ਦੇਬਰ6:13 ਲੋ-ਦੇਬਰ ਅਰਥ ਕੁਝ ਨਹੀਂ ਨੂੰ ਵੱਸ ਵਿੱਚ ਕਰ ਕੇ ਅਨੰਦ ਹੁੰਦੇ ਹੋ,

ਅਤੇ ਕਹਿੰਦੇ ਹੋ, "ਕੀ ਅਸੀਂ ਕਰਨਾਇਮ6:13 ਕਰਨਾਇਮ ਅਰਥ ਸਿੰਗ (ਸ਼ਕਤੀ ਦਾ ਪ੍ਰਤੀਕ) ਨੂੰ ਆਪਣੀ ਤਾਕਤ ਨਾਲ ਨਹੀਂ ਲਿਆ ਸੀ?"

14 ਕਿਉਂਕਿ ਯਾਹਵੇਹ ਸਰਬਸ਼ਕਤੀਮਾਨ ਦਾ ਵਾਕ ਹੈ,

"ਹੇ ਇਸਰਾਏਲ, ਮੈਂ ਇੱਕ ਕੌਮ ਨੂੰ ਤੇਰੇ ਵਿਰੁੱਧ ਭੜਕਾਵਾਂਗਾ,

ਜਿਹੜੀ ਹਮਾਥ ਦੇ ਪ੍ਰਵੇਸ਼ ਤੋਂ ਲੈ ਕੇ

ਅਰਾਬਾਹ ਦੀ ਵਾਦੀ ਤੱਕ ਤੁਹਾਨੂੰ ਸਤਾਏਗੀ।"

Estes versículos te tocaram? Ore agora!

+581 estão orando agora.

Junte-se à corrente de oração.