Pular para o conteúdo
Publicidade

ਆਮੋਸ 2

1 ਯਾਹਵੇਹ ਇਸ ਤਰ੍ਹਾਂ ਆਖਦਾ ਹੈ:

"ਮੋਆਬ ਦੇ ਤਿੰਨ ਪਾਪਾਂ ਕਾਰਨ,

ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ।

ਕਿਉਂਕਿ ਉਸ ਨੇ ਅਦੋਮ ਦੇ ਰਾਜੇ ਦੀਆਂ ਹੱਡੀਆਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਸੀ,

2 ਮੈਂ ਮੋਆਬ ਉੱਤੇ ਅੱਗ ਭੇਜਾਂਗਾ

ਜੋ ਕੇਰੀਯੋਥ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗੀ।

ਮੋਆਬ ਇੱਕ ਵੱਡੇ ਹੰਗਾਮੇ ਵਿੱਚ ਤਬਾਹ ਹੋ ਜਾਵੇਗਾ,

ਉਸ ਸਮੇਂ ਯੁੱਧ ਦੇ ਨਾਹਰੇ ਅਤੇ ਤੁਰ੍ਹੀਆਂ ਵਜਾਈਆਂ ਜਾਣਗੀਆਂ।

3 ਮੈਂ ਉਸਦੇ ਹਾਕਮ ਨੂੰ ਤਬਾਹ ਕਰ ਦਿਆਂਗਾ,

ਅਤੇ ਉਸਦੇ ਨਾਲ ਉਸਦੇ ਸਾਰੇ ਅਧਿਕਾਰੀਆਂ ਨੂੰ ਮਾਰ ਦਿਆਂਗਾ,"

ਯਾਹਵੇਹ ਦੀ ਇਹ ਬਾਣੀ ਹੈ।

4 ਯਾਹਵੇਹ ਇਸ ਤਰ੍ਹਾਂ ਆਖਦਾ ਹੈ:

"ਯਹੂਦਾਹ ਦੇ ਤਿੰਨ ਪਾਪਾਂ ਦੇ ਕਾਰਨ,

ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ।

ਕਿਉਂਕਿ ਉਨ੍ਹਾਂ ਨੇ ਯਾਹਵੇਹ ਦੀ ਬਿਵਸਥਾ ਨੂੰ ਰੱਦ ਕਰ ਦਿੱਤਾ ਹੈ,

ਅਤੇ ਉਸ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਹੈ,

ਕਿਉਂਕਿ ਉਨ੍ਹਾਂ ਨੂੰ ਝੂਠੇ ਦੇਵਤਿਆਂ ਦੁਆਰਾ ਭਰਮਾਇਆ ਗਿਆ ਹੈ,

ਜਿਸ ਦੇਵਤੇ ਦੀ ਪਾਲਣਾ ਉਨ੍ਹਾਂ ਦੇ ਪੁਰਖਿਆਂ ਨੇ ਕੀਤੀ ਸੀ,

5 ਮੈਂ ਯਹੂਦਾਹ ਉੱਤੇ ਅੱਗ ਭੇਜਾਂਗਾ ਜੋ ਯੇਰੂਸ਼ਲੇਮ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗੀ।"

ਇਸਰਾਏਲ ਉੱਤੇ ਨਿਆਂ

6 ਯਾਹਵੇਹ ਇਸ ਤਰ੍ਹਾਂ ਆਖਦਾ ਹੈ:

"ਇਸਰਾਏਲ ਦੇ ਤਿੰਨ ਪਾਪਾਂ ਦੇ ਕਾਰਨ

ਸਗੋਂ ਚਾਰ ਪਾਪਾਂ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ।

ਉਹ ਮਾਸੂਮ ਨੂੰ ਚਾਂਦੀ ਦੇ ਬਦਲੇ,

ਅਤੇ ਲੋੜਵੰਦਾਂ ਨੂੰ ਜੁੱਤੀਆਂ ਦੇ ਜੋੜੇ ਲਈ ਵੇਚਦੇ ਹਨ।

7 ਉਹ ਗਰੀਬਾਂ ਦੇ ਸਿਰਾਂ ਨੂੰ ਮਿੱਧਦੇ ਹਨ,

ਜਿਵੇਂ ਜ਼ਮੀਨ ਦੀ ਧੂੜ ਹੋਣ,

ਅਤੇ ਮਜ਼ਲੂਮਾਂ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕਰਦੇ ਹਨ।

ਪਿਤਾ ਅਤੇ ਪੁੱਤਰ ਇੱਕੋ ਕੁੜੀ ਨਾਲ ਸੰਗ ਕਰਦੇ ਹਨ,

ਅਤੇ ਇਸ ਤਰ੍ਹਾਂ ਮੇਰੇ ਪਵਿੱਤਰ ਨਾਮ ਨੂੰ ਅਪਵਿੱਤਰ ਕਰਦੇ ਹਨ।

8 ਉਹ ਹਰ ਜਗਵੇਦੀ ਦੇ ਕੋਲ ਗਿਰਵੀ ਰੱਖੇ ਹੋਏ ਬਸਤਰਾਂ ਉੱਤੇ ਲੇਟਦੇ ਹਨ।

ਆਪਣੇ ਦੇਵਤੇ ਦੇ ਘਰ

ਉਹ ਜੁਰਮਾਨੇ ਦੇ ਪੈਸਿਆਂ ਦੀ ਸ਼ਰਾਬ ਪੀਂਦੇ ਹਨ।

9 "ਫਿਰ ਵੀ ਮੈਂ ਅਮੋਰੀਆਂ ਨੂੰ ਉਨ੍ਹਾਂ ਦੇ ਸਾਮ੍ਹਣੇ ਤਬਾਹ ਕਰ ਦਿੱਤਾ,

ਭਾਵੇਂ ਉਹ ਦਿਆਰ ਵਰਗੇ ਉੱਚੇ ਅਤੇ ਬਲੂਤ ਵਾਂਗ ਮਜ਼ਬੂਤ ਸਨ।

ਮੈਂ ਉਨ੍ਹਾਂ ਦੇ ਫਲ ਉੱਪਰੋਂ,

ਅਤੇ ਹੇਠਾਂ ਉਨ੍ਹਾਂ ਦੀਆਂ ਜੜ੍ਹਾਂ ਨੂੰ ਤਬਾਹ ਕਰ ਦਿੱਤਾ।

10 ਮੈਂ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ

ਅਤੇ ਤੁਹਾਨੂੰ ਚਾਲੀ ਸਾਲ ਉਜਾੜ ਵਿੱਚ ਲੈ ਗਿਆ

ਤਾਂ ਜੋ ਮੈਂ ਤੁਹਾਨੂੰ ਅਮੋਰੀਆਂ ਦੇ ਦੇਸ਼ ਉੱਤੇ ਅਧਿਕਾਰੀ ਬਣਾਵਾਂ।

11 "ਮੈਂ ਤੁਹਾਡੇ ਬੱਚਿਆਂ ਵਿੱਚੋਂ ਨਬੀ,

ਅਤੇ ਨਜ਼ੀਰ ਨੂੰ ਵੀ ਖੜ੍ਹਾ ਕੀਤਾ।

ਹੇ ਇਸਰਾਏਲ ਦੇ ਲੋਕੋ, ਕੀ ਇਹ ਸੱਚ ਨਹੀਂ ਹੈ?"

ਯਾਹਵੇਹ ਦੀ ਇਹ ਬਾਣੀ ਹੈ।

12 "ਪਰ ਤੁਸੀਂ ਨਜ਼ੀਰ ਦੇ ਲੋਕਾਂ ਨੂੰ ਦਾਖ਼ਰਸ ਪਿਲਾਈ

ਅਤੇ ਨਬੀਆਂ ਨੂੰ ਭਵਿੱਖਬਾਣੀ ਨਾ ਕਰਨ ਦਾ ਹੁਕਮ ਦਿੱਤਾ।

13 "ਹੁਣ, ਮੈਂ ਤੁਹਾਨੂੰ ਉਸੇ ਤਰ੍ਹਾਂ ਕੁਚਲ ਦਿਆਂਗਾ,

ਜਿਵੇਂ ਇੱਕ ਗੱਡਾ ਅਨਾਜ ਨਾਲ ਲੱਦਿਆ ਹੋਇਆ ਕੁਚਲਦਾ ਹੈ।

14 ਤੇਜ਼ ਦੌੜਨ ਵਾਲਾ ਨਹੀਂ ਬਚੇਗਾ,

ਬਲਵਾਨ ਆਪਣੀ ਤਾਕਤ ਨੂੰ ਇਕੱਠਾ ਨਹੀਂ ਕਰੇਗਾ,

ਅਤੇ ਸੂਰਬੀਰ ਆਪਣੀ ਜਾਨ ਨਹੀਂ ਬਚਾ ਸਕੇਗਾ।

15 ਤੀਰਅੰਦਾਜ਼ ਆਪਣੀ ਥਾਂ ਨਹੀਂ ਖੜਾ ਹੋਵੇਗਾ,

ਤੇਜ਼ ਦੌੜਨ ਵਾਲਾ ਸਿਪਾਹੀ ਭੱਜ ਨਹੀਂ ਸਕੇਗਾ,

ਅਤੇ ਘੋੜਸਵਾਰ ਆਪਣੀ ਜਾਨ ਨਹੀਂ ਬਚਾ ਸਕੇਗਾ।

16 ਉਸ ਦਿਨ ਸਭ ਤੋਂ ਬਹਾਦਰ ਯੋਧੇ ਵੀ,

ਨੰਗੇ ਹੋ ਕੇ ਭੱਜਣਗੇ,"

ਯਾਹਵੇਹ ਦੀ ਇਹ ਬਾਣੀ ਹੈ।

Estes versículos te tocaram? Ore agora!

+581 estão orando agora.

Junte-se à corrente de oração.