Pular para o conteúdo
Publicidade

ਆਮੋਸ 8

ਪੱਕੇ ਫਲਾਂ ਦੀ ਇੱਕ ਟੋਕਰੀ

1 ਇਹ ਉਹ ਹੈ ਜੋ ਯਾਹਵੇਹ ਨੇ ਮੈਨੂੰ ਦਿਖਾਇਆ: ਪੱਕੇ ਫਲਾਂ ਦੀ ਇੱਕ ਟੋਕਰੀ। 2 ਉਸ ਨੇ ਪੁੱਛਿਆ, "ਆਮੋਸ, ਤੂੰ ਕੀ ਵੇਖਦਾ ਹੈ?"

ਮੈਂ ਜਵਾਬ ਦਿੱਤਾ, "ਪੱਕੇ ਫਲਾਂ ਦੀ ਇੱਕ ਟੋਕਰੀ।"

ਤਦ ਯਾਹਵੇਹ ਨੇ ਮੈਨੂੰ ਆਖਿਆ, "ਮੇਰੀ ਪਰਜਾ ਇਸਰਾਏਲ ਲਈ ਸਮਾਂ ਆ ਗਿਆ ਹੈ। ਮੈਂ ਉਨ੍ਹਾਂ ਨੂੰ ਹੁਣ ਬਖ਼ਸ਼ਾਂਗਾ ਨਹੀਂ।"

3 ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, "ਉਸ ਦਿਨ, ਮੰਦਰ ਦੇ ਗੀਤ ਵਿਰਲਾਪ ਵਿੱਚ ਬਦਲ ਜਾਣਗੇ। ਲਾਸ਼ਾਂ ਦਾ ਵੱਡਾ ਢੇਰ ਲੱਗੇਗਾ ਅਤੇ ਉਹ ਹਰੇਕ ਸਥਾਨ ਉੱਤੇ ਚੁੱਪ-ਚਾਪ ਸੁੱਟ ਦਿੱਤੀਆਂ ਜਾਣਗੀਆਂ!"

4 ਹੇ ਲੋੜਵੰਦਾਂ ਨੂੰ ਮਿੱਧਣ ਵਾਲੇ,

ਅਤੇ ਦੇਸ਼ ਦੇ ਗਰੀਬਾਂ ਦਾ ਨਾਸ ਕਰਨ ਵਾਲੇ, ਇਹ ਸੁਣੋ,

5 ਤੁਸੀਂ ਆਖਦੇ ਹੋਏ,

"ਨਵਾਂ ਚੰਦ ਕਦੋਂ ਪੂਰਾ ਹੋਵੇਗਾ,

ਤਾਂ ਜੋ ਅਸੀਂ ਅਨਾਜ ਵੇਚ ਸਕੀਏ,

ਅਤੇ ਸਬਤ8:5 ਸਬਤ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਦਾ ਦਿਨ ਖਤਮ ਹੋ ਜਾਵੇਗਾ

ਤਾਂ ਜੋ ਅਸੀਂ ਕਣਕ ਦੀ ਖਰੀਦ ਦਾਰੀ ਕਰ ਸਕੀਏ?"

ਮਾਪ ਵਿੱਚ ਕਮੀ,

ਕੀਮਤ ਵਿੱਚ ਵਾਧਾ

ਅਤੇ ਬੇਈਮਾਨ ਦੀ ਤੱਕੜੀ ਨਾਲ ਧੋਖਾ ਕਰਦੇ ਹੋ,

6 ਤਾਂ ਜੋ ਅਸੀਂ ਗਰੀਬਾਂ ਨੂੰ ਚਾਂਦੀ ਨਾਲ

ਅਤੇ ਕੰਗਾਲਾਂ ਨੂੰ ਜੁੱਤੀਆਂ ਦੇ ਇੱਕ ਜੋੜੇ ਨਾਲ ਮੁੱਲ ਲੈ ਲਈਏ

ਅਤੇ ਕਣਕ ਦਾ ਕੂੜਾ ਵੇਚੀਏ।

7 ਯਾਹਵੇਹ ਨੇ ਆਪਣੇ ਆਪ ਦੀ, ਯਾਕੋਬ ਦੇ ਹੰਕਾਰ ਦੀ ਸਹੁੰ ਖਾਧੀ ਹੈ: "ਮੈਂ ਕਦੇ ਵੀ ਉਨ੍ਹਾਂ ਦੇ ਕੀਤੇ ਹੋਏ ਕੰਮਾਂ ਨੂੰ ਨਹੀਂ ਭੁੱਲਾਂਗਾ।

8 "ਕੀ ਇਸ ਕਾਰਨ ਧਰਤੀ ਨਹੀਂ ਕੰਬੇਗੀ,

ਅਤੇ ਉਸ ਵਿੱਚ ਰਹਿਣ ਵਾਲੇ ਸਾਰੇ ਸੋਗ ਨਾ ਕਰਨਗੇ?

ਸਾਰੀ ਧਰਤੀ ਨੀਲ ਨਦੀ ਵਾਂਗ ਉੱਠੇਗੀ।

ਇਹ ਭੜਕਿਆ ਜਾਵੇਗਾ ਅਤੇ ਫਿਰ ਮਿਸਰ ਦੀ ਨਦੀ ਵਾਂਗ ਡੁੱਬ ਜਾਵੇਗਾ।"

9 ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ,

"ਉਸ ਦਿਨ, ਮੈਂ ਸੂਰਜ ਨੂੰ ਦੁਪਹਿਰ ਵੇਲੇ ਡੁੱਬਣ ਦੇਵਾਂਗਾ,

ਅਤੇ ਦਿਨ ਦੇ ਚਾਨਣ ਵਿੱਚ ਧਰਤੀ ਤੇ ਹਨੇਰਾ ਕਰ ਦਿਆਂਗਾ।

10 ਮੈਂ ਤੁਹਾਡੇ ਧਾਰਮਿਕ ਤਿਉਹਾਰਾਂ ਨੂੰ ਸੋਗ ਵਿੱਚ,

ਅਤੇ ਤੁਹਾਡੇ ਸਾਰੇ ਗਾਉਣ ਨੂੰ ਰੋਣ ਵਿੱਚ ਬਦਲ ਦਿਆਂਗਾ।

ਮੈਂ ਤੁਹਾਨੂੰ ਸਾਰਿਆਂ ਉੱਤੇ ਤੱਪੜ ਪਾਵਾਂਗਾ

ਅਤੇ ਤੁਹਾਡੇ ਸਿਰਾਂ ਨੂੰ ਗੰਜਾ ਕਰ ਦੇਵਾਂਗਾ।

ਮੈਂ ਉਸ ਸਮੇਂ ਨੂੰ ਇੱਕਲੌਤੇ ਪੁੱਤਰ ਦੇ ਸੋਗ ਵਰਗਾ ਬਣਾ ਦਿਆਂਗਾ,

ਅਤੇ ਉਸ ਦੇ ਅੰਤ ਨੂੰ ਇੱਕ ਕੌੜੇ ਦਿਨ ਵਾਂਗੂੰ ਕਰਾਂਗਾ।"

11 ਪ੍ਰਭੂ ਯਾਹਵੇਹ ਦਾ ਵਾਕ ਹੈ, "ਉਹ ਦਿਨ ਆ ਰਹੇ ਹਨ,"

"ਜਦੋਂ ਮੈਂ ਦੇਸ਼ ਵਿੱਚ ਕਾਲ ਭੇਜਾਂਗਾ

ਭੋਜਨ ਦਾ ਕਾਲ ਜਾਂ ਪਾਣੀ ਦੀ ਪਿਆਸ ਦਾ ਨਹੀਂ,

ਪਰ ਯਾਹਵੇਹ ਦੇ ਬਚਨ ਸੁਣਨ ਦਾ ਕਾਲ ਹੋਵੇਗਾ।

12 ਲੋਕ ਸਮੁੰਦਰ ਤੋਂ ਸਮੁੰਦਰ ਤੀਕ

ਅਤੇ ਉੱਤਰ ਤੋਂ ਪੂਰਬ ਤੱਕ ਭਟਕਦੇ ਫਿਰਨਗੇ,

ਯਾਹਵੇਹ ਦੇ ਬਚਨ ਨੂੰ ਭਾਲਣਗੇ,

ਪਰ ਉਹ ਨਹੀਂ ਲੱਭੇਗਾ।

13 "ਉਸ ਦਿਨ

"ਸੁੰਦਰ ਮੁਟਿਆਰਾਂ ਅਤੇ ਤਕੜੇ ਜੁਆਨ

ਪਿਆਸ ਦੇ ਕਾਰਨ ਬੇਹੋਸ਼ ਹੋ ਜਾਣਗੇ।

14 ਜਿਹੜੇ ਸਾਮਰਿਯਾ ਦੇ ਪਾਪ ਦੀ ਸਹੁੰ ਖਾਂਦੇ ਹਨ,

ਜੋ ਆਖਦੇ ਹਨ, ‘ਤੇਰੇ ਦੇਵਤੇ ਦਾਨ ਦੀ ਸਹੁੰ,’

ਅਤੇ ਬੇਰਸ਼ੇਬਾ ਦੇ ਦੇਵਤੇ ਦੀ ਸਹੁੰ

ਉਹ ਡਿੱਗਣਗੇ, ਫਿਰ ਕਦੇ ਨਹੀਂ ਉੱਠਣਗੇ।"

Estes versículos te tocaram? Ore agora!

+581 estão orando agora.

Junte-se à corrente de oração.