Publicidade

Amós 5

ਵਿਰਲਾਪ ਅਤੇ ਤੋਬਾ

1 ਹੇ ਇਸਰਾਏਲ, ਇਨ੍ਹਾਂ ਬਚਨਾਂ ਨੂੰ ਸੁਣੋ, ਜਿਹੜੇ ਮੈਂ ਤੁਹਾਡੇ ਲਈ ਵਿਰਲਾਪ ਕਰਕੇ ਕਹਿੰਦਾ ਹਾਂ:

2 "ਇਸਰਾਏਲ ਦੀ ਕੁਆਰੀ ਡਿੱਗ ਪਈ,

ਉਹ ਫੇਰ ਨਾ ਉੱਠ ਸਕੇਗੀ,

ਉਹ ਆਪਣੀ ਭੂਮੀ ਉੱਤੇ ਤਿਆਗ ਦਿੱਤੀ ਗਈ ਹੈ,

ਉਸ ਨੂੰ ਚੁੱਕਣ ਵਾਲਾ ਕੋਈ ਨਹੀਂ।"

3 ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਇਸਰਾਏਲ ਨੂੰ ਆਖਦਾ ਹੈ:

"ਜਿਸ ਸ਼ਹਿਰ ਵਿੱਚੋਂ ਹਜ਼ਾਰ ਨਿੱਕਲਦੇ ਸਨ,

ਉੱਥੇ ਇਸਰਾਏਲ ਦੇ ਘਰਾਣੇ ਦੇ ਸੌ ਰਹਿ ਜਾਣਗੇ,

ਅਤੇ ਜਿਸ ਵਿੱਚੋਂ ਸੌ ਨਿੱਕਲਦੇ ਸਨ,

ਉੱਥੇ ਦਸ ਹੀ ਰਹਿ ਜਾਣਗੇ।"

4 ਇਹ ਉਹੀ ਹੈ ਜੋ ਯਾਹਵੇਹ ਇਸਰਾਏਲ ਨੂੰ ਆਖਦਾ ਹੈ:

"ਮੇਰੀ ਭਾਲ ਕਰੋ ਤਾਂ ਤੁਸੀਂ ਜੀਉਂਦੇ ਰਹੋਗੇ;

5 ਬੈਤਏਲ ਨੂੰ ਨਾ ਭਾਲੋ,

ਗਿਲਗਾਲ ਨੂੰ ਨਾ ਜਾਓ,

ਬੇਰਸ਼ੇਬਾ ਨੂੰ ਨਾ ਜਾਓ।

ਕਿਉਂ ਜੋ ਗਿਲਗਾਲ ਜ਼ਰੂਰ ਗ਼ੁਲਾਮੀ ਵਿੱਚ ਚਲਾ ਜਾਵੇਗਾ,

ਅਤੇ ਬੈਤਏਲ ਨਾਸ ਹੋ ਜਾਵੇਗਾ।"

6 ਯਾਹਵੇਹ ਨੂੰ ਭਾਲੋ ਤਾਂ ਤੁਸੀਂ ਜੀਉਂਦੇ ਰਹੋਗੇ,

ਨਹੀਂ ਤਾਂ ਉਹ ਯੋਸੇਫ਼ ਦੇ ਗੋਤਾਂ ਦੀ ਤਰ੍ਹਾਂ ਅੱਗ ਵਾਂਗੂੰ ਭੜਕੇਗਾ।

ਅਤੇ ਉਨ੍ਹਾਂ ਨੂੰ ਭਸਮ ਕਰ ਦੇਵੇਗਾ,

ਅਤੇ ਬੈਤਏਲ ਵਿੱਚ ਇਸ ਨੂੰ ਬੁਝਾਉਣ ਵਾਲਾ ਕੋਈ ਨਹੀਂ ਹੋਵੇਗਾ।

7 ਅਜਿਹੇ ਲੋਕ ਹਨ ਜੋ ਨਿਆਂ ਨੂੰ ਕੁੜੱਤਣ ਵਿੱਚ ਬਦਲ ਦਿੰਦੇ ਹਨ

ਅਤੇ ਧਰਮ ਨੂੰ ਜ਼ਮੀਨ ਤੇ ਸੁੱਟ ਦਿੰਦੇ ਹਨ।

8 ਉਹ ਜਿਸਨੇ ਪਚਿਆ ਅਤੇ ਸਪਤ੍ਰਿਖ ਬਣਾਇਆ,

ਜੋ ਅੱਧੀ ਰਾਤ ਨੂੰ ਸਵੇਰ ਵਿੱਚ ਬਦਲ ਦਿੰਦਾ ਹੈ

ਅਤੇ ਦਿਨ ਨੂੰ ਰਾਤ ਵਿੱਚ ਬਦਲ ਦਿੰਦਾ ਹੈ,

ਜੋ ਸਮੁੰਦਰ ਦੇ ਪਾਣੀਆਂ ਨੂੰ ਪੁਕਾਰਦਾ ਹੈ

ਅਤੇ ਉਨ੍ਹਾਂ ਨੂੰ ਧਰਤੀ ਦੇ ਮੂੰਹ ਉੱਤੇ ਡੋਲ੍ਹਦਾ ਹੈ

ਯਾਹਵੇਹ ਉਹ ਦਾ ਨਾਮ ਹੈ।

9 ਜਿਹੜਾ ਛੇਤੀ ਨਾਲ ਬਲਵਾਨ ਦਾ ਵਿਨਾਸ਼ ਕਰ ਦਿੰਦਾ ਹੈ

ਅਤੇ ਗੜ੍ਹਾਂ ਨੂੰ ਵੀ ਤਬਾਹ ਕਰ ਦਿੰਦਾ ਹੈ।

10 ਅਜਿਹੇ ਲੋਕ ਹਨ ਜੋ ਅਦਾਲਤ ਵਿੱਚ ਨਿਆਂ ਕਰਨ ਵਾਲੇ ਨੂੰ ਨਫ਼ਰਤ ਕਰਦੇ ਹਨ

ਅਤੇ ਸੱਚ ਬੋਲਣ ਵਾਲੇ ਨੂੰ ਨਫ਼ਰਤ ਕਰਦੇ ਹਨ।

11 ਤੁਸੀਂ ਜੋ ਗਰੀਬ ਨੂੰ ਕੁਚਲਦੇ ਹੋ

ਅਤੇ ਉਹਨਾਂ ਤੋਂ ਕਣਕ ਦੀ ਵਸੂਲੀ ਜ਼ਬਰਦਸਤੀ ਕਰਦੇ ਹੋ।

ਇਸ ਲਈ, ਭਾਵੇਂ ਤੁਸੀਂ ਪੱਥਰ ਦੇ ਘਰ ਬਣਾਏ ਹਨ,

ਤੁਸੀਂ ਉਨ੍ਹਾਂ ਵਿੱਚ ਨਹੀਂ ਰਹੋਗੇ।

ਭਾਵੇਂ ਤੁਸੀਂ ਹਰੇ ਅੰਗੂਰੀ ਬਾਗ ਲਗਾਏ ਹਨ,

ਤੁਸੀਂ ਉਨ੍ਹਾਂ ਦੀ ਦਾਖਰਸ ਨਹੀਂ ਪੀਓਗੇ।

12 ਕਿਉਂਕਿ ਮੈਂ ਜਾਣਦਾ ਹਾਂ ਕਿ ਤੁਹਾਡੇ ਅਪਰਾਧ ਕਿੰਨੇ ਹਨ,

ਅਤੇ ਤੁਹਾਡੇ ਪਾਪ ਕਿੰਨੇ ਵੱਡੇ ਹਨ।

ਤੁਸੀਂ ਨਿਰਦੋਸ਼ਾਂ ਤੇ ਜ਼ੁਲਮ ਕਰਦੇ ਹਨ

ਅਤੇ ਰਿਸ਼ਵਤ ਲੈਂਦੇ ਹਨ

ਅਤੇ ਅਦਾਲਤਾਂ ਵਿੱਚ ਗਰੀਬਾਂ ਨੂੰ ਨਿਆਂ ਤੋਂ ਵਾਂਝਾ ਕਰਦੇ ਹੋ।

13 ਇਸ ਲਈ ਸੂਝਵਾਨ ਅਜਿਹੇ ਸਮਿਆਂ ਵਿੱਚ ਚੁੱਪ ਰਹਿੰਦੇ ਹਨ,

ਕਿਉਂ ਜੋ ਇਹ ਸਮਾਂ ਬੁਰਾ ਹੈ।

14 ਭਲਿਆਈ ਦੀ ਭਾਲ ਕਰੋ, ਬੁਰਿਆਈ ਦੀ ਨਹੀਂ,

ਤਾਂ ਜੋ ਤੁਸੀਂ ਜੀਉਂਦੇ ਰਹੋ।

ਤਦ ਯਾਹਵੇਹ ਸਰਵਸ਼ਕਤੀਮਾਨ ਤੁਹਾਡੇ ਨਾਲ ਹੋਵੇਗਾ,

ਜਿਵੇਂ ਤੁਸੀਂ ਦਾਅਵਾ ਕਰਦੇ ਹੋ ਕਿ ਉਹ ਤੁਹਾਡੇ ਨਾਲ ਹੈ।

15 ਬੁਰਿਆਈ ਨਾਲ ਨਫ਼ਰਤ ਕਰੋ, ਭਲਿਆਈ ਨੂੰ ਪਿਆਰ ਕਰੋ।

ਅਦਾਲਤਾਂ ਵਿੱਚ ਨਿਆਂ ਕਾਇਮ ਰੱਖੋ।

ਸ਼ਾਇਦ ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ ਯੋਸੇਫ਼ ਦੇ ਬਚੇ ਹੋਇਆ ਤੇ ਰਹਿਮ ਕਰੇ।

16 ਇਸ ਲਈ, ਸਰਬਸ਼ਕਤੀਮਾਨ ਯਾਹਵੇਹ, ਪ੍ਰਭੂ ਆਖਦਾ ਹੈ,

"ਸਾਰੀਆਂ ਗਲੀਆਂ ਵਿੱਚ ਰੋਣਾ,

ਅਤੇ ਹਰ ਚੌਂਕ ਵਿੱਚ ਦੁੱਖ ਦੀ ਚੀਕਣਾ ਹੋਵੇਗਾ।

ਕਿਸਾਨਾਂ ਨੂੰ ਰੋਣ ਲਈ

ਅਤੇ ਸੋਗ ਕਰਨ ਵਾਲਿਆਂ ਨੂੰ ਸੋਗ ਲਈ ਬੁਲਾਇਆ ਜਾਵੇਗਾ।

17 ਸਾਰੇ ਅੰਗੂਰੀ ਬਾਗ਼ਾਂ ਵਿੱਚ ਰੌਲਾ ਪਵੇਗਾ,

ਕਿਉਂਕਿ ਮੈਂ ਤੁਹਾਡੇ ਵਿੱਚੋਂ ਦੀ ਲੰਘਾਂਗਾ,"

ਇਹ ਯਾਹਵੇਹ ਦਾ ਬਚਨ ਹੈ।

ਯਾਹਵੇਹ ਦਾ ਦਿਨ

18 ਹਾਏ ਤੁਹਾਡੇ ਉੱਤੇ ਜਿਹੜੇ

ਯਾਹਵੇਹ ਦੇ ਦਿਨ ਦੀ ਉਡੀਕ ਕਰਦੇ ਹੋ!

ਤੁਸੀਂ ਯਾਹਵੇਹ ਦੇ ਦਿਨ ਦੀ ਉਡੀਕ ਕਿਉਂ ਕਰਦੇ ਹੋ?

ਉਹ ਦਿਨ ਹਨੇਰਾ ਹੋਵੇਗਾ, ਚਾਨਣ ਨਹੀਂ।

19 ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਕੋਈ ਵਿਅਕਤੀ ਆਪਣੀ ਜਾਨ ਬਚਾਉਣ ਲਈ ਸ਼ੇਰ ਤੋਂ ਭੱਜਦਾ ਹੈ

ਅਤੇ ਭੱਜਦੇ ਹੋਏ ਰਿੱਛ ਦਾ ਸਾਹਮਣੇ ਆ ਜਾਵੇ,

ਜਾਂ ਉਹ ਆਪਣੇ ਘਰ ਵਿੱਚ ਵੜਿਆ,

ਅਤੇ ਆਪਣਾ ਹੱਥ ਕੰਧ ਉੱਤੇ ਰੱਖ ਲਵੇ।

ਅਤੇ ਸੱਪ ਉਸ ਡੱਸ ਲਵੇ।

20 ਕੀ ਯਾਹਵੇਹ ਦਾ ਦਿਨ ਹਨੇਰਾ ਨਹੀਂ ਹੋਵੇਗਾ, ਨਾ ਕਿ ਚਾਨਣ

ਅਤੇ ਘੁੱਪ ਹਨ੍ਹੇਰਾ, ਜਿਸ ਦੇ ਵਿੱਚ ਕੋਈ ਚਮਕ ਨਾ ਹੋਵੇਗੀ?

21 "ਮੈਨੂੰ ਤੁਹਾਡੇ ਧਾਰਮਿਕ ਤਿਉਹਾਰ ਤੋਂ ਨਫ਼ਰਤ ਹੈ,

ਅਤੇ ਤੁਹਾਡੀਆਂ ਮਹਾਂਸਭਾਵਾਂ ਨੂੰ ਪਸੰਦ ਨਹੀਂ ਕਰਦਾ।

22 ਭਾਵੇਂ ਤੁਸੀਂ ਮੇਰੇ ਲਈ ਹੋਮ ਦੀਆਂ ਭੇਟਾਂ ਅਤੇ ਅਨਾਜ਼ ਦੀਆਂ ਭੇਟਾਂ ਲਿਆਉਂਦੇ ਹੋ,

ਮੈਂ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਾਂਗਾ।

ਭਾਵੇਂ ਤੁਸੀਂ ਸੁੱਖ-ਸਾਂਦ ਦੀਆਂ ਭੇਟਾਂ ਲਿਆਉਂਦੇ ਹੋ,

ਮੈਂ ਉਨ੍ਹਾਂ ਦੀ ਕੋਈ ਪਰਵਾਹ ਨਹੀਂ ਕਰਾਂਗਾ।

23 ਆਪਣੇ ਗੀਤਾਂ ਦਾ ਰੌਲ਼ਾ ਮੇਰੇ ਤੋਂ ਦੂਰ ਕਰੋ,

ਤੁਹਾਡੇ ਰਬਾਬਾਂ ਦਾ ਸੁਰ ਮੈਂ ਨਹੀਂ ਸੁਣਾਂਗਾ।

24 ਪਰ ਇਨਸਾਫ਼ ਦਰਿਆ ਵਾਂਗੂੰ ਵਗਦਾ ਰਹੇ।

ਅਤੇ ਧਾਰਮਿਕਤਾ ਕਦੇ ਨਾ ਰੁਕਣ ਵਾਲੀ ਧਾਰਾ ਵਾਂਗੂੰ ਵਗਦੀ ਰਹੇ!

25 "ਹੇ ਇਸਰਾਏਲ ਦੇ ਘਰਾਣੇ, ਕੀ ਤੁਸੀਂ ਉਜਾੜ ਵਿੱਚ ਚਾਲੀ ਸਾਲਾਂ ਤੱਕ ਭੇਟਾਂ

ਅਤੇ ਬਲੀਦਾਨ ਮੈਨੂੰ ਹੀ ਚੜ੍ਹਾਏ?

26 ਤੁਸੀਂ ਆਪਣੇ ਰਾਜੇ ਦਾ ਅਸਥਾਨ,

ਆਪਣੀਆਂ ਮੂਰਤੀਆਂ ਦੀ ਚੌਂਕੀ,

ਆਪਣੇ ਦੇਵਤੇ ਦਾ ਤਾਰਾ,

ਜਿਸ ਨੂੰ ਤੁਸੀਂ ਆਪਣੇ ਲਈ ਬਣਾਇਆ ਹੈ, ਉੱਚਾ ਕੀਤਾ ਹੈ।

27 ਇਸ ਲਈ ਮੈਂ ਤੁਹਾਨੂੰ ਕੱਢ ਕੇ ਦੰਮਿਸ਼ਕ ਤੋਂ ਪਰੇ ਲੈ ਜਾ ਕੇ ਵਸਾਵਾਂਗਾ,"

ਯਾਹਵੇਹ ਆਖਦਾ ਹੈ, ਜਿਸ ਦਾ ਨਾਮ ਸਰਬਸ਼ਕਤੀਮਾਨ ਪਰਮੇਸ਼ਵਰ ਹੈ।

Veja também

Publicidade
Amós
Ver todos os capítulos de Amós
Bíblia Online Bíblia Online

Bíblia Online • Versão: 2026-06-16_18-40-07-