Louvor e adoração
O louvor e a adoração são o propósito supremo da vida cristã. A Bíblia está repleta de exortações a louvar o Senhor — com cânticos, instrumentos, danças e com todo o nosso ser.
Louvai ao Senhor!
Todo ser que respira louve ao Senhor! O louvor é o sacrifício agradável que oferecemos continuamente a Deus.
ਹਰ ਇੱਕ ਪ੍ਰਾਣੀ ਜਿਸ ਵਿੱਚ ਸਾਹ ਹੈ ਉਹ ਯਾਹਵੇਹ ਦੀ ਉਸਤਤ ਕਰੇ।
ਯਾਹਵੇਹ ਦੀ ਉਸਤਤ ਹੋਵੇ।
ਯਾਹਵੇਹ ਦੀ ਉਸਤਤ ਕਰੋ।
ਉਸਦੇ ਪਵਿੱਤਰ ਸਥਾਨ ਵਿੱਚ ਪਰਮੇਸ਼ਵਰ ਦੀ ਉਸਤਤ ਕਰੋ;
ਉਸਦੇ ਸ਼ਕਤੀਸ਼ਾਲੀ ਅਕਾਸ਼ ਵਿੱਚ ਉਸਦੀ ਉਸਤਤ ਕਰੋ।
ਉਸਦੀ ਸਮਰੱਥਾ ਦੇ ਕੰਮਾਂ ਲਈ ਉਸਦੀ ਪ੍ਰਸ਼ੰਸਾ ਕਰੋ;
ਉਸਦੀ ਅਤਿਅੰਤ ਮਹਾਨਤਾ ਲਈ ਉਸਦੀ ਪ੍ਰਸ਼ੰਸਾ ਕਰੋ।
ਤੁਰ੍ਹੀ ਵਜਾਉਣ ਦੇ ਨਾਲ ਯਾਹਵੇਹ ਦੀ ਉਸਤਤ ਕਰੋ,
ਸਿਤਾਰ ਅਤੇ ਬਰਬਤ ਨਾਲ ਉਸ ਦੀ ਉਸਤਤ ਕਰੋ,
ਤਬਲੇ ਤੇ ਨੱਚਦੇ ਹੋਏ ਉਸਦੀ ਉਸਤਤ ਕਰੋ,
ਤਾਰੇ ਵਾਲੇ ਵਾਜਿਆਂ ਤੇ ਬੰਸਰੀਆਂ ਨਾਲ ਉਸਦੀ ਉਸਤਤ ਕਰੋ,
ਝੰਜਰਾਂ ਦੀ ਧੁਨ ਨਾਲ ਪਰਮੇਸ਼ਵਰ ਦੀ ਪ੍ਰਸ਼ੰਸਾ ਕਰੋ,
ਛਣਕਣ ਵਾਲੀ ਝੰਜਰਾਂ ਨਾਲ ਉਸਦੀ ਪ੍ਰਸ਼ੰਸਾ ਕਰੋ।
ਹਰ ਇੱਕ ਪ੍ਰਾਣੀ ਜਿਸ ਵਿੱਚ ਸਾਹ ਹੈ ਉਹ ਯਾਹਵੇਹ ਦੀ ਉਸਤਤ ਕਰੇ।
ਯਾਹਵੇਹ ਦੀ ਉਸਤਤ ਹੋਵੇ।
ਤਬਲੇ ਤੇ ਨੱਚਦੇ ਹੋਏ ਉਸਦੀ ਉਸਤਤ ਕਰੋ,
ਤਾਰੇ ਵਾਲੇ ਵਾਜਿਆਂ ਤੇ ਬੰਸਰੀਆਂ ਨਾਲ ਉਸਦੀ ਉਸਤਤ ਕਰੋ,
ਉਹ ਨੱਚਦੇ ਹੋਏ ਉਹ ਦੇ ਨਾਮ ਦੀ ਉਸਤਤ ਕਰਨ
ਡੱਫ ਅਤੇ ਸਿਤਾਰ ਵਜਾ ਕੇ ਉਸ ਲਈ ਗੀਤ ਗਾਉਣ।
ਯਾਹਵੇਹ ਦੀ ਉਸਤਤ ਕਰੋ।
ਯਾਹਵੇਹ ਲਈ ਇੱਕ ਨਵਾਂ ਗੀਤ ਗਾਓ,
ਉਸਦੇ ਵਫ਼ਾਦਾਰ ਲੋਕਾਂ ਦੀ ਸਭਾ ਵਿੱਚ ਉਸਦੀ ਉਸਤਤ ਕਰੋ।
ਉਹ ਨੱਚਦੇ ਹੋਏ ਉਹ ਦੇ ਨਾਮ ਦੀ ਉਸਤਤ ਕਰਨ
ਡੱਫ ਅਤੇ ਸਿਤਾਰ ਵਜਾ ਕੇ ਉਸ ਲਈ ਗੀਤ ਗਾਉਣ।
ਕਿਉਂਕਿ ਯਾਹਵੇਹ ਆਪਣੇ ਲੋਕਾਂ ਵਿੱਚ ਪ੍ਰਸੰਨ ਹੁੰਦਾ ਹੈ।
ਉਹ ਨਿਮਰ ਨੂੰ ਜਿੱਤ ਦਾ ਤਾਜ ਪਹਿਨਾਉਂਦਾ ਹੈ।
ਉਹ ਦੇ ਵਫ਼ਾਦਾਰ ਲੋਕ ਇਸ ਆਦਰ ਵਿੱਚ ਅਨੰਦ ਹੋਣ
ਅਤੇ ਆਪਣੇ ਬਿਸਤਰੇ ਉੱਤੇ ਖੁਸ਼ੀ ਦੇ ਗੀਤ ਗਾਉਣ।
ਯਾਹਵੇਹ ਦੀ ਉਸਤਤ ਕਰੋ।
ਸਵਰਗ ਤੋਂ ਯਾਹਵੇਹ ਦੀ ਉਸਤਤ ਕਰੋ;
ਉੱਪਰਲੀਆਂ ਉਚਾਈਆਂ ਵਿੱਚ ਉਸਦੀ ਉਸਤਤ ਕਰੋ।
ਹੇ ਉਸਦੇ ਸਾਰੇ ਦੂਤੋਂ, ਉਸਦੀ ਉਸਤਤ ਕਰੋ।
ਹੇ ਸਵਰਗ ਦੀਆ ਸਾਰੀਆਂ ਸੈਨਾਂ ਉਸਦੀ ਉਸਤਤ ਕਰੋ।
ਸੂਰਜ ਅਤੇ ਚੰਦ, ਉਸਦੀ ਉਸਤਤ ਕਰੋ;
ਹੇ ਸਾਰੇ ਚਮਕਦੇ ਤਾਰੇ, ਉਸਦੀ ਉਸਤਤ ਕਰੋ।
ਹੇ ਸਭ ਤੋਂ ਉੱਚੇ ਅਕਾਸ਼
ਅਤੇ ਤੁਸੀਂ ਅਕਾਸ਼ਾਂ ਦੇ ਉੱਪਰਲੇ ਪਾਣੀਓ ਉਸਦੀ ਉਸਤਤ ਕਰੋ।
ਉਹ ਯਾਹਵੇਹ ਦੇ ਨਾਮ ਦੀ ਉਸਤਤ ਕਰਨ,
ਕਿਉਂਕਿ ਉਹ ਉਸ ਦੇ ਹੁਕਮ ਨਾਲ ਬਣਾਏ ਗਏ ਸਨ,
ਅਤੇ ਉਸ ਨੇ ਉਨ੍ਹਾਂ ਨੂੰ ਸਦਾ ਲਈ ਕਾਇਮ ਕੀਤਾ,
ਉਸਨੇ ਇੱਕ ਹੁਕਮ ਜਾਰੀ ਕੀਤਾ ਜਿਹੜਾ ਸਦਾ ਅਟੱਲ ਹੈ।
ਹੇ ਮਹਾਨ ਸਮੁੰਦਰੀ ਜੀਵੋ ਅਤੇ ਸਮੁੰਦਰ ਦੀ
ਸਾਰੀਓ ਡੁੰਘਿਆਈਓ,
ਧਰਤੀ ਤੋਂ ਯਾਹਵੇਹ ਦੀ ਉਸਤਤ ਕਰੋ,
ਬਿਜਲੀ ਅਤੇ ਗੜੇ, ਬਰਫ਼ ਅਤੇ ਬੱਦਲ
ਤੂਫ਼ਾਨੀ ਹਵਾਵਾਂ ਜੋ ਉਸਦਾ ਹੁਕਮ ਪੂਰਾ ਕਰਦੀਆਂ ਹਨ।
ਹੇ ਪਹਾੜ ਅਤੇ ਸਾਰੇ ਪਰਬਤ,
ਫਲਦਾਰ ਰੁੱਖ ਅਤੇ ਸਾਰੇ ਦਿਆਰ,
ਜੰਗਲੀ ਜਾਨਵਰ ਅਤੇ ਸਾਰੇ ਡੰਗਰ,
ਛੋਟੇ ਜੀਵ ਅਤੇ ਉੱਡਦੇ ਪੰਛੀ,
ਧਰਤੀ ਦੇ ਰਾਜੇ ਅਤੇ ਸਾਰੀਆਂ ਕੌਮਾਂ,
ਹੇ ਸਰਦਾਰੋ ਅਤੇ ਧਰਤੀ ਦੇ ਸਾਰੇ ਹਾਕਮੋ,
ਨੌਜਵਾਨ ਅਤੇ ਕੁਵਾਰੀਆਂ,
ਬੁੱਢੇ ਅਤੇ ਬੱਚੇ।
ਉਹ ਯਾਹਵੇਹ ਦੇ ਨਾਮ ਦੀ ਉਸਤਤ ਕਰਨ,
ਕਿਉਂਕਿ ਸਿਰਫ ਉਸਦਾ ਨਾਮ ਮਹਾਨ ਹੈ।
ਉਹ ਦਾ ਪਰਤਾਪ ਧਰਤੀ ਅਤੇ ਅਕਾਸ਼ ਦੇ ਉੱਪਰ ਹੈ।
ਇਸ ਲਈ, ਯਿਸ਼ੂ ਦੁਆਰਾ, ਆਓ ਅਸੀਂ ਅਰਾਧਨਾ ਦਾ ਬਲੀਦਾਨ ਅਰਥਾਤ ਬੁੱਲ੍ਹਾਂ ਦਾ ਫ਼ਲ ਜੋ ਖੁੱਲ੍ਹੇਆਮ ਪਰਮੇਸ਼ਵਰ ਦੇ ਨਾਮ ਦਾ ਵਾਅਦਾ ਕਰਦੇ ਹਨ ਨਿਰੰਤਰ ਪਰਮੇਸ਼ਵਰ ਦੇ ਅੱਗੇ ਚੜ੍ਹਾਇਆ ਕਰੀਏ।
ਇਸ ਲਈ, ਯਿਸ਼ੂ ਦੁਆਰਾ, ਆਓ ਅਸੀਂ ਅਰਾਧਨਾ ਦਾ ਬਲੀਦਾਨ ਅਰਥਾਤ ਬੁੱਲ੍ਹਾਂ ਦਾ ਫ਼ਲ ਜੋ ਖੁੱਲ੍ਹੇਆਮ ਪਰਮੇਸ਼ਵਰ ਦੇ ਨਾਮ ਦਾ ਵਾਅਦਾ ਕਰਦੇ ਹਨ ਨਿਰੰਤਰ ਪਰਮੇਸ਼ਵਰ ਦੇ ਅੱਗੇ ਚੜ੍ਹਾਇਆ ਕਰੀਏ।
Louvor como estilo de vida
Bendirei ao Senhor em todo tempo; o seu louvor estará sempre nos meus lábios. O louvor não depende de circunstâncias.
ਮੈਂ ਹਰ ਸਮੇਂ ਯਾਹਵੇਹ ਦੀ ਮਹਿਮਾ ਕਰਾਂਗਾ;
ਉਸ ਦੀ ਮਹਿਮਾ ਸਦਾ ਮੇਰੇ ਬੁੱਲਾਂ ਉੱਤੇ ਰਹੇਗੀ।
ਮੈਂ ਹਰ ਸਮੇਂ ਯਾਹਵੇਹ ਦੀ ਮਹਿਮਾ ਕਰਾਂਗਾ;
ਉਸ ਦੀ ਮਹਿਮਾ ਸਦਾ ਮੇਰੇ ਬੁੱਲਾਂ ਉੱਤੇ ਰਹੇਗੀ।
ਮੈਂ ਹਰ ਸਮੇਂ ਯਾਹਵੇਹ ਦੀ ਮਹਿਮਾ ਕਰਾਂਗਾ;
ਉਸ ਦੀ ਮਹਿਮਾ ਸਦਾ ਮੇਰੇ ਬੁੱਲਾਂ ਉੱਤੇ ਰਹੇਗੀ।
ਮੈਂ ਯਾਹਵੇਹ ਵਿੱਚ ਗੌਰਵ ਕਰਾਂਗਾ;
ਦੁੱਖੀ ਸੁਣਨ ਅਤੇ ਅਨੰਦ ਮਨਾਉਣ।
ਮੇਰੇ ਨਾਲ ਯਾਹਵੇਹ ਦੀ ਵਡਿਆਈ ਕਰੋ;
ਆਓ ਆਪਾਂ ਮਿਲ ਕੇ ਉਸਦੇ ਨਾਮ ਨੂੰ ਉੱਚਾ ਕਰੀਏ।
ਮੇਰੇ ਲਈ, ਮੈਨੂੰ ਹਮੇਸ਼ਾ ਉਮੀਦ ਰਹੇਗੀ;
ਮੈਂ ਵੱਧ ਤੋਂ ਵੱਧ ਤੇਰੀ ਵਡਿਆਈ ਕਰਾਂਗਾ।
ਜਨਮ ਤੋਂ ਹੀ ਮੈਂ ਤੇਰੇ ਉੱਤੇ ਭਰੋਸਾ ਕੀਤਾ ਹੈ;
ਤੂੰ ਮੈਨੂੰ ਮੇਰੀ ਮਾਂ ਦੀ ਕੁੱਖ ਤੋਂ ਪੈਦਾ ਕੀਤਾ।
ਮੈਂ ਸਦਾ ਤੇਰੀ ਉਸਤਤ ਕਰਾਂਗਾ।
ਮੇਰਾ ਮੂੰਹ ਤੇਰੀ ਉਸਤਤ ਨਾਲ ਭਰਿਆ ਹੋਇਆ ਹੈ,
ਸਾਰਾ ਦਿਨ ਤੇਰੀ ਉਸਤਤ ਦਾ ਪਰਚਾਰ ਕਰਦਾ ਹਾਂ।
ਮੇਰਾ ਮੂੰਹ ਤੇਰੀ ਉਸਤਤ ਨਾਲ ਭਰਿਆ ਹੋਇਆ ਹੈ,
ਸਾਰਾ ਦਿਨ ਤੇਰੀ ਉਸਤਤ ਦਾ ਪਰਚਾਰ ਕਰਦਾ ਹਾਂ।
ਜਦੋਂ ਮੈਂ ਤੇਰੀ ਮਹਿਮਾ ਗਾਵਾਂਗਾ ਤਾਂ ਮੇਰੇ ਬੁੱਲ੍ਹ ਖੁਸ਼ੀ ਨਾਲ ਜੈਕਾਰਾ ਗਜਾਉਣਗੇ,
ਮੇਰੀ ਜਾਨ ਵੀ ਜਿਸ ਨੂੰ ਤੂੰ ਛੁਟਕਾਰਾ ਦਿੱਤਾ ਹੈ।
ਸੂਰਜ ਦੇ ਚੜ੍ਹਨ ਤੋਂ ਲੈ ਕੇ ਅਤੇ ਉਸਦੇ ਡੁੱਬਣ ਤੱਕ,
ਯਾਹਵੇਹ ਦੇ ਨਾਮ ਦੀ ਉਸਤਤ ਹੋਵੇ।
ਹਰ ਹਾਲਤ ਵਿੱਚ ਪਰਮੇਸ਼ਵਰ ਦਾ ਧੰਨਵਾਦ ਕਰੋ; ਕਿਉਂਕਿ ਇਹ ਮਸੀਹ ਯਿਸ਼ੂ ਵਿੱਚ ਤੁਹਾਡੇ ਲਈ ਪਰਮੇਸ਼ਵਰ ਦੀ ਇੱਛਾ ਹੈ।
Adoração em espírito e verdade
Os verdadeiros adoradores adorarão ao Pai em espírito e em verdade. Deus busca os que o adoram com coração sincero.
ਉਹ ਸਮਾਂ ਆ ਰਿਹਾ ਹੈ ਅਤੇ ਸਗੋਂ ਆ ਚੁੱਕਾ ਹੈ ਜਦੋਂ ਸੱਚੇ ਭਗਤ ਆਤਮਾ ਅਤੇ ਸਚਿਆਈ ਨਾਲ ਪਿਤਾ ਦੀ ਬੰਦਗੀ ਕਰਨਗੇ। ਕਿਉਂਕਿ ਪਰਮੇਸ਼ਵਰ ਅਜਿਹੇ ਅਰਾਧਕਾਂ ਨੂੰ ਭਾਲਦਾ ਹੈ।
ਪਰਮੇਸ਼ਵਰ ਆਤਮਾ ਹੈ, ਅਤੇ ਉਸ ਦੇ ਭਗਤਾਂ ਨੂੰ ਆਤਮਾ ਅਤੇ ਸੱਚਾਈ ਵਿੱਚ ਬੰਦਗੀ ਕਰਨੀ ਚਾਹੀਦੀ ਹੈ।"
ਆਓ, ਅਸੀਂ ਯਾਹਵੇਹ ਲਈ ਖੁਸ਼ੀ ਵਿੱਚ ਗਾਈਏ;
ਅਤੇ ਅਸੀਂ ਆਪਣੀ ਮੁਕਤੀ ਦੀ ਚੱਟਾਨ ਲਈ ਜੈਕਾਰਾ ਗਜਾਈਏ।
ਆਓ ਅਸੀਂ ਉਸ ਦੇ ਅੱਗੇ ਧੰਨਵਾਦ ਸਹਿਤ ਆਈਏ,
ਅਤੇ ਸੰਗੀਤ ਅਤੇ ਗੀਤ ਨਾਲ ਉਸ ਦੀ ਮਹਿਮਾ ਕਰੀਏ।
ਕਿਉਂਕਿ ਯਾਹਵੇਹ ਮਹਾਨ ਪਰਮੇਸ਼ਵਰ ਹੈ,
ਸਭ ਦੇਵਤਿਆਂ ਤੋਂ ਮਹਾਨ ਰਾਜਾ ਹੈ।
ਉਹ ਦੇ ਹੱਥ ਵਿੱਚ ਧਰਤੀ ਦੀਆਂ ਡੂੰਘਾਈਆਂ ਹਨ,
ਅਤੇ ਪਹਾੜ ਦੀਆਂ ਚੋਟੀਆਂ ਉਸ ਦੀਆਂ ਹਨ।
ਸਮੁੰਦਰ ਉਸਦਾ ਹੈ, ਕਿਉਂ ਜੋ ਉਸਨੇ ਇਸਨੂੰ ਬਣਾਇਆ ਹੈ,
ਅਤੇ ਉਸਦੇ ਹੱਥਾਂ ਨੇ ਸੁੱਕੀ ਜ਼ਮੀਨ ਬਣਾਈ।
ਆਓ, ਅਸੀਂ ਮੱਥਾ ਟੇਕੀਏ,
ਆਪਣੇ ਯਾਹਵੇਹ ਦੇ ਅੱਗੇ ਗੋਡੇ ਟੇਕੀਏ;
ਯਾਹਵੇਹ ਦੀ ਉਸਤਤ ਵਿੱਚ, ਸਾਰੀ ਧਰਤੀ ਉੱਚੀ ਆਵਾਜ਼ ਵਿੱਚ ਪੁਕਾਰੇ।
ਅਨੰਦ ਨਾਲ ਯਾਹਵੇਹ ਦੀ ਉਪਾਸਨਾ ਕਰੋ;
ਗੀਤ ਗਾਉਂਦੇ ਹੋਏ ਉਸਦੀ ਹਜ਼ੂਰੀ ਵਿੱਚ ਪ੍ਰਵੇਸ਼ ਕਰੋ।
ਅਨੰਦ ਨਾਲ ਯਾਹਵੇਹ ਦੀ ਉਪਾਸਨਾ ਕਰੋ;
ਗੀਤ ਗਾਉਂਦੇ ਹੋਏ ਉਸਦੀ ਹਜ਼ੂਰੀ ਵਿੱਚ ਪ੍ਰਵੇਸ਼ ਕਰੋ।
ਧੰਨਵਾਦ ਦੀ ਭਾਵਨਾ ਨਾਲ ਉਹਨਾਂ ਦੇ ਦਰਵਾਜ਼ਿਆਂ ਵਿੱਚ ਆਓ,
ਅਤੇ ਉਸਤਤ ਕਰਦੇ ਹੋਵੇ ਉਸਦੇ ਵਿਹੜਿਆਂ ਵਿੱਚ ਆਓ।
ਉਸਦਾ ਧੰਨਵਾਦ ਕਰੋ ਅਤੇ ਉਸਦੇ ਨਾਮ ਨੂੰ ਮੁਬਾਰਕ ਆਖੋ।
ਯਾਹਵੇਹ ਲਈ ਇੱਕ ਨਵਾਂ ਗੀਤ ਗਾਓ;
ਹੇ ਸਾਰੀ ਧਰਤੀ ਯਾਹਵੇਹ ਲਈ ਗਾਓ।
ਯਾਹਵੇਹ ਲਈ ਗਾਓ, ਉਸਦੇ ਨਾਮ ਦੀ ਉਸਤਤ ਕਰੋ;
ਹਰ ਦਿਨ ਉਸਦੀ ਮੁਕਤੀ ਦਾ ਪ੍ਰਚਾਰ ਕਰੋ।
ਕੌਮਾਂ ਵਿੱਚ ਉਸ ਦੀ ਮਹਿਮਾ,
ਅਤੇ ਸਾਰੀਆਂ ਕੌਮਾਂ ਵਿੱਚ ਉਸ ਦੇ ਅਚਰਜ ਕੰਮਾਂ ਦਾ ਪਰਚਾਰ ਕਰੋ।
ਕਿਉਂਕਿ ਯਾਹਵੇਹ ਮਹਾਨ ਅਤੇ ਉਸਤਤ ਦੇ ਯੋਗ ਹੈ,
ਉਹ ਸਾਰੇ ਦੇਵਤਿਆਂ ਨਾਲੋਂ ਭੈਅਦਾਇਕ ਹੈ।
ਕਿਉਂਕਿ ਕੌਮਾਂ ਦੇ ਸਾਰੇ ਦੇਵਤੇ ਮੂਰਤੀਆਂ ਹਨ,
ਪਰ ਯਾਹਵੇਹ ਨੇ ਅਕਾਸ਼ ਬਣਾਏ ਹਨ।
ਸ਼ਾਨ ਅਤੇ ਪਰਤਾਪ ਉਹ ਦੇ ਅੱਗੇ ਹੈ।
ਸਮਰੱਥਾ ਅਤੇ ਮਹਿਮਾ ਉਸ ਦੇ ਪਵਿੱਤਰ ਅਸਥਾਨ ਵਿੱਚ ਹੈ।
ਹੇ ਕੌਮਾਂ ਦੇ ਸਾਰੇ ਘਰਾਣੇ ਯਾਹਵੇਹ ਨੂੰ ਮੰਨੋ,
ਯਾਹਵੇਹ ਦੀ ਮਹਿਮਾ ਅਤੇ ਤਾਕਤ ਦਾ ਧੰਨਵਾਦ ਕਰੋ।
ਯਾਹਵੇਹ ਨੂੰ ਉਸ ਦੇ ਨਾਮ ਦੇ ਕਾਰਨ ਮਹਿਮਾ ਦਿਓ,
ਭੇਟ ਲੈ ਕੇ ਉਸਦੀ ਹਜ਼ੂਰੀ ਦੇ ਵਿੱਚ ਆਓ।
ਉਸਦੀ ਪਵਿੱਤਰਤਾ ਦੀ ਸ਼ਾਨ ਵਿੱਚ ਯਾਹਵੇਹ ਦੀ ਉਪਾਸਨਾ ਕਰੋ;
ਹੇ ਸਾਰੀ ਧਰਤੀ ਉਸ ਦੇ ਅੱਗੇ ਕੰਬ ਜਾਓ।
A grandeza de Deus
Grande é o Senhor e mui digno de louvor! Sua grandeza é insondável. Os céus declaram sua glória e toda a criação o adora.
ਯਾਹਵੇਹ ਮਹਾਨ ਹੈ ਅਤੇ ਸਭ ਤੋਂ ਵੱਧ ਉਸਤਤ ਦੇ ਯੋਗ ਹੈ;
ਉਸ ਦੀ ਮਹਾਨਤਾ ਨੂੰ ਕੋਈ ਨਹੀਂ ਸਮਝ ਸਕਦਾ।
ਫਿਰ ਵੀ ਤੂੰ ਪਵਿੱਤਰ ਪੁਰਖ ਦੇ ਰੂਪ ਵਿੱਚ ਬਿਰਾਜਮਾਨ ਹੈ;
ਤੂੰ ਉਹ ਹੈ ਜਿਸ ਦੀ ਇਸਰਾਏਲ ਉਸਤਤ ਕਰਦਾ ਹੈ।
ਮੈਂ ਆਪਣੇ ਲੋਕਾਂ ਨੂੰ ਤੇਰਾ ਨਾਮ ਦੱਸਾਂਗਾ;
ਸਭਾ ਵਿੱਚ ਮੈਂ ਤੇਰੀ ਉਸਤਤ ਕਰਾਂਗਾ।
ਹੇ ਯਾਹਵੇਹ ਤੋਂ ਡਰਨ ਵਾਲਿਓ, ਉਸਦੀ ਉਸਤਤ ਕਰੋ!
ਹੇ ਯਾਕੋਬ ਦੀ ਸਾਰੀ ਵੰਸ਼, ਉਹ ਦਾ ਆਦਰ ਕਰੋ!
ਹੇ ਇਸਰਾਏਲ ਦੇ ਸਾਰੇ ਵੰਸ਼ੋ, ਉਸ ਦਾ ਆਦਰ ਕਰੋ!
ਕਿਉਂਕਿ ਉਸ ਨੇ ਦੁੱਖੀ ਦੇ ਦੁੱਖ ਨੂੰ ਤੁੱਛ ਨਹੀਂ ਜਾਣਿਆ ਹੈ;
ਉਸ ਨੇ ਆਪਣਾ ਮੂੰਹ ਉਸ ਤੋਂ ਨਹੀਂ ਲੁਕਾਇਆ
ਪਰ ਸਹਾਇਤਾ ਲਈ ਉਸ ਦੀ ਦੁਹਾਈ ਸੁਣੀ ਹੈ।
ਯਾਹਵੇਹ ਦੀ ਮਹਿਮਾ ਹੋਵੇ।
ਸਾਡੇ ਪਰਮੇਸ਼ਵਰ ਦੀ ਉਸਤਤ ਕਰਨਾ ਕਿੰਨਾ ਚੰਗਾ ਹੈ,
ਉਸਦੀ ਉਸਤਤ ਕਰਨਾ ਕਿੰਨਾ ਮਨ ਭਾਉਣਾ ਤੇ ਸੋਹਣਾ ਹੈ।
ਯਾਹਵੇਹ ਦੀ ਉਸਤਤ ਕਰੋ, ਕਿਉਂਕਿ ਯਾਹਵੇਹ ਭਲਾ ਹੈ;
ਉਸ ਦੇ ਨਾਮ ਦੀ ਉਸਤਤ ਗਾਓ, ਕਿਉਂ ਜੋ ਇਹ ਚੰਗਾ ਹੈ।
ਯਾਹਵੇਹ ਰਾਜ ਕਰਦਾ ਹੈ, ਧਰਤੀ ਖੁਸ਼ ਹੋਵੇ;
ਸਮੁੰਦਰ ਦੇ ਸਾਰੇ ਕਿਨਾਰੇ ਖੁਸ਼ੀ ਮਨਾਉਣ।
ਯਾਹਵੇਹ ਵਿੱਚ ਆਨੰਦ ਕਰੋ, ਤੁਸੀਂ ਜੋ ਧਰਮੀ ਹੋ,
ਅਤੇ ਉਸਦੇ ਪਵਿੱਤਰ ਨਾਮ ਦੀ ਉਸਤਤ ਕਰੋ।
"ਮੈਂ ਯਾਹਵੇਹ ਹਾਂ; ਇਹ ਮੇਰਾ ਨਾਮ ਹੈ!
ਮੈਂ ਆਪਣੀ ਮਹਿਮਾ ਕਿਸੇ ਹੋਰ ਨੂੰ ਨਹੀਂ ਦਿਆਂਗਾ
ਨਾ ਮੂਰਤੀਆਂ ਨੂੰ ਆਪਣੀ ਮਹਿਮਾ ਦੇਵਾਂਗਾ।
Cânticos e instrumentos
Cantai ao Senhor um cântico novo! Louvai com salmos, hinos e cânticos espirituais, fazendo melodia no coração ao Senhor.
ਮਸੀਹ ਦੇ ਬਚਨ ਨੂੰ ਤੁਹਾਡੇ ਵਿਚਕਾਰ ਭਰਪੂਰ ਰਹਿਣ ਦਿਓ ਜਿਵੇਂ ਤੁਸੀਂ ਜ਼ਬੂਰਾਂ, ਭਜਨ ਅਤੇ ਆਤਮਿਕ ਗੀਤਾਂ ਦੁਆਰਾ ਇੱਕ-ਦੂਜੇ ਨੂੰ ਸਾਰੀ ਬੁੱਧ ਨਾਲ ਸਿਖਾਉਂਦੇ ਅਤੇ ਸਲਾਹ ਦਿੰਦੇ ਹੋ ਅਤੇ ਆਪਣੇ ਦਿਲਾਂ ਵਿੱਚ ਸ਼ੁਕਰਗੁਜ਼ਾਰ ਹੋ ਕੇ ਪਰਮੇਸ਼ਵਰ ਲਈ ਗਾਇਆ ਕਰੋ।
ਮਸੀਹ ਦੇ ਬਚਨ ਨੂੰ ਤੁਹਾਡੇ ਵਿਚਕਾਰ ਭਰਪੂਰ ਰਹਿਣ ਦਿਓ ਜਿਵੇਂ ਤੁਸੀਂ ਜ਼ਬੂਰਾਂ, ਭਜਨ ਅਤੇ ਆਤਮਿਕ ਗੀਤਾਂ ਦੁਆਰਾ ਇੱਕ-ਦੂਜੇ ਨੂੰ ਸਾਰੀ ਬੁੱਧ ਨਾਲ ਸਿਖਾਉਂਦੇ ਅਤੇ ਸਲਾਹ ਦਿੰਦੇ ਹੋ ਅਤੇ ਆਪਣੇ ਦਿਲਾਂ ਵਿੱਚ ਸ਼ੁਕਰਗੁਜ਼ਾਰ ਹੋ ਕੇ ਪਰਮੇਸ਼ਵਰ ਲਈ ਗਾਇਆ ਕਰੋ।
ਦਿਲ ਤੋਂ ਪ੍ਰਭੂ ਦੇ ਲਈ ਇੱਕ-ਦੂਜੇ ਨਾਲ ਜ਼ਬੂਰ, ਭਜਨ ਅਤੇ ਆਤਮਿਕ ਗੀਤ ਗਾਉ, ਹਮੇਸ਼ਾ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਵਿੱਚ, ਸਭਨਾਂ ਗੱਲਾਂ ਦੇ ਲਈ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰੋ।
ਹੇ ਧਰਮੀਓ, ਯਾਹਵੇਹ ਲਈ ਖੁਸ਼ੀ ਨਾਲ ਗਾਓ;
ਨੇਕ ਲੋਕਾਂ ਲਈ ਉਸਦੀ ਵਡਿਆਈ ਕਰਨੀ ਫੱਬਦੀ ਹੈ।
ਸਿਤਾਰ ਵਜਾ ਕੇ ਯਾਹਵੇਹ ਦੀ ਵਡਿਆਈ ਕਰੋ;
ਦਸ ਤਾਰਾਂ ਵਾਲਾ ਸਾਜ਼ ਵਜਾ ਕੇ ਉਸਦੀ ਉਸਤਤ ਗਾਓ।
ਉਸ ਲਈ ਇੱਕ ਨਵਾਂ ਗੀਤ ਗਾਓ;
ਉੱਚੀ ਸੁਰ ਉੱਤੇ ਸੁਰ ਤਾਲ ਨਾਲ ਵਜਾਓ।
ਦਾਵੀਦ ਅਤੇ ਇਸਰਾਏਲ ਦੇ ਸਾਰੇ ਲੋਕ ਆਪਣੀ ਪੂਰੀ ਸ਼ਕਤੀ ਨਾਲ ਪਰਮੇਸ਼ਵਰ ਦੇ ਅੱਗੇ ਗੀਤ ਅਤੇ ਰਬਾਬ, ਸਿਤਾਰ, ਛੈਣੇ ਅਤੇ ਤੁਰ੍ਹੀਆਂ ਵਜਾ ਕੇ ਜਸ਼ਨ ਮਨਾ ਰਹੇ ਸਨ।
ਉਸ ਲਈ ਗਾਓ, ਉਸ ਦੀ ਉਸਤਤ ਵਿੱਚ ਗਾਓ,
ਉਸਦੇ ਸਾਰੇ ਸ਼ਾਨਦਾਰ ਕੰਮਾਂ ਦਾ ਵਰਣਨ ਕਰੋ।
ਉਸ ਨੇ ਮੇਰੇ ਮੂੰਹ ਵਿੱਚ ਇੱਕ ਨਵਾਂ ਗੀਤ ਪਾਇਆ,
ਸਾਡੇ ਪਰਮੇਸ਼ਵਰ ਦੀ ਵਡਿਆਈ ਦਾ ਭਜਨ।
ਬਹੁਤ ਸਾਰੇ ਯਾਹਵੇਹ ਨੂੰ ਵੇਖਣਗੇ ਅਤੇ ਡਰਨਗੇ ਅਤੇ ਉਸ ਉੱਤੇ ਭਰੋਸਾ ਰੱਖਣਗੇ।
ਯਾਹਵੇਹ ਦੀ ਉਸਤਤ ਕਰਨਾ,
ਅਤੇ ਹੇ ਅੱਤ ਮਹਾਨ ਤੇਰੇ ਨਾਮ ਦੇ ਲਈ ਗੀਤ ਗਾਉਣਾ ਭਲਾ ਹੈ,
ਮੈਂ ਤੇਰੇ ਪਿਆਰ ਅਤੇ ਨਿਆਂ ਦੇ ਵਿਖੇ ਗਾਵਾਂਗਾ;
ਹੇ ਯਾਹਵੇਹ, ਮੈਂ ਤੇਰੀ ਉਸਤਤ ਕਰਾਂਗਾ।
ਮੈਂ ਤੇਰੇ ਪਿਆਰ ਅਤੇ ਨਿਆਂ ਦੇ ਵਿਖੇ ਗਾਵਾਂਗਾ;
ਹੇ ਯਾਹਵੇਹ, ਮੈਂ ਤੇਰੀ ਉਸਤਤ ਕਰਾਂਗਾ।
Louvor nas lutas
Paulo e Silas louvaram na prisão e houve terremoto. O louvor é arma espiritual que transforma circunstâncias e derrota o inimigo.
ਅੱਧੀ ਰਾਤ ਦੇ ਕਰੀਬ ਪੌਲੁਸ ਅਤੇ ਸੀਲਾਸ ਪ੍ਰਾਰਥਨਾ ਕਰ ਰਹੇ ਸਨ ਅਤੇ ਪਰਮੇਸ਼ਵਰ ਦੇ ਭਜਨ ਗਾ ਰਹੇ ਸਨ, ਅਤੇ ਦੂਜੇ ਕੈਦੀ ਉਨ੍ਹਾਂ ਨੂੰ ਸੁਣ ਰਹੇ ਸਨ।
ਅੱਧੀ ਰਾਤ ਦੇ ਕਰੀਬ ਪੌਲੁਸ ਅਤੇ ਸੀਲਾਸ ਪ੍ਰਾਰਥਨਾ ਕਰ ਰਹੇ ਸਨ ਅਤੇ ਪਰਮੇਸ਼ਵਰ ਦੇ ਭਜਨ ਗਾ ਰਹੇ ਸਨ, ਅਤੇ ਦੂਜੇ ਕੈਦੀ ਉਨ੍ਹਾਂ ਨੂੰ ਸੁਣ ਰਹੇ ਸਨ।
ਜਦ ਉਸ ਨੇ ਆਪਣੀ ਪਰਜਾ ਨਾਲ ਸਲਾਹ ਕਰ ਲਈ ਤਾਂ ਯਹੋਸ਼ਾਫ਼ਾਟ ਯਾਹਵੇਹ ਲਈ ਗਾਇਕਾਂ ਨੂੰ ਮੁਕੱਰਰ ਕੀਤਾ ਜਿਹੜੇ ਸੈਨਾ ਦੇ ਅੱਗੇ-ਅੱਗੇ ਚੱਲ ਕੇ ਪਵਿੱਤਰ ਬਸਤਰਾਂ ਵਿੱਚ ਉਸਤਤ ਕਰਨ ਅਤੇ ਆਖਣ:
"ਯਾਹਵੇਹ ਦਾ ਧੰਨਵਾਦ ਕਰੋ,
ਉਸ ਦਾ ਪਿਆਰ ਸਦਾ ਲਈ ਕਾਇਮ ਰਹੇਗਾ।"
ਜਦੋਂ ਉਹ ਗਾਉਣ ਅਤੇ ਉਸਤਤ ਕਰਨ ਲੱਗੇ, ਯਾਹਵੇਹ ਨੇ ਯਹੂਦਾਹ ਉੱਤੇ ਹਮਲਾ ਕਰਨ ਵਾਲੇ ਅੰਮੋਨ ਅਤੇ ਮੋਆਬ ਅਤੇ ਸੇਈਰ ਪਰਬਤ ਦੇ ਲੋਕਾਂ ਉੱਤੇ ਹਮਲਾ ਕੀਤਾ ਅਤੇ ਉਹ ਹਾਰ ਗਏ।
ਇਹ ਸੁਣ ਕੇ ਅੱਯੋਬ ਉੱਠਿਆ ਅਤੇ ਆਪਣਾ ਚੋਗਾ ਪਾੜ ਦਿੱਤਾ ਅਤੇ ਦੁੱਖ ਦੇ ਕਾਰਨ ਆਪਣਾ ਸਿਰ ਮੁੰਨ ਦਿੱਤਾ ਅਤੇ ਧਰਤੀ ਉੱਤੇ ਗੋਡਿਆ ਦੇ ਭਾਰ ਡਿੱਗ ਕੇ ਯਾਹਵੇਹ ਦੀ ਅਰਾਧਨਾ ਕੀਤੀ ਅਤੇ ਕਿਹਾ:
"ਮੈਂ ਆਪਣੀ ਮਾਂ ਦੀ ਕੁੱਖ ਤੋਂ ਨੰਗਾ ਆਇਆ ਹਾਂ,
ਅਤੇ ਨੰਗਾ ਹੀ ਮੁੜ ਜਾਵਾਂਗਾ।
ਯਾਹਵੇਹ ਨੇ ਦਿੱਤਾ ਅਤੇ ਯਾਹਵੇਹ ਨੇ ਲੈ ਲਿਆ;
ਯਾਹਵੇਹ ਦੇ ਨਾਮ ਦੀ ਵਡਿਆਈ ਹੋਵੇ।"
ਹੇ ਯਾਹਵੇਹ ਦੇ ਵਫ਼ਾਦਾਰ ਲੋਕੋ, ਉਸ ਦੇ ਗੁਣ ਗਾਓ;
ਉਸਦੇ ਪਵਿੱਤਰ ਨਾਮ ਦੀ ਵਡਿਆਈ ਕਰੋ।
ਕਿਉਂਕਿ ਉਸਦਾ ਕ੍ਰੋਧ ਇੱਕ ਪਲ ਹੀ ਰਹਿੰਦਾ ਹੈ,
ਪਰ ਉਸਦੀ ਕਿਰਪਾ ਉਮਰ ਭਰ ਲਈ ਰਹਿੰਦੀ ਹੈ।
ਰੋਣਾ ਤਾਂ ਰਾਤ ਤੀਕ ਠਹਿਰ ਸਕਦਾ ਹੈ,
ਪਰ ਅਨੰਦ ਸਵੇਰ ਨੂੰ ਆਉਂਦਾ ਹੈ।
ਤੂੰ ਮੇਰੇ ਵਿਰਲਾਪ ਨੂੰ ਨੱਚਣ ਵਿੱਚ ਬਦਲ ਦਿੱਤਾ;
ਤੂੰ ਮੇਰੇ ਤੱਪੜ ਲਾਹ ਕੇ ਮੈਨੂੰ ਅਨੰਦ ਦਾ ਕਮਰਬੰਦ ਪਹਿਨਾਇਆ,
ਤਾਂ ਜੋ ਮੇਰਾ ਦਿਲ ਤੇਰੀ ਮਹਿਮਾ ਗਾਵੇ ਅਤੇ ਚੁੱਪ ਨਾ ਰਹੇ।
ਹੇ ਯਾਹਵੇਹ ਮੇਰੇ ਪਰਮੇਸ਼ਵਰ, ਮੈਂ ਸਦਾ ਲਈ ਤੇਰੀ ਵਡਿਆਈ ਕਰਾਂਗਾ।
ਹੇ ਮੇਰੀ ਜਾਨ, ਤੂੰ ਨਿਰਾਸ਼ ਕਿਉਂ ਹੈ?
ਮੇਰੇ ਅੰਦਰ ਇੰਨੀ ਬੇਚੈਨੀ ਕਿਉਂ ਹੈ?
ਪਰਮੇਸ਼ਵਰ ਉੱਤੇ ਆਪਣੀ ਆਸ ਰੱਖ,
ਕਿਉਂ ਜੋ ਮੈਂ ਅਜੇ ਵੀ ਉਹ ਦੀ ਵਡਿਆਈ ਕਰਾਂਗਾ,
ਉਹ ਮੇਰਾ ਮੁਕਤੀਦਾਤਾ ਅਤੇ ਮੇਰਾ ਪਰਮੇਸ਼ਵਰ ਹੈ।
ਨਹਮਯਾਹ ਨੇ ਕਿਹਾ, "ਜਾਓ ਅਤੇ ਵਧੀਆ ਭੋਜਨ ਅਤੇ ਮਿੱਠੇ ਪੀਣ ਵਾਲੇ ਪਦਾਰਥਾਂ ਦਾ ਆਨੰਦ ਮਾਣੋ ਅਤੇ ਕੁਝ ਉਹਨਾਂ ਨੂੰ ਭੇਜੋ ਜਿਨ੍ਹਾਂ ਕੋਲ ਕੁਝ ਵੀ ਤਿਆਰ ਨਹੀਂ ਹੈ। ਇਹ ਦਿਨ ਸਾਡੇ ਯਾਹਵੇਹ ਲਈ ਪਵਿੱਤਰ ਹੈ। ਉਦਾਸ ਨਾ ਹੋਵੋ, ਕਿਉਂਕਿ ਯਾਹਵੇਹ ਦੀ ਖੁਸ਼ੀ ਤੁਹਾਡੀ ਤਾਕਤ ਹੈ।"
Gratidão e louvor
Em tudo dai graças. O louvor nasce da gratidão por quem Deus é e pelo que Ele faz. Cada bênção é motivo de adoração.
ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ,
ਜੋ ਕੁਝ ਮੇਰੇ ਅੰਦਰ ਹੈ, ਉਸਦੇ ਪਵਿੱਤਰ ਨਾਮ ਦੀ ਉਸਤਤ ਕਰ।
ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ,
ਜੋ ਕੁਝ ਮੇਰੇ ਅੰਦਰ ਹੈ, ਉਸਦੇ ਪਵਿੱਤਰ ਨਾਮ ਦੀ ਉਸਤਤ ਕਰ।
ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ,
ਅਤੇ ਉਸ ਦੇ ਕਿਸੇ ਵੀ ਉਪਕਾਰਾ ਨੂੰ ਨਾ ਭੁੱਲ!
ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ,
ਜੋ ਕੁਝ ਮੇਰੇ ਅੰਦਰ ਹੈ, ਉਸਦੇ ਪਵਿੱਤਰ ਨਾਮ ਦੀ ਉਸਤਤ ਕਰ।
ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ,
ਅਤੇ ਉਸ ਦੇ ਕਿਸੇ ਵੀ ਉਪਕਾਰਾ ਨੂੰ ਨਾ ਭੁੱਲ!
ਜੋ ਤੇਰੇ ਸਾਰੇ ਪਾਪਾਂ ਨੂੰ ਮਾਫ਼ ਕਰਦਾ ਹੈ,
ਅਤੇ ਤੇਰੀਆਂ ਸਾਰੀਆਂ ਬਿਮਾਰੀਆਂ ਤੋਂ ਚੰਗਾ ਕਰਦਾ ਹੈ।
ਯਾਹਵੇਹ ਤੇਰੀ ਜ਼ਿੰਦਗੀ ਨੂੰ ਟੋਏ ਤੋਂ ਛੁਟਕਾਰਾ ਦਿੰਦਾ ਹੈ
ਅਤੇ ਤੇਰੇ ਸਿਰ ਉੱਤੇ ਪਿਆਰ ਅਤੇ ਦਯਾ ਦਾ ਤਾਜ ਰੱਖਦਾ ਹੈ।
ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ,
ਅਤੇ ਉਸ ਦੇ ਕਿਸੇ ਵੀ ਉਪਕਾਰਾ ਨੂੰ ਨਾ ਭੁੱਲ!
ਉਹ ਯਾਹਵੇਹ ਦੇ ਉਸ ਅਟੁੱਟ ਪਿਆਰ
ਅਤੇ ਮਨੁੱਖਜਾਤੀ ਲਈ ਉਸ ਦੇ ਅਦਭੁਤ ਕੰਮਾਂ ਲਈ ਧੰਨਵਾਦ ਕਰਨ,
ਕਿਉਂਕਿ ਉਹ ਪਿਆਸੇ ਨੂੰ ਤ੍ਰਿਪਤ ਕਰਦਾ ਹੈ
ਅਤੇ ਭੁੱਖਿਆ ਨੂੰ ਚੰਗੀਆਂ ਚੀਜ਼ਾਂ ਨਾਲ ਭਰ ਦਿੰਦਾ ਹੈ।
ਯਾਹਵੇਹ ਦੀ ਉਸਤਤ ਕਰੋ, ਉਸਦੇ ਨਾਮ ਨੂੰ ਪੁਕਾਰੋ;
ਉਸ ਦੁਆਰਾ ਕੀਤੇ ਕੰਮਾਂ ਦੀ ਸਾਰੇ ਲੋਕਾਂ ਦੇ ਸਾਹਮਣੇ ਘੋਸ਼ਣਾ ਕਰੋ।
ਉਸ ਦਿਨ ਤੁਸੀਂ ਆਖੋਗੇ:
"ਯਾਹਵੇਹ ਦੀ ਉਸਤਤ ਕਰੋ, ਉਸਦੇ ਨਾਮ ਦਾ ਪ੍ਰਚਾਰ ਕਰੋ;
ਉਸ ਦੇ ਨਾਮ ਉੱਤੇ ਪੁਕਾਰੋ,
ਲੋਕਾਂ ਵਿੱਚ ਉਸ ਦੇ ਕੰਮਾਂ ਦਾ ਵਰਣਨ ਕਰੋ, ਪਰਚਾਰ ਕਰੋ ਕਿ ਉਹ ਦਾ ਨਾਮ ਉੱਤਮ ਹੈ।
ਯਾਹਵੇਹ, ਤੂੰ ਮੇਰਾ ਪਰਮੇਸ਼ਵਰ ਹੈ;
ਮੈਂ ਤੁਹਾਡੀ ਮਹਿਮਾ ਕਰਾਂਗਾ ਅਤੇ ਤੇਰੇ ਨਾਮ ਦੀ ਉਸਤਤ ਕਰਾਂਗਾ,
ਕਿਉਂ ਜੋ ਤੁਸੀਂ ਪੂਰੀ ਵਫ਼ਾਦਾਰੀ ਵਿੱਚ
ਅਚਰਜ ਕੰਮ ਕੀਤੇ ਹਨ,
ਪ੍ਰਾਚੀਨ ਸਮੇਂ ਤੋਂ ਤੇਰੀਆਂ ਯੋਜਨਾਵਾਂ ਵਫ਼ਾਦਾਰੀ ਅਤੇ ਸਚਿਆਈ ਦੀਆਂ ਹਨ!
ਮੇਰੇ ਪੁਰਖਿਆਂ ਦੇ ਪਰਮੇਸ਼ਵਰ, ਮੈਂ ਤੇਰਾ ਧੰਨਵਾਦ ਕਰਦਾ ਹਾਂ ਅਤੇ ਉਸਤਤ ਕਰਦਾ ਹਾਂ:
ਤੂੰ ਮੈਨੂੰ ਬੁੱਧ ਅਤੇ ਸ਼ਕਤੀ ਦਿੱਤੀ ਹੈ,
ਤੂੰ ਮੈਨੂੰ ਦੱਸ ਦਿੱਤਾ ਹੈ ਜੋ ਅਸੀਂ ਤੁਹਾਡੇ ਤੋਂ ਮੰਗਿਆ ਹੈ,
ਤੂੰ ਸਾਨੂੰ ਰਾਜੇ ਦੇ ਸੁਪਨੇ ਬਾਰੇ ਦੱਸਿਆ ਹੈ।"
A majestade do Rei
Ao nome de Jesus todo joelho se dobrará. A adoração culminará na eternidade, onde os redimidos louvarão ao Cordeiro para sempre.
ਇੱਕ ਉੱਚੀ ਆਵਾਜ਼ ਵਿੱਚ ਉਹ ਇਹ ਗੀਤ ਗਾ ਰਹੇ ਸਨ:
"ਲੇਲਾ ਜਿਹੜਾ ਬਲੀਦਾਨ ਕੀਤਾ ਗਿਆ ਸੀ,
ਸਮਰੱਥ ਅਤੇ ਦੌਲਤ, ਬੁੱਧੀ ਅਤੇ ਤਾਕਤ
ਅਤੇ ਸਨਮਾਨ ਅਤੇ ਮਹਿਮਾ ਅਤੇ ਪ੍ਰਸ਼ੰਸਾ ਪ੍ਰਾਪਤ ਕਰਨ ਦੇ ਯੋਗ ਹੈ।"
ਫਿਰ ਮੈਂ ਸਵਰਗ, ਧਰਤੀ ਅਤੇ ਧਰਤੀ ਦੇ ਹੇਠਾਂ ਅਤੇ ਸਮੁੰਦਰ ਦੇ ਵਿੱਚ ਅਤੇ ਉਹਨਾਂ ਵਿੱਚ ਜੋ ਕੁਝ ਵੀ ਹੈ, ਹਰ ਪ੍ਰਾਣੀ ਨੂੰ ਇਹ ਕਹਿੰਦੇ ਹੋਏ ਸੁਣਿਆ:
"ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਦੀ
ਉਸਤਤ ਅਤੇ ਸਨਮਾਨ ਅਤੇ ਮਹਿਮਾ ਅਤੇ ਸ਼ਕਤੀ,
ਸਦਾ ਅਤੇ ਸਦਾ ਲਈ ਹੋਵੇ।"
ਉਸ ਦੂਤ ਨੇ ਉੱਚੀ ਆਵਾਜ਼ ਵਿੱਚ ਕਿਹਾ, "ਪਰਮੇਸ਼ਵਰ ਤੋਂ ਡਰੋ ਅਤੇ ਉਹ ਦੀ ਮਹਿਮਾ ਕਰੋ, ਕਿਉਂਕਿ ਉਹ ਦੇ ਨਿਆਂ ਦਾ ਸਮਾਂ ਆ ਗਿਆ ਹੈ। ਉਹ ਦੀ ਅਰਾਧਨਾ ਕਰੋ ਜਿਸ ਨੇ ਅਕਾਸ਼, ਧਰਤੀ, ਸਮੁੰਦਰ ਅਤੇ ਪਾਣੀ ਦੇ ਚਸ਼ਮੇ ਬਣਾਏ।"
ਤਦ ਇੱਕ ਆਵਾਜ਼ ਸਿੰਘਾਸਣ ਵਿੱਚੋਂ ਇਹ ਆਖਦੀ ਆਈ:
"ਪਰਮੇਸ਼ਵਰ ਦੀ ਮਹਿਮਾ ਕਰੋ,
ਤੁਸੀਂ ਸਾਰੇ ਜੋ ਉਹ ਦੇ ਦਾਸ ਹੋ,
ਤੁਸੀਂ ਜਿਹੜੇ ਉਸ ਤੋਂ ਡਰਦੇ ਹੋ,
ਦੋਨੋ ਵੱਡੇ ਅਤੇ ਛੋਟੇ!"
ਤਦ ਇੱਕ ਆਵਾਜ਼ ਸਿੰਘਾਸਣ ਵਿੱਚੋਂ ਇਹ ਆਖਦੀ ਆਈ:
"ਪਰਮੇਸ਼ਵਰ ਦੀ ਮਹਿਮਾ ਕਰੋ,
ਤੁਸੀਂ ਸਾਰੇ ਜੋ ਉਹ ਦੇ ਦਾਸ ਹੋ,
ਤੁਸੀਂ ਜਿਹੜੇ ਉਸ ਤੋਂ ਡਰਦੇ ਹੋ,
ਦੋਨੋ ਵੱਡੇ ਅਤੇ ਛੋਟੇ!"
ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ:
"ਜਿਵੇਂ ਕਿ ਮੈਂ ਜਿਉਂਦਾ ਹਾਂ, ਪ੍ਰਭੂ ਦਾ ਵਾਕ ਹੈ,
ਹਰ ਗੋਡਾ ਮੇਰੇ ਅੱਗੇ ਝੁਕੇਗਾ;
ਹਰ ਜੀਭ ਪਰਮੇਸ਼ਵਰ ਨੂੰ ਮੰਨ ਲਵੇਗੀ।"
ਅੰਤ ਵਿੱਚ, ਹੇ ਭਰਾਵੋ ਅਤੇ ਭੈਣੋ, ਜੋ ਵੀ ਸੱਚ ਹੈ, ਜੋ ਵੀ ਨੇਕ ਹੈ, ਜੋ ਵੀ ਸਹੀ ਹੈ, ਜੋ ਵੀ ਸ਼ੁੱਧ ਹੈ, ਜੋ ਵੀ ਪਿਆਰਾ ਹੈ, ਜੋ ਵੀ ਪ੍ਰਸ਼ੰਸਾਯੋਗ ਹੈ, ਜੋ ਕੁਝ ਵੀ ਉੱਤਮ ਜਾਂ ਪ੍ਰਸ਼ੰਸਾਯੋਗ ਹੈ, ਅਜਿਹੀਆਂ ਗੱਲਾਂ ਬਾਰੇ ਸੋਚੋ।
Vida de louvor
O louvor transforma, fortalece a fé e nos conecta com o céu. Quem louva a Deus em toda circunstância experimenta sua presença real.
ਡਰ ਨਾਲ ਯਾਹਵੇਹ ਦੀ ਸੇਵਾ ਕਰੋ
ਅਤੇ ਕੰਬਦੇ ਹੋਏ ਉਸਦੇ ਰਾਜ ਦੀ ਖੁਸ਼ੀ ਮਨਾਓ।
ਮੈਂ ਉਸ ਦੀ ਧਾਰਮਿਕਤਾ ਦੇ ਕਾਰਨ ਯਾਹਵੇਹ ਦਾ ਧੰਨਵਾਦ ਕਰਾਂਗਾ;
ਮੈਂ ਅੱਤ ਮਹਾਨ ਯਾਹਵੇਹ ਦੇ ਨਾਮ ਦੀ ਉਸਤਤ ਕਰਾਂਗਾ।
ਹੇ ਯਾਹਵੇਹ, ਮੈਂ ਪੂਰੇ ਦਿਲ ਨਾਲ ਤੇਰਾ ਧੰਨਵਾਦ ਕਰਾਂਗਾ;
ਮੈਂ ਤੇਰੇ ਸਾਰੇ ਅਚਰਜ਼ ਕੰਮਾਂ ਬਾਰੇ ਦੱਸਾਂਗਾ।
ਹੇ ਯਾਹਵੇਹ, ਮੈਂ ਪੂਰੇ ਦਿਲ ਨਾਲ ਤੇਰਾ ਧੰਨਵਾਦ ਕਰਾਂਗਾ;
ਮੈਂ ਤੇਰੇ ਸਾਰੇ ਅਚਰਜ਼ ਕੰਮਾਂ ਬਾਰੇ ਦੱਸਾਂਗਾ।
ਮੈਂ ਤੁਹਾਡੇ ਵਿੱਚ ਖੁਸ਼ੀ ਅਤੇ ਆਨੰਦ ਮਨਾਵਾਂਗਾ;
ਹੇ ਅੱਤ ਮਹਾਨ ਪਰਮੇਸ਼ਵਰ, ਮੈਂ ਤੇਰੇ ਨਾਮ ਦੇ ਗੁਣ ਗਾਵਾਂਗਾ।
ਯਾਹਵੇਹ ਦੀ ਵਡਿਆਈ ਹੋਵੇ,
ਕਿਉਂਕਿ ਉਸਨੇ ਦਯਾ ਲਈ ਮੇਰੀ ਪੁਕਾਰ ਸੁਣ ਲਈ ਹੈ।
ਯਾਹਵੇਹ ਮੇਰੀ ਤਾਕਤ ਅਤੇ ਮੇਰੀ ਢਾਲ ਹੈ;
ਮੇਰਾ ਦਿਲ ਉਸ ਵਿੱਚ ਭਰੋਸਾ ਰੱਖਦਾ ਹੈ, ਅਤੇ ਉਹ ਮੇਰੀ ਸਹਾਇਤਾ ਕਰਦਾ ਹੈ।
ਮੇਰਾ ਦਿਲ ਖੁਸ਼ੀ ਨਾਲ ਉਛਲਦਾ ਹੈ,
ਅਤੇ ਮੈਂ ਆਪਣੇ ਗੀਤ ਨਾਲ ਉਸਦੀ ਵਡਿਆਈ ਕਰਾਂਗਾ।
ਜਿਹੜੇ ਧੰਨਵਾਦ ਦੀਆਂ ਭੇਟਾਂ ਚੜ੍ਹਾਉਂਦੇ ਹਨ, ਉਹ ਮੇਰਾ ਆਦਰ ਕਰਦੇ ਹਨ,
ਅਤੇ ਮੈਂ ਨਿਰਦੋਸ਼ਾਂ ਨੂੰ ਆਪਣੀ ਮੁਕਤੀ ਦਿਖਾਵਾਂਗਾ।"
ਪਰਮੇਸ਼ਵਰ ਵਿੱਚ, ਜਿਸ ਦੇ ਬਚਨ ਦੀ ਮੈਂ ਵਡਿਆਈ ਕਰਦਾ ਹਾਂ,
ਪਰਮੇਸ਼ਵਰ ਵਿੱਚ ਮੈਂ ਭਰੋਸਾ ਕਰਦਾ ਹਾਂ ਅਤੇ ਡਰਦਾ ਨਹੀਂ ਹਾਂ।
ਨਿਰੇ ਮਨੁੱਖ ਮੇਰਾ ਕੀ ਕਰ ਸਕਦੇ ਹਨ?
ਤੂੰ ਮੇਰਾ ਬਲ ਹੈ, ਮੈਂ ਤੇਰੀ ਵਡਿਆਈ ਕਰਦਾ ਹਾਂ।
ਹੇ ਪਰਮੇਸ਼ਵਰ, ਤੂੰ ਮੇਰਾ ਗੜ੍ਹ ਹੈ,
ਮੇਰਾ ਪਰਮੇਸ਼ਵਰ ਜਿਸ ਉੱਤੇ ਮੈਂ ਭਰੋਸਾ ਰੱਖ ਸਕਦਾ ਹਾਂ।
ਕਿਉਂਕਿ ਤੇਰਾ ਪਿਆਰ ਜੀਵਨ ਨਾਲੋਂ ਚੰਗਾ ਹੈ,
ਮੇਰੇ ਬੁੱਲ੍ਹ ਤੇਰੀ ਵਡਿਆਈ ਕਰਨਗੇ।
ਮੈਂ ਜਿੰਨਾ ਚਿਰ ਜਿਉਂਦਾ ਰਹਾਂਗਾ, ਮੈਂ ਤੇਰੀ ਵਡਿਆਈ ਕਰਾਂਗਾ,
ਅਤੇ ਤੇਰੇ ਨਾਮ ਵਿੱਚ ਆਪਣੇ ਹੱਥ ਚੁੱਕਾਂਗਾ।
ਸੀਯੋਨ ਵਿੱਚ ਸਾਡੇ ਪਰਮੇਸ਼ਵਰ, ਤੁਹਾਡੀ ਉਸਤਤ ਦੀ ਉਡੀਕ ਹੈ;
ਤੇਰੀਆਂ ਸੁੱਖਣਾ ਪੂਰੀਆਂ ਹੋਣਗੀਆਂ।
ਹੇ ਪ੍ਰਾਰਥਨਾ ਦਾ ਉੱਤਰ ਦੇਣ ਵਾਲੇ,
ਤੇਰੇ ਕੋਲ ਸਾਰੇ ਲੋਕ ਆਉਣਗੇ।
ਜਦੋਂ ਅਸੀਂ ਪਾਪਾਂ ਨਾਲ ਘਿਰੇ ਹੋਏ ਸੀ,
ਤੁਸੀਂ ਸਾਡੇ ਅਪਰਾਧਾਂ ਨੂੰ ਮਾਫ਼ ਕਰ ਦਿੱਤਾ।
ਮੈਂ ਆਪਣੇ ਮੂੰਹ ਨਾਲ ਉਹ ਨੂੰ ਪੁਕਾਰਿਆ;
ਉਸ ਦੀ ਉਸਤਤ ਮੇਰੀ ਜ਼ੁਬਾਨ ਉੱਤੇ ਸੀ।
ਪਰਮੇਸ਼ਵਰ ਦੀ ਵਡਿਆਈ ਹੋਵੇ,
ਜਿਸ ਨੇ ਮੇਰੀ ਪ੍ਰਾਰਥਨਾ ਨੂੰ ਰੱਦ ਨਹੀਂ ਕੀਤਾ
ਜਾਂ ਮੇਰੇ ਤੋਂ ਆਪਣਾ ਪਿਆਰ ਨਹੀਂ ਰੋਕਿਆ!
ਪਰ ਧਰਮੀ ਖੁਸ਼ ਹੋਣ
ਅਤੇ ਪਰਮੇਸ਼ਵਰ ਦੇ ਅੱਗੇ ਅਨੰਦ ਮਨਾਉਣ;
ਉਹ ਖੁਸ਼ ਅਤੇ ਅਨੰਦਿਤ ਰਹਿਣ।
ਪਰਮੇਸ਼ਵਰ ਲਈ ਗਾਓ, ਉਸਦੇ ਨਾਮ ਦੀ ਵਡਿਆਈ ਵਿੱਚ ਗਾਓ,
ਉਸ ਦੀ ਮਹਿਮਾ ਕਰੋ ਜੋ ਬੱਦਲਾਂ ਉੱਤੇ ਸਵਾਰ ਹੈ;
ਉਸਦੇ ਸਾਹਮਣੇ ਖੁਸ਼ੀ ਮਨਾਓ, ਉਸਦਾ ਨਾਮ ਯਾਹਵੇਹ ਹੈ।
ਅਨਾਥਾਂ ਦਾ ਪਿਤਾ ਅਤੇ ਵਿਧਵਾਵਾਂ ਦਾ ਰਾਖਾ,
ਪਰਮੇਸ਼ਵਰ ਆਪਣੇ ਪਵਿੱਤਰ ਨਿਵਾਸ ਵਿੱਚ ਹੈ।
ਪਰਮੇਸ਼ਵਰ ਲਈ ਗਾਓ, ਉਸਦੇ ਨਾਮ ਦੀ ਵਡਿਆਈ ਵਿੱਚ ਗਾਓ,
ਉਸ ਦੀ ਮਹਿਮਾ ਕਰੋ ਜੋ ਬੱਦਲਾਂ ਉੱਤੇ ਸਵਾਰ ਹੈ;
ਉਸਦੇ ਸਾਹਮਣੇ ਖੁਸ਼ੀ ਮਨਾਓ, ਉਸਦਾ ਨਾਮ ਯਾਹਵੇਹ ਹੈ।
ਯਾਹਵੇਹ ਦੀ ਵਡਿਆਈ ਹੋਵੇ, ਸਾਡੇ ਮੁਕਤੀਦਾਤਾ ਪਰਮੇਸ਼ਵਰ ਦੀ,
ਜੋ ਹਰ ਰੋਜ਼ ਸਾਡੇ ਬੋਝ ਚੁੱਕਦਾ ਹੈ।
ਹੇ ਯਾਹਵੇਹ ਧੰਨ ਹਨ ਉਹ ਜਿਨ੍ਹਾਂ ਨੇ ਤੇਰੀ ਵਡਿਆਈ ਕਰਨੀ ਸਿੱਖੀ,
ਜੋ ਤੇਰੀ ਹਜ਼ੂਰੀ ਵਿੱਚ ਚੱਲਦੇ ਹਨ।
ਸਾਡੀ ਨਹੀਂ, ਹੇ ਯਾਹਵੇਹ, ਸਾਡੀ ਨਹੀਂ
ਪਰ ਤੇਰੇ ਪਿਆਰ ਅਤੇ ਵਫ਼ਾਦਾਰੀ ਦੇ ਕਾਰਨ
ਤੇਰੇ ਨਾਮ ਦੀ ਮਹਿਮਾ ਹੋਵੇ।
ਹੇ ਸਾਰੀਆਂ ਕੌਮੋ, ਯਾਹਵੇਹ ਦੀ ਉਸਤਤ ਕਰੋ,
ਹੇ ਸਾਰੇ ਲੋਕੋ, ਉਸਦੀ ਉਸਤਤ ਕਰੋ।
ਕਿਉਂਕਿ ਉਸ ਦਾ ਪਿਆਰ ਸਾਡੇ ਲਈ ਮਹਾਨ,
ਅਤੇ ਯਾਹਵੇਹ ਦੀ ਵਫ਼ਾਦਾਰੀ ਸਦਾ ਲਈ ਕਾਇਮ ਰਹੇਗੀ।
ਯਾਹਵੇਹ ਦੀ ਉਸਤਤ ਹੋਵੇ।
ਜਦੋਂ ਮੈਂ ਤੇਰੇ ਧਰਮੀ ਨਿਯਮਾਂ ਉੱਤੇ ਧਿਆਨ ਕਰਾਂਗਾ,
ਤਾਂ ਮੈਂ ਸਿੱਧੇ ਦਿਲ ਨਾਲ ਤੇਰੀ ਉਸਤਤ ਕਰਾਂਗਾ।
ਤੂੰ ਮੇਰੇ ਸਰੀਰ ਦੇ ਸਾਰੇ ਨਾਜ਼ੁਕ, ਅੰਦਰੂਨੀ ਅੰਗ ਬਣਾਏ;
ਅਤੇ ਮੇਰੀ ਮਾਂ ਦੇ ਗਰਭ ਵਿੱਚ ਮੈਨੂੰ ਇਕੱਠੇ ਬੁਣਿਆ।
ਮੈ ਤੇਰਾ ਧੰਨਵਾਦ ਕਰਦਾ ਹਾਂ ਕਿਉਂਕਿ ਤੂੰ ਮੈਨੂੰ ਭਿਆਨਕ ਅਤੇ ਅਦਭੁਤ ਤਰੀਕੇ ਨਾਲ ਬਣਾਇਆ ਹੈ;
ਤੇਰੇ ਕੰਮ ਅਚਰਜ਼ ਹਨ,
ਮੈਂ ਇਹਨਾਂ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦਾ ਹਾਂ।
ਯਾਹਵੇਹ ਮੇਰੀ ਚੱਟਾਨ ਹੈ ਉਸਦੀ ਉਸਤਤ ਹੋਵੇ,
ਜੋ ਮੇਰੇ ਹੱਥਾਂ ਨੂੰ ਯੁੱਧ ਕਰਨ,
ਅਤੇ ਮੇਰੀਆਂ ਉਂਗਲੀਆਂ ਨੂੰ ਲੜਨਾ ਸਿਖਾਉਂਦਾ ਹੈ।
ਯਾਹਵੇਹ ਦੀ ਉਸਤਤ ਹੋਵੇ, ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ।
ਮੈਂ ਸਾਰੀ ਉਮਰ ਯਾਹਵੇਹ ਦੀ ਉਸਤਤ ਕਰਾਂਗਾ;
ਮੈਂ ਜਿੰਨਾ ਚਿਰ ਜਿਉਂਦਾ ਰਹਾਂਗਾ ਮੈਂ ਆਪਣੇ ਪਰਮੇਸ਼ਵਰ ਦੀ ਉਸਤਤ ਗਾਵਾਂਗਾ।
ਪਰ ਧੰਨਵਾਦ ਹੈ ਪਰਮੇਸ਼ਵਰ ਦਾ, ਜੋ ਹਮੇਸ਼ਾ ਸਾਨੂੰ ਮਸੀਹ ਵਿੱਚ ਜਿੱਤ ਦੇ ਕੇ ਲਈ ਫਿਰਦਾ ਹੈ ਅਤੇ ਹਰ ਜਗ੍ਹਾ ਆਪਣੇ ਗਿਆਨ ਦੀ ਖੁਸ਼ਬੂ ਫੈਲਾਉਣ ਲਈ ਸਾਡੀ ਵਰਤੋਂ ਕਰਦਾ ਹੈ।
ਉਸ ਨੇ ਸਾਨੂੰ ਉਸ ਦੀ ਇੱਛਾ ਦੇ ਚੰਗੇ ਉਦੇਸ਼ ਦੇ ਅਨੁਸਾਰ ਸ਼ੁਰੂ ਤੋਂ ਹੀ ਯਿਸ਼ੂ ਮਸੀਹ ਦੁਆਰਾ ਉਸ ਦੇ ਬੱਚੇ ਬਣਨ ਦੇ ਲਈ ਠਹਿਰਾਇਆ। ਉਸ ਦੀ ਮਹਾਨ ਕਿਰਪਾ ਦੀ ਉਸਤਤ ਹੋਵੇ, ਜੋ ਉਸ ਨੇ ਆਪਣੇ ਪਿਆਰੇ ਪੁੱਤਰ ਵਿੱਚ ਸਾਡੇ ਉੱਤੇ ਮੁਫ਼ਤ ਵਿੱਚ ਬਖ਼ਸ਼ ਦਿੱਤੀ ਹੈ।
ਤਾਂ ਜੋ ਉਹ ਆਪਣੀ ਪਵਿੱਤਰ ਆਤਮਾ ਦੁਆਰਾ ਆਪਣੀ ਮਹਿਮਾ ਦੇ ਅਨੁਸਾਰ ਤੁਹਾਡੀ ਜ਼ਮੀਰ ਨੂੰ ਸ਼ਕਤੀ ਦੇ ਸਕੇ,
ਪਰ ਤੁਸੀਂ ਇੱਕ ਚੁਣੇ ਹੋਏ ਲੋਕ, ਜਾਜਕਾਂ ਦੀ ਸ਼ਾਹੀ ਮੰਡਲੀ, ਇੱਕ ਪਵਿੱਤਰ ਕੌਮ, ਪਰਮੇਸ਼ਵਰ ਦੀ ਖਾਸ ਪਰਜਾ ਹੋ, ਤਾਂ ਜੋ ਤੁਸੀਂ ਪਰਮੇਸ਼ਵਰ ਦੀ ਉਸਤਤ ਦਾ ਐਲਾਨ ਕਰ ਸਕੋਂ ਜਿਸ ਨੇ ਤੁਹਾਨੂੰ ਹਨੇਰੇ ਤੋਂ ਬਾਹਰ ਉਸ ਦੇ ਸ਼ਾਨਦਾਰ ਚਾਨਣ ਵਿੱਚ ਬੁਲਾਇਆ ਹੈ।
ਪਰ ਤੁਸੀਂ ਇੱਕ ਚੁਣੇ ਹੋਏ ਲੋਕ, ਜਾਜਕਾਂ ਦੀ ਸ਼ਾਹੀ ਮੰਡਲੀ, ਇੱਕ ਪਵਿੱਤਰ ਕੌਮ, ਪਰਮੇਸ਼ਵਰ ਦੀ ਖਾਸ ਪਰਜਾ ਹੋ, ਤਾਂ ਜੋ ਤੁਸੀਂ ਪਰਮੇਸ਼ਵਰ ਦੀ ਉਸਤਤ ਦਾ ਐਲਾਨ ਕਰ ਸਕੋਂ ਜਿਸ ਨੇ ਤੁਹਾਨੂੰ ਹਨੇਰੇ ਤੋਂ ਬਾਹਰ ਉਸ ਦੇ ਸ਼ਾਨਦਾਰ ਚਾਨਣ ਵਿੱਚ ਬੁਲਾਇਆ ਹੈ। ਪਹਿਲਾਂ ਤਾਂ ਤੁਸੀਂ ਪਰਜਾ ਹੀ ਨਹੀਂ ਸੀ, ਪਰ ਹੁਣ ਤੁਸੀਂ ਪਰਮੇਸ਼ਵਰ ਦੀ ਪਰਜਾ ਬਣ ਗਏ ਹੋ; ਇੱਕ ਵਾਰ ਤੁਹਾਡੇ ਉੱਤੇ ਤਰਸ ਨਹੀਂ ਕੀਤਾ ਗਿਆ ਸੀ ਪਰ ਹੁਣ ਤੁਹਾਡੇ ਉੱਤੇ ਦਯਾ ਕੀਤੀ ਗਈ ਹੈ।
"ਮੈਂ ਯਾਹਵੇਹ ਨੂੰ ਪੁਕਾਰਿਆ, ਜੋ ਉਸਤਤ ਦੇ ਯੋਗ ਹੈ,
ਅਤੇ ਮੈਂ ਆਪਣੇ ਦੁਸ਼ਮਣਾਂ ਤੋਂ ਬਚਾਇਆ ਜਾਵਾਂਗਾ।
ਇਸ ਲਈ, ਹੇ ਯਾਹਵੇਹ, ਮੈਂ ਕੌਮਾਂ ਵਿੱਚ ਤੇਰੀ ਉਸਤਤ ਕਰਾਂਗਾ;
ਮੈਂ ਤੇਰੇ ਨਾਮ ਦੇ ਗੁਣ ਗਾਵਾਂਗਾ।
ਉਹ ਹੀ ਤੁਹਾਡੀ ਮਹਿਮਾ ਦੇ ਯੋਗ ਹੈ, ਉਹ ਤੁਹਾਡਾ ਪਰਮੇਸ਼ਵਰ ਹੈ ਜਿਸ ਨੇ ਤੁਹਾਡੇ ਲਈ ਉਹ ਮਹਾਨ ਅਤੇ ਸ਼ਾਨਦਾਰ ਅਚੰਭੇ ਕੰਮ ਕੀਤੇ ਹਨ, ਜੋ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੇ ਸਨ।
ਉਹ ਆਖੇਗਾ, "ਇਸਰਾਏਲ ਸੁਣੋ, ਅੱਜ ਤੁਸੀਂ ਆਪਣੇ ਦੁਸ਼ਮਣਾਂ ਨਾਲ ਲੜਾਈ ਵਿੱਚ ਜਾ ਰਹੇ ਹੋ। ਤੁਹਾਡਾ ਮਨ ਕੱਚਾ ਨਾ ਹੋਵੇ, ਤੁਸੀਂ ਨਾ ਡਰੋ ਅਤੇ ਨਾ ਘਬਰਾਓ ਅਤੇ ਨਾ ਉਹਨਾਂ ਤੋਂ ਕੰਬੋ।
ਉਸੇ ਮੂੰਹ ਵਿੱਚੋਂ ਪ੍ਰਸ਼ੰਸਾ ਅਤੇ ਸਰਾਪ ਨਿਕਲਦੇ ਹਨ। ਹੇ ਮੇਰੇ ਭਰਾਵੋ ਅਤੇ ਭੈਣੋ, ਇਹ ਗੱਲਾਂ ਇਸੇ ਤਰ੍ਹਾਂ ਨਹੀਂ ਹੋਣੀਆਂ ਚਾਹੀਦੀਆਂ।
ਅਤੇ ਮੈਂ ਤੈਨੂੰ ਆਖਦਾ ਹਾਂ ਤੂੰ ਪਤਰਸ ਹੈ, ਅਤੇ ਇਸ ਚੱਟਾਨ ਉੱਤੇ ਮੈਂ ਆਪਣੀ ਕਲੀਸਿਆ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਸ ਉੱਤੇ ਕੋਈ ਵੱਸ ਨਾ ਹੋਵੇਗਾ।
ਮਸੀਹ ਯਿਸ਼ੂ ਦੇ ਇੱਕ ਚੰਗੇ ਸਿਪਾਹੀ ਵਾਂਗ ਦੁੱਖ ਵਿੱਚ ਮੇਰੇ ਨਾਲ ਸ਼ਾਮਲ ਹੋ।
ਕੋਈ ਵੀ ਸਿਪਾਹੀ ਯੁੱਧ ਵਿੱਚ ਆਪਣੇ ਆਪ ਨੂੰ ਸੰਸਾਰ ਦੇ ਮਾਮਲਿਆਂ ਵਿੱਚ ਨਹੀਂ ਫਸਾਉਂਦਾ, ਬਲਕਿ ਆਪਣੇ ਉੱਚ ਅਫ਼ਸਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ।
ਵਿਸ਼ਵਾਸ ਦੀ ਚੰਗੀ ਲੜਾਈ ਲੜੋ। ਸਦੀਪਕ ਜੀਵਨ ਨੂੰ ਫੜ੍ਹੀ ਰੱਖੋ ਜਿਸ ਲਈ ਪਰਮੇਸ਼ਵਰ ਨੇ ਤੁਹਾਨੂੰ ਬੁਲਾਇਆ ਸੀ ਜਦੋਂ ਤੂੰ ਬਹੁਤ ਸਾਰੇ ਗਵਾਹਾਂ ਦੀ ਹਾਜ਼ਰੀ ਵਿੱਚ ਆਪਣਾ ਪੱਕਾ ਇਕਰਾਰ ਕੀਤਾ ਸੀ।
ਹੇ ਪਿਆਰੇ ਬੱਚਿਓ,
ਮੈਂ ਤੁਹਾਨੂੰ ਇਸ ਲਈ ਲਿਖਦਾ ਹਾਂ ਕਿਉਂਕਿ ਤੁਸੀਂ ਪਿਤਾ ਨੂੰ ਜਾਣਦੇ ਹੋ।
ਹੇ ਪਿਤਾਓ,
ਮੈਂ ਤੁਹਾਨੂੰ ਲਿਖਦਾ ਹਾਂ ਕਿਉਂਕਿ ਤੁਸੀਂ ਉਸ ਨੂੰ ਜਾਣਦੇ ਹੋ ਜੋ ਸ਼ੁਰੂ ਤੋਂ ਹੈ।
ਹੇ ਨੌਜਵਾਨੋ,
ਮੈਂ ਤੁਹਾਨੂੰ ਇਸ ਲਈ ਲਿਖਦਾ ਹਾਂ ਕਿਉਂਕਿ ਤੁਸੀਂ ਤਾਕਤਵਰ ਹੋ,
ਅਤੇ ਪਰਮੇਸ਼ਵਰ ਦਾ ਬਚਨ ਤੁਹਾਡੇ ਵਿੱਚ ਰਹਿੰਦਾ ਹੈ,
ਅਤੇ ਤੁਸੀਂ ਦੁਸ਼ਟ ਨੂੰ ਹਰਾ ਦਿੱਤਾ ਹੈ।
ਹੇ ਪਿਆਰੇ ਦੋਸਤੋ, ਜਦੋਂ ਮੈਂ ਤੁਹਾਨੂੰ ਮੁਕਤੀ ਬਾਰੇ ਲਿਖਣ ਦੀ ਬਹੁਤ ਲਗਨ ਨਾਲ ਕੋਸ਼ਿਸ਼ ਕਰ ਰਿਹਾ ਸੀ ਜਿਸ ਵਿੱਚ ਅਸੀਂ ਸਾਰੇ ਸਾਂਝੇ ਹਾਂ; ਇਸ ਲਈ ਮੈਂ ਤੁਹਾਨੂੰ ਇਹ ਸਮਝਾਉਣਾ ਜ਼ਰੂਰੀ ਸਮਝਿਆ ਕਿ ਤੁਹਾਨੂੰ ਉਹ ਵਿਸ਼ਵਾਸ ਪ੍ਰਾਪਤ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਕਦੇ ਪਵਿੱਤਰ ਲੋਕਾਂ ਨੂੰ ਸੌਂਪਿਆ ਗਿਆ ਸੀ।
ਹਰ ਦਿਨ ਉਹ ਹੈਕਲ ਦੇ ਦਰਬਾਰਾਂ ਵਿੱਚ ਲਗਾਤਾਰ ਇਕੱਠੇ ਹੁੰਦੇ ਸਨ। ਉਹ ਘਰ-ਘਰ ਰੋਟੀ ਤੋੜਦੇ, ਖੁਸ਼ੀ ਅਤੇ ਸਿੱਧੇ ਮਨ ਨਾਲ ਭੋਜਨ ਛਕਦੇ ਸਨ ਪਰਮੇਸ਼ਵਰ ਦੀ ਉਸਤਤ ਕਰਦੇ ਅਤੇ ਸਭਨਾਂ ਲੋਕਾਂ ਨੂੰ ਪਿਆਰੇ ਸਨ। ਅਤੇ ਪ੍ਰਭੂ ਦੀ ਦਯਾ ਨਾਲ ਹਰੇਕ ਦਿਨ ਉਨ੍ਹਾਂ ਨੂੰ ਜਿਹੜੇ ਬਚਾਏ ਜਾਂਦੇ ਸਨ ਉਨ੍ਹਾਂ ਦੀ ਮੰਡਲੀ ਵਿੱਚ ਮਿਲਾ ਦਿੰਦਾ ਸੀ।