Morte de Jesus
A morte de Jesus é o sacrifício supremo do amor de Deus. Na cruz, o Cordeiro de Deus carregou os pecados do mundo, satisfez a justiça divina e abriu o caminho da salvação para todos.
O sacrifício na cruz
Jesus disse: 'Está consumado!' Na cruz, Ele cumpriu toda a lei, pagou o preço do pecado e reconciliou a humanidade com Deus.
ਇਹ ਜਾਣਦੇ ਹੋਏ ਕਿ ਹੁਣ ਸਭ ਕੁਝ ਪੂਰਾ ਹੋ ਚੁੱਕਾ ਹੈ, ਅਤੇ ਇਸ ਲਈ ਜੋ ਬਚਨ ਪੂਰਾ ਹੋਵੇ, ਯਿਸ਼ੂ ਨੇ ਕਿਹਾ, "ਮੈਂ ਪਿਆਸਾ ਹਾਂ।" ਉੱਥੇ ਇੱਕ ਸਿਰਕੇ ਦਾ ਭਰਿਆ ਹੋਇਆ ਬਰਤਨ ਸੀ। ਉਹਨਾਂ ਨੇ ਇੱਕ ਸਪੰਜ ਨੂੰ ਉਸ ਸਿਰਕੇ ਵਿੱਚ ਭਿਉਂ ਕੇ ਇੱਕ ਜ਼ੈਫ਼ੇ ਦੇ ਨੇਜ਼ੇ ਨਾਲ ਲਾ ਕੇ ਯਿਸ਼ੂ ਦੇ ਮੂੰਹ ਨੂੰ ਲਾਇਆ। ਜਦੋਂ ਯਿਸ਼ੂ ਨੇ ਸਿਰਕੇ ਨੂੰ ਲਿਆ ਤਾਂ ਉਸ ਨੇ ਆਖਿਆ, "ਪੂਰਾ ਹੋਇਆ," ਅਤੇ ਆਪਣਾ ਸਿਰ ਝੁਕਾ ਕੇ ਆਪਣੀ ਆਤਮਾ ਛੱਡ ਦਿੱਤੀ।
ਜਦੋਂ ਸਿਪਾਹੀਆਂ ਨੇ ਯਿਸ਼ੂ ਨੂੰ ਸਲੀਬ ਦਿੱਤੀ ਉਹਨਾਂ ਨੇ ਉਸ ਦੇ ਕੱਪੜੇ ਰੱਖ ਕੇ ਉਹਨਾਂ ਨੂੰ ਚਾਰ ਹਿੱਸਿਆ ਵਿੱਚ ਵੰਡਿਆ, ਹਰੇਕ ਸਿਪਾਹੀ ਦਾ ਇੱਕ-ਇੱਕ ਹਿੱਸਾ ਸੀ, ਉਹਨਾਂ ਨੇ ਉਸ ਦਾ ਕੁੜਤਾ ਵੀ ਲੈ ਲਿਆ, ਇਹ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਇੱਕੋ ਹੀ ਕੱਪੜੇ ਦਾ ਬਣਿਆ ਹੋਇਆ ਸੀ।
ਸਿਪਾਹੀਆਂ ਨੇ ਆਪਸ ਵਿੱਚ ਕਿਹਾ, "ਸਾਨੂੰ ਇਸ ਕੁੜਤੇ ਨੂੰ ਪਾੜਨਾ ਨਹੀਂ ਚਾਹੀਦਾ, ਆਓ ਅਸੀਂ ਆਪਣੇ ਵਿੱਚ ਪਰਚੀਆਂ ਪਾ ਕੇ ਇਹ ਫੈਸਲਾ ਕਰੀਏ ਕਿ ਇਸ ਨੂੰ ਕੌਣ ਪ੍ਰਾਪਤ ਕਰੇਂਗਾ।"
ਇਹ ਇਸ ਲਈ ਹੋਇਆ ਤਾਂ ਜੋ ਇਹ ਬਚਨ ਪੂਰਾ ਹੋਵੇ,
"ਉਹਨਾਂ ਨੇ ਮੇਰੇ ਕੱਪੜੇ ਆਪਸ ਵਿੱਚ ਵੰਡ ਲਏ,
ਅਤੇ ਮੇਰੇ ਪਹਿਰਾਵੇ ਉੱਤੇ ਪਰਚੀਆਂ ਸੁੱਟਦੇ ਹਨ।"
ਇਹ ਸਭ ਜੋ ਸਿਪਾਹੀਆਂ ਨੇ ਕੀਤਾ।
ਯਿਸ਼ੂ ਦੀ ਮਾਤਾ ਉਸ ਦੀ ਸਲੀਬ ਦੇ ਕੋਲ ਖੜ੍ਹੀ ਸੀ, ਉਸ ਦੀ ਮਾਂ ਦੀ ਭੈਣ, ਕਲੋਪਸ ਦੀ ਪਤਨੀ ਮਰਿਯਮ ਅਤੇ ਮਗਦਲਾ ਵਾਸੀ ਮਰਿਯਮ ਵੀ ਉੱਥੇ ਖੜ੍ਹੀਆਂ ਸਨ। ਜਦੋਂ ਯਿਸ਼ੂ ਨੇ ਆਪਣੀ ਮਾਤਾ ਨੂੰ ਵੇਖਿਆ, ਅਤੇ ਉਹ ਚੇਲਾ ਜਿਸ ਨੂੰ ਉਹ ਬਹੁਤ ਪਿਆਰ ਕਰਦੇ ਸਨ ਨੇੜੇ ਖੜ੍ਹਾ ਸੀ, ਯਿਸ਼ੂ ਨੇ ਉਸ ਨੂੰ ਕਿਹਾ, "ਹੇ ਮਾਤਾ ਇਹ ਹੈ ਤੇਰਾ ਪੁੱਤਰ।" ਤਦ ਯਿਸ਼ੂ ਨੇ ਆਪਣੇ ਚੇਲੇ ਨੂੰ ਆਖਿਆ, "ਇਹ ਤੇਰੀ ਮਾਤਾ ਹੈ, ਉਸੇ ਸਮੇਂ ਉਹ ਚੇਲਾ ਯਿਸ਼ੂ ਦੀ ਮਾਤਾ ਨੂੰ ਘਰ ਲੈ ਗਿਆ।"
ਜਦੋਂ ਉਹ ਉਸ ਜਗ੍ਹਾ ਤੇ ਪਹੁੰਚੇ ਜਿਸ ਦਾ ਨਾਮ ਖੋਪੜੀ ਦਾ ਪਹਾੜ ਸੀ, ਉਹਨਾਂ ਨੇ ਉੱਥੇ ਯਿਸ਼ੂ ਨੂੰ ਅਪਰਾਧੀਆਂ ਨਾਲ ਸਲੀਬ ਦਿੱਤੀ, ਇੱਕ ਉਸ ਦੇ ਸੱਜੇ, ਦੂਸਰਾ ਉਸ ਦੇ ਖੱਬੇ ਪਾਸੇ। ਯਿਸ਼ੂ ਨੇ ਕਿਹਾ, "ਪਿਤਾ ਜੀ, ਉਹਨਾਂ ਨੂੰ ਮਾਫ਼ ਕਰ ਦਿਓ ਕਿਉਂਕਿ ਉਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ।" ਅਤੇ ਉਹਨਾਂ ਨੇ ਪਰਚੀਆਂ ਸੁੱਟ ਕੇ ਉਸ ਦੇ ਕੱਪੜੇ ਵੰਡ ਲਏ।
ਲੋਕ ਖੜ੍ਹ ਕੇ ਇਹ ਸਭ ਵੇਖ ਰਹੇ ਸਨ ਅਤੇ ਹਾਕਮਾਂ ਨੇ ਉਸ ਦਾ ਮਜ਼ਾਕ ਉਡਾਇਆ ਅਤੇ ਉਹਨਾਂ ਨੇ ਕਿਹਾ, "ਇਸ ਨੇ ਹੋਰਾਂ ਨੂੰ ਬਚਾਇਆ ਅਤੇ ਜੇ ਇਹ ਪਰਮੇਸ਼ਵਰ ਦਾ ਮਸੀਹਾ, ਉਹਨਾਂ ਦਾ ਚੁਣਿਆ ਹੋਇਆ ਹੈ ਤਾਂ ਉਹ ਆਪਣੇ ਆਪ ਨੂੰ ਬਚਾਵੇ।"
ਸਿਪਾਹੀ ਵੀ ਆਏ ਅਤੇ ਉਹਨਾਂ ਨੇ ਵੀ ਉਸ ਦਾ ਮਜ਼ਾਕ ਉਡਾਇਆ। ਉਹਨਾਂ ਨੇ ਉਸ ਨੂੰ ਸਿਰਕਾ ਪਿਲਾਇਆ ਅਤੇ ਕਿਹਾ, "ਜੇ ਤੂੰ ਯਹੂਦੀਆਂ ਦਾ ਰਾਜਾ ਹੈ, ਤਾਂ ਆਪਣੇ ਆਪ ਨੂੰ ਬਚਾ ਲੈ।"
ਉਸ ਦੇ ਸਿਰ ਉੱਪਰ ਇੱਕ ਦੋਸ਼ ਪੱਤਰੀ ਵਿੱਚ ਲਿਖ ਕੇ ਲਗਾਈ ਗਈ, ਜਿਸ ਵਿੱਚ ਲਿਖਿਆ ਸੀ:
ਇਹ ਯਹੂਦੀਆਂ ਦਾ ਰਾਜਾ ਹੈ।
ਇੱਕ ਅਪਰਾਧੀ ਜੋ ਉੱਥੇ ਲਟਕਾਇਆ ਗਿਆ ਸੀ, ਉਸ ਨੇ ਯਿਸ਼ੂ ਦਾ ਅਪਮਾਨ ਕੀਤਾ ਅਤੇ ਕਿਹਾ: "ਕੀ ਤੂੰ ਮਸੀਹਾ ਨਹੀਂ ਹੈ? ਆਪਣੇ ਆਪ ਨੂੰ ਅਤੇ ਸਾਨੂੰ ਬਚਾ!"
ਪਰ ਦੂਜੇ ਅਪਰਾਧੀ ਨੇ ਉਸ ਨੂੰ ਝਿੜਕਿਆ ਅਤੇ ਕਿਹਾ, "ਕੀ ਤੂੰ ਪਰਮੇਸ਼ਵਰ ਤੋਂ ਨਹੀਂ ਡਰਦਾ? ਕਿਉਂਕਿ ਤੈਨੂੰ ਵੀ ਉਹੀ ਸਜ਼ਾ ਦਿੱਤੀ ਜਾ ਰਹੀ ਹੈ! ਸਾਡੇ ਲਈ ਇਹ ਸਜ਼ਾ ਸਹੀ ਹੈ, ਕਿਉਂਕਿ ਸਾਨੂੰ ਸਾਡੇ ਬੁਰੇ ਕੰਮਾਂ ਲਈ ਸਹੀ ਸਜ਼ਾ ਮਿਲ ਰਹੀ ਹੈ ਪਰ ਇਸ ਆਦਮੀ ਨੇ ਕੁਝ ਗਲਤ ਨਹੀਂ ਕੀਤਾ।"
ਤਦ ਉਸ ਨੇ ਕਿਹਾ, "ਯਿਸ਼ੂ, ਜਦੋਂ ਤੁਸੀਂ ਆਪਣੇ ਰਾਜ ਵਿੱਚ ਆਓਗੇ ਤਾਂ ਮੈਨੂੰ ਯਾਦ ਰੱਖਣਾ।"
ਯਿਸ਼ੂ ਨੇ ਉਸ ਨੂੰ ਉੱਤਰ ਦਿੱਤਾ, "ਮੈਂ ਤੈਨੂੰ ਸੱਚ ਦੱਸਦਾ ਹਾਂ, ਅੱਜ ਤੂੰ ਮੇਰੇ ਨਾਲ ਸਵਰਗ ਵਿੱਚ ਹੋਵੇਗੇ।"
ਦੁਪਹਿਰ ਤਿੰਨ ਵਜੇ ਤੱਕ ਸਾਰੇ ਦੇਸ਼ ਤੇ ਹਨੇਰਾ ਛਾਇਆ ਰਿਹਾ। ਅਤੇ ਦੁਪਹਿਰ ਦੇ ਤਿੰਨ ਵਜੇ ਯਿਸ਼ੂ ਨੇ ਉੱਚੀ ਆਵਾਜ਼ ਵਿੱਚ ਪੁਕਾਰਿਆ, "ਏਲੋਈ, ਏਲੋਈ, ਲਮਾ ਸਬ਼ਖਥਾਨੀ?" ਜਿਸਦਾ ਅਰਥ ਹੈ, "ਹੇ ਮੇਰੇ ਪਰਮੇਸ਼ਵਰ, ਹੇ ਮੇਰੇ ਪਰਮੇਸ਼ਵਰ, ਤੂੰ ਮੈਨੂੰ ਕਿਉਂ ਛੱਡ ਦਿੱਤਾ?"
ਅਤੇ ਉਸੇ ਵਕਤ ਹੈਕਲ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤੱਕ ਦੋ ਹਿੱਸਿਆ ਵਿੱਚ ਪਾੜ ਗਿਆ ਅਤੇ ਧਰਤੀ ਕੰਬ ਗਈ, ਪੱਥਰ ਹਿਲ ਗਏ ਅਤੇ ਕਬਰਾਂ ਖੁੱਲ ਗਈਆਂ। ਅਤੇ ਬਹੁਤ ਸਾਰੇ ਪਵਿੱਤਰ ਲੋਕਾਂ ਦੀਆਂ ਲਾਸ਼ਾ ਜਿਹੜੇ ਮਰ ਚੁੱਕੇ ਸਨ ਜੀਵਨ ਦੇ ਲਈ ਜੀ ਉੱਠ ਗਏ। ਅਤੇ ਯਿਸ਼ੂ ਦੇ ਜੀ ਉੱਠਣ ਤੋਂ ਬਾਅਦ ਉਹ ਕਬਰਾਂ ਵਿੱਚੋਂ ਬਾਹਰ ਨਿੱਕਲ ਆਏ ਅਤੇ ਪਵਿੱਤਰ ਸ਼ਹਿਰ ਵੱਲ ਨੂੰ ਗਏ ਅਤੇ ਬਹੁਤ ਸਾਰੇ ਲੋਕਾਂ ਨੂੰ ਵਿਖਾਈ ਦਿੱਤੇ।
ਜਦੋਂ ਸੂਬੇਦਾਰ ਅਤੇ ਉਸਦੇ ਸਾਥੀ ਜਿਹੜੇ ਯਿਸ਼ੂ ਦੀ ਰਾਖੀ ਕਰ ਰਹੇ ਸਨ, ਉਹਨਾਂ ਨੇ ਭੂਚਾਲ ਅਤੇ ਹੋਰ ਘਟਨਾਵਾਂ ਨੂੰ ਦੇਖ ਕੇ ਬਹੁਤ ਡਰ ਗਏ ਅਤੇ ਆਖਣ ਲੱਗੇ, "ਸੱਚ-ਮੁੱਚ ਉਹ ਪਰਮੇਸ਼ਵਰ ਦਾ ਪੁੱਤਰ ਸੀ!"
ਪਰ ਉਹ ਸਾਡੇ ਅਪਰਾਧਾਂ ਦੇ ਕਾਰਨ ਘਾਇਲ ਕੀਤਾ ਗਿਆ,
ਉਹ ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ;
ਸਾਡੀ ਸ਼ਾਂਤੀ ਲਈ, ਉਸ ਉੱਤੇ ਸਜ਼ਾ ਲਾਗੂ ਹੋਈ,
ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਚੰਗੇ ਹੋਏ ਹਾਂ।
ਅਸੀਂ ਸਾਰੇ ਭੇਡਾਂ ਵਾਂਗ ਭਟਕ ਗਏ ਸੀ,
ਸਾਡੇ ਵਿੱਚੋਂ ਹਰ ਇੱਕ ਆਪਣੇ-ਆਪਣੇ ਰਾਹ ਨੂੰ ਮੁੜਿਆ ਸੀ।
ਅਤੇ ਯਾਹਵੇਹ ਨੇ ਸਾਡੇ ਸਾਰਿਆਂ ਦੀ ਬਦੀ
ਉਸ ਉੱਤੇ ਲੱਦ ਦਿੱਤੀ।
ਉਹ ਸਤਾਇਆ ਗਿਆ ਅਤੇ ਦੁਖੀ ਹੋਇਆ,
ਪਰ ਉਸ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ,
ਉਸ ਲੇਲੇ ਦੀ ਤਰ੍ਹਾਂ ਵੱਢੇ ਜਾਣ ਨੂੰ ਲਿਆਂਦਾ ਗਿਆ,
ਅਤੇ ਜਿਵੇਂ ਇੱਕ ਭੇਡ ਉੱਨ ਕਤਰਨ ਵਾਲੇ ਦੇ ਅੱਗੇ ਚੁੱਪ ਰਹਿੰਦੀ ਹੈ,
ਉਸੇ ਤਰ੍ਹਾਂ ਹੀ ਉਸ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ।
ਕੁੱਤੇ ਮੈਨੂੰ ਘੇਰਦੇ ਹਨ,
ਬਦਮਾਸ਼ਾਂ ਦੇ ਇੱਕ ਸਮੂਹ ਨੇ ਮੈਨੂੰ ਘੇਰਾ ਪਾ ਲਿਆ ਹੈ;
ਉਹ ਮੇਰੇ ਹੱਥ ਅਤੇ ਪੈਰ ਵਿੰਨ੍ਹਦੇ ਹਨ।
ਮੇਰੀਆਂ ਸਾਰੀਆਂ ਹੱਡੀਆ ਦਿਸਣ ਲੱਗ ਪਈਆ ਹਨ;
ਲੋਕ ਮੈਨੂੰ ਦੇਖਦੇ ਹਨ ਅਤੇ ਖੁਸ਼ ਹੁੰਦੇ ਹਨ।
ਉਹ ਮੇਰੇ ਕੱਪੜੇ ਆਪਸ ਵਿੱਚ ਵੰਡ ਲੈਂਦੇ ਹਨ
ਅਤੇ ਮੇਰੇ ਪਹਿਰਾਵੇ ਉੱਤੇ ਪਰਚੀਆਂ ਸੁੱਟਦੇ ਹਨ।
ਸਾਰੇ ਜੋ ਮੈਨੂੰ ਦੇਖਦੇ ਹਨ, ਮੇਰਾ ਮਜ਼ਾਕ ਉਡਾਉਂਦੇ ਹਨ;
ਉਹ ਸਿਰ ਹਿਲਾ ਕੇ, ਬੇਇੱਜ਼ਤੀ ਕਰਦੇ ਹਨ।
ਉਹ ਕਹਿੰਦੇ ਹਨ, "ਉਹ ਯਾਹਵੇਹ ਵਿੱਚ ਭਰੋਸਾ ਰੱਖਦਾ ਹੈ,
ਯਾਹਵੇਹ ਉਸ ਨੂੰ ਬਚਾਵੇ।
ਉਹ ਉਸ ਨੂੰ ਛੁਡਾਵੇ,
ਕਿਉਂਕਿ ਉਹ ਉਸ ਵਿੱਚ ਪ੍ਰਸੰਨ ਹੈ।"
O amor que se entrega
Ninguém tem maior amor do que aquele que dá a vida pelos amigos. Deus prova seu amor em que Cristo morreu por nós quando ainda éramos pecadores.
ਇਸ ਤੋਂ ਵੱਡਾ ਪਿਆਰ ਕਿਸੇ ਦਾ ਨਹੀਂ: ਕਿ ਜੇ ਕੋਈ ਆਪਣੇ ਦੋਸਤ ਲਈ ਆਪਣੀ ਜਾਨ ਦੇਵੇ।
ਪਰਮੇਸ਼ਵਰ ਨੇ ਸੰਸਾਰ ਨਾਲ ਅਜਿਹਾ ਪਿਆਰ ਕੀਤਾ ਕਿ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਕਿ ਹਰ ਇੱਕ ਵਿਅਕਤੀ, ਜੋ ਉਸ ਉੱਤੇ ਵਿਸ਼ਵਾਸ ਕਰੇ, ਉਹ ਨਾਸ਼ ਨਾ ਹੋਵੇ ਪਰ ਅਨੰਤ ਜੀਵਨ ਪ੍ਰਾਪਤ ਕਰੇ।
ਕਿਉਂਕਿ ਜਦੋਂ ਅਸੀਂ ਪਰਮੇਸ਼ਵਰ ਦੇ ਵੈਰੀ ਸੀ, ਅਸੀਂ ਪਰਮੇਸ਼ਵਰ ਦੇ ਪੁੱਤਰ ਯਿਸ਼ੂ ਦੀ ਮੌਤ ਦੇ ਦੁਆਰਾ ਉਸ ਦੇ ਨਾਲ ਮੇਲ-ਮਿਲਾਪ ਕੀਤਾ, ਤਾਂ ਫਿਰ ਇਸ ਤੋਂ ਵੀ ਵੱਧ ਕੇ ਇਹ ਹੈ ਕਿ ਮੇਲ-ਮਿਲਾਪ ਹੋਣ ਦੇ ਕਾਰਨ ਅਸੀਂ ਮਸੀਹ ਦੇ ਜੀਵਨ ਦੁਆਰਾ ਬਚ ਜਾਵਾਂਗੇ।
ਇਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਪਿਆਰ ਕੀ ਹੈ: ਯਿਸ਼ੂ ਮਸੀਹ ਨੇ ਸਾਡੇ ਲਈ ਆਪਣੀ ਜਾਨ ਦਿੱਤੀ। ਅਤੇ ਸਾਨੂੰ ਆਪਣੇ ਭਰਾਵਾਂ ਅਤੇ ਭੈਣਾਂ ਲਈ ਆਪਣੀ ਜਾਨ ਦੇਣੀ ਚਾਹੀਦੀ ਹੈ।
ਉਹ ਸਾਡੇ ਪਾਪਾਂ ਲਈ ਪ੍ਰਾਸਚਿਤ ਬਲੀਦਾਨ ਹੈ ਅਤੇ ਨਾ ਸਿਰਫ ਸਾਡੇ ਲਈ ਬਲਕਿ ਸਾਰੇ ਸੰਸਾਰ ਦੇ ਪਾਪਾਂ ਲਈ ਵੀ।
ਮਸੀਹ ਮਨੁੱਖੀ ਸਮਾਨਤਾ ਵਿੱਚ ਬਣਾਇਆ ਗਿਆ ਹੈ।
ਉਸ ਨੇ ਆਪਣੇ ਆਪ ਨੂੰ ਨੀਵਾਂ ਕਰ ਦਿੱਤਾ।
ਮੌਤ ਤੱਕ ਆਗਿਆਕਾਰੀ ਰਿਹਾ।
ਸਲੀਬ ਦੀ ਮੌਤ ਤੱਕ!
Morte e ressurreição
Jesus morreu e ressuscitou, e a morte não mais tem domínio sobre Ele. Pelo batismo, participamos de sua morte e ressurreição.
ਕਿਉਂ ਜੋ ਅਸੀਂ ਜਾਣਦੇ ਹਾਂ ਕਿ ਮਸੀਹ ਯਿਸ਼ੂ, ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਦੁਬਾਰਾ ਕਦੇ ਨਹੀਂ ਮਰੇਗਾ; ਕਿਉਂਕਿ ਮੌਤ ਦਾ ਉਸ ਉੱਤੇ ਕੋਈ ਅਧਿਕਾਰ ਨਹੀਂ ਹੈ। ਜਿਹੜੀ ਮੌਤ ਯਿਸ਼ੂ ਮਸੀਹ ਮਰਿਆ ਉਹ ਪਾਪ ਦੇ ਲਈ ਇੱਕੋ ਵਾਰ ਮਰਿਆ; ਪਰ ਉਹ ਜ਼ਿੰਦਗੀ ਜਿਹੜੀ ਉਹ ਜਿਉਂਦਾ ਹੈ, ਉਹ ਪਰਮੇਸ਼ਵਰ ਲਈ ਜਿਉਂਦਾ ਹੈ।
ਕੀ ਤੁਸੀਂ ਨਹੀਂ ਜਾਣਦੇ ਕਿ ਅਸੀਂ ਸਾਰੇ ਜਿਨਾਂ ਨੇ ਮਸੀਹ ਯਿਸ਼ੂ ਵਿੱਚ ਬਪਤਿਸਮਾ ਲਿਆ ਸੀ, ਉਹਨਾਂ ਦੀ ਮੌਤ ਵਿੱਚ ਬਪਤਿਸਮਾ ਲਿਆ ਸੀ? ਇਸ ਲਈ ਸਾਨੂੰ ਉਹਨਾਂ ਦੇ ਨਾਲ ਬਪਤਿਸਮੇ ਰਾਹੀਂ ਮੌਤ ਦੇ ਵਿੱਚ ਦਫ਼ਨਾਇਆ ਗਿਆ ਤਾਂ ਜੋ ਜਿਵੇਂ ਪਿਤਾ ਨੇ ਆਪਣੀ ਮਹਿਮਾ ਦੁਆਰਾ ਮਸੀਹ ਨੂੰ ਮੌਤ ਤੋਂ ਜੀ ਉਠਾ ਲਿਆ, ਤਾਂ ਕਿ ਅਸੀਂ ਵੀ ਇੱਕ ਨਵਾਂ ਜੀਵਨ ਜੀ ਸਕੀਏ।
ਜਿਸ ਤਰ੍ਹਾਂ ਲੋਕਾਂ ਦਾ ਇੱਕ ਵਾਰ ਮਰਨਾ ਅਤੇ ਉਸ ਤੋਂ ਬਾਅਦ ਉਸ ਦਾ ਨਿਆਂ ਹੋਣਾ ਠਹਿਰਾਇਆ ਹੋਇਆ ਹੈ, ਇਸ ਲਈ ਬਹੁਤ ਸਾਰੇ ਲੋਕਾਂ ਦੇ ਪਾਪਾਂ ਨੂੰ ਦੂਰ ਕਰਨ ਲਈ ਮਸੀਹ ਨੂੰ ਇੱਕੋ ਵਾਰ ਬਲੀਦਾਨ ਹੋਣਾ ਪਿਆ; ਅਤੇ ਉਹ ਦੂਜੀ ਵਾਰ ਪ੍ਰਗਟ ਹੋਵੇਗਾ, ਪਾਪ ਦੂਰ ਕਰਨ ਲਈ ਨਹੀਂ, ਬਲਕਿ ਉਹਨਾਂ ਦੀ ਮੁਕਤੀ ਲਈ ਜੋ ਉਸ ਦੀ ਉਡੀਕ ਕਰ ਰਹੇ ਹਨ।
"ਹੇ ਇਸਰਾਏਲੀਓ, ਇਹ ਗੱਲਾਂ ਸੁਣੋ: ਕਿ ਯਿਸ਼ੂ ਨਾਸਰੀ ਇੱਕ ਅਜਿਹਾ ਮਨੁੱਖ ਸੀ ਜਿਸ ਦੇ ਸੱਚ ਹੋਣ ਦਾ ਪ੍ਰਮਾਣ ਪਰਮੇਸ਼ਵਰ ਦੇ ਵੱਲੋਂ ਉਨ੍ਹਾਂ ਚਮਤਕਾਰਾਂ, ਅਚੰਭਿਆਂ ਅਤੇ ਨਿਸ਼ਾਨਾ ਨਾਲ ਤੁਹਾਨੂੰ ਦਿੱਤਾ ਗਿਆ, ਜੋ ਪਰਮੇਸ਼ਵਰ ਨੇ ਯਿਸ਼ੂ ਦੇ ਰਾਹੀਂ ਵਿਖਾਏ, ਜਿਸ ਤਰ੍ਹਾਂ ਤੁਸੀਂ ਆਪ ਜਾਣਦੇ ਹੋ। ਇਹ ਯਿਸ਼ੂ ਜੋ ਪਰਮੇਸ਼ਵਰ ਦੀ ਠਹਿਰਾਈ ਹੋਈ ਯੋਜਨਾ ਅਤੇ ਅਗੰਮ ਗਿਆਨ ਦੇ ਅਨੁਸਾਰ ਤੁਹਾਡੇ ਹਵਾਲੇ ਕੀਤਾ ਗਿਆ; ਅਤੇ ਤੁਸੀਂ, ਦੁਸ਼ਟ ਮਨੁੱਖਾਂ ਦੀ ਸਹਾਇਤਾ ਨਾਲ, ਉਸ ਨੂੰ ਸਲੀਬ ਤੇ ਕਿੱਲਾ ਨਾਲ ਟੰਗ ਕੇ ਮਾਰ ਦਿੱਤਾ। ਪਰ ਪਰਮੇਸ਼ਵਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ, ਉਸ ਨੂੰ ਮੌਤ ਦੇ ਕਸ਼ਟ ਤੋਂ ਮੁਕਤ ਕਰ ਦਿੱਤਾ, ਕਿਉਂਕਿ ਇਹ ਮੌਤ ਲਈ ਮੁਸ਼ਕਲ ਹੋਇਆ ਕਿ ਉਸ ਨੂੰ ਆਪਣੇ ਵੱਸ ਵਿੱਚ ਰੱਖ ਸਕੇ।
"ਮੈਂ ਚੰਗਾ ਚਰਵਾਹਾ ਹਾਂ। ਇੱਕ ਚੰਗਾ ਚਰਵਾਹਾ ਭੇਡਾਂ ਲਈ ਆਪਣੀ ਜਾਨ ਦੇ ਦਿੰਦਾ ਹੈ।
ਕਿਉਂਕਿ ਜਦ ਕਦੇ ਵੀ ਤੁਸੀਂ ਇਹ ਰੋਟੀ ਖਾਂਦੇ ਹੋ ਅਤੇ ਪਿਆਲਾ ਪੀਂਦੇ ਹੋ, ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਹੋ ਜਦੋਂ ਤੱਕ ਉਹ ਵਾਪਸ ਨਹੀਂ ਆ ਜਾਂਦਾ।