Mundo
A Bíblia tem muito a dizer sobre o mundo e nossa relação com ele. Cristãos estão no mundo, mas não são do mundo — chamados a ser luz e sal sem se conformar com os padrões seculares.
Não ameis o mundo
Não ameis o mundo nem o que nele há. A cobiça da carne, a cobiça dos olhos e a soberba da vida não vêm do Pai, mas do mundo.
ਸੰਸਾਰ ਨਾਲ ਪ੍ਰੇਮ ਨਾ ਕਰੋ
ਸੰਸਾਰ ਨਾਲ ਪਿਆਰ ਨਾ ਰੱਖੋ ਨਾ ਉਹਨਾਂ ਵਸਤਾ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਪਿਆਰ ਰੱਖਦਾ ਹੋਵੇ, ਤਾਂ ਉਸ ਦੇ ਵਿੱਚ ਪਿਤਾ ਦਾ ਪਿਆਰ ਨਹੀਂ ਹੈ।
ਸੰਸਾਰ ਨਾਲ ਪ੍ਰੇਮ ਨਾ ਕਰੋ
ਸੰਸਾਰ ਨਾਲ ਪਿਆਰ ਨਾ ਰੱਖੋ ਨਾ ਉਹਨਾਂ ਵਸਤਾ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਪਿਆਰ ਰੱਖਦਾ ਹੋਵੇ, ਤਾਂ ਉਸ ਦੇ ਵਿੱਚ ਪਿਤਾ ਦਾ ਪਿਆਰ ਨਹੀਂ ਹੈ। ਕਿਉਂਕਿ ਸਭ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ, ਅੱਖਾਂ ਦੀ ਕਾਮਨਾ, ਅਤੇ ਜੀਵਨ ਦਾ ਹੰਕਾਰ, ਪਿਤਾ ਤੋਂ ਨਹੀਂ ਬਲਕਿ ਸੰਸਾਰ ਤੋਂ ਆਉਂਦਾ ਹੈ।
ਕਿਉਂਕਿ ਸਭ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ, ਅੱਖਾਂ ਦੀ ਕਾਮਨਾ, ਅਤੇ ਜੀਵਨ ਦਾ ਹੰਕਾਰ, ਪਿਤਾ ਤੋਂ ਨਹੀਂ ਬਲਕਿ ਸੰਸਾਰ ਤੋਂ ਆਉਂਦਾ ਹੈ।
ਸੰਸਾਰ ਅਤੇ ਇਸ ਦੀਆਂ ਇੱਛਾਵਾਂ ਖਤਮ ਹੋ ਜਾਂਦੀਆਂ ਹਨ, ਪਰ ਜੋ ਵੀ ਪਰਮੇਸ਼ਵਰ ਦੀ ਇੱਛਾ ਅਨੁਸਾਰ ਚੱਲਦਾ ਹੈ ਉਹ ਸਦਾ ਲਈ ਜੀਉਂਦਾ ਹੈ।
ਹੇ ਬੇਵਫ਼ਾ ਲੋਕੋ, ਕੀ ਤੁਸੀਂ ਨਹੀਂ ਜਾਣਦੇ ਕਿ ਸੰਸਾਰ ਨਾਲ ਦੋਸਤੀ ਕਰਨਾ ਪਰਮੇਸ਼ਵਰ ਨਾਲ ਵੈਰ ਕਰਨਾ ਹੈ? ਇਸ ਲਈ, ਜੋ ਕੋਈ ਵੀ ਸੰਸਾਰ ਦਾ ਦੋਸਤ ਬਣਨ ਦੀ ਚੋਣ ਕਰਦਾ ਹੈ ਉਹ ਪਰਮੇਸ਼ਵਰ ਦਾ ਦੁਸ਼ਮਣ ਬਣ ਜਾਂਦਾ ਹੈ।
ਹੇ ਬੇਵਫ਼ਾ ਲੋਕੋ, ਕੀ ਤੁਸੀਂ ਨਹੀਂ ਜਾਣਦੇ ਕਿ ਸੰਸਾਰ ਨਾਲ ਦੋਸਤੀ ਕਰਨਾ ਪਰਮੇਸ਼ਵਰ ਨਾਲ ਵੈਰ ਕਰਨਾ ਹੈ? ਇਸ ਲਈ, ਜੋ ਕੋਈ ਵੀ ਸੰਸਾਰ ਦਾ ਦੋਸਤ ਬਣਨ ਦੀ ਚੋਣ ਕਰਦਾ ਹੈ ਉਹ ਪਰਮੇਸ਼ਵਰ ਦਾ ਦੁਸ਼ਮਣ ਬਣ ਜਾਂਦਾ ਹੈ।
O amor de Deus pelo mundo
Porque Deus amou o mundo de tal maneira que deu seu Filho. O mesmo mundo que rejeita a Deus é amado por Ele e objeto de sua redenção.
ਪਰਮੇਸ਼ਵਰ ਨੇ ਸੰਸਾਰ ਨਾਲ ਅਜਿਹਾ ਪਿਆਰ ਕੀਤਾ ਕਿ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਕਿ ਹਰ ਇੱਕ ਵਿਅਕਤੀ, ਜੋ ਉਸ ਉੱਤੇ ਵਿਸ਼ਵਾਸ ਕਰੇ, ਉਹ ਨਾਸ਼ ਨਾ ਹੋਵੇ ਪਰ ਅਨੰਤ ਜੀਵਨ ਪ੍ਰਾਪਤ ਕਰੇ।
ਪਰਮੇਸ਼ਵਰ ਨੇ ਸੰਸਾਰ ਨਾਲ ਅਜਿਹਾ ਪਿਆਰ ਕੀਤਾ ਕਿ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਕਿ ਹਰ ਇੱਕ ਵਿਅਕਤੀ, ਜੋ ਉਸ ਉੱਤੇ ਵਿਸ਼ਵਾਸ ਕਰੇ, ਉਹ ਨਾਸ਼ ਨਾ ਹੋਵੇ ਪਰ ਅਨੰਤ ਜੀਵਨ ਪ੍ਰਾਪਤ ਕਰੇ।
ਉਹਨਾਂ ਦੇ ਦੋਸ਼ੀ ਠਹਿਰਨ ਦਾ ਕਾਰਨ ਇਹ ਹੈ: ਕਿ ਚਾਨਣ ਸੰਸਾਰ ਵਿੱਚ ਆਇਆ ਸੀ ਪਰ ਮਨੁੱਖਾਂ ਨੇ ਚਾਨਣ ਨੂੰ ਪਸੰਦ ਨਹੀਂ ਕੀਤਾ। ਪਰ ਉਹਨਾਂ ਨੇ ਹਨੇਰੇ ਨੂੰ ਪਿਆਰ ਕੀਤਾ ਕਿਉਂਕਿ ਉਹਨਾਂ ਦੇ ਕੰਮ ਬੁਰੇ ਸਨ।
ਉਹ ਸਾਡੇ ਪਾਪਾਂ ਲਈ ਪ੍ਰਾਸਚਿਤ ਬਲੀਦਾਨ ਹੈ ਅਤੇ ਨਾ ਸਿਰਫ ਸਾਡੇ ਲਈ ਬਲਕਿ ਸਾਰੇ ਸੰਸਾਰ ਦੇ ਪਾਪਾਂ ਲਈ ਵੀ।
ਵੇਖੋ ਪਿਤਾ ਨੇ ਸਾਡੇ ਉੱਤੇ ਕਿੰਨਾਂ ਪਿਆਰ ਕੀਤਾ ਹੈ, ਕਿ ਅਸੀਂ ਪਰਮੇਸ਼ਵਰ ਦੇ ਬੱਚੇ ਅਖਵਾਏ ਜਾਈਏ! ਅਤੇ ਇਹੋ ਹੈ ਜੋ ਅਸੀਂ ਹਾਂ! ਦੁਨੀਆਂ ਸਾਨੂੰ ਨਹੀਂ ਜਾਣਦੀ ਇਸ ਦਾ ਕਾਰਨ ਇਹ ਹੈ ਕਿਉਂਕਿ ਇਹ ਪਰਮੇਸ਼ਵਰ ਨੂੰ ਨਹੀਂ ਜਾਣਦੇ ਸਨ।
ਵੇਖੋ ਪਿਤਾ ਨੇ ਸਾਡੇ ਉੱਤੇ ਕਿੰਨਾਂ ਪਿਆਰ ਕੀਤਾ ਹੈ, ਕਿ ਅਸੀਂ ਪਰਮੇਸ਼ਵਰ ਦੇ ਬੱਚੇ ਅਖਵਾਏ ਜਾਈਏ! ਅਤੇ ਇਹੋ ਹੈ ਜੋ ਅਸੀਂ ਹਾਂ! ਦੁਨੀਆਂ ਸਾਨੂੰ ਨਹੀਂ ਜਾਣਦੀ ਇਸ ਦਾ ਕਾਰਨ ਇਹ ਹੈ ਕਿਉਂਕਿ ਇਹ ਪਰਮੇਸ਼ਵਰ ਨੂੰ ਨਹੀਂ ਜਾਣਦੇ ਸਨ।
Vencer o mundo
Jesus venceu o mundo e nos dá sua paz e vitória. A fé é a vitória que vence o mundo — e aquele que nasceu de Deus o vence.
"ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਹਨ ਤਾਂ ਜੋ ਤੁਸੀਂ ਮੇਰੇ ਵਿੱਚ ਸ਼ਾਂਤੀ ਪਾ ਸਕੋਂ। ਇਸ ਸੰਸਾਰ ਵਿੱਚ ਤੁਹਾਡੇ ਤੇ ਕਸ਼ਟ ਆਉਣਗੇ। ਪਰ ਹੌਸਲਾ ਰੱਖੋ! ਮੈਂ ਸੰਸਾਰ ਨੂੰ ਜਿੱਤ ਲਿਆ ਹੈ।"
"ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਹਨ ਤਾਂ ਜੋ ਤੁਸੀਂ ਮੇਰੇ ਵਿੱਚ ਸ਼ਾਂਤੀ ਪਾ ਸਕੋਂ। ਇਸ ਸੰਸਾਰ ਵਿੱਚ ਤੁਹਾਡੇ ਤੇ ਕਸ਼ਟ ਆਉਣਗੇ। ਪਰ ਹੌਸਲਾ ਰੱਖੋ! ਮੈਂ ਸੰਸਾਰ ਨੂੰ ਜਿੱਤ ਲਿਆ ਹੈ।"
ਕਿਉਂਕਿ ਪਰਮੇਸ਼ਵਰ ਤੋਂ ਪੈਦਾ ਹੋਇਆ ਹਰ ਇੱਕ ਜਨ ਸੰਸਾਰ ਨੂੰ ਜਿੱਤ ਲੈਂਦਾ ਹੈ। ਇਹ ਉਹ ਜਿੱਤ ਹੈ ਜਿਸ ਨੇ ਸੰਸਾਰ ਉੱਤੇ ਜਿੱਤ ਪਾਈ ਅਰਥਾਤ ਸਾਡਾ ਵਿਸ਼ਵਾਸ।
ਕਿਉਂਕਿ ਪਰਮੇਸ਼ਵਰ ਤੋਂ ਪੈਦਾ ਹੋਇਆ ਹਰ ਇੱਕ ਜਨ ਸੰਸਾਰ ਨੂੰ ਜਿੱਤ ਲੈਂਦਾ ਹੈ। ਇਹ ਉਹ ਜਿੱਤ ਹੈ ਜਿਸ ਨੇ ਸੰਸਾਰ ਉੱਤੇ ਜਿੱਤ ਪਾਈ ਅਰਥਾਤ ਸਾਡਾ ਵਿਸ਼ਵਾਸ।
ਕੌਣ ਹੈ ਉਹ ਜੋ ਸੰਸਾਰ ਉੱਤੇ ਜਿੱਤ ਪਾਉਂਦਾ ਹੈ? ਕੇਵਲ ਉਹੀ ਹੈ ਜੋ ਵਿਸ਼ਵਾਸ ਕਰਦਾ ਹੈ ਕਿ ਯਿਸ਼ੂ ਪਰਮੇਸ਼ਵਰ ਦਾ ਪੁੱਤਰ ਹੈ।
ਹੇ ਪਿਆਰੇ ਬੱਚਿਓ, ਤੁਸੀਂ ਪਰਮੇਸ਼ਵਰ ਤੋਂ ਹੋ ਅਤੇ ਤੁਸੀਂ ਝੂਠੇ ਨਬੀਆਂ ਨੂੰ ਹਰਾ ਦਿੱਤਾ ਹੈ, ਕਿਉਂਕਿ ਜੋ ਤੁਹਾਡੇ ਵਿੱਚ ਹੈ ਉਹ ਉਸ ਨਾਲੋਂ ਵੱਡਾ ਹੈ ਜੋ ਦੁਨੀਆਂ ਵਿੱਚ ਹੈ।
No mundo sem ser do mundo
Jesus orou: não peço que os tires do mundo, mas que os guardes do mal. Somos enviados ao mundo como embaixadores do Reino.
ਮੈਂ ਉਹਨਾਂ ਨੂੰ ਤੁਹਾਡਾ ਬਚਨ ਦਿੱਤਾ ਹੈ ਅਤੇ ਦੁਨੀਆਂ ਨੇ ਉਹਨਾਂ ਨਾਲ ਵੈਰ ਕੀਤਾ ਹੈ, ਕਿਉਂਕਿ ਉਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।
ਮੇਰੀ ਪ੍ਰਾਰਥਨਾ ਇਹ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਦੁਨੀਆਂ ਤੋਂ ਬਾਹਰ ਲੈ ਜਾਓ ਪਰ ਤੁਸੀਂ ਉਹਨਾਂ ਨੂੰ ਦੁਸ਼ਟ ਤੋਂ ਬਚਾਓ।
ਮੇਰੀ ਪ੍ਰਾਰਥਨਾ ਇਹ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਦੁਨੀਆਂ ਤੋਂ ਬਾਹਰ ਲੈ ਜਾਓ ਪਰ ਤੁਸੀਂ ਉਹਨਾਂ ਨੂੰ ਦੁਸ਼ਟ ਤੋਂ ਬਚਾਓ। ਉਹ ਜਗਤ ਦੇ ਨਹੀਂ ਹਨ, ਜਿਵੇਂ ਕਿ ਮੈਂ ਵੀ ਜਗਤ ਦਾ ਨਹੀਂ ਹਾਂ। ਉਹਨਾਂ ਨੂੰ ਸਚਿਆਈ ਦੁਆਰਾ ਪਵਿੱਤਰ ਕਰੋ; ਤੁਹਾਡਾ ਬਚਨ ਸੱਚਾ ਹੈ। ਜਿਵੇਂ ਕਿ ਤੁਸੀਂ ਮੈਨੂੰ ਦੁਨੀਆਂ ਵਿੱਚ ਭੇਜਿਆ ਹੈ, ਮੈਂ ਉਹਨਾਂ ਨੂੰ ਦੁਨੀਆਂ ਵਿੱਚ ਭੇਜਿਆ ਹੈ।
"ਹੇ ਧਰਮੀ ਪਿਤਾ, ਹਾਲਾਂਕਿ ਜਗਤ ਤੁਹਾਨੂੰ ਨਹੀਂ ਜਾਣਦਾ, ਮੈਂ ਤੁਹਾਨੂੰ ਜਾਣਦਾ ਹਾਂ, ਅਤੇ ਇਹ ਚੇਲੇ ਜਾਣਦੇ ਹਨ ਕਿ ਤੁਸੀਂ ਮੈਨੂੰ ਭੇਜਿਆ ਹੈ। ਮੈਂ ਤੁਹਾਨੂੰ ਉਹਨਾਂ ਉੱਤੇ ਜਾਹਿਰ ਕੀਤਾ ਹੈ, ਅਤੇ ਕਰਾਂਗਾ ਤਾਂ ਜੋ ਜਿਸ ਪ੍ਰੇਮ ਨਾਲ ਤੁਸੀਂ ਮੈਨੂੰ ਪਿਆਰ ਕੀਤਾ ਹੈ ਓਹੀ ਉਹਨਾਂ ਵਿੱਚ ਹੋਵੇ ਅਤੇ ਮੈਂ ਉਹਨਾਂ ਵਿੱਚ ਹੋਵਾਂਗਾ।"
ਹੁਣ ਇਸ ਦੁਨੀਆਂ ਉੱਤੇ ਨਿਆਂ ਦਾ ਸਮਾਂ ਆ ਗਿਆ ਹੈ; ਹੁਣ ਇਸ ਦੁਨੀਆਂ ਦੇ ਸਰਦਾਰ ਨੂੰ ਬਾਹਰ ਕੱਢ ਦਿੱਤਾ ਜਾਵੇਗਾ।
ਮੈਂ ਤੁਹਾਨੂੰ ਸ਼ਾਤੀ ਦਿੰਦਾ ਹਾਂ। ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ ਹਾਂ। ਮੈਂ ਤੁਹਾਨੂੰ ਉਵੇਂ ਨਹੀਂ ਦਿੰਦਾ ਜਿਸ ਤਰ੍ਹਾਂ ਸੰਸਾਰ ਦਿੰਦਾ ਹੈ। ਤੁਹਾਡਾ ਦਿਲ ਨਾ ਘਬਰਾਏ ਅਤੇ ਨਾ ਤੁਸੀਂ ਡਰਨਾ।
ਸੰਸਾਰ ਚੇਲਿਆਂ ਨਾਲ ਨਫ਼ਰਤ ਕਰਦਾ ਹੈ
"ਜੇ ਸੰਸਾਰ ਤੁਹਾਨੂੰ ਨਫ਼ਰਤ ਕਰਦਾ ਹੈ ਤਾਂ ਯਾਦ ਰੱਖੋ ਕਿ ਉਸ ਨੇ ਪਹਿਲਾਂ ਮੈਨੂੰ ਨਫ਼ਰਤ ਕੀਤੀ ਹੈ। ਜੇ ਤੁਸੀਂ ਸੰਸਾਰ ਦੇ ਹੁੰਦੇ ਤਾਂ ਸੰਸਾਰ ਤੁਹਾਨੂੰ ਆਪਣਿਆਂ ਵਾਂਗ ਪਿਆਰ ਕਰਦਾ। ਪਰ ਤੁਸੀਂ ਇਸ ਸੰਸਾਰ ਦੇ ਨਹੀਂ ਹੋ। ਪਰ ਮੈਂ ਤੁਹਾਨੂੰ ਇਸ ਸੰਸਾਰ ਵਿੱਚੋਂ ਚੁਣਿਆ ਹੈ। ਇਸੇ ਕਰਕੇ ਸੰਸਾਰ ਤੁਹਾਨੂੰ ਨਫ਼ਰਤ ਕਰਦਾ ਹੈ।
Sal e luz
Vós sois o sal da terra e a luz do mundo. O cristão transforma o ambiente onde está, sem se conformar com os padrões mundanos.
ਨਮਕ ਅਤੇ ਪ੍ਰਕਾਸ਼
"ਤੁਸੀਂ ਧਰਤੀ ਦੇ ਨਮਕ ਹੋ। ਪਰ ਜੇ ਨਮਕ ਹੀ ਬੇਸੁਆਦ ਹੋ ਜਾਵੇ, ਤਾਂ ਫਿਰ ਕਿਵੇਂ ਦੁਬਾਰਾ ਉਸ ਨੂੰ ਨਮਕੀਨ ਕੀਤਾ ਜਾਵੇਗਾ? ਉਹ ਫਿਰ ਵਰਤਣ ਦੇ ਯੋਗ ਨਹੀਂ ਰਹਿੰਦਾ ਅਤੇ ਬਾਹਰ ਸੁੱਟਿਆ ਅਤੇ ਮਨੁੱਖਾਂ ਦੇ ਪੈਰਾਂ ਹੇਠਾਂ ਮਿੱਧਿਆ ਜਾਂਦਾ ਹੈ।
"ਤੁਸੀਂ ਸੰਸਾਰ ਦੇ ਚਾਨਣ ਹੋ ਜਿਹੜਾ ਨਗਰ ਪਹਾੜ ਉੱਤੇ ਵੱਸਦਾ ਹੈ ਉਹ ਕਦੇ ਛੁਪਿਆ ਨਹੀਂ ਰਹਿ ਸਕਦਾ।
ਅਤੇ ਰਾਜ ਦੀ ਇਸ ਖੁਸ਼ਖ਼ਬਰੀ ਦਾ ਪ੍ਰਚਾਰ ਸਾਰੇ ਰਾਸ਼ਟਰਾਂ ਵਿੱਚ ਗਵਾਹੀ ਦੇ ਤੌਰ ਤੇ ਸਾਰੇ ਸੰਸਾਰ ਵਿੱਚ ਕੀਤਾ ਜਾਵੇਗਾ ਅਤੇ ਫਿਰ ਅੰਤ ਆਵੇਗਾ।
ਮਨੁੱਖ ਨੂੰ ਕੀ ਲਾਭ ਹੋਵੇਗਾ ਜੇ ਉਹ ਸਾਰੇ ਸੰਸਾਰ ਨੂੰ ਪ੍ਰਾਪਤ ਕਰ ਲਵੇ, ਪਰ ਆਪਣੀ ਜਾਨ ਨੂੰ ਗੁਆ ਦੇਵੇ? ਜਾਂ ਕੋਈ ਆਪਣੀ ਜਾਨ ਦੇ ਬਦਲੇ ਕੀ ਦੇ ਸਕਦਾ ਹੈ?
ਮਨੁੱਖ ਨੂੰ ਕੀ ਲਾਭ ਹੋਵੇਗਾ ਜੇ ਉਹ ਸਾਰੇ ਸੰਸਾਰ ਨੂੰ ਪ੍ਰਾਪਤ ਕਰ ਲਵੇ, ਪਰ ਆਪਣੀ ਜਾਨ ਨੂੰ ਗੁਆ ਦੇਵੇ? ਜਾਂ ਕੋਈ ਆਪਣੀ ਜਾਨ ਦੇ ਬਦਲੇ ਕੀ ਦੇ ਸਕਦਾ ਹੈ?
ਹਾਏ ਇਸ ਸੰਸਾਰ ਉੱਤੇ, ਜਿਸ ਕਾਰਨ ਲੋਕ ਠੋਕਰ ਖਾਂਦੇ ਹਨ! ਕਿਉ ਜੋ ਠੋਕਰ ਦਾ ਲੱਗਣਾ ਤਾਂ ਜ਼ਰੂਰੀ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਹੜਾ ਠੋਕਰ ਦਾ ਕਾਰਨ ਬਣਦਾ ਹੈ!
ਉਸ ਨੇ ਉਹਨਾਂ ਨੂੰ ਕਿਹਾ, "ਸਾਰੇ ਸੰਸਾਰ ਵਿੱਚ ਜਾਓ ਅਤੇ ਸਾਰੀ ਸ੍ਰਿਸ਼ਟੀ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕਰੋ।
ਉਸ ਨੇ ਉਹਨਾਂ ਨੂੰ ਕਿਹਾ, "ਸਾਰੇ ਸੰਸਾਰ ਵਿੱਚ ਜਾਓ ਅਤੇ ਸਾਰੀ ਸ੍ਰਿਸ਼ਟੀ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕਰੋ।
ਮਨੁੱਖ ਨੂੰ ਕੀ ਲਾਭ ਜੇ ਉਹ ਸਾਰੇ ਸੰਸਾਰ ਨੂੰ ਪ੍ਰਾਪਤ ਕਰ ਲਵੇ, ਪਰ ਆਪਣੀ ਜਾਨ ਨੂੰ ਗੁਆ ਦੇਵੇ?
Não se conformar
Não vos conformeis com este mundo. A religião pura é guardar-se da corrupção do mundo e viver segundo o Espírito de Deus.
ਇਸ ਸੰਸਾਰ ਦੇ ਰੂਪ ਵਰਗੇ ਨਾ ਬਣੋ, ਪਰ ਆਪਣੇ ਮਨ ਨੂੰ ਨਵੇਂ ਹੋਣ ਦੇ ਕਾਰਨ ਬਦਲੋ ਤਦ ਤੁਸੀਂ ਪਰਖ ਅਤੇ ਸਮਝ ਸਕਦੇ ਹੋ ਕਿ ਪਰਮੇਸ਼ਵਰ ਦੀ ਮਰਜ਼ੀ ਕੀ ਹੈ। ਉਸ ਦੀ ਚੰਗੀ, ਮਨਭਾਉਂਦੀ ਅਤੇ ਸੰਪੂਰਨ ਇੱਛਾ ਕੀ ਹੈ।
ਇਸ ਸੰਸਾਰ ਦੇ ਰੂਪ ਵਰਗੇ ਨਾ ਬਣੋ, ਪਰ ਆਪਣੇ ਮਨ ਨੂੰ ਨਵੇਂ ਹੋਣ ਦੇ ਕਾਰਨ ਬਦਲੋ ਤਦ ਤੁਸੀਂ ਪਰਖ ਅਤੇ ਸਮਝ ਸਕਦੇ ਹੋ ਕਿ ਪਰਮੇਸ਼ਵਰ ਦੀ ਮਰਜ਼ੀ ਕੀ ਹੈ। ਉਸ ਦੀ ਚੰਗੀ, ਮਨਭਾਉਂਦੀ ਅਤੇ ਸੰਪੂਰਨ ਇੱਛਾ ਕੀ ਹੈ।
ਜਦੋਂ ਤੋਂ ਇਹ ਸੰਸਾਰ ਬਣਾਇਆ ਗਿਆ ਹੈ, ਲੋਕਾਂ ਨੇ ਧਰਤੀ ਅਤੇ ਅਕਾਸ਼ ਨੂੰ ਵੇਖਿਆ ਹੈ। ਹਰ ਚੀਜ਼ ਦੁਆਰਾ ਜੋ ਪਰਮੇਸ਼ਵਰ ਨੇ ਬਣਾਇਆ ਹੈ, ਉਹ ਉਸਦੇ ਅਦਿੱਖ ਗੁਣਾਂ ਅਤੇ ਉਸਦੀ ਸਦੀਪਕ ਸ਼ਕਤੀ ਅਤੇ ਪਰਮੇਸ਼ਵਰੀ ਸੁਭਾਉ ਨੂੰ ਸਪੱਸ਼ਟ ਤੌਰ ਤੇ ਵੇਖ ਸਕਦੇ ਹਨ। ਇਸ ਲਈ ਉਹਨਾਂ ਕੋਲ ਪਰਮੇਸ਼ਵਰ ਨੂੰ ਨਾ ਜਾਣਨ ਦਾ ਕੋਈ ਬਹਾਨਾ ਨਹੀਂ ਹੈ।
ਜਦੋਂ ਤੋਂ ਇਹ ਸੰਸਾਰ ਬਣਾਇਆ ਗਿਆ ਹੈ, ਲੋਕਾਂ ਨੇ ਧਰਤੀ ਅਤੇ ਅਕਾਸ਼ ਨੂੰ ਵੇਖਿਆ ਹੈ। ਹਰ ਚੀਜ਼ ਦੁਆਰਾ ਜੋ ਪਰਮੇਸ਼ਵਰ ਨੇ ਬਣਾਇਆ ਹੈ, ਉਹ ਉਸਦੇ ਅਦਿੱਖ ਗੁਣਾਂ ਅਤੇ ਉਸਦੀ ਸਦੀਪਕ ਸ਼ਕਤੀ ਅਤੇ ਪਰਮੇਸ਼ਵਰੀ ਸੁਭਾਉ ਨੂੰ ਸਪੱਸ਼ਟ ਤੌਰ ਤੇ ਵੇਖ ਸਕਦੇ ਹਨ। ਇਸ ਲਈ ਉਹਨਾਂ ਕੋਲ ਪਰਮੇਸ਼ਵਰ ਨੂੰ ਨਾ ਜਾਣਨ ਦਾ ਕੋਈ ਬਹਾਨਾ ਨਹੀਂ ਹੈ।
ਹੁਣ ਅਸੀਂ ਜਾਣਦੇ ਹਾਂ ਜੋ ਵੀ ਬਿਵਸਥਾ ਕਹਿੰਦੀ ਹੈ, ਪਰ ਇਹ ਉਹਨਾਂ ਲੋਕਾਂ ਨੂੰ ਕਹਿੰਦੀ ਹੈ ਜਿਹੜੇ ਬਿਵਸਥਾ ਦੇ ਅਧੀਨ ਹਨ, ਤਾਂ ਜੋ ਹਰੇਕ ਮੂੰਹ ਚੁੱਪ ਹੋ ਜਾਵੇ ਅਤੇ ਸਾਰੀ ਦੁਨੀਆਂ ਪਰਮੇਸ਼ਵਰ ਦੇ ਨਿਆਉਂ ਦੇ ਹੇਠ ਆ ਜਾਵੇਗੀ।
ਉਹ ਧਰਮ ਜਿਸ ਨੂੰ ਸਾਡਾ ਪਿਤਾ ਪਰਮੇਸ਼ਵਰ ਸ਼ੁੱਧ ਅਤੇ ਨਿਰਦੋਸ਼ ਮੰਨਦਾ ਹੈ ਉਹ ਇਹ ਹੈ: ਅਨਾਥਾਂ ਅਤੇ ਵਿਧਵਾਵਾਂ ਦੀ ਉਨ੍ਹਾਂ ਦੀ ਮੁਸੀਬਤ ਵਿੱਚ ਦੇਖਭਾਲ ਕਰਨਾ ਅਤੇ ਆਪਣੇ ਆਪ ਨੂੰ ਸੰਸਾਰ ਦੁਆਰਾ ਬੇਦਾਗ ਹੋਣ ਤੋਂ ਬਚਾਏ ਰੱਖਣਾ।
ਉਹ ਧਰਮ ਜਿਸ ਨੂੰ ਸਾਡਾ ਪਿਤਾ ਪਰਮੇਸ਼ਵਰ ਸ਼ੁੱਧ ਅਤੇ ਨਿਰਦੋਸ਼ ਮੰਨਦਾ ਹੈ ਉਹ ਇਹ ਹੈ: ਅਨਾਥਾਂ ਅਤੇ ਵਿਧਵਾਵਾਂ ਦੀ ਉਨ੍ਹਾਂ ਦੀ ਮੁਸੀਬਤ ਵਿੱਚ ਦੇਖਭਾਲ ਕਰਨਾ ਅਤੇ ਆਪਣੇ ਆਪ ਨੂੰ ਸੰਸਾਰ ਦੁਆਰਾ ਬੇਦਾਗ ਹੋਣ ਤੋਂ ਬਚਾਏ ਰੱਖਣਾ।
ਕਿਉਂਕਿ ਪਰਮੇਸ਼ਵਰ ਦੀ ਕਿਰਪਾ ਸਾਰੇ ਲੋਕਾਂ ਦੀ ਮੁਕਤੀ ਲਈ ਪ੍ਰਗਟ ਹੋਈ। ਇਹ ਸਾਨੂੰ ਸਿਖਾਉਂਦੀ ਹੈ ਕਿ ਅਧਰਮ ਅਤੇ ਦੁਨਿਆਵੀ ਇੱਛਾਵਾਂ ਤੋਂ ਮਨ ਫਿਰਾ ਕੇ ਇਸ ਵਰਤਮਾਨ ਯੁੱਗ ਵਿੱਚ ਸਵੈ-ਨਿਯੰਤ੍ਰਿਤ, ਧਾਰਮਿਕਤਾ ਅਤੇ ਈਸ਼ਵਰੀ ਜੀਵਨ ਬਤੀਤ ਕਰੀਏ,
A batalha espiritual
A nossa luta não é contra carne e sangue. Os poderes do mundo são reais, mas o que está em nós é maior que o que está no mundo.
ਕਿਉਂਕਿ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ, ਸਗੋਂ ਹਕੂਮਤਾਂ, ਅਧਿਕਾਰਾਂ ਅਤੇ ਇਸ ਅੰਧਘੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਾਵਾਂ ਨਾਲ ਹੁੰਦੀ ਹੈ ਜੋ ਸਵਰਗੀ ਥਾਵਾਂ ਵਿੱਚ ਹਨ।
ਇਸ ਨੂੰ ਵੇਖੋ ਕਿ ਕੋਈ ਵੀ ਤੁਹਾਨੂੰ ਖੋਖਲੇ ਅਤੇ ਧੋਖੇਬਾਜ਼ ਸਿੱਖਿਆ ਰਾਹੀਂ ਗ਼ੁਲਾਮ ਨਹੀਂ ਬਣਾਉਂਦਾ, ਜੋ ਮਨੁੱਖੀ ਪਰੰਪਰਾ ਅਤੇ ਮਸੀਹ ਦੀ ਬਜਾਏ ਇਸ ਸੰਸਾਰ ਦੇ ਮੂਲ ਅਧਿਆਤਮਿਕ ਸ਼ਕਤੀਆਂ ਤੇ ਨਿਰਭਰ ਕਰਦਾ ਹੈ।
ਭਾਵੇਂ ਅਸੀਂ ਸਰੀਰ ਦੇ ਵਿੱਚ ਜਿਉਂਦੇ ਹਾਂ, ਪਰ ਸਰੀਰ ਦੇ ਅਨੁਸਾਰ ਯੁੱਧ ਨਹੀਂ ਕਰਦੇ।
ਸਾਨੂੰ ਸੰਸਾਰ ਦਾ ਆਤਮਾ ਨਹੀਂ, ਪਰ ਉਹ ਆਤਮਾ ਮਿਲਿਆ ਹੈ ਜਿਹੜਾ ਪਰਮੇਸ਼ਵਰ ਤੋਂ ਹੈ, ਤਾਂ ਕਿ ਅਸੀਂ ਸਮਝ ਸਕੀਏ ਜੋ ਪਰਮੇਸ਼ਵਰ ਨੇ ਸਾਨੂੰ ਮੁਫ਼ਤ ਵਿੱਚ ਕੀ ਦਿੱਤਾ ਹੈ।
ਕਿੱਥੇ ਹਨ ਗਿਆਨੀ? ਕਿੱਥੇ ਹਨ ਕਾਨੂੰਨ ਦੇ ਸਿਖਾਉਣ ਵਾਲੇ? ਕਿੱਥੇ ਹਨ ਇਸ ਯੁੱਗ ਦੇ ਵਿਵਾਦੀ? ਕੀ ਪਰਮੇਸ਼ਵਰ ਨੇ ਸੰਸਾਰ ਦੀ ਬੁੱਧ ਨੂੰ ਮੂਰਖਤਾ ਨਹੀਂ ਠਹਿਰਾਇਆ? ਇਸ ਲਈ ਕਿ ਜਦੋਂ ਪਰਮੇਸ਼ਵਰ ਦੀ ਬੁੱਧ ਤੋਂ ਇਸ ਤਰ੍ਹਾਂ ਹੋਇਆ ਜੋ ਸੰਸਾਰ ਨੇ ਆਪਣੀ ਬੁੱਧ ਦੇ ਕਾਰਨ ਪਰਮੇਸ਼ਵਰ ਨੂੰ ਨਾ ਜਾਣਿਆ, ਤਦ ਪਰਮੇਸ਼ਵਰ ਨੂੰ ਇਹ ਚੰਗਾ ਲੱਗਾ ਜੋ ਪ੍ਰਚਾਰ ਦੀ ਮੂਰਖਤਾਈ ਨਾਲ ਵਿਸ਼ਵਾਸੀਆ ਨੂੰ ਬਚਾਵੇ।
ਪਰ ਪਰਮੇਸ਼ਵਰ ਨੇ ਸੰਸਾਰ ਦੇ ਮੂਰਖਾਂ ਨੂੰ ਚੁਣ ਲਿਆ ਕਿ ਬੁੱਧਵਾਨਾਂ ਨੂੰ ਸ਼ਰਮਿੰਦਾ ਕਰੇ; ਪਰਮੇਸ਼ਵਰ ਨੇ ਸੰਸਾਰ ਦੇ ਨਿਰਬਲਾਂ ਨੂੰ ਚੁਣ ਲਿਆ ਤਾਕਿ ਬਲਵੰਤਾ ਨੂੰ ਲੱਜਿਆਵਾਨ ਕਰੇ।
ਪਰਮੇਸ਼ਵਰ ਨੇ ਉਨ੍ਹਾਂ ਲੋਕਾਂ ਨੂੰ ਚੁਣਿਆ ਜੋ ਦੁਨੀਆਂ ਦੀਆਂ ਨਜ਼ਰਾਂ ਵਿੱਚ ਨੀਚ, ਮਾਮੂਲੀ ਹਨ ਅਤੇ ਜਿਹੜੇ ਮੌਜੂਦ ਨਹੀਂ ਹਨ ਤਾਂ ਜੋ ਕੋਈ ਵੀ ਮਨੁੱਖ ਪਰਮੇਸ਼ਵਰ ਅੱਗੇ ਘਮੰਡ ਨਾ ਕਰੇ।
ਆਪਣੇ ਆਪ ਨੂੰ ਧੋਖਾ ਨਾ ਦਿਓ। ਜੇ ਕੋਈ ਤੁਹਾਡੇ ਵਿੱਚ ਇਹ ਸੋਚਦਾ ਹੈ ਕਿ ਮੈਂ ਇਸ ਯੁੱਗ ਦੀਆ ਗੱਲਾਂ ਦੇ ਵਿਖੇ ਬੁੱਧਵਾਨ ਹਾਂ, ਤਾਂ ਤੁਹਾਨੂੰ, "ਮੂਰਖ" ਬਣਨਾ ਚਾਹੀਦਾ ਹੈ ਤਾਂਕਿ ਤੁਸੀਂ ਬੁੱਧਵਾਨ ਬਣ ਸਕੋਂ।
ਕਿਉਂਕਿ ਅਸੀਂ ਸੰਸਾਰ ਵਿੱਚ ਕੁਝ ਨਹੀਂ ਲਿਆਂਦਾ, ਅਤੇ ਨਾ ਹੀ ਕੁਝ ਵੀ ਲੈ ਕੇ ਜਾ ਸਕਦੇ ਹਾਂ। ਪਰ ਜੇ ਸਾਡੇ ਕੋਲ ਭੋਜਨ ਅਤੇ ਕੱਪੜੇ ਹਨ, ਤਾਂ ਅਸੀਂ ਇਸ ਨਾਲ ਸੰਤੁਸ਼ਟ ਹੋਵਾਂਗੇ।
ਕਿਉਂਕਿ ਅਸੀਂ ਸੰਸਾਰ ਵਿੱਚ ਕੁਝ ਨਹੀਂ ਲਿਆਂਦਾ, ਅਤੇ ਨਾ ਹੀ ਕੁਝ ਵੀ ਲੈ ਕੇ ਜਾ ਸਕਦੇ ਹਾਂ। ਪਰ ਜੇ ਸਾਡੇ ਕੋਲ ਭੋਜਨ ਅਤੇ ਕੱਪੜੇ ਹਨ, ਤਾਂ ਅਸੀਂ ਇਸ ਨਾਲ ਸੰਤੁਸ਼ਟ ਹੋਵਾਂਗੇ।
Pertencemos a Deus
Do Senhor é a terra e tudo o que nela existe. Vivemos neste mundo como peregrinos, desejando a pátria celestial.
ਧਰਤੀ ਅਤੇ ਜੋ ਕੁਝ ਵੀ ਇਸ ਉੱਤੇ ਹੈ ਸਭ ਕੁਝ ਯਾਹਵੇਹ ਦਾ ਹੈ,
ਸੰਸਾਰ ਅਤੇ ਇਸ ਵਿੱਚ ਰਹਿਣ ਵਾਲੇ ਸਾਰੇ;
ਕਿਉਂਕਿ ਉਸ ਨੇ ਇਸ ਦੀ ਨੀਂਹ ਸਮੁੰਦਰਾਂ ਉੱਤੇ ਰੱਖੀ
ਅਤੇ ਪਾਣੀਆਂ ਉੱਤੇ ਸਥਾਪਿਤ ਕੀਤੀ।
ਅਕਾਸ਼ ਤੇਰਾ ਹੈ ਅਤੇ ਧਰਤੀ ਵੀ ਤੇਰੀ ਹੈ,
ਤੂੰ ਸੰਸਾਰ ਦੀ ਸਥਾਪਨਾ ਕੀਤੀ ਅਤੇ ਜੋ ਕੁਝ ਇਸ ਵਿੱਚ ਹੈ।
ਤੇਰੀ ਭਲਿਆਈ ਕਿੰਨੀ ਵੱਡੀ ਹੈ
ਜਿਹੜੀ ਤੂੰ ਆਪਣੇ ਡਰਨ ਵਾਲਿਆ ਲਈ ਰੱਖੀ ਹੈ,
ਜਿਹੜੀ ਤੂੰ ਉਹਨਾਂ ਸਾਰਿਆਂ ਨੂੰ ਦਿੱਤੀ ਹੈ,
ਜੋ ਤੇਰੀ ਪਨਾਹ ਲੈਂਦੇ ਹਨ।
ਯਾਹਵੇਹ, ਸਦਾ ਲਈ ਰਾਜ ਕਰਦਾ ਹੈ;
ਉਸ ਨੇ ਆਪਣੇ ਸਿੰਘਾਸਣ ਨੂੰ ਨਿਆਂ ਲਈ ਸਥਾਪਿਤ ਕੀਤਾ ਹੈ।
ਉਹ ਦੁਨੀਆਂ ਉੱਤੇ ਧਰਮ ਨਾਲ ਰਾਜ ਕਰਦਾ ਹੈ
ਅਤੇ ਲੋਕਾਂ ਦਾ ਨਿਰਪੱਖਤਾ ਨਾਲ ਨਿਆਂ ਕਰਦਾ ਹੈ।
ਸੱਚਾ ਚਾਨਣ ਇਸ ਸੰਸਾਰ ਵਿੱਚ ਆਉਣ ਵਾਲਾ ਸੀ, ਜੋ ਹਰ ਇੱਕ ਵਿਅਕਤੀ ਨੂੰ ਰੋਸ਼ਨੀ ਦਿੰਦਾ ਹੈ। ਸ਼ਬਦ ਪਹਿਲਾਂ ਸੰਸਾਰ ਵਿੱਚ ਸੀ ਅਤੇ ਸ਼ਬਦ ਦੇ ਰਾਹੀਂ ਸੰਸਾਰ ਬਣਾਇਆ ਗਿਆ ਪਰ ਸੰਸਾਰ ਨੇ ਉਸ ਨੂੰ ਨਹੀਂ ਪਹਿਚਾਣਿਆ।
ਸ਼ਬਦ ਪਹਿਲਾਂ ਸੰਸਾਰ ਵਿੱਚ ਸੀ ਅਤੇ ਸ਼ਬਦ ਦੇ ਰਾਹੀਂ ਸੰਸਾਰ ਬਣਾਇਆ ਗਿਆ ਪਰ ਸੰਸਾਰ ਨੇ ਉਸ ਨੂੰ ਨਹੀਂ ਪਹਿਚਾਣਿਆ।
ਯਿਸ਼ੂ ਦੀ ਗਵਾਹੀ ਤੇ ਵਿਵਾਦ
ਯਿਸ਼ੂ ਨੇ ਇੱਕ ਵਾਰ ਫਿਰ ਲੋਕਾਂ ਨੂੰ ਕਿਹਾ, "ਮੈਂ ਜਗਤ ਦਾ ਚਾਨਣ ਹਾਂ। ਉਹ ਮਨੁੱਖ ਜੋ ਮੇਰਾ ਪਿੱਛੇ ਆਉਂਦਾ ਹੈ ਉਹ ਕਦੀ ਹਨੇਰੇ ਵਿੱਚ ਨਹੀਂ ਚੱਲੇਗਾ, ਸਗੋਂ ਉਸ ਕੋਲ ਜੀਵਨ ਦਾ ਚਾਨਣ ਹੋਵੇਗਾ।"
ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ; ਮੈਂ ਉਹਨਾਂ ਨੂੰ ਜਾਣਦਾ ਹਾਂ, ਅਤੇ ਉਹ ਮੇਰੇ ਪਿੱਛੇ-ਪਿੱਛੇ ਚੱਲਦੀਆਂ ਹਨ। ਮੈਂ ਉਹਨਾਂ ਨੂੰ ਸਦੀਪਕ ਜੀਵਨ ਦਿੰਦਾ ਹਾਂ, ਅਤੇ ਉਹ ਕਦੇ ਨਹੀਂ ਮਰਨਗੀਆਂ। ਕੋਈ ਵੀ ਉਹਨਾਂ ਨੂੰ ਮੇਰੇ ਹੱਥੋਂ ਨਹੀਂ ਖੋਹ ਸਕਦਾ।
ਪਰ ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਇਹ ਤੁਹਾਡੇ ਭਲੇ ਲਈ ਹੈ ਜੋ ਮੈਂ ਤੁਹਾਡੇ ਤੋਂ ਦੂਰ ਜਾ ਰਿਹਾ ਹਾਂ। ਜਦ ਤੱਕ ਮੈਂ ਨਹੀਂ ਜਾਂਦਾ ਮਦਦਗਾਰ ਤੁਹਾਡੇ ਕੋਲ ਨਹੀਂ ਆਵੇਗਾ। ਪਰ ਜੇ ਮੈਂ ਜਾਂਦਾ ਹਾਂ ਤਾਂ ਮੈਂ ਉਸ ਨੂੰ ਤੁਹਾਡੇ ਕੋਲ ਭੇਜਾਂਗਾ। ਜਦੋਂ ਉਹ ਆਵੇਗਾ ਉਹ ਸੰਸਾਰ ਨੂੰ ਪਾਪ ਦੇ ਬਾਰੇ, ਧਾਰਮਿਕਤਾ ਦੇ ਬਾਰੇ, ਅਤੇ ਨਿਆਂ ਦੇ ਬਾਰੇ ਦੋਸ਼ੀ ਸਿੱਧ ਕਰੇਂਗਾ। ਪਾਪ ਬਾਰੇ ਇਸ ਲਈ ਕਿਉਂਕਿ ਲੋਕ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ। ਧਾਰਮਿਕਤਾ ਬਾਰੇ ਇਸ ਲਈ ਕਿਉਂਕਿ ਮੈਂ ਆਪਣੇ ਪਿਤਾ ਕੋਲ ਜਾ ਰਿਹਾ ਹਾਂ, ਜਿੱਥੇ ਤੁਸੀਂ ਮੈਨੂੰ ਨਹੀਂ ਵੇਖ ਸਕੋਂਗੇ। ਅਤੇ ਨਿਆਂ ਬਾਰੇ ਇਸ ਲਈ ਕਿਉਂਕਿ ਇਸ ਸੰਸਾਰ ਦਾ ਰਾਜਕੁਮਾਰ ਹੁਣ ਦੋਸ਼ੀ ਠਹਿਰਾਇਆ ਗਿਆ ਹੈ।
ਜਿਹਨਾਂ ਦੁਆਰਾ ਪਰਮੇਸ਼ਵਰ ਨੇ ਸਾਨੂੰ ਉਸ ਦੇ ਬਹੁਤ ਹੀ ਮਹਾਨ ਅਤੇ ਕੀਮਤੀ ਵਾਅਦੇ ਦਿੱਤੇ ਹਨ, ਤਾਂ ਜੋ ਤੁਸੀਂ ਦੁਸ਼ਟ ਇੱਛਾਵਾਂ ਦੇ ਕਾਰਨ ਸੰਸਾਰ ਦੇ ਵਿਨਾਸ਼ ਤੋਂ ਬਚ ਕੇ ਈਸ਼ਵਰੀ ਸੁਭਾਅ ਵਿੱਚ ਭਾਗ ਲੈ ਸਕੋ।
ਸਭ ਤੋਂ ਵੱਧ, ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਖਰੀ ਦਿਨਾਂ ਵਿੱਚ ਮਖੌਲ ਉਡਾਉਣ ਵਾਲੇ ਆਉਣਗੇ, ਜਿਹੜੇ ਆਪਣੀਆਂ ਬੁਰੀਆਂ ਇੱਛਾਵਾਂ ਦੇ ਅਨੁਸਾਰ ਚੱਲਣਗੇ। ਉਹ ਕਹਿਣਗੇ, "ਕਿ ਉਹ ਦੇ ਆਉਣ ਦਾ ਵਾਇਦਾ ਕਿੱਥੇ ਹੈ ਜੋ ਉਸ ਨੇ ਕੀਤਾ ਸੀ? ਜਦੋਂ ਤੋਂ ਸਾਡੇ ਪੁਰਖਿਆਂ ਦੀ ਮੌਤ ਹੋਈ ਹੈ, ਸਭ ਕੁਝ ਉਸੇ ਤਰ੍ਹਾਂ ਚਲਦਾ ਆ ਰਿਹਾ ਹੈ ਜਿਵੇਂ ਸ੍ਰਿਸ਼ਟੀ ਦੇ ਅਰੰਭ ਤੋਂ ਹੈ।" ਪਰ ਉਹ ਜਾਣ ਬੁੱਝ ਕੇ ਭੁੱਲ ਜਾਂਦੇ ਹਨ ਕਿ ਬਹੁਤ ਸਮਾਂ ਪਹਿਲਾਂ ਪਰਮੇਸ਼ਵਰ ਦੇ ਬਚਨ ਦੁਆਰਾ ਅਕਾਸ਼ ਰਚੇ ਗਏ ਅਤੇ ਧਰਤੀ ਪਾਣੀ ਤੋਂ ਬਾਹਰ ਅਤੇ ਪਾਣੀ ਦੇ ਵਿੱਚ ਸਥਿਰ ਹੈ। ਇਨ੍ਹਾਂ ਪਾਣੀਆਂ ਦੁਆਰਾ ਉਸ ਸਮੇਂ ਦਾ ਸੰਸਾਰ ਪਾਣੀ ਵਿੱਚ ਡੁੱਬ ਕੇ ਨਾਸ਼ ਹੋ ਗਿਆ ਸੀ। ਉਸੇ ਸ਼ਬਦ ਦੁਆਰਾ ਵਰਤਮਾਨ ਅਕਾਸ਼ ਅਤੇ ਧਰਤੀ ਅੱਗ ਲਈ ਰੱਖੇ ਗਏ ਹਨ, ਅਤੇ ਨਿਆਂ ਦੇ ਦਿਨ ਅਤੇ ਅਧਰਮੀਆਂ ਦੇ ਵਿਨਾਸ਼ ਲਈ ਰੱਖੇ ਗਏ ਹਨ।
ਕਿਉਂਕਿ ਜਿਹੜਾ ਦੁੱਖ ਪਰਮੇਸ਼ਵਰ ਵੱਲੋਂ ਹੈ ਉਹ ਪਛਤਾਵਾ ਲਿਆਉਂਦਾ ਹੈ ਅਤੇ ਸਾਨੂੰ ਮੁਕਤੀ ਵੱਲ ਲੈ ਕੇ ਜਾਂਦਾ ਹੈ ਅਤੇ ਉਸ ਨਾਲ ਕੋਈ ਅਫ਼ਸੋਸ ਨਹੀਂ ਹੁੰਦਾ, ਪਰ ਸੰਸਾਰਕ ਦੁੱਖ ਮੌਤ ਨੂੰ ਲੈ ਕੇ ਆਉਂਦੇ ਹਨ।
ਮੈਂ ਸੰਸਾਰ ਨੂੰ ਉਹ ਦੀਆਂ ਬੁਰਾਈਆਂ ਦੀ ਸਜ਼ਾ ਦਿਆਂਗਾ,
ਦੁਸ਼ਟਾਂ ਨੂੰ ਉਨ੍ਹਾਂ ਦੇ ਪਾਪਾਂ ਲਈ।
ਮੈਂ ਹੰਕਾਰੀਆਂ ਦੇ ਹੰਕਾਰ ਨੂੰ ਖ਼ਤਮ ਕਰ ਦਿਆਂਗਾ
ਅਤੇ ਬੇਰਹਿਮ ਦਾ ਘਮੰਡ ਨੂੰ ਨੀਵਾਂ ਕਰ ਦਿਆਂਗਾ।
ਜੇ ਦੁਨੀਆਂ ਤੁਹਾਨੂੰ ਨਫ਼ਰਤ ਕਰਦੀ ਹੈ ਤਾਂ ਹੇ ਮੇਰੇ ਭਰਾਵੋ ਅਤੇ ਭੈਣੋ ਹੈਰਾਨ ਨਾ ਹੋਵੋ।
ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ਵਰ ਦੇ ਬੱਚੇ ਹਾਂ, ਅਤੇ ਇਹ ਕਿ ਸਾਰਾ ਸੰਸਾਰ ਦੁਸ਼ਟ ਦੇ ਅਧੀਨ ਹੈ।
ਇੱਕ ਪੀੜ੍ਹੀ ਚਲੀ ਜਾਂਦੀ ਅਤੇ ਦੂਸਰੀ ਆ ਜਾਂਦੀ ਹੈ,
ਪਰ ਧਰਤੀ ਸਦਾ ਅਟੱਲ ਰਹਿੰਦੀ ਹੈ।
ਸੂਰਜ ਚੜ੍ਹਦਾ ਹੈ ਅਤੇ ਸੂਰਜ ਡੁੱਬਦਾ ਹੈ,
ਅਤੇ ਜਲਦੀ ਹੀ ਉੱਥੇ ਵਾਪਸ ਮੁੜ ਜਾਂਦਾ ਹੈ ਜਿੱਥੋਂ ਉਹ ਚੜ੍ਹਦਾ ਹੈ।
ਹਵਾ ਦੱਖਣ ਵੱਲੋਂ ਵਗਦੀ ਹੈ
ਅਤੇ ਉੱਤਰ ਵੱਲ ਮੁੜਦੀ ਹੈ,
ਇਹ ਗੋਲ-ਗੋਲ ਘੁੰਮ ਕੇ
ਆਪਣੇ ਰਸਤੇ ਤੇ ਵਾਪਸ ਆ ਜਾਂਦੀ ਹੈ।
ਸਾਰੀਆਂ ਨਦੀਆਂ ਸਮੁੰਦਰ ਵਿੱਚ ਆ ਪੈਦੀਆਂ ਹਨ,
ਫਿਰ ਵੀ ਸਮੁੰਦਰ ਕਦੇ ਨਹੀਂ ਭਰਦਾ।
ਜਿੱਥੋਂ ਨਦੀਆਂ ਨਿੱਕਲਦੀਆਂ ਹਨ,
ਉੱਥੇ ਹੀ ਮੁੜ ਜਾਂਦੀਆਂ ਹਨ।
ਸਵਰਗ ਅਤੇ ਧਰਤੀ ਟਲ ਜਾਣਗੇ, ਪਰ ਮੇਰੇ ਵਚਨ ਕਦੇ ਵੀ ਨਹੀਂ ਟਲਣਗੇ।
ਯਿਸ਼ੂ ਮਸੀਹ ਕੱਲ ਅਤੇ ਅੱਜ ਅਤੇ ਜੁੱਗੋ-ਜੁੱਗ ਲਈ ਇੱਕੋ ਜਿਹਾ ਹੈ।
ਇਹ ਗੱਲ ਸੁਣ ਕੇ ਯਿਸ਼ੂ ਨੇ ਜਾਇਰੂਸ ਨੂੰ ਕਿਹਾ, "ਡਰ ਨਾ! ਕੇਵਲ ਵਿਸ਼ਵਾਸ ਕਰ ਅਤੇ ਉਹ ਚੰਗੀ ਹੋ ਜਾਵੇਗੀ।"
ਜੇ ਆਦਮ ਦੇ ਪਾਪ ਕਰਨ ਦੁਆਰਾ ਮੌਤ ਦਾ ਰਾਜ ਹੋ ਗਿਆ, ਤਾਂ ਉਹ ਲੋਕ ਜਿਹੜੇ ਪਰਮੇਸ਼ਵਰ ਦੀ ਕਿਰਪਾ ਅਤੇ ਧਰਮੀ ਹੋਣ ਦੇ ਵਰਦਾਨ ਨੂੰ ਪ੍ਰਾਪਤ ਕਰਦੇ ਹਨ, ਇੱਕ ਆਦਮੀ, ਯਿਸ਼ੂ ਮਸੀਹ ਦੇ ਰਾਹੀਂ ਜੀਉਣਗੇ।
ਉਸ ਦੀ ਚਤਰਾਈ ਦੇ ਕਾਰਨ ਉਸਦਾ ਧੋਖਾ ਸਫ਼ਲ ਹੋਵੇਗਾ, ਅਤੇ ਉਹ ਮਨ ਵਿੱਚ ਘਮੰਡੀ ਹੋ ਕੇ ਬਹੁਤਿਆਂ ਦਾ ਨਾਸ ਕਰੇਗਾ। ਉਹ ਹਾਕਮਾਂ ਦੇ ਹਾਕਮ ਦੇ ਵਿਰੁੱਧ ਉੱਠ ਖੜ੍ਹਾ ਹੋਵੇਗਾ ਪਰ ਅੰਤ ਵਿੱਚ ਉਹ ਬਿਨ੍ਹਾਂ ਹੱਥ ਲਾਏ ਤੋੜਿਆ ਜਾਵੇਗਾ।