O papel da mulher
A Bíblia honra a mulher como colaboradora essencial no plano de Deus. De Provérbios 31 às mulheres do Novo Testamento, a Escritura celebra a sabedoria, a força e a fé feminina.
A mulher virtuosa
Mulher virtuosa, quem a achará? Seu valor excede o de rubis. Ela é sábia, trabalhadora, generosa e temida pelo Senhor.
ਨੇਕ ਸੁਭਾਅ ਵਾਲੀ ਪਤਨੀ ਕੌਣ ਲੱਭ ਸਕਦਾ ਹੈ?
ਉਹ ਹੀਰੇ ਮੋਤੀਆਂ ਨਾਲੋਂ ਕਿਤੇ ਵੱਧ ਕੀਮਤੀ ਹੈ।
ਉਸ ਦੇ ਪਤੀ ਨੂੰ ਉਸ ਉੱਤੇ ਪੂਰਾ ਭਰੋਸਾ ਹੈ,
ਅਤੇ ਉਹ ਨੂੰ ਲਾਭ ਦੀ ਕੁਝ ਥੁੜ ਨਹੀਂ ਹੁੰਦੀ।
ਉਹ ਉਸ ਦੇ ਜੀਵਨ ਦੇ ਸਾਰੇ ਦਿਨ ਉਸ ਨਾਲ ਭਲਿਆਈ ਹੀ ਕਰੇਗੀ,
ਨਾ ਕਿ ਬੁਰਿਆਈ।
ਉਹ ਉੱਨ ਅਤੇ ਕਤਾਨ ਭਾਲ ਕੇ,
ਅਤੇ ਉਤਸੁਕ ਹੱਥਾਂ ਨਾਲ ਕੰਮ ਕਰਦੀ ਹੈ।
ਉਹ ਵਪਾਰੀਆ ਦੇ ਜਹਾਜ਼ਾਂ ਵਰਗੀ ਹੈ,
ਉਹ ਦੂਰੋਂ ਆਪਣਾ ਭੋਜਨ ਲਿਆਉਂਦੀ ਹੈ।
ਰਾਤ ਰਹਿੰਦਿਆਂ ਉਹ ਉੱਠ ਕੇ
ਆਪਣੇ ਪਰਿਵਾਰ ਲਈ ਭੋਜਨ ਤਿਆਰ ਕਰਦੀ ਹੈ,
ਅਤੇ ਆਪਣੀਆਂ ਦਾਸੀਆਂ ਨੂੰ ਕੰਮ ਦਿੰਦੀ ਹੈ।
ਉਹ ਸੋਚ ਵਿਚਾਰ ਕੇ ਕਿਸੇ ਖੇਤ ਨੂੰ ਮੁੱਲ ਲੈਂਦੀ ਹੈ,
ਆਪਣੇ ਹੱਥਾਂ ਦੀ ਕਮਾਈ ਨਾਲ ਅੰਗੂਰਾਂ ਦੇ ਬਾਗ਼ ਲਾਉਂਦੀ ਹੈ।
ਉਹ ਆਪਣਾ ਕੰਮ ਜ਼ੋਰ-ਸ਼ੋਰ ਨਾਲ ਕਰਦੀ ਹੈ,
ਅਤੇ ਆਪਣੀਆਂ ਬਾਹਾਂ ਨੂੰ ਤੱਗੜਿਆਂ ਕਰਦੀ ਹੈ।
ਉਹ ਵੇਖਦੀ ਹੈ ਕਿ ਉਸਦਾ ਵਪਾਰ ਲਾਭਦਾਇਕ ਹੈ,
ਅਤੇ ਰਾਤ ਨੂੰ ਉਸਦਾ ਦੀਵਾ ਨਹੀਂ ਬੁਝਦਾ।
ਉਹ ਤੱਕਲੇ ਨੂੰ ਹੱਥ ਲਾਉਂਦੀ ਹੈ,
ਅਤੇ ਉਹ ਦੇ ਹੱਥ ਚਰਖ਼ੇ ਨੂੰ ਫੜ੍ਹਦੇ ਹਨ।
ਉਹ ਗਰੀਬਾਂ ਲਈ ਆਪਣੀਆਂ ਬਾਹਾਂ ਖੋਲ੍ਹਦੀ ਹੈ
ਅਤੇ ਲੋੜਵੰਦਾਂ ਵੱਲ ਆਪਣਾ ਹੱਥ ਵਧਾਉਂਦੀ ਹੈ।
ਉਹ ਵਧੀਆ ਸੂਤੀ ਦੇ ਕੱਪੜੇ ਬਣਾ ਕੇ ਵੇਚਦੀ ਹੈ,
ਅਤੇ ਵਪਾਰੀਆਂ ਨੂੰ ਕਮਰਬੰਦ ਦਿੰਦੀ ਹੈ।
ਉਸ ਨੇ ਤਾਕਤ ਅਤੇ ਇੱਜ਼ਤ ਦਾ ਲਿਬਾਸ ਪਹਿਨਿਆ ਹੋਇਆ ਹੈ,
ਅਤੇ ਆਉਣ ਵਾਲੇ ਦਿਨਾਂ ਤੇ ਹੱਸਦੀ ਹੈ।
ਉਹ ਸਿਆਣਪ ਨਾਲ ਬੋਲਦੀ ਹੈ,
ਅਤੇ ਉਹ ਦੀ ਜ਼ਬਾਨ ਉੱਤੇ ਵਫ਼ਾਦਾਰ ਉਪਦੇਸ਼ ਹੈ।
ਉਹ ਆਪਣੇ ਘਰ ਦਾ ਕੰਮ ਵੇਖਦੀ ਹੈ,
ਅਤੇ ਆਲਸ ਦੀ ਰੋਟੀ ਨਹੀਂ ਖਾਂਦੀ।
ਬੁੱਧਵਾਨ ਔਰਤ ਆਪਣਾ ਘਰ ਬਣਾਉਂਦੀ ਹੈ,
ਪਰ ਮੂਰਖ ਆਪਣੇ ਹੱਥਾਂ ਨਾਲ ਉਸ ਨੂੰ ਢਾਹ ਦਿੰਦੀ ਹੈ।
ਪਾਪੀ ਮਨੁੱਖਾਂ ਦੇ ਸੱਦੇ ਦੇ ਵਿਰੁੱਧ ਚੇਤਾਵਨੀ
ਹੇ ਮੇਰੇ ਪੁੱਤਰ, ਆਪਣੇ ਪਿਤਾ ਦਾ ਉਪਦੇਸ਼ ਸੁਣ,
ਅਤੇ ਆਪਣੀ ਮਾਂ ਦੀ ਸਿੱਖਿਆ ਨੂੰ ਨਾ ਛੱਡ;
Beleza interior
A beleza verdadeira não é exterior, mas o caráter incorruptível de um espírito manso e tranquilo. Isso tem grande valor diante de Deus.
ਹੇ ਪਤਨੀਓ, ਇਸੇ ਤਰ੍ਹਾਂ ਤੁਸੀਂ ਆਪਣੇ ਪਤੀਆਂ ਦੇ ਅਧੀਨ ਹੋਵੋ ਤਾਂ ਜੇ ਕੋਈ ਉਨ੍ਹਾਂ ਵਿੱਚੋਂ ਪਰਮੇਸ਼ਵਰ ਦੇ ਬਚਨ ਉੱਤੇ ਵਿਸ਼ਵਾਸ ਨਾ ਵੀ ਕਰਦਾ ਹੋਵੇ, ਤਾਂ ਉਹ ਆਪਣੀਆਂ ਪਤਨੀਆਂ ਦੇ ਵਿਵਹਾਰ ਦੁਆਰਾ ਬਿਨਾਂ ਸ਼ਬਦਾਂ ਵਿੱਚ ਜਿੱਤ ਪ੍ਰਾਪਤ ਕਰ ਸਕਦੇ ਹਨ, ਜਦੋਂ ਉਹ ਤੁਹਾਡੇ ਜੀਵਨ ਦੀ ਸ਼ੁੱਧਤਾ ਅਤੇ ਜ਼ਿੰਦਗੀ ਦੇ ਅਦਬ ਨੂੰ ਦੇਖਦੇ ਹਨ। ਤੁਹਾਡੀ ਸੁੰਦਰਤਾ ਬਾਹਰੀ ਸਜਾਵਟ ਤੋਂ ਨਾ ਹੋਏ, ਜਿਵੇਂ ਕਿ ਸਿਰ ਦੇ ਵਾਲ਼ ਗੁੰਦਣੇ ਅਤੇ ਸੋਨੇ ਦੇ ਗਹਿਣੇ ਪਾਉਣਾ ਜਾਂ ਵਧੀਆ ਕੱਪੜੇ ਪਹਿਨਣ ਦੇ ਨਾਲ ਦਿਖਾਵਟੀ ਨਾ ਹੋਵੇ। ਇਸ ਦੀ ਬਜਾਏ, ਪਰ ਇਹ ਤੁਹਾਡੀ ਅੰਦਰੂਨੀ ਸਵੈ ਸੁੰਦਰਤਾ ਹੋਣੀ ਚਾਹੀਦੀ ਹੈ, ਇੱਕ ਕੋਮਲ ਅਤੇ ਸ਼ਾਂਤ ਆਤਮਾ ਦੀ ਅਟੁੱਟ ਸੁੰਦਰਤਾ, ਜੋ ਕਿ ਪਰਮੇਸ਼ਵਰ ਦੀ ਨਜ਼ਰ ਵਿੱਚ ਬਹੁਤ ਹੀ ਵੱਡੇ ਮੁੱਲ ਦੀ ਹੈ। ਇਸ ਲਈ ਪਿਛਲੇ ਸਮੇਂ ਦੀਆਂ ਪਵਿੱਤਰ ਔਰਤਾਂ ਜਿਹੜੀਆਂ ਪਰਮੇਸ਼ਵਰ ਵਿੱਚ ਆਪਣੀ ਉਮੀਦ ਰੱਖਦੀਆਂ ਸਨ ਆਪਣੇ ਆਪ ਨੂੰ ਆਪਣੇ ਪਤੀਆਂ ਦੇ ਅਧੀਨ ਰੱਖ ਕੇ ਸ਼ਿੰਗਾਰਦੀਆਂ ਸਨ। ਸਾਰਾਹ ਵਾਂਗ, ਜੋ ਅਬਰਾਹਾਮ ਦੀ ਗੱਲ ਮੰਨ ਦੀ ਸੀ ਅਤੇ ਉਸ ਨੂੰ ਆਪਣਾ ਮਾਲਕ ਆਖਦੀ ਸੀ। ਤੁਸੀਂ ਉਸ ਦੀਆਂ ਧੀਆਂ ਹੋ ਜੇ ਤੁਸੀਂ ਸਹੀ ਕੰਮ ਕਰੋ ਅਤੇ ਡਰ ਨੂੰ ਆਪਣੀ ਜ਼ਿੰਦਗੀ ਵਿੱਚ ਰਾਹ ਨਾ ਦਿਓ।
ਹੇ ਪਤੀਓ, ਇਸ ਤਰ੍ਹਾਂ ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਰਹੋ ਅਤੇ ਔਰਤ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ ਉਹਨਾਂ ਦਾ ਆਦਰ ਕਰੋ ਅਤੇ ਇਹ ਵੀ ਕਿ ਤੁਸੀਂ ਦੋਵੇਂ ਜੀਵਨ ਦੀ ਕਿਰਪਾ ਦੇ ਦਾਤ ਦੇ ਸਾਂਝੇ ਅਧਿਕਾਰੀ ਹੋ, ਤਾਂ ਜੋ ਤੁਹਾਡੀਆਂ ਪ੍ਰਾਰਥਨਾਵਾਂ ਵਿੱਚ ਕੋਈ ਰੁਕਾਵਟ ਨਾ ਆਵੇ।
ਇਸੇ ਤਰ੍ਹਾਂ ਮੈਂ ਚਾਹੁੰਦਾ ਹਾਂ ਕਿ ਔਰਤਾਂ ਸੱਭਿਅਤਾ ਨਾਲ ਅਤੇ ਮਰਯਾਦਾ ਵਿੱਚ ਆਪਣੇ ਆਪ ਨੂੰ ਸੋਹਣੀ ਪੁਸ਼ਾਕ ਨਾਲ ਸੁਆਰਨ, ਨਾ ਕਿ ਸਿਰਫ ਵਾਲਾਂ ਦੀ ਸਜਾਵਟ ਅਤੇ ਸੋਨੇ ਜਾਂ ਮੋਤੀਆਂ ਜਾਂ ਮਹਿੰਗੇ ਕੱਪੜਿਆਂ ਨਾਲ,
ਇਸੇ ਤਰ੍ਹਾਂ, ਔਰਤਾਂ ਨੂੰ ਸਤਿਕਾਰ ਦੇ ਯੋਗ ਹੋਣਾ ਚਾਹੀਦਾ ਹੈ, ਗ਼ਲਤ ਗੱਲਾਂ ਕਰਨ ਵਾਲੀਆਂ ਨਹੀਂ ਬਲਕਿ ਸੁਸ਼ੀਲ ਅਤੇ ਹਰ ਚੀਜ਼ ਵਿੱਚ ਵਿਸ਼ਵਾਸਯੋਗ ਹੋਣ।
Parceria e dignidade
Deus criou homem e mulher à sua imagem. A mulher não é inferior, mas parceira e co-herdeira da graça da vida.
ਇਸ ਲਈ ਪਰਮੇਸ਼ਵਰ ਨੇ ਮਨੁੱਖ ਨੂੰ ਆਪਣੇ ਸਰੂਪ ਉੱਤੇ ਬਣਾਇਆ,
ਪਰਮੇਸ਼ਵਰ ਦੇ ਸਰੂਪ ਉੱਤੇ ਉਸ ਨੇ ਉਹਨਾਂ ਨੂੰ;
ਨਰ ਅਤੇ ਨਾਰੀ ਕਰਕੇ ਬਣਾਇਆ।
ਪਰਮੇਸ਼ਵਰ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਕਿਹਾ, "ਫਲੋ ਅਤੇ ਗਿਣਤੀ ਵਿੱਚ ਵੱਧੋ, ਧਰਤੀ ਨੂੰ ਭਰ ਦਿਓ ਅਤੇ ਇਸ ਨੂੰ ਆਪਣੇ ਅਧੀਨ ਕਰੋ। ਸਮੁੰਦਰ ਦੀਆਂ ਮੱਛੀਆਂ, ਅਕਾਸ਼ ਦੇ ਪੰਛੀਆਂ ਅਤੇ ਧਰਤੀ ਉੱਤੇ ਚੱਲਣ ਵਾਲੇ ਹਰ ਜੀਵ ਉੱਤੇ ਰਾਜ ਕਰੋ।"
ਯਾਹਵੇਹ ਪਰਮੇਸ਼ਵਰ ਨੇ ਆਖਿਆ, "ਮਨੁੱਖ ਦਾ ਇਕੱਲਾ ਰਹਿਣਾ ਚੰਗਾ ਨਹੀਂ, ਇਸ ਲਈ ਮੈਂ ਉਸ ਲਈ ਉਸ ਵਰਗੀ ਯੋਗ ਸਹਾਇਕਣ ਬਣਾਵਾਂਗਾ।"
ਉਸ ਨੇ ਉਸ ਔਰਤ ਨੂੰ ਆਖਿਆ,
"ਮੈਂ ਤੇਰੇ ਗਰਭ ਦੀਆਂ ਪੀੜਾਂ ਨੂੰ ਬਹੁਤ ਵਧਾਵਾਂਗਾ।
ਦਰਦ ਨਾਲ ਤੂੰ ਬੱਚੇ ਨੂੰ ਜਨਮ ਦੇਵੇਗੀ,
ਤੇਰੀ ਇੱਛਾ ਤੇਰੇ ਪਤੀ ਵੱਲ ਹੋਵੇਗੀ,
ਅਤੇ ਉਸ ਦਾ ਅਧਿਕਾਰ ਤੇਰੇ ਉੱਤੇ ਹੋਵੇਗਾ।"
ਤਾਂ ਵੀ ਪ੍ਰਭੂ ਵਿੱਚ ਨਾ ਔਰਤ ਆਦਮੀ ਤੋਂ ਅਲੱਗ ਹੈ ਨਾ ਆਦਮੀ ਔਰਤ ਤੋਂ ਅਲੱਗ ਹੈ। ਕਿਉਂਕਿ ਜਿਸ ਪ੍ਰਕਾਰ ਔਰਤ ਆਦਮੀ ਤੋਂ ਹੈ ਉਸੇ ਪ੍ਰਕਾਰ ਆਦਮੀ ਔਰਤ ਰਾਹੀ ਹੈ, ਪਰ ਸਭ ਕੁਝ ਪਰਮੇਸ਼ਵਰ ਤੋਂ ਹੈ।
ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੂ ਦੇ ਅਧੀਨ ਹੋ। ਕਿਉਂਕਿ ਪਤੀ ਆਪਣੀ ਪਤਨੀ ਦਾ ਸਿਰ ਹੈ, ਜਿਵੇਂ ਮਸੀਹ ਆਪਣੀ ਕਲੀਸਿਆ ਦਾ ਸਿਰ ਹੈ ਅਤੇ ਉਹ ਦੇਹੀ ਦਾ ਮੁਕਤੀਦਾਤਾ ਵੀ ਹੈ। ਜਿਵੇਂ ਕਿ ਕਲੀਸਿਆ ਮਸੀਹ ਦੇ ਅਧੀਨ ਹੈ, ਉਸੇ ਤਰ੍ਹਾਂ ਪਤਨੀ ਨੂੰ ਹਰ ਗੱਲ ਵਿੱਚ ਪਤੀ ਦੇ ਅਧੀਨ ਹੋਣਾ ਚਾਹੀਦਾ ਹੈ।
ਇਸੇ ਤਰ੍ਹਾਂ, ਬਜ਼ੁਰਗ ਔਰਤਾਂ ਦਾ ਆਚਰਣ ਆਦਰ ਵਾਲੇ ਲੋਕਾਂ ਵਰਗਾ ਹੋਣਾ ਚਾਹੀਦਾ ਹੈ, ਉਹ ਦੋਸ਼ੀ ਜਾਂ ਦਾਖਰਸ ਪੀਣ ਦੀਆਂ ਆਦੀ ਨਾ ਹੋਣ; ਪਰ ਚੰਗੀਆਂ ਗੱਲਾਂ ਸਿਖਾਉਣ ਵਾਲੀਆਂ ਹੋਣ। ਫਿਰ ਉਹ ਜਵਾਨ ਔਰਤਾਂ ਨੂੰ ਅਜਿਹੀ ਸਿੱਖਿਆ ਦੇਣ, ਜੋ ਓਹ ਆਪਣੇ ਪਤੀਆਂ ਅਤੇ ਬੱਚਿਆਂ ਨਾਲ ਪਿਆਰ ਕਰਨ, ਸਵੈ-ਨਿਯੰਤ੍ਰਿਤ ਅਤੇ ਪਵਿੱਤਰ, ਘਰ ਸੰਭਾਲਣ ਵਾਲੀਆਂ, ਦਿਆਲੂ ਅਤੇ ਆਪਣੇ ਪਤੀਆਂ ਦੇ ਅਧੀਨ ਹੋਣ, ਤਾਂ ਜੋ ਕੋਈ ਵੀ ਪਰਮੇਸ਼ਵਰ ਦੇ ਬਚਨ ਨੂੰ ਬਦਨਾਮ ਨਾ ਕਰੇ।