Publicidade

2 Pedro 1

1 ਸ਼ਿਮਓਨ ਪਤਰਸ, ਜਿਹੜਾ ਯਿਸ਼ੂ ਮਸੀਹ ਦਾ ਇੱਕ ਸੇਵਕ ਅਤੇ ਉਸ ਦਾ ਰਸੂਲ ਹਾਂ।

ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੇ ਸਾਡੇ ਪਰਮੇਸ਼ਵਰ ਅਤੇ ਮੁਕਤੀਦਾਤਾ ਯਿਸ਼ੂ ਮਸੀਹ ਦੀ ਧਾਰਮਿਕਤਾ ਦੁਆਰਾ ਸਾਡੇ ਵਰਗਾ ਕੀਮਤੀ ਵਿਸ਼ਵਾਸ ਪ੍ਰਾਪਤ ਕੀਤਾ ਹੈ।

2 ਪਰਮੇਸ਼ਵਰ ਅਤੇ ਸਾਡੇ ਪ੍ਰਭੂ ਯਿਸ਼ੂ ਦੇ ਗਿਆਨ ਦੁਆਰਾ ਤੁਹਾਡੇ ਉੱਤੇ ਕਿਰਪਾ ਅਤੇ ਸ਼ਾਂਤੀ ਬਹੁਤਾਤ ਨਾਲ ਹੁੰਦੀ ਰਹੇ।

ਬੁਲਾਹਟ ਅਤੇ ਚੋਣ ਦੀ ਪੁਸ਼ਟੀ ਕਰਨਾ

3 ਉਸ ਦੀ ਬ੍ਰਹਮ ਸ਼ਕਤੀ ਨੇ ਸਾਨੂੰ ਉਹ ਸਭ ਕੁਝ ਦਿੱਤਾ ਹੈ ਜਿਸ ਦੀ ਸਾਨੂੰ ਇੱਕ ਈਸ਼ਵਰੀ ਜੀਵਨ ਲਈ ਜ਼ਰੂਰਤ ਹੈ ਉਸ ਦੇ ਗਿਆਨ ਦੁਆਰਾ ਜਿਸ ਨੇ ਸਾਨੂੰ ਆਪਣੀ ਮਹਿਮਾ ਅਤੇ ਭਲਾਈ ਦੁਆਰਾ ਬੁਲਾਇਆ ਹੈ। 4 ਜਿਹਨਾਂ ਦੁਆਰਾ ਪਰਮੇਸ਼ਵਰ ਨੇ ਸਾਨੂੰ ਉਸ ਦੇ ਬਹੁਤ ਹੀ ਮਹਾਨ ਅਤੇ ਕੀਮਤੀ ਵਾਅਦੇ ਦਿੱਤੇ ਹਨ, ਤਾਂ ਜੋ ਤੁਸੀਂ ਦੁਸ਼ਟ ਇੱਛਾਵਾਂ ਦੇ ਕਾਰਨ ਸੰਸਾਰ ਦੇ ਵਿਨਾਸ਼ ਤੋਂ ਬਚ ਕੇ ਈਸ਼ਵਰੀ ਸੁਭਾਅ ਵਿੱਚ ਭਾਗ ਲੈ ਸਕੋ।

5 ਇਸੇ ਕਾਰਨ ਕਰਕੇ, ਆਪਣੇ ਵਿਸ਼ਵਾਸ ਨਾਲ ਭਲਾਈ ਨੂੰ ਜੋੜਨ ਦੀ ਹਰ ਕੋਸ਼ਿਸ਼ ਕਰੋ; ਅਤੇ ਭਲਾਈ ਨਾਲ ਗਿਆਨ; 6 ਅਤੇ ਗਿਆਨ ਨਾਲ ਸਵੈ-ਨਿਯੰਤਰਣ; ਅਤੇ ਸਵੈ-ਨਿਯੰਤਰਣ ਨਾਲ ਧੀਰਜ; ਅਤੇ ਧੀਰਜ ਨਾਲ ਭਗਤੀ; 7 ਅਤੇ ਭਗਤੀ ਨਾਲ ਆਪਸੀ ਪਿਆਰ ਨਾਲ ਪਿਆਰ ਵਧਾਈ ਜਾਓ। 8 ਕਿਉਂਕਿ ਜੇ ਇਹ ਗੁਣ ਤੁਹਾਡੇ ਵਿੱਚ ਹੋਣ ਅਤੇ ਵਧਦੇ ਜਾਣ, ਤਾਂ ਉਹ ਤੁਹਾਨੂੰ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਗਿਆਨ ਵਿੱਚ ਆਲਸੀ ਅਤੇ ਬੇਫ਼ਲ ਨਾ ਹੋਣ ਦੇਣਗੇ। 9 ਪਰ ਜਿਸ ਕੋਲ ਇਹ ਗੁਣ ਨਹੀਂ ਹੈ ਉਹ ਅੰਨ੍ਹਾ ਅਤੇ ਉਸ ਨੂੰ ਧੁੰਦਲਾ ਵਿਖਾਈ ਦਿੰਦਾ ਹੈ, ਅਤੇ ਭੁੱਲ ਗਿਆ ਹੈ ਕਿ ਮੈਂ ਆਪਣੇ ਪਹਿਲੇ ਪਾਪਾਂ ਤੋਂ ਸ਼ੁੱਧ ਕੀਤਾ ਗਿਆ ਸੀ।

10 ਇਸ ਲਈ, ਹੇ ਮੇਰੇ ਭਰਾਵੋ ਅਤੇ ਭੈਣੋ, ਪਰਮੇਸ਼ਵਰ ਵੱਲੋ ਤੁਹਾਨੂੰ ਬੁਲਾਏ ਜਾਣ ਅਤੇ ਚੁਣੇ ਜਾਣ ਨੂੰ ਪੱਕਿਆਂ ਕਰਨ ਦਾ ਹੋਰ ਵੀ ਯਤਨ ਕਰੋ, ਕਿਉਂਕਿ ਜੇ ਤੁਸੀਂ ਇਹ ਗੱਲਾਂ ਕਰਦੇ ਹੋ, ਤਾਂ ਤੁਸੀਂ ਕਦੇ ਵੀ ਠੋਕਰ ਨਹੀਂ ਖਾਓਗੇ, 11 ਅਤੇ ਤੁਹਾਨੂੰ ਸਾਡੇ ਪ੍ਰਭੂ ਅਤੇ ਮੁਕਤੀਦਾਤਾ ਯਿਸ਼ੂ ਮਸੀਹ ਦੇ ਸਦੀਵੀ ਰਾਜ ਵਿੱਚ ਇੱਕ ਭਰਪੂਰ ਸੁਆਗਤ ਮਿਲੇਗਾ।

ਪਵਿੱਤਰ ਸ਼ਾਸਤਰ ਦੀ ਭਵਿੱਖਬਾਣੀ

12 ਇਸ ਲਈ ਮੈਂ ਹਮੇਸ਼ਾ ਤੁਹਾਨੂੰ ਇਨ੍ਹਾਂ ਗੱਲਾਂ ਦੀ ਯਾਦ ਦਿਵਾਉਂਦਾ ਰਹਾਂਗਾ, ਭਾਵੇਂ ਤੁਸੀਂ ਉਨ੍ਹਾਂ ਨੂੰ ਜਾਣਦੇ ਹੋ ਅਤੇ ਉਸ ਸੱਚਿਆਈ ਉੱਤੇ ਜਿਹੜੀ ਹੁਣ ਤੁਹਾਡੇ ਕੋਲ ਹੈ, ਪੱਕੇ ਤੌਰ ਸਥਿਰ ਕੀਤੇ ਹੋਏ ਹੋ। 13 ਮੈਂ ਸੋਚਦਾ ਹਾਂ ਇਹ ਸਹੀ ਹੋਵੇਗਾ ਕਿ ਜਦੋਂ ਤੱਕ ਮੈਂ ਇਸ ਸਰੀਰ ਦੇ ਤੰਬੂ ਵਿੱਚ ਹਾਂ ਮੈਂ ਤੁਹਾਨੂੰ ਯਾਦ ਕਰਾ ਕੇ ਪ੍ਰੇਰਨਾਂ ਦਿੰਦਾ ਰਹਾਂਗਾ, 14 ਕਿਉਂਕਿ ਮੈਂ ਜਾਣਦਾ ਹਾਂ ਕਿ ਜੋ ਮੇਰੇ ਤੰਬੂ ਦੇ ਡਿੱਗਣ ਦਾ ਸਮਾਂ ਆ ਗਿਆ ਹੈ, ਜਿਵੇਂ ਕਿ ਸਾਡੇ ਪ੍ਰਭੂ ਯਿਸ਼ੂ ਮਸੀਹ ਨੇ ਮੈਨੂੰ ਪਹਿਲਾ ਹੀ ਸਪੱਸ਼ਟ ਕਰ ਦਿੱਤਾ ਹੈ। 15 ਅਤੇ ਮੈਂ ਇਹ ਪੂਰੀ ਕੋਸ਼ਿਸ਼ ਕਰਾਂਗਾ ਕਿ ਮੇਰੇ ਜਾਣ ਤੋਂ ਬਾਅਦ ਤੁਸੀਂ ਹਮੇਸ਼ਾ ਇਨ੍ਹਾਂ ਗੱਲਾਂ ਨੂੰ ਯਾਦ ਰੱਖੋ।

16 ਕਿਉਂਕਿ ਜਦੋਂ ਅਸੀਂ ਤੁਹਾਨੂੰ ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਸਮਰੱਥਾ ਅਤੇ ਉਸ ਦੇ ਆਉਣ ਤੋਂ ਜਾਣੂ ਕਰਵਾਇਆ, ਚਤਰਾਈ ਦੀਆਂ ਬਣਾਉਟੀ ਕਹਾਣੀਆਂ ਦੇ ਮਗਰ ਲੱਗ ਕੇ ਨਹੀਂ, ਪਰ ਅਸੀਂ ਉਸ ਦੀ ਮਹਾਨਤਾ ਦੇ ਚਸ਼ਮਦੀਦ ਗਵਾਹ ਸੀ। 17 ਕਿਉਂ ਜੋ ਉਹ ਨੂੰ ਪਿਤਾ ਪਰਮੇਸ਼ਵਰ ਕੋਲੋਂ ਆਦਰ ਅਤੇ ਵਡਿਆਈ ਮਿਲੀ ਸੀ, ਜਦੋਂ ਉਸ ਨੂੰ ਪਰਤਾਪੀ ਮਹਿਮਾ ਤੋਂ ਆਵਾਜ਼ ਆਈ, ਉਸ ਨੇ ਕਿਹਾ, "ਇਹ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਪਿਆਰ ਕਰਦਾ ਹਾਂ; ਜਿਸ ਤੋਂ ਮੈਂ ਬਹੁਤ ਖੁਸ਼ ਹਾਂ।" 18 ਅਸੀਂ ਖੁਦ ਇਸ ਆਵਾਜ਼ ਨੂੰ ਸੁਣਿਆ ਜੋ ਸਵਰਗ ਤੋਂ ਆਈ ਸੀ ਜਦੋਂ ਅਸੀਂ ਪਵਿੱਤਰ ਪਹਾੜ ਤੇ ਉਸ ਦੇ ਨਾਲ ਸੀ।

19 ਸਾਡੇ ਕੋਲ ਭਵਿੱਖਬਾਣੀ ਦਾ ਬਚਨ ਵੀ ਹੈ ਜੋ ਪੂਰੀ ਤਰ੍ਹਾਂ ਭਰੋਸੇਯੋਗ ਹੈ, ਅਤੇ ਤੁਸੀਂ ਇਸ ਵੱਲ ਧਿਆਨ ਦੇਣਾ ਚੰਗਾ ਸਮਝੋਗੇ, ਜਿਵੇਂ ਕਿ ਇੱਕ ਹਨੇਰੀ ਜਗ੍ਹਾ ਵਿੱਚ ਇੱਕ ਰੌਸ਼ਨੀ ਚਮਕਦੀ ਹੈ, ਜਦੋਂ ਤੱਕ ਦਿਨ ਚੜ੍ਹਦਾ ਹੈ ਅਤੇ ਸਵੇਰ ਦਾ ਤਾਰਾ ਤੁਹਾਡੇ ਦਿਲਾਂ ਵਿੱਚ ਨਾ ਚੜ੍ਹ ਆਵੇ। 20 ਸਭ ਤੋਂ ਵੱਧ, ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਪਵਿੱਤਰ ਸ਼ਾਸਤਰ ਦੇ ਕਿਸੇ ਭਵਿੱਖਬਾਣੀ ਦੀ ਵਿਆਖਿਆ ਨਬੀ ਦੇ ਆਪਣੇ ਯਤਨ ਨਾਲ ਨਹੀਂ ਹੋਈ। 21 ਕਿਉਂਕਿ ਭਵਿੱਖਬਾਣੀ ਦੀ ਸ਼ੁਰੂਆਤ ਕਦੇ ਵੀ ਮਨੁੱਖੀ ਇੱਛਾ ਨਾਲ ਨਹੀਂ ਹੋਈ, ਪਰ ਨਬੀ, ਭਾਵੇਂ ਮਨੁੱਖ ਸਨ, ਉਹ ਪਰਮੇਸ਼ਵਰ ਦੀ ਵੱਲੋਂ ਬੋਲਦੇ ਸਨ ਜਿਵੇਂ ਕਿ ਉਨ੍ਹਾਂ ਨੂੰ ਪਵਿੱਤਰ ਆਤਮਾ ਅਗਵਾਈ ਕਰਦਾ ਸੀ।

Veja também

Publicidade
2 Pedro
Ver todos os capítulos de 2 Pedro
Bíblia Online Bíblia Online

Bíblia Online • Versão: 2026-06-15_21-32-39-