Publicidade

1 Pedro 5

ਬਜ਼ੁਰਗਾਂ ਅਤੇ ਝੁੰਡ ਲਈ

1 ਤੁਹਾਡੇ ਵਿੱਚੋਂ ਬਜ਼ੁਰਗਾਂ ਨੂੰ, ਮੈਂ ਇੱਕ ਸਹਿਯੋਗੀ ਬਜ਼ੁਰਗ ਅਤੇ ਮਸੀਹ ਦੇ ਦੁੱਖਾਂ ਦਾ ਗਵਾਹ ਹੋਣ ਵਜੋਂ ਅਪੀਲ ਕਰਦਾ ਹਾਂ ਜੋ ਪ੍ਰਗਟ ਹੋਣ ਵਾਲੀ ਮਹਿਮਾ ਵਿੱਚ ਵੀ ਸਾਂਝੀ ਹਾਂ: 2 ਪਰਮੇਸ਼ਵਰ ਦੇ ਇੱਜੜ ਦੇ ਚਰਵਾਹੇ ਬਣੋ ਜੋ ਤੁਹਾਡੀ ਦੇਖ-ਰੇਖ ਵਿੱਚ ਹਨ, ਉਨ੍ਹਾਂ ਦੀ ਨਿਗਰਾਨੀ ਕਰੋ। ਲਚਾਰੀ ਨਾਲ ਨਹੀਂ, ਪਰ ਆਪਣੀ ਇੱਛਾ ਨਾਲ, ਜਿਵੇਂ ਕਿ ਪਰਮੇਸ਼ਵਰ ਚਾਹੁੰਦਾ ਹੈ ਤੁਸੀਂ ਉਸ ਤਰ੍ਹਾਂ ਬਣੋ; ਨਾ ਬੇਈਮਾਨੀ ਦੀ ਕਮਾਈ ਦੇ ਕਾਰਨ, ਪਰ ਸੇਵਾ ਉਤਸੁਕਤਾ ਨਾਲ ਹੋਵੇ; 3 ਇਸ ਲਈ ਆਪਣੇ ਇੱਜੜ ਉੱਤੇ ਹੁਕਮ ਨਾ ਚਲਾਓ ਜਿਹੜੇ ਤੁਹਾਡੇ ਅਧੀਨ ਹਨ, ਬਲਕਿ ਉਹਨਾਂ ਲਈ ਉਦਾਹਰਣ ਬਣੋ। 4 ਅਤੇ ਜਦੋਂ ਮੁੱਖ ਚਰਵਾਹਾ ਮਸੀਹ ਪ੍ਰਗਟ ਹੋਵੇਗਾ, ਉਸ ਵੇਲੇ ਤੁਹਾਨੂੰ ਮਹਿਮਾ ਦਾ ਤਾਜ ਮਿਲੇਗਾ ਜੋ ਕਦੇ ਵੀ ਮੁਰਝਾਉਂਦਾ ਨਹੀਂ।

5 ਇਸੇ ਤਰ੍ਹਾਂ, ਤੁਸੀਂ ਜਿਹੜੇ ਛੋਟੇ ਹੋ, ਆਪਣੇ ਆਪ ਨੂੰ ਆਪਣੇ ਬਜ਼ੁਰਗਾਂ ਦੇ ਅਧੀਨ ਕਰੋ। ਤੁਸੀਂ ਸਾਰੇ, ਇੱਕ-ਦੂਜੇ ਦੇ ਅੱਗੇ ਨਿਮਰਤਾ ਦੇ ਕੱਪੜੇ ਪਾਓ, ਕਿਉਂਕਿ,

"ਪਰਮੇਸ਼ਵਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ

ਪਰ ਨਿਮਰ ਲੋਕਾਂ ਤੇ ਮਿਹਰ ਕਰਦਾ ਹੈ।"

6 ਇਸ ਲਈ, ਆਪਣੇ ਆਪ ਨੂੰ ਪਰਮੇਸ਼ਵਰ ਦੇ ਸ਼ਕਤੀਸ਼ਾਲੀ ਹੱਥ ਦੇ ਹੇਠ ਨੀਵਾਂ ਕਰੋ, ਤਾਂ ਜੋ ਉਹ ਤੁਹਾਨੂੰ ਸਮੇਂ ਸਿਰ ਉੱਚਾ ਕਰੇਗਾ। 7 ਆਪਣੀ ਸਾਰੀ ਚਿੰਤਾ ਪਰਮੇਸ਼ਵਰ ਉੱਤੇ ਸੁੱਟ ਦੇਵੋ ਕਿਉਂਕਿ ਉਹ ਤੁਹਾਡਾ ਫ਼ਿਕਰ ਕਰਦਾ ਹੈ।

8 ਚੌਕਸ ਹੋਵੋ ਅਤੇ ਸੁਚੇਤ ਦਿਮਾਗ ਦੇ ਰਹੋ। ਤੁਹਾਡਾ ਦੁਸ਼ਮਣ ਦੁਸ਼ਟ ਗਰਜਦੇ ਸ਼ੇਰ ਵਾਂਗ ਇਧਰ-ਉਧਰ ਭਾਲਦਾ ਫਿਰਦਾ ਹੈ ਕਿ ਕਿਸਨੂੰ ਪਾੜ ਖਾਵੇ। 9 ਵਿਸ਼ਵਾਸ ਵਿੱਚ ਦ੍ਰਿੜ ਹੋ ਕੇ ਖੜ੍ਹੇ ਰਹੋ, ਉਸ ਦਾ ਸਾਹਮਣਾ ਕਰੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਵਿਸ਼ਵ ਭਰ ਵਿੱਚ ਵਿਸ਼ਵਾਸੀਆਂ ਨੂੰ ਵੀ ਉਸੇ ਤਰ੍ਹਾਂ ਹੀ ਦੁੱਖ ਝੱਲਣੇ ਪੈਂਦੇ ਹਨ।

10 ਅਤੇ ਸਾਰੀ ਕਿਰਪਾ ਦਾ ਪਰਮੇਸ਼ਵਰ, ਜਿਸ ਨੇ ਤੁਹਾਨੂੰ ਥੋੜ੍ਹੇ ਸਮੇਂ ਲਈ ਦੁੱਖ ਝੱਲਣ ਤੋਂ ਬਾਅਦ, ਮਸੀਹ ਯਿਸ਼ੂ ਵਿੱਚ ਆਪਣੀ ਸਦੀਵੀ ਮਹਿਮਾ ਲਈ ਬੁਲਾਇਆ, ਉਹ ਖੁਦ ਤੁਹਾਨੂੰ ਬਹਾਲ ਕਰੇਗਾ ਅਤੇ ਤੁਹਾਨੂੰ ਮਜ਼ਬੂਤ, ਦ੍ਰਿੜ ਅਤੇ ਅਡੋਲ ਬਣਾਵੇਗਾ। 11 ਸ਼ਕਤੀ ਸਦਾ ਅਤੇ ਸਦਾ ਲਈ ਪਰਮੇਸ਼ਵਰ ਦੀ ਹੈ। ਆਮੀਨ।

ਆਖਰੀ ਸ਼ੁਭਕਾਮਨਾਵਾਂ

12 ਸਿਲਵਾਨੁਸ ਦੀ ਸਹਾਇਤਾ ਨਾਲ, ਜਿਸ ਨੂੰ ਮੈਂ ਇੱਕ ਵਫ਼ਾਦਾਰ ਭਰਾ ਮੰਨਦਾ ਹਾਂ, ਮੈਂ ਤੁਹਾਨੂੰ ਸੰਖੇਪ ਵਿੱਚ ਲਿਖਿਆ, ਤੁਹਾਨੂੰ ਉਤਸ਼ਾਹਿਤ ਕੀਤਾ ਅਤੇ ਗਵਾਹੀ ਦਿੱਤੀ ਕਿ ਇਹ ਪਰਮੇਸ਼ਵਰ ਦੀ ਸੱਚੀ ਕਿਰਪਾ ਹੈ। ਉਸ ਦੇ ਉੱਤੇ ਤੁਸੀਂ ਦ੍ਰਿੜ੍ਹਤਾ ਨਾਲ ਖੜ੍ਹੇ ਰਹੋ।

13 ਉਹ ਕਲੀਸਿਆ ਜੋ ਬਾਬੇਲ ਵਿੱਚ ਹੈ ਤੁਹਾਡੇ ਵਾਂਗ ਪਰਮੇਸ਼ਵਰ ਦੁਆਰਾ ਚੁਣੀ ਹੋਈ ਹੈ ਅਤੇ ਮਾਰਕਸ, ਜੋ ਮੇਰੇ ਪੁੱਤਰ ਵਰਗਾ ਹੈ ਤੁਹਾਡੀ ਸੁੱਖ-ਸਾਂਦ ਪੁੱਛਦੇ ਹਨ।

14 ਪਿਆਰ ਨਾਲ ਹੱਥ ਜੋੜ ਕੇ ਇੱਕ-ਦੂਜੇ ਦਾ ਸਵਾਗਤ ਕਰੋ।

ਤੁਹਾਨੂੰ ਸਾਰਿਆਂ ਨੂੰ ਸ਼ਾਂਤੀ ਮਿਲਦੀ ਰਹੇ ਜੋ ਮਸੀਹ ਵਿੱਚ ਹਨ।

Veja também

Publicidade
1 Pedro
Ver todos os capítulos de 1 Pedro
Bíblia Online Bíblia Online

Bíblia Online • Versão: 2026-06-18_14-04-22-