Publicidade

1 Pedro 2

1 ਇਸ ਲਈ, ਤੁਸੀਂ ਆਪਣੇ ਆਪ ਵਿੱਚੋਂ ਸਾਰੀ ਈਰਖਾ ਅਤੇ ਸਾਰੀ ਮੱਕਾਰੀ, ਪਖੰਡ ਅਤੇ ਹਰ ਕਿਸਮ ਦੀ ਨਿੰਦਿਆ ਨੂੰ ਛੱਡ ਦਿਓ। 2 ਨਵ-ਜੰਮੇ ਬੱਚਿਆਂ ਦੀ ਤਰ੍ਹਾਂ, ਸ਼ੁੱਧ ਆਤਮਿਕ ਦੁੱਧ ਦੀ ਪਿਆਸ ਰੱਖਿਆ ਕਰੋ, ਤਾਂ ਜੋ ਇਸ ਦੁਆਰਾ ਤੁਸੀਂ ਆਪਣੀ ਮੁਕਤੀ ਵਿੱਚ ਵੱਧਦੇ ਜਾ ਸਕੋ, 3 ਹੁਣ ਜਦੋਂ ਤੁਸੀਂ ਸੁਆਦ ਚੱਖਿਆ ਅਤੇ ਵੇਖਿਆ ਹੈ ਕਿ ਪ੍ਰਭੂ ਭਲਾ ਹੈ। 4 ਜਿਹੜਾ ਜਿਉਂਦਾ ਪੱਥਰ ਮਨੁੱਖਾਂ ਦੁਆਰਾ ਰੱਦ ਦਿੱਤਾ ਗਿਆ ਪਰ ਪਰਮੇਸ਼ਵਰ ਦੁਆਰਾ ਚੁਣਿਆ ਹੋਇਆ ਅਤੇ ਉਸ ਲਈ ਕੀਮਤੀ ਹੈ। 5 ਤੁਸੀਂ ਵੀ ਜਿਉਂਦੇ ਪੱਥਰਾਂ ਵਾਂਗ, ਇੱਕ ਆਤਮਿਕ ਘਰ ਬਣਦੇ ਜਾਂਦੇ ਹੋ, ਤਾਂ ਕਿ ਜਾਜਕਾਂ ਦੀ ਪਵਿੱਤਰ ਮੰਡਲੀ ਬਣੋ ਤਾਂ ਜੋ ਉਹ ਆਤਮਿਕ ਬਲੀਦਾਨ ਚੜਾਓ, ਜਿਹੜੇ ਯਿਸ਼ੂ ਮਸੀਹ ਦੇ ਦੁਆਰਾ ਪਰਮੇਸ਼ਵਰ ਨੂੰ ਚੰਗੇ ਲੱਗਦੇ ਹਨ। 6 ਪਵਿੱਤਰ ਸ਼ਾਸਤਰ ਇਹ ਆਖਦਾ ਹੈ:

"ਦੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ ਰੱਖਦਾ ਹਾਂ,

ਇੱਕ ਚੁਣਿਆ ਅਤੇ ਕੀਮਤੀ ਖੂੰਜੇ ਦਾ ਪੱਥਰ,

ਅਤੇ ਜਿਹੜਾ ਵੀ ਉਸ ਉੱਤੇ ਭਰੋਸਾ ਰੱਖਦਾ ਹੈ

ਕਦੇ ਸ਼ਰਮਿੰਦਾ ਨਾ ਹੋਵੇਗਾ।"

7 ਹੁਣ ਤੁਹਾਡੇ ਵਿਚੋਂ ਜਿਹੜੇ ਵਿਸ਼ਵਾਸ ਕਰਦੇ ਹਨ, ਉਹਨਾਂ ਲਈ ਇਹ ਪੱਥਰ ਕੀਮਤੀ ਹੈ। ਪਰ ਜਿਹੜੇ ਵਿਸ਼ਵਾਸ ਨਹੀਂ ਕਰਦੇ,

"ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦ ਕੀਤਾ ਸੀ,

ਉਹੀ ਖੂੰਜੇ ਦਾ ਪੱਥਰ ਬਣ ਗਿਆ ਹੈ,"

8 ਅਤੇ,

"ਇੱਕ ਪੱਥਰ ਜਿਸ ਕਾਰਨ ਲੋਕ ਠੋਕਰ ਖਾਣਗੇ

ਅਤੇ ਇੱਕ ਚੱਟਾਨ ਜਿਸ ਕਾਰਨ ਉਹ ਡਿੱਗਣਗੇ।"

ਉਹ ਠੋਕਰ ਖਾਣਗੇ ਕਿਉਂਕਿ ਉਹ ਬਚਨ ਦੀ ਅਣ-ਆਗਿਆਕਾਰੀ ਕਰਦੇ ਹਨ, ਜਿਸ ਦੇ ਲਈ ਉਹ ਠਹਿਰਾਏ ਵੀ ਗਏ ਸਨ।

9 ਪਰ ਤੁਸੀਂ ਇੱਕ ਚੁਣੇ ਹੋਏ ਲੋਕ, ਜਾਜਕਾਂ ਦੀ ਸ਼ਾਹੀ ਮੰਡਲੀ, ਇੱਕ ਪਵਿੱਤਰ ਕੌਮ, ਪਰਮੇਸ਼ਵਰ ਦੀ ਖਾਸ ਪਰਜਾ ਹੋ, ਤਾਂ ਜੋ ਤੁਸੀਂ ਪਰਮੇਸ਼ਵਰ ਦੀ ਉਸਤਤ ਦਾ ਐਲਾਨ ਕਰ ਸਕੋਂ ਜਿਸ ਨੇ ਤੁਹਾਨੂੰ ਹਨੇਰੇ ਤੋਂ ਬਾਹਰ ਉਸ ਦੇ ਸ਼ਾਨਦਾਰ ਚਾਨਣ ਵਿੱਚ ਬੁਲਾਇਆ ਹੈ। 10 ਪਹਿਲਾਂ ਤਾਂ ਤੁਸੀਂ ਪਰਜਾ ਹੀ ਨਹੀਂ ਸੀ, ਪਰ ਹੁਣ ਤੁਸੀਂ ਪਰਮੇਸ਼ਵਰ ਦੀ ਪਰਜਾ ਬਣ ਗਏ ਹੋ; ਇੱਕ ਵਾਰ ਤੁਹਾਡੇ ਉੱਤੇ ਤਰਸ ਨਹੀਂ ਕੀਤਾ ਗਿਆ ਸੀ ਪਰ ਹੁਣ ਤੁਹਾਡੇ ਉੱਤੇ ਦਯਾ ਕੀਤੀ ਗਈ ਹੈ।

ਇੱਕ ਪਰਾਏ ਸਮਾਜ ਵਿੱਚ ਧਾਰਮਿਕਤਾ ਦੀ ਜ਼ਿੰਦਗੀ ਜੀਓ

11 ਹੇ ਪਿਆਰੇ ਮਿੱਤਰੋ, ਮੈਂ ਤੁਹਾਨੂੰ ਪਰਦੇਸੀ ਅਤੇ ਮੁਸਾਫ਼ਰ ਹੋਣ ਦੇ ਨਾਤੇ ਉਨ੍ਹਾਂ ਪਾਪੀ ਇੱਛਾਵਾਂ ਤੋਂ ਦੂਰ ਰਹਿਣ ਦੀ ਬੇਨਤੀ ਕਰਦਾ ਹਾਂ, ਜਿਹੜੀਆਂ ਤੁਹਾਡੇ ਪ੍ਰਾਣਾਂ ਦੇ ਵਿਰੁੱਧ ਲੜਦੀਆਂ ਹਨ। 12 ਪਰਾਈਆਂ ਕੌਮਾਂ ਵਿੱਚ ਅਜਿਹੀ ਚੰਗੀ ਜ਼ਿੰਦਗੀ ਜੀਓ, ਹਾਲਾਂਕਿ ਉਹ ਤੁਹਾਡੇ ਉੱਤੇ ਗਲਤ ਕੰਮ ਕਰਨ ਦੇ ਇਲਜ਼ਾਮ ਲਾਉਂਦੇ ਹਨ, ਉਹ ਤੁਹਾਡੇ ਚੰਗੇ ਕੰਮਾਂ ਦੇ ਕਾਰਨ ਪਰਮੇਸ਼ਵਰ ਦੀ ਉਸਤਤ ਕਰਨ ਜਦੋਂ ਉਹ ਸੰਸਾਰ ਦਾ ਨਿਆਂ ਕਰਨ ਲਈ ਆਵੇਗਾ।

13 ਆਪਣੇ ਆਪ ਨੂੰ ਹਰ ਮਨੁੱਖੀ ਅਧਿਕਾਰ ਦੇ ਅਧੀਨ ਪ੍ਰਭੂ ਦੀ ਆਗਿਆ ਲਈ ਸਮਰਪਿਤ ਕਰੋ: ਭਾਵੇਂ ਪਾਤਸ਼ਾਹ, ਸਰਵ ਉੱਚ ਅਧਿਕਾਰੀ ਹੋਣ ਦੇ ਨਾਤੇ, 14 ਜਾਂ ਰਾਜਪਾਲਾਂ ਨੂੰ, ਜਿਹੜੇ ਉਸ ਦੁਆਰਾ ਭੇਜੇ ਗਏ ਹਨ ਕਿ ਗ਼ਲਤ ਕੰਮ ਕਰਨ ਵਾਲਿਆਂ ਨੂੰ ਸਜ਼ਾ ਦੇਣ ਅਤੇ ਸਹੀ ਕੰਮ ਕਰਨ ਵਾਲਿਆਂ ਦੀ ਪ੍ਰਸ਼ੰਸਾ ਕਰਨ। 15 ਕਿਉਂਕਿ ਪਰਮੇਸ਼ਵਰ ਦੀ ਇੱਛਾ ਹੈ ਕਿ ਚੰਗੇ ਕੰਮ ਕਰਨ ਦੁਆਰਾ ਤੁਸੀਂ ਮੂਰਖ ਲੋਕਾਂ ਦੀ ਅਗਿਆਨਤਾ ਦਾ ਮੂੰਹ ਬੰਦ ਕਰ ਦਿਓ। 16 ਅਜ਼ਾਦ ਲੋਕਾਂ ਵਾਂਗ ਜੀਓ, ਪਰ ਆਪਣੀ ਸੁਤੰਤਰਤਾ ਨੂੰ ਬੁਰਾਈ ਢੱਕਣ ਵਜੋਂ ਨਾ ਵਰਤੋਂ; ਪਰਮੇਸ਼ਵਰ ਦੇ ਗੁਲਾਮ ਬਣ ਕੇ ਜੀਓ। 17 ਸਾਰਿਆਂ ਨੂੰ ਸਹੀ ਸਤਿਕਾਰ ਦਿਓ, ਸਾਥੀ-ਵਿਸ਼ਵਾਸੀ ਨਾਲ ਪਿਆਰ ਕਰੋ, ਪਰਮੇਸ਼ਵਰ ਤੋਂ ਡਰੋ, ਪਾਤਸ਼ਾਹ ਦਾ ਸਨਮਾਨ ਕਰੋ।

18 ਹੇ ਸੇਵਕੋਂ, ਪਰਮੇਸ਼ਵਰ ਦਾ ਭੈ ਰੱਖ ਕੇ ਆਪਣੇ ਮਾਲਕਾਂ ਦੇ ਅਧੀਨ ਹੋਵੋ, ਨਾ ਸਿਰਫ ਉਨ੍ਹਾਂ ਲੋਕਾਂ ਦੇ ਅਧੀਨ ਜੋ ਚੰਗੇ ਅਤੇ ਵਿਚਾਰਸ਼ੀਲ ਹਨ, ਪਰ ਉਨ੍ਹਾਂ ਦੇ ਵੀ ਜੋ ਕਠੋਰ ਅਤੇ ਸਖ਼ਤ ਸੁਭਾਅ ਵਾਲੇ ਹਨ। 19 ਕਿਉਂਕਿ ਇਹ ਪ੍ਰਸ਼ੰਸਾਯੋਗ ਹੈ ਜੇ ਕੋਈ ਵਿਅਕਤੀ ਦਯਾ ਕਰਕੇ ਬੇਇਨਸਾਫ਼ੀ ਦੇ ਦੁੱਖ ਨੂੰ ਸਹਿ ਲੈਂਦਾ ਹੈ ਤਾਂ ਉਹ ਪਰਮੇਸ਼ਵਰ ਦੇ ਪ੍ਰਤੀ ਸੁਚੇਤ ਹਨ। 20 ਪਰ ਜੇ ਤੁਸੀਂ ਗਲਤ ਕੰਮਾਂ ਦੇ ਕਾਰਨ ਕੁੱਟਮਾਰ ਖਾ ਕੇ ਧੀਰਜ ਕਰੋ ਤਾਂ ਇਸ ਦੇ ਵਿੱਚ ਤੁਹਾਡੀ ਕੀ ਵਡਿਆਈ ਹੈ? ਪਰ ਜੇ ਤੁਸੀਂ ਚੰਗੇ ਕੰਮ ਕਰਨ ਲਈ ਦੁੱਖ ਸਹਿਣ ਕਰਦੇ ਅਤੇ ਧੀਰਜ ਕਰੋ, ਤਾਂ ਇਹ ਪਰਮੇਸ਼ਵਰ ਅੱਗੇ ਪ੍ਰਸ਼ੰਸਾਯੋਗ ਹੈ। 21 ਇਸ ਲਈ ਤੁਸੀਂ ਪਰਮੇਸ਼ਵਰ ਦੁਆਰਾ ਬੁਲਾਏ ਗਏ ਹੋ, ਕਿਉਂਕਿ ਮਸੀਹ ਵੀ ਤੁਹਾਡੇ ਲਈ ਦੁੱਖ ਝੱਲ ਕੇ, ਤੁਹਾਡੇ ਲਈ ਇੱਕ ਨਮੂਨਾ ਛੱਡ ਗਿਆ, ਤਾਂ ਜੋ ਤੁਸੀਂ ਉਸ ਦੇ ਕਦਮਾਂ ਤੇ ਚੱਲੋ।

22 "ਮਸੀਹ ਨੇ ਕੋਈ ਪਾਪ ਨਹੀਂ ਕੀਤਾ,

ਅਤੇ ਉਸ ਦੇ ਮੂੰਹ ਵਿੱਚੋਂ ਕੋਈ ਛਲ ਦੀ ਗੱਲ ਨਾ ਨਿੱਕਲੀ।"

23 ਜਦੋਂ ਉਨ੍ਹਾਂ ਨੇ ਉਸ ਦੀ ਬੇਇੱਜ਼ਤੀ ਕੀਤੀ, ਤਾਂ ਉਸ ਨੇ ਬਦਲਾ ਨਹੀਂ ਲਿਆ; ਦੁੱਖ ਝੱਲਦੇ ਹੋਏ ਵੀ ਉਸ ਨੇ ਕੋਈ ਸ਼ਬਦ ਨਹੀਂ ਬੋਲਿਆ। ਇਸ ਦੀ ਬਜਾਏ, ਉਸ ਨੇ ਆਪਣੇ ਆਪ ਨੂੰ ਪਰਮੇਸ਼ਵਰ ਨੂੰ ਸੌਂਪ ਦਿੱਤਾ ਜੋ ਨਿਰਪੱਖਤਾ ਨਾਲ ਨਿਆਂ ਕਰਦਾ ਹੈ। 24 "ਉਸ ਨੇ ਆਪ ਹੀ ਸਾਡੇ ਪਾਪਾਂ ਨੂੰ ਆਪਣੇ ਸਰੀਰ ਉੱਤੇ ਲੈ ਕੇ ਸਲੀਬ ਤੇ ਚੁੱਕ ਲਏ, ਤਾਂ ਜੋ ਅਸੀਂ ਆਪਣੇ ਪਾਪਾਂ ਲਈ ਮਰ ਕੇ ਧਾਰਮਿਕਤਾ ਲਈ ਜੀ ਸਕੀਏ। ਉਸ ਦੇ ਜ਼ਖਮਾਂ ਨਾਲ ਤੁਸੀਂ ਚੰਗੇ ਕੀਤੇ ਗਏ ਹੋ।" 25 ਕਿਉਂਕਿ "ਤੁਸੀਂ ਭੇਡਾਂ ਵਾਂਗ ਭਟਕਦੇ ਫਿਰਦੇ ਸੀ," ਪਰ ਹੁਣ ਤੁਸੀਂ ਆਪਣੀ ਜਾਨ ਦੇ ਚਰਵਾਹੇ ਅਤੇ ਨਿਗਾਹਬਾਨ ਕੋਲ ਵਾਪਸ ਆ ਗਏ ਹੋ।

Veja também

Publicidade
1 Pedro
Ver todos os capítulos de 1 Pedro
Bíblia Online Bíblia Online

Bíblia Online • Versão: 2026-06-15_21-32-39-