Publicidade

1 Pedro 1

1 ਪਤਰਸ, ਯਿਸ਼ੂ ਮਸੀਹ ਦੇ ਇੱਕ ਰਸੂਲ ਦੀ ਵੱਲੋਂ,

ਇਹ ਪੱਤਰ ਉਹਨਾਂ ਪਰਮੇਸ਼ਵਰ ਦੇ ਚੁਣੇ ਹੋਏ ਲੋਕਾਂ ਨੂੰ, ਜਿਹੜੇ ਪੁੰਤੁਸ, ਗਲਾਤੀਆਂ, ਕੱਪਦੁਕਿਯਾ, ਏਸ਼ੀਆ ਅਤੇ ਬਿਥੁਨਿਆ ਦੇ ਪ੍ਰਾਂਤਾਂ ਵਿੱਚ ਫੈਲੇ ਹੋਏ ਹਨ, 2 ਜਿਹੜੇ ਪਿਤਾ ਪਰਮੇਸ਼ਵਰ ਦੇ ਪੂਰਵ-ਗਿਆਨ ਦੇ ਅਨੁਸਾਰ, ਪਵਿੱਤਰ ਆਤਮਾ ਦੇ ਕਾਰਜਾਂ ਦੁਆਰਾ ਪਵਿੱਤਰ ਹੋਣ ਲਈ ਚੁਣੇ ਗਏ, ਕਿ ਯਿਸ਼ੂ ਮਸੀਹ ਦੇ ਆਗਿਆਕਾਰ ਹੋਣ ਅਤੇ ਉਸ ਦਾ ਲਹੂ ਉਹਨਾਂ ਉੱਤੇ ਛਿੜਕਿਆ ਜਾਵੇ:

ਕਿਰਪਾ ਅਤੇ ਸ਼ਾਂਤੀ ਤੁਹਾਡੇ ਉੱਤੇ ਬਹੁਤਾਤ ਨਾਲ ਹੋਵੇ।

ਪਰਮੇਸ਼ਵਰ ਦੀ ਉਸਤਤ ਹੋਵੇ ਇੱਕ ਜਿਉਂਦੀ ਉਮੀਦ ਲਈ

3 ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪਿਤਾ ਪਰਮੇਸ਼ਵਰ ਦੀ ਉਸਤਤ ਹੋਵੇ! ਜਿਸ ਨੇ ਆਪਣੀ ਮਹਾਨ ਦਯਾ ਨਾਲ ਯਿਸ਼ੂ ਮਸੀਹ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕਰਨ ਦੇ ਦੁਆਰਾ ਇੱਕ ਜੀਵਤ ਉਮੀਦ ਵਿੱਚ ਨਵਾਂ ਜਨਮ ਦਿੱਤਾ ਹੈ, 4 ਇਹ ਉਹ ਇੱਕ ਵਿਰਾਸਤ ਵਿਖੇ ਜਿਹੜੀ ਅਵਿਨਾਸ਼ੀ, ਅਪਵਿੱਤਰ, ਜਾਂ ਮੁਰਝਾ ਨਹੀਂ ਸਕਦੀ। ਇਹ ਵਿਰਾਸਤ ਤੁਹਾਡੇ ਲਈ ਸਵਰਗ ਵਿੱਚ ਰੱਖੀ ਗਈ ਹੈ, 5 ਜਿਹੜੇ ਵਿਸ਼ਵਾਸ ਨਾਲ ਪਰਮੇਸ਼ਵਰ ਦੀ ਸ਼ਕਤੀ ਦੁਆਰਾ ਬਚਾਏ ਜਾਂਦੇ ਹਨ ਮੁਕਤੀ ਦੇ ਆਉਣ ਤੱਕ ਜੋ ਆਖਰੀ ਦਿਨਾਂ ਵਿੱਚ ਪ੍ਰਗਟ ਹੋਣ ਲਈ ਤਿਆਰ ਹੈ। 6 ਇਸ ਸਭ ਵਿੱਚ ਤੁਸੀਂ ਬਹੁਤ ਖੁਸ਼ ਹੋਵੋ, ਹਾਲਾਂਕਿ ਹੁਣ ਥੋੜੇ ਸਮੇਂ ਲਈ ਤੁਹਾਨੂੰ ਹਰ ਤਰ੍ਹਾਂ ਦੀਆਂ ਅਜ਼ਮਾਇਸ਼ਾਂ ਵਿੱਚ ਸੋਗ ਸਹਿਣਾ ਪੈ ਸਕਦਾ ਹੈ। 7 ਇਹ ਇਸ ਲਈ ਆਉਂਦੀਆਂ ਹਨ ਤਾਂ ਕਿ ਤੁਹਾਡੇ ਵਿਸ਼ਵਾਸ ਦੀ ਪਰਖ ਸਾਬਤ ਹੋ ਸਕੇ। ਜੋ ਸੋਨੇ ਨਾਲੋਂ ਕਿਤੇ ਵੱਧ ਮੁੱਲ ਦਾ ਹੈ, ਇੱਥੋਂ ਤੱਕ ਕਿ ਜਿਹੜਾ ਅੱਗ ਨਾਲ ਸ਼ੁੱਧ ਹੋਣ ਤੇ ਵੀ ਨਸ਼ਟ ਹੋ ਜਾਂਦਾ ਹੈ, ਪਰਖਿਆ ਹੋਇਆ ਵਿਸ਼ਵਾਸ ਯਿਸ਼ੂ ਮਸੀਹ ਦੇ ਪ੍ਰਗਟ ਹੋਣ ਦੇ ਸਮੇਂ ਉਸਤਤ ਯੋਗ ਨਿੱਕਲੇ। 8 ਹਾਲਾਂਕਿ ਤੁਸੀਂ ਉਸ ਨੂੰ ਨਹੀਂ ਵੇਖਿਆ, ਤੁਸੀਂ ਉਸ ਨੂੰ ਪਿਆਰ ਕਰਦੇ ਹੋ; ਅਤੇ ਭਾਵੇਂ ਹੁਣ ਵੀ ਤੁਸੀਂ ਉਸ ਨੂੰ ਨਹੀਂ ਵੇਖਦੇ, ਤੁਸੀਂ ਉਸ ਉੱਤੇ ਵਿਸ਼ਵਾਸ ਕਰਦੇ ਹੋ ਅਤੇ ਤੁਸੀਂ ਵਰਣਨ ਤੋਂ ਬਾਹਰ ਅਤੇ ਮਹਿਮਾ ਦੇ ਅਨੰਦ ਨਾਲ ਭਰੇ ਹੋਏ ਹੋ, 9 ਕਿਉਂ ਜੋ ਤੁਸੀਂ ਆਪਣੀ ਨਿਹਚਾ ਦਾ ਅਖੀਰੀ ਨਤੀਜਾ ਪ੍ਰਾਪਤ ਕਰ ਰਹੇ ਹੋ, ਅਰਥਾਤ ਜੋ ਤੁਹਾਡੀਆਂ ਪ੍ਰਾਣਾਂ ਦੀ ਮੁਕਤੀ ਹੈ।

10 ਇਸ ਮੁਕਤੀ ਦੇ ਸੰਬੰਧ ਵਿੱਚ, ਨਬੀ ਉਸ ਕਿਰਪਾ ਦੀ ਭਵਿੱਖਬਾਣੀ ਕਰਦੇ ਸਨ ਜੋ ਤੁਹਾਡੇ ਤੇ ਆਉਣ ਵਾਲੀ ਸੀ, ਜਿਸ ਦੇ ਵਿਖੇ ਉਹ ਤੱਕਦੇ ਅਤੇ ਬਹੁਤ ਧਿਆਨ ਨਾਲ ਭਾਲ ਕਰਦੇ ਸਨ, 11 ਉਹ ਸਮੇਂ ਅਤੇ ਹਾਲਾਤਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਮਸੀਹ ਦਾ ਆਤਮਾ ਜਿਹੜਾ ਉਨ੍ਹਾਂ ਵਿੱਚ ਸੀ ਜਦੋਂ ਮਸੀਹ ਦੇ ਦੁੱਖਾਂ ਅਤੇ ਉਸ ਦੇ ਬਾਅਦ ਦੀ ਮਹਿਮਾ ਬਾਰੇ ਪਹਿਲਾ ਹੀ ਗਵਾਹੀ ਦਿੰਦਾ ਸੀ। 12 ਪਰਮੇਸ਼ਵਰ ਦੁਆਰਾ ਉਨ੍ਹਾਂ ਨਬੀਆਂ ਉੱਤੇ ਇਹ ਪ੍ਰਗਟ ਕੀਤਾ ਗਿਆ ਸੀ ਕਿ ਉਹ ਆਪਣੀ ਨਹੀਂ ਸਗੋਂ ਤੁਹਾਡੀ ਸੇਵਾ ਲਈ ਉਹ ਗੱਲਾਂ ਬੋਲਦੇ ਸਨ, ਜੋ ਹੁਣ ਉਨ੍ਹਾਂ ਲੋਕਾਂ ਦੁਆਰਾ ਤੁਹਾਨੂੰ ਦੱਸੀਆਂ ਜਾ ਰਹੀਆਂ ਹਨ ਜਿਨ੍ਹਾਂ ਨੇ ਸਵਰਗ ਤੋਂ ਭੇਜੇ ਗਏ ਪਵਿੱਤਰ ਆਤਮਾ ਦੁਆਰਾ ਤੁਹਾਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ ਹੈ। ਇੱਥੋਂ ਤੱਕ ਕਿ ਦੂਤ ਇਨ੍ਹਾਂ ਘਟਨਾਵਾਂ ਨੂੰ ਵੇਖਣ ਲਈ ਤਰਸਦੇ ਹਨ।

ਪਵਿੱਤਰ ਬਣੋ

13 ਇਸ ਲਈ, ਬੁੱਧ ਨਾਲ ਜੋ ਸੁਚੇਤ ਅਤੇ ਪੂਰੀ ਤਰ੍ਹਾਂ ਸੂਝਵਾਨ ਹਨ, ਕਿਰਪਾ ਤੇ ਉਮੀਦ ਰੱਖੋ ਜੋ ਤੁਹਾਡੇ ਉੱਤੇ ਆਵੇਗੀ ਜਦੋਂ ਯਿਸ਼ੂ ਮਸੀਹ ਆਪਣੀ ਆਮਦ ਤੇ ਪ੍ਰਗਟ ਹੋਵੇਗਾ। 14 ਪਰਮੇਸ਼ਵਰ ਦੇ ਆਗਿਆਕਾਰੀ ਬੱਚੇ ਹੋਣ ਦੇ ਨਾਤੇ, ਬੁਰੀਆਂ ਇੱਛਾਵਾਂ ਦੇ ਅਨੁਸਾਰ ਨਾ ਬਣੋ ਜਿਵੇਂ ਤੁਸੀਂ ਪਹਿਲਾਂ ਅਗਿਆਨਤਾ ਵਿੱਚ ਰਹਿੰਦੇ ਸੀ। 15 ਪਰ ਜਿਸ ਤਰ੍ਹਾਂ ਤੁਹਾਡਾ ਬੁਲਾਉਣ ਵਾਲਾ ਪਰਮੇਸ਼ਵਰ ਪਵਿੱਤਰ ਹੈ, ਉਸੇ ਤਰ੍ਹਾਂ ਆਪਣੇ ਸਾਰੇ ਚਾਲ-ਚਲਣ ਵਿੱਚ ਪਵਿੱਤਰ ਬਣੋ। 16 ਕਿਉਂਕਿ ਇਹ ਪਵਿੱਤਰ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ: "ਪਵਿੱਤਰ ਬਣੋ, ਕਿਉਂਕਿ ਮੈਂ ਪਵਿੱਤਰ ਹਾਂ।"

17 ਕਿਉਂ ਜੋ ਤੁਸੀਂ ਹੇ ਪਿਤਾ ਪਰਮੇਸ਼ਵਰ ਕਰਕੇ ਉਸ ਨੂੰ ਪੁਕਾਰਦੇ ਹੋ ਜੋ ਹਰੇਕ ਵਿਅਕਤੀ ਕੰਮ ਦਾ ਬਿਨ੍ਹਾਂ ਪੱਖਪਾਤ ਨਿਆਂ ਕਰਦਾ ਹੈ, ਤਾਂ ਆਪਣੀ ਮੁਸਾਫ਼ਰੀ ਦਾ ਸਮਾਂ ਡਰ ਨਾਲ ਬਤੀਤ ਕਰੋ। 18 ਤੁਸੀਂ ਜਾਣਦੇ ਹੋ ਕਿ ਇਹ ਚਾਂਦੀ ਜਾਂ ਸੋਨਾ ਵਰਗੀਆਂ ਨਾਸ਼ਵਾਨ ਚੀਜ਼ਾਂ ਨਾਲ ਨਹੀਂ ਸੀ ਜੋ ਤੁਹਾਨੂੰ ਤੁਹਾਡੇ ਪੂਰਵਜਾਂ ਦੁਆਰਾ ਰਵਾਇਤੀ ਜੀਵਨ ਦੇ ਨਿਕੰਮੇ ਚਾਲ-ਚਲਣ ਤੋਂ ਛੁਟਕਾਰਾ ਦਿੱਤਾ ਗਿਆ, 19 ਪਰ ਮਸੀਹ ਦੇ ਕੀਮਤੀ ਲਹੂ ਨਾਲ ਪਾਇਆ, ਜਿਹੜਾ ਬੇਦਾਗ ਲੇਲੇ ਦੇ ਵਰਗਾ ਸੀ। 20 ਮਸੀਹ ਸੰਸਾਰ ਦੀ ਸਿਰਜਣਾ ਤੋਂ ਪਹਿਲਾਂ ਪਰਮੇਸ਼ਵਰ ਦੁਆਰਾ ਠਹਿਰਾਇਆ ਗਿਆ ਸੀ, ਪਰ ਇਹ ਤੁਹਾਡੇ ਲਈ ਅੰਤ ਸਮੇਂ ਵਿੱਚ ਪ੍ਰਗਟ ਹੋਇਆ ਸੀ। 21 ਉਸ ਦੇ ਦੁਆਰਾ ਤੁਸੀਂ ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ, ਜਿਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਅਤੇ ਉਸ ਨੂੰ ਮਹਿਮਾ ਦਿੱਤੀ, ਅਤੇ ਇਸੇ ਤਰ੍ਹਾਂ ਤੁਹਾਡਾ ਵਿਸ਼ਵਾਸ ਅਤੇ ਉਮੀਦ ਪਰਮੇਸ਼ਵਰ ਉੱਤੇ ਹੋਵੇ।

22 ਹੁਣ ਤੁਸੀਂ ਸੱਚ ਨੂੰ ਮੰਨ ਕੇ ਆਪਣੇ ਆਪ ਨੂੰ ਸ਼ੁੱਧ ਕਰ ਚੁੱਕੇ ਹੋ ਤਾਂ ਜੋ ਤੁਹਾਡੇ ਕੋਲ ਇੱਕ ਦੂਸਰੇ ਲਈ ਖ਼ਰਾ ਪਿਆਰ ਹੋਵੇ, ਇੱਕ ਦੂਸਰੇ ਨਾਲ ਤਨੋਂ ਮਨੋਂ ਗੂੜ੍ਹਾ ਪਿਆਰ ਕਰੋ। 23 ਕਿਉਂ ਜੋ ਤੁਸੀਂ ਨਵਾਂ ਜਨਮ ਪਾਇਆ ਹੈ, ਨਾਸ਼ਵਾਨ ਬੀਜ ਤੋਂ ਨਹੀਂ, ਪਰ ਅਵਿਨਾਸ਼ੀ ਵਾਲਾ ਹੈ ਜਿਹੜਾ ਪਰਮੇਸ਼ਵਰ ਦੇ ਬਚਨ ਦੁਆਰਾ ਹੈ ਜੋ ਜਿਉਂਦਾ ਅਤੇ ਸਥਿਰ ਹੈ। 24 ਕਿਉਂਕਿ ਜਿਵੇਂ ਪਵਿੱਤਰ ਸ਼ਾਸਤਰ ਆਖਦਾ ਹੈ,

ਕਿ, "ਸਾਰੇ ਲੋਕ ਘਾਹ ਦੇ ਸਮਾਨ ਹਨ,

ਅਤੇ ਉਨ੍ਹਾਂ ਦੀ ਸਾਰੀ ਮਹਿਮਾ ਖੇਤ ਦੇ ਫੁੱਲਾਂ ਵਰਗੀ ਹੈ;

ਘਾਹ ਸੁੱਕ ਜਾਂਦਾ ਹੈ ਅਤੇ ਫੁੱਲ ਝੜ ਜਾਂਦੇ ਹਨ,

25 ਪਰ ਪ੍ਰਭੂ ਦਾ ਬਚਨ ਸਦਾ ਕਾਇਮ ਰਹਿੰਦਾ ਹੈ।" (ਸੈਪਟੁਜਿੰਟ ਦੇਖੋ)

ਅਤੇ ਇਹ ਉਹ ਬਚਨ ਹੈ ਜਿਸ ਦਾ ਤੁਹਾਨੂੰ ਪ੍ਰਚਾਰ ਕੀਤਾ ਗਿਆ ਸੀ।

Veja também

Publicidade
1 Pedro
Ver todos os capítulos de 1 Pedro
Bíblia Online Bíblia Online

Bíblia Online • Versão: 2026-06-18_14-04-22-