Publicidade

2 Timóteo 2

ਪੁਨਰਵਿਚਾਰ ਲਈ ਬੇਨਤੀ

1 ਹੁਣ ਹੇ ਮੇਰੇ ਪੁੱਤਰ, ਮਸੀਹ ਯਿਸ਼ੂ ਦੁਆਰਾ ਮਿਲੀ ਉਸ ਕਿਰਪਾ ਵਿੱਚ ਤਕੜਾ ਹੋ ਜਾ। 2 ਅਤੇ ਜਿਹੜੀਆਂ ਗੱਲਾਂ ਤੂੰ ਬਹੁਤ ਸਾਰੇ ਗਵਾਹਾਂ ਦੀ ਹਾਜ਼ਰੀ ਵਿੱਚ ਮੈਥੋਂ ਸੁਣੀਆਂ ਹਨ ਉਹ ਭਰੋਸੇਮੰਦ ਲੋਕਾਂ ਨੂੰ ਸੌਂਪ ਦੇ ਜੋ ਦੂਜਿਆਂ ਨੂੰ ਵੀ ਸਿਖਾਉਣ ਦੇ ਯੋਗ ਹੋਣ। 3 ਮਸੀਹ ਯਿਸ਼ੂ ਦੇ ਇੱਕ ਚੰਗੇ ਸਿਪਾਹੀ ਵਾਂਗ ਦੁੱਖ ਵਿੱਚ ਮੇਰੇ ਨਾਲ ਸ਼ਾਮਲ ਹੋ। 4 ਕੋਈ ਵੀ ਸਿਪਾਹੀ ਯੁੱਧ ਵਿੱਚ ਆਪਣੇ ਆਪ ਨੂੰ ਸੰਸਾਰ ਦੇ ਮਾਮਲਿਆਂ ਵਿੱਚ ਨਹੀਂ ਫਸਾਉਂਦਾ, ਬਲਕਿ ਆਪਣੇ ਉੱਚ ਅਫ਼ਸਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। 5 ਇਸੇ ਤਰ੍ਹਾਂ, ਕੋਈ ਵੀ ਜੋ ਖਿਡਾਰੀ ਵਜੋਂ ਮੁਕਾਬਲਾ ਕਰਦਾ ਹੈ ਜੇ ਉਹ ਨਿਯਮਾਂ ਅਨੁਸਾਰ ਮੁਕਾਬਲਾ ਨਹੀਂ ਕਰਦਾ ਉਸ ਨੂੰ ਜਿੱਤ ਦਾ ਤਾਜ ਪ੍ਰਾਪਤ ਨਹੀਂ ਹੁੰਦਾ। 6 ਕਿਸਾਨ ਜਿਹੜਾ ਮਿਹਨਤ ਕਰਦਾ ਹੈ ਉਸ ਨੂੰ ਫ਼ਸਲ ਵਿੱਚੋਂ ਪਹਿਲਾਂ ਹਿੱਸਾ ਮਿਲਣਾ ਚਾਹੀਦਾ ਹੈ। 7 ਜੋ ਕੁਝ ਮੈਂ ਕਹਿ ਰਿਹਾ ਹਾਂ ਉਸ ਬਾਰੇ ਸੋਚ, ਕਿਉਂਕਿ ਪ੍ਰਭੂ ਤੈਨੂੰ ਇਨ੍ਹਾਂ ਸਭ ਗੱਲਾਂ ਦੀ ਸਮਝ ਦੇਵੇਗਾ।

8 ਯਿਸ਼ੂ ਮਸੀਹ ਨੂੰ ਯਾਦ ਕਰ ਜੋ ਦਾਵੀਦ ਦੇ ਵੰਸ਼ ਵਿੱਚੋਂ ਹੈ ਅਤੇ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਇਸੇ ਖੁਸ਼ਖ਼ਬਰੀ ਦਾ ਮੈਂ ਪ੍ਰਚਾਰ ਕਰਦਾ ਹਾਂ, 9 ਜਿਸ ਦੇ ਲਈ ਮੈਂ ਇੱਕ ਅਪਰਾਧੀ ਦੀ ਤਰ੍ਹਾਂ ਬੰਧਨਾਂ ਤੱਕ ਦਾ ਵੀ ਦੁੱਖ ਭੋਗ ਰਿਹਾ ਹਾਂ। ਪਰ ਪਰਮੇਸ਼ਵਰ ਦਾ ਬਚਨ ਕੈਦ ਨਹੀਂ ਕੀਤਾ ਜਾ ਸਕਦਾ। 10 ਇਸ ਲਈ ਮੈਂ ਪਰਮੇਸ਼ਵਰ ਦੇ ਹਰ ਚੁਣੇ ਹੋਏ ਜਨ ਲਈ ਸਹਾਰਦਾ ਹਾਂ, ਤਾਂ ਜੋ ਉਹ ਵੀ ਮੁਕਤੀ ਪ੍ਰਾਪਤ ਕਰ ਸਕਣ ਜੋ ਸਦੀਪਕ ਮਹਿਮਾ ਨਾਲ ਮਸੀਹ ਯਿਸ਼ੂ ਵਿੱਚ ਹੈ।

11 ਇਹ ਇੱਕ ਭਰੋਸੇਮੰਦ ਬਚਨ ਹੈ:

ਜੇ ਅਸੀਂ ਉਸ ਦੇ ਨਾਲ ਮਰੇ,

ਤਾਂ ਅਸੀਂ ਉਸ ਦੇ ਨਾਲ ਜੀਵਾਂਗੇ ਵੀ;

12 ਜੇ ਅਸੀਂ ਸਹਿਣ ਕਰੀਏ ਤਾਂ

ਅਸੀਂ ਉਸ ਦੇ ਨਾਲ ਰਾਜ ਵੀ ਕਰਾਂਗੇ।

ਜੇ ਅਸੀਂ ਉਸ ਦਾ ਇਨਕਾਰ ਕਰਦੇ ਹਾਂ,

ਤਾਂ ਉਹ ਵੀ ਸਾਡਾ ਇਨਕਾਰ ਕਰੇਗਾ,

13 ਭਾਵੇਂ ਅਸੀਂ ਬੇਵਫ਼ਾ ਹੋਈਏ,

ਤਾਂ ਵੀ ਮਸੀਹ ਵਫ਼ਾਦਾਰ ਰਹੇਗਾ,

ਕਿਉਂਕਿ ਉਹ ਆਪਣੇ ਆਪ ਤੋਂ ਇਨਕਾਰ ਨਹੀਂ ਕਰ ਸਕਦਾ।

ਝੂਠੇ ਸਿੱਖਿਅਕ ਨਾਲ ਨਜਿੱਠਣਾ

14 ਪਰਮੇਸ਼ਵਰ ਦੇ ਲੋਕਾਂ ਨੂੰ ਇਨ੍ਹਾਂ ਗੱਲਾਂ ਬਾਰੇ ਯਾਦ ਕਰਵਾਉਂਦਾ ਰਹੀਂ। ਉਹਨਾਂ ਨੂੰ ਪਰਮੇਸ਼ਵਰ ਅੱਗੇ ਸ਼ਬਦਾ ਦੇ ਵਿਰੁੱਧ ਝਗੜਾ ਨਾ ਕਰਨ ਦੀ ਚੇਤਾਵਨੀ ਦੇ। ਇਸ ਤੋਂ ਕੁਝ ਲਾਭ ਨਹੀਂ ਹੁੰਦਾ, ਅਤੇ ਸੁਨਣ ਵਾਲਿਆਂ ਨੂੰ ਬਰਬਾਦ ਕਰ ਦਿੰਦਾ ਹੈ। 15 ਆਪਣੇ ਆਪ ਨੂੰ ਪਰਮੇਸ਼ਵਰ ਅੱਗੇ ਪ੍ਰਵਾਨ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰ, ਇੱਕ ਅਜਿਹਾ ਕਰਮਚਾਰੀ ਜਿਸ ਨੂੰ ਸ਼ਰਮਿੰਦਾ ਹੋਣ ਦੀ ਜ਼ਰੂਰਤ ਨਹੀਂ ਅਤੇ ਜੋ ਸੱਚ ਦੇ ਬਚਨ ਨੂੰ ਸਹੀ ਤਰ੍ਹਾਂ ਸੰਭਾਲਦਾ ਹੈ। 16 ਸੰਸਾਰਿਕ ਗੱਲਾਂ ਤੋਂ ਬਚੋ, ਕਿਉਂਕਿ ਇਹ ਲੋਕਾਂ ਨੂੰ ਜੋ ਇਸ ਵਿੱਚ ਉਲਝਦੇ ਹਨ ਅਗਾਹਾਂ ਹੀ ਅਗਾਹਾਂ ਅਭਗਤੀ ਵਿੱਚ ਲੈ ਜਾਵੇਗੀ। 17 ਉਹਨਾਂ ਦੀ ਸਿੱਖਿਆ ਸੜੇ ਹੋਏ ਜ਼ਖਮ ਵਾਂਗ ਫੈਲ ਜਾਵੇਗੀ। ਉਹਨਾਂ ਵਿਚੋਂ ਹਿਮੇਨੇਆਸ ਅਤੇ ਫਿਲੇਤੁਸ ਹਨ, 18 ਜਿਹੜੇ ਸੱਚ ਦੇ ਰਾਹ ਖੁੰਝ ਗਏ ਹਨ। ਉਹ ਕਹਿੰਦੇ ਹਨ ਕਿ ਪੁਨਰ-ਉਥਾਨ ਪਹਿਲਾਂ ਹੀ ਹੋ ਚੁੱਕਾ ਹੈ ਅਤੇ ਉਹਨਾਂ ਨੇ ਕੁਝ ਲੋਕਾਂ ਦੇ ਵਿਸ਼ਵਾਸ ਨੂੰ ਖਤਮ ਕਰ ਦਿੱਤਾ ਹੈ। 19 ਫਿਰ ਵੀ, ਪਰਮੇਸ਼ਵਰ ਦੀ ਰੱਖੀ ਹੋਈ ਪੱਕੀ ਨੀਂਹ ਅੱਟਲ ਰਹਿੰਦੀ ਹੈ ਜਿਹਦੇ ਉੱਤੇ ਇਹ ਮੋਹਰ ਲੱਗੀ ਹੋਈ ਹੈ ਕਿ, "ਪਰਮੇਸ਼ਵਰ ਉਹਨਾਂ ਨੂੰ ਜਾਣਦਾ ਹੈ ਜੋ ਉਸ ਦੇ ਹਨ," ਅਤੇ, "ਹਰੇਕ ਜਿਹੜਾ ਪਰਮੇਸ਼ਵਰ ਦੇ ਨਾਮ ਨੂੰ ਮੰਨਦਾ ਹੈ, ਬੁਰਾਈ ਤੋਂ ਦੂਰ ਹੋਣਾ ਚਾਹੀਦਾ ਹੈ।"

20 ਇੱਕ ਵੱਡੇ ਘਰ ਵਿੱਚ ਸੋਨੇ ਚਾਂਦੀ ਦੇ ਹੀ ਬਰਤਨ ਨਹੀਂ ਸਗੋਂ ਲੱਕੜ ਅਤੇ ਮਿੱਟੀ ਦੇ ਵੀ ਕੁਝ ਬਰਤਨ ਹੁੰਦੇ ਹਨ ਅਤੇ ਕੁਝ ਖਾਸ ਮਕਸਦ ਲਈ ਬਣਾਏ ਜਾਂਦੇ ਹਨ ਅਤੇ ਕੁਝ ਆਮ ਵਰਤੋਂ ਲਈ। 21 ਜਿਹੜੇ ਲੋਕ ਆਪਣੇ ਆਪ ਨੂੰ ਇਨ੍ਹਾਂ ਤੋਂ ਸ਼ੁੱਧ ਕਰਦੇ ਹਨ ਉਹ ਆਦਰ ਦੇ ਕੰਮ ਲਈ ਪਵਿੱਤਰ ਕੀਤੇ ਹੋਏ ਮਾਲਕ ਦੇ ਵਰਤਣ ਯੋਗ ਅਤੇ ਹਰੇਕ ਚੰਗੇ ਕੰਮ ਕਰਨ ਲਈ ਤਿਆਰ ਹੋਣਗੇ।

22 ਜਵਾਨੀ ਦੀਆਂ ਭੈੜੀਆਂ ਇੱਛਾਵਾਂ ਤੋਂ ਭੱਜ ਅਤੇ ਉਹਨਾਂ ਨਾਲ ਰਲ ਕੇ, ਧਰਮ, ਵਿਸ਼ਵਾਸ, ਪਿਆਰ ਅਤੇ ਸ਼ਾਂਤੀ ਦਾ ਪਿੱਛਾ ਕਰ ਜੋ ਪ੍ਰਭੂ ਨੂੰ ਸੱਚੇ ਦਿਲੋਂ ਪੁਕਾਰਦੇ ਹਨ। 23 ਪਰ ਮੂਰਖਾਂ ਅਤੇ ਬੇਵਕੂਫ਼ੀ ਭਰੀਆਂ ਬਹਿਸਾਂ ਤੋਂ ਮੂੰਹ ਮੋੜ ਕਿਉਂਕਿ ਤੂੰ ਜਾਣਦਾ ਹੈ ਕਿ ਉਹਨਾਂ ਤੋਂ ਝਗੜੇ ਪੈਦਾ ਹੁੰਦੇ ਹਨ। 24 ਅਤੇ ਪ੍ਰਭੂ ਦਾ ਦਾਸ ਝਗੜਾਲੂ ਨਾ ਹੋਵੇ ਸਗੋਂ ਸਭਨਾਂ ਨਾਲ ਦਿਆਲੂ, ਸਿੱਖਿਆ ਦੇਣ ਯੋਗ ਅਤੇ ਸਬਰ ਕਰਨ ਵਾਲਾ ਹੋਵੇ। 25 ਜਿਹੜੇ ਵਿਰੋਧ ਕਰਦੇ ਹਨ ਉਹਨਾਂ ਨੂੰ ਨਰਮਾਈ ਨਾਲ ਤਾੜਨਾ ਦੇਈ, ਇਸ ਉਮੀਦ ਵਿੱਚ ਕਿ ਪਰਮੇਸ਼ਵਰ ਉਹਨਾਂ ਨੂੰ ਤੋਬਾ ਵੱਲ ਮੋੜੇ ਤਾਂ ਜੋ ਉਹ ਸੱਚਾਈ ਦਾ ਗਿਆਨ ਪ੍ਰਾਪਤ ਕਰਨ, 26 ਉਹ ਹੋਸ਼ ਵਿੱਚ ਆਉਣਗੇ ਅਤੇ ਦੁਸ਼ਟ ਦੇ ਜਾਲ ਤੋਂ ਬਚ ਜਾਣਗੇ, ਜਿਸ ਨੇ ਉਹਨਾਂ ਨੂੰ ਆਪਣੀ ਇੱਛਾ ਪੂਰੀ ਕਰਨ ਲਈ ਗ਼ੁਲਾਮ ਬਣਾਇਆ ਹੈ।

Veja também

Publicidade
2 Timóteo
Ver todos os capítulos de 2 Timóteo
Bíblia Online Bíblia Online

Bíblia Online • Versão: 2026-06-15_21-32-39-