Publicidade

2 Timóteo 4

1 ਮੈਂ ਪਰਮੇਸ਼ਵਰ ਅਤੇ ਮਸੀਹ ਯਿਸ਼ੂ ਦੀ ਹਜ਼ੂਰੀ ਵਿੱਚ ਹਾਂ, ਜਿਹੜਾ ਜੀਉਂਦੇ ਅਤੇ ਮੁਰਦਿਆਂ ਦਾ ਨਿਆਂ ਕਰੇਗਾ, ਅਤੇ ਉਸ ਦੇ ਪ੍ਰਗਟ ਹੋਣ ਅਤੇ ਉਸ ਦੇ ਰਾਜ ਦੇ ਕਾਰਣ, ਮੈਂ ਤੈਨੂੰ ਇਹ ਹੁਕਮ ਦਿੰਦਾ ਹਾਂ: 2 ਬਚਨ ਦਾ ਪ੍ਰਚਾਰ ਕਰ; ਸਮੇਂ-ਅਸਮੇਂ ਤਿਆਰ ਰਹਿ; ਬਹੁਤ ਹੀ ਸਬਰ ਅਤੇ ਸਾਵਧਾਨੀ ਨਾਲ ਨਿਰਦੇਸ਼ ਦੇ ਕੇ ਸੁਧਾਰ, ਝਿੜਕ ਅਤੇ ਉਤਸ਼ਾਹਿਤ ਕਰ। 3 ਉਹ ਸਮਾਂ ਆਵੇਗਾ ਜਦੋਂ ਲੋਕ ਸਹੀ ਸਿੱਖਿਆ ਨੂੰ ਨਾ ਸਹਿਣਗੇ। ਇਸ ਦੀ ਬਜਾਏ, ਆਪਣੀਆਂ ਇੱਛਾਵਾਂ ਦੇ ਅਨੁਸਾਰ ਹੋਣ ਲਈ, ਉਹ ਆਪਣੇ ਆਲੇ-ਦੁਆਲੇ ਬਹੁਤ ਸਾਰੇ ਸਿੱਖਿਅਕ ਇਕੱਠੇ ਕਰਨਗੇ ਕਿ ਜੋ ਉਹਨਾਂ ਦੇ ਕੰਨਾ ਨੂੰ ਸੁਣਨਾ ਚੰਗਾ ਲੱਗਦਾ ਹੈ ਅਜਿਹਾ ਉਪਦੇਸ਼ ਉਹਨਾਂ ਨੂੰ ਸੁਣਾਉਣ। 4 ਉਹ ਆਪਣੇ ਕੰਨ ਨੂੰ ਸੱਚਾਈ ਤੋਂ ਹਟਾ ਕੇ ਅਤੇ ਕਲਪਿਤ ਕਥਾਵਾਂ ਵੱਲ ਆਪਣਾ ਮਨ ਲਗਾਉਣਗੇ। 5 ਪਰ ਤੂੰ, ਸਾਰੀਆਂ ਗੱਲਾਂ ਵਿੱਚ ਸੁਚੇਤ ਰਹੀਂ, ਦੁੱਖ ਸਹਿਣ ਕਰੀ, ਪ੍ਰਚਾਰਕ ਦਾ ਕੰਮ ਕਰੀਂ, ਆਪਣੀ ਸੇਵਕਾਈ ਦੇ ਸਾਰੇ ਫਰਜ਼ ਨਿਭਾਈਂ।

6 ਕਿਉਂਕਿ ਮੈਂ ਪਹਿਲਾਂ ਹੀ ਇੱਕ ਪਿਆਲੇ ਦੀ ਭੇਟ ਵਾਂਗ ਡੋਲ੍ਹਿਆ ਗਿਆ ਹਾਂ, ਅਤੇ ਮੇਰੇ ਜਾਣ ਦਾ ਸਮਾਂ ਨੇੜੇ ਹੈ। 7 ਮੈਂ ਚੰਗੀ ਲੜਾਈ ਲੜੀ ਹੈ, ਮੈਂ ਦੌੜ ਖ਼ਤਮ ਕਰ ਲਈ ਹੈ, ਮੈਂ ਵਿਸ਼ਵਾਸ ਨੂੰ ਕਾਇਮ ਰੱਖਿਆ ਹੈ। 8 ਮੇਰੇ ਲਈ ਧਾਰਮਿਕਤਾ ਦਾ ਤਾਜ ਰੱਖਿਆ ਹੋਇਆ ਹੈ, ਜਿਹੜਾ ਕਿ ਧਰਮੀ ਨਿਆਂਕਾਰ, ਪ੍ਰਭੂ ਉਸ ਦਿਨ ਮੈਨੂੰ ਦੇਵੇਗਾ ਅਤੇ ਕੇਵਲ ਮੈਨੂੰ ਹੀ ਨਹੀਂ, ਬਲਕਿ ਉਹਨਾਂ ਸਾਰਿਆਂ ਨੂੰ ਵੀ, ਜੋ ਉਨ੍ਹਾਂ ਦੇ ਦੁਬਾਰਾ ਆਗਮਨ ਦੀ ਬਹੁਤ ਉਮੀਦ ਕਰਦੇ ਹਨ।

ਨਿੱਜੀ ਟਿੱਪਣੀ

9 ਮੇਰੇ ਕੋਲ ਜਲਦੀ ਆਉਣ ਦੀ ਪੂਰੀ ਕੋਸ਼ਿਸ਼ ਕਰ, 10 ਦੇਮਾਸ ਲਈ, ਕਿਉਂਕਿ ਉਹ ਇਸ ਦੁਨੀਆਂ ਨੂੰ ਪਿਆਰ ਕਰਦਾ ਸੀ, ਮੈਨੂੰ ਛੱਡ ਕੇ ਥੱਸਲੁਨੀਕਾ ਸ਼ਹਿਰ ਚਲਾ ਗਿਆ ਹੈ। ਕ੍ਰੇਸੈਂਸ ਗਲਾਤੀਆਂ ਦੇ ਇਲਾਕੇ ਨੂੰ, ਅਤੇ ਤੀਤੁਸ ਡਾਲਮਤੀਆ ਨਗਰ ਵਿੱਚ ਚਲਾ ਗਿਆ। 11 ਕੇਵਲ ਲੂਕਸ ਹੀ ਮੇਰੇ ਨਾਲ ਹੈ। ਮਾਰਕਸ ਨੂੰ ਆਪਣੇ ਨਾਲ ਲੈ ਕੇ ਆਵੀਂ, ਕਿਉਂਕਿ ਉਹ ਮੇਰੀ ਸੇਵਕਾਈ ਵਿੱਚ ਮੇਰੇ ਲਈ ਮਦਦਗਾਰ ਹੈ। 12 ਮੈਂ ਤੁਖਿਕੁਸ ਨੂੰ ਅਫ਼ਸੁਸ ਸ਼ਹਿਰ ਭੇਜਿਆ। 13 ਜਦੋਂ ਤੁਸੀਂ ਆਉਂਦੇ ਹੋ, ਤਾਂ ਉਹ ਚੋਲਾ ਜੋ ਮੈਂ ਕਾਰਪੁਸ ਨਾਲ ਤ੍ਰੋਆਸ ਸ਼ਹਿਰ ਵਿੱਚ ਛੱਡਿਆ ਸੀ, ਅਤੇ ਮੇਰੀਆਂ ਪੋਥੀਆਂ, ਖ਼ਾਸ ਕਰਕੇ ਉਹ ਚਮੜੇ ਦੇ ਪੱਤਰਾਂ ਤੂੰ ਨਾਲ ਲੈ ਕੇ ਆਵੀਂ।

14 ਅਲੇਕਜ਼ੈਂਡਰ ਠਠੇਰੇ ਨੇ ਮੈਨੂੰ ਬਹੁਤ ਨੁਕਸਾਨ ਪਹੁੰਚਾਇਆ। ਪ੍ਰਭੂ ਉਸ ਨੂੰ ਉਸ ਦੇ ਕੀਤੇ ਕੰਮਾਂ ਦਾ ਫ਼ਲ ਦੇਵੇਗਾ। 15 ਤੁਹਾਨੂੰ ਵੀ ਉਸ ਦੇ ਵਿਰੁੱਧ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਉਸ ਨੇ ਸਾਡੇ ਸੰਦੇਸ਼ ਦਾ ਸਖ਼ਤ ਵਿਰੋਧ ਕੀਤਾ ਸੀ।

16 ਮੇਰੀ ਪਹਿਲੀ ਪੇਸ਼ੀ ਦੇ ਵੇਲੇ, ਕੋਈ ਵੀ ਮੇਰੇ ਨਾਲ ਨਹੀਂ ਸੀ, ਪਰ ਸਾਰਿਆਂ ਨੇ ਮੈਨੂੰ ਛੱਡ ਦਿੱਤਾ। ਕਿਤੇ ਇਹ ਲੇਖਾ ਉਹਨਾਂ ਨੂੰ ਨਾ ਦੇਣਾ ਪਵੇ। 17 ਪਰ ਪਰਮੇਸ਼ਵਰ ਮੇਰੇ ਨਾਲ ਖੜ੍ਹਾਂ ਸੀ ਅਤੇ ਮੈਨੂੰ ਤਾਕਤ ਦਿੱਤੀ, ਤਾਂ ਜੋ ਮੇਰੇ ਰਾਹੀਂ ਪ੍ਰਚਾਰ ਦਾ ਕੰਮ ਪੂਰਾ ਹੋ ਸਕੇ ਅਤੇ ਪਰਾਈਆਂ ਕੌਮਾਂ ਇਸ ਨੂੰ ਸੁਣ ਸਕਣ। ਅਤੇ ਮੈ ਸ਼ੇਰ ਦੇ ਮੂੰਹ ਤੋਂ ਛੁਡਾਇਆ ਗਿਆ ਸੀ। 18 ਪਰਮੇਸ਼ਵਰ ਮੈਨੂੰ ਹਰ ਬੁਰੇ ਹਮਲੇ ਤੋਂ ਬਚਾਵੇਗਾ ਅਤੇ ਮੈਨੂੰ ਉਸ ਦੇ ਸਵਰਗੀ ਰਾਜ ਵਿੱਚ ਸੁਰੱਖਿਅਕ ਢੰਗ ਨਾਲ ਲੈ ਜਾਵੇਗਾ। ਉਸ ਦੀ ਮਹਿਮਾ ਸਦਾ ਅਤੇ ਸਦਾ ਲਈ ਹੋਵੇ। ਆਮੀਨ।

ਆਖਰੀ ਨਮਸਕਾਰ

19 ਪਰਿਸਕਾ ਅਤੇ ਅਕੂਲਾ ਅਤੇ ਓਨੇਸਿਫੋਰਸ ਦੇ ਘਰ ਨੂੰ ਸਲਾਮ।

20 ਇਰਾਸਤੁਸ ਕੁਰਿੰਥੁਸ ਸ਼ਹਿਰ ਵਿੱਚ ਰਿਹਾ ਅਤੇ ਮੈਂ ਟ੍ਰੋਫਿਮਸ ਨੂੰ ਮਿਲੇਤੁਸ ਸ਼ਹਿਰ ਵਿੱਚ ਬਿਮਾਰ ਛੱਡ ਆਇਆ। 21 ਸਰਦੀਆਂ ਤੋਂ ਪਹਿਲਾਂ ਇੱਥੇ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰ।

ਯੂਬੁਲਸ ਤੈਨੂੰ ਸ਼ੁਭਕਾਮਨਾਵਾਂ ਦਿੰਦਾ ਹੈ, ਅਤੇ ਇਸੇ ਤਰ੍ਹਾਂ ਪੁਦੇਂਸ, ਲੀਨੋਸ, ਕਲੌਦਿਆ ਅਤੇ ਨਾਲੇ ਸਾਰੇ ਭੈਣ-ਭਰਾਵਾਂ।

22 ਪਰਮੇਸ਼ਵਰ ਤੁਹਾਡੀ ਆਤਮਾ ਦੇ ਨਾਲ ਹੋਵੇ। ਕਿਰਪਾ ਤੁਹਾਡੇ ਸਾਰਿਆਂ ਨਾਲ ਹੋਵੇ।

Veja também

Publicidade
2 Timóteo
Ver todos os capítulos de 2 Timóteo
Bíblia Online Bíblia Online

Bíblia Online • Versão: 2026-06-15_21-32-39-