Publicidade

Tito 1

1 ਪੌਲੁਸ, ਪਰਮੇਸ਼ਵਰ ਦੇ ਸੇਵਕ ਅਤੇ ਯਿਸ਼ੂ ਮਸੀਹ ਦਾ ਰਸੂਲ, ਪਰਮੇਸ਼ਵਰ ਦੇ ਚੁਣੇ ਹੋਏ ਲੋਕਾਂ ਦੀ ਨਿਹਚਾ ਅਤੇ ਉਨ੍ਹਾਂ ਦੀ ਸੱਚਾਈ ਦੇ ਗਿਆਨ ਨੂੰ ਅੱਗੇ ਵਧਾਉਣ ਲਈ ਜੋ ਭਗਤੀ ਵੱਲ ਲੈ ਜਾਂਦਾ ਹੈ। 2 ਸਦੀਵੀ ਜੀਵਨ ਦੀ ਉਮੀਦ ਉੱਤੇ, ਜਿਹੜਾ ਪਰਮੇਸ਼ਵਰ ਨੇ ਅਰੰਭ ਤੋਂ ਪਹਿਲਾਂ ਵਾਅਦਾ ਕੀਤਾ ਸੀ, ਜੋ ਕਦੇ ਝੂਠ ਨਹੀਂ ਬੋਲਦਾ, 3 ਅਤੇ ਜੋ ਹੁਣ ਉਸ ਨੇ ਆਪਣੇ ਨਿਰਧਾਰਿਤ ਸਮੇਂ ਉੱਤੇ ਸਾਡੇ ਮੁਕਤੀਦਾਤਾ ਪਰਮੇਸ਼ਵਰ ਦੇ ਹੁਕਮ ਦੁਆਰਾ ਮੈਨੂੰ ਸੌਂਪੇ ਗਏ ਪ੍ਰਚਾਰ ਦੁਆਰਾ ਪ੍ਰਕਾਸ਼ਤ ਕੀਤਾ ਹੈ,

4 ਇਹ ਪੱਤਰ ਤੀਤੁਸ ਨੂੰ, ਜੋ ਸਾਡੇ ਸਾਂਝੇ ਵਿਸ਼ਵਾਸ ਵਿੱਚ ਮੇਰਾ ਅਸਲ ਪੁੱਤਰ ਹੈ:

ਸਾਡੇ ਪਿਤਾ ਪਰਮੇਸ਼ਵਰ ਅਤੇ ਮੁਕਤੀਦਾਤਾ ਮਸੀਹ ਯਿਸ਼ੂ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।

ਕਲੀਸਿਆ ਦੇ ਬਜ਼ੁਰਗਾਂ ਨੂੰ ਨਿਯੁਕਤ ਕਰਨਾ

5 ਮੈਂ ਤੈਨੂੰ ਇਸ ਕਰਕੇ ਕਰੇਤ ਟਾਪੂ ਵਿੱਚ ਛੱਡ ਦਿੱਤਾ ਸੀ ਕਿ ਜੋ ਗੱਲਾਂ ਅਧੂਰੀਆਂ ਰਹਿ ਗਈਆਂ ਸਨ ਤੂੰ ਉਹਨਾਂ ਨੂੰ ਪੂਰਾ ਕਰੇ ਅਤੇ ਹਰ ਕਸਬੇ ਵਿੱਚ ਕਲੀਸਿਆ ਦੇ ਬਜ਼ੁਰਗਾਂ ਦੀ ਨਿਯੁਕਤੀ ਕਰੇ, ਜਿਵੇਂ ਕਿ ਮੈਂ ਤੈਨੂੰ ਨਿਰਦੇਸ਼ ਦਿੱਤਾ ਸੀ। 6 ਇੱਕ ਬਜ਼ੁਰਗ ਨਿਰਦੋਸ਼ ਅਤੇ ਆਪਣੀ ਪਤਨੀ ਪ੍ਰਤੀ ਵਫ਼ਾਦਾਰ ਹੋਵੇ, ਅਤੇ ਉਹ ਆਦਮੀ ਜਿਸ ਦੇ ਬੱਚੇ ਵਿਸ਼ਵਾਸ ਕਰਦੇ ਹੋਣ ਅਤੇ ਬੇਕਾਬੂ ਅਤੇ ਅਣ-ਆਗਿਆਕਾਰੀ ਹੋਣ ਦੇ ਦੋਸ਼ ਵਿੱਚ ਖੁੱਲ੍ਹੇ ਨਾ ਹੋਣ। 7 ਕਿਉਂਕਿ ਨਿਗਾਹਬਾਨ ਨੂੰ ਪਰਮੇਸ਼ਵਰ ਦਾ ਭੰਡਾਰੀ ਹੋਣ ਲਈ ਨਿਰਦੋਸ਼ ਹੋਣਾ ਚਾਹੀਦਾ ਹੈ; ਨਾ ਜ਼ਿੱਦੀ, ਨਾ ਗੁੱਸੇ ਵਾਲਾ, ਨਾ ਸ਼ਰਾਬੀ, ਨਾ ਕੁੱਟਮਾਰ ਕਰਨ ਵਾਲਾ, ਅਤੇ ਨਾ ਹੀ ਬੇਈਮਾਨੀ ਦੀ ਕਮਾਈ ਲਾਲਚ ਕਰਨ ਵਾਲਾ ਹੋਵੇ। 8 ਇਸ ਦੀ ਬਜਾਏ, ਉਹ ਪਰਾਹੁਣਚਾਰੀ ਵਾਲਾ ਹੋਣਾ ਚਾਹੀਦਾ ਹੈ, ਉਹ ਨੇਕੀ ਨੂੰ ਪਿਆਰ ਕਰਨ ਵਾਲਾ ਹੋਵੇ, ਜੋ ਸਵੈ-ਨਿਯੰਤ੍ਰਿਤ, ਸਿੱਧਾ, ਪਵਿੱਤਰ ਅਤੇ ਅਨੁਸ਼ਾਸਿਤ ਹੋਵੇ। 9 ਉਸ ਨੂੰ ਭਰੋਸੇਯੋਗ ਬਚਨ ਨੂੰ ਦ੍ਰਿੜਤਾ ਨਾਲ ਫੜਨਾ ਚਾਹੀਦਾ ਹੈ ਜਿਵੇਂ ਕਿ ਇਹ ਸਿਖਾਇਆ ਗਿਆ ਹੈ, ਤਾਂ ਜੋ ਉਹ ਦੂਜਿਆਂ ਨੂੰ ਖ਼ਰੀ ਸਿੱਖਿਆ ਦੁਆਰਾ ਉਤਸ਼ਾਹਿਤ ਕਰ ਸਕੇ ਅਤੇ ਵਿਵਾਦ ਕਰਨ ਵਾਲਿਆਂ ਨੂੰ ਚੁੱਪ ਕਰਾ ਸਕੇ।

ਉਹਨਾਂ ਨੂੰ ਝਿੜਕਣਾ ਜੋ ਭਲਾ ਕਰਨ ਵਿੱਚ ਅਸਫ਼ਲ ਹਨ

10 ਕਿਉਂਕਿ ਬਹੁਤ ਸਾਰੇ ਵਿਦਰੋਹੀ ਲੋਕ ਹਨ, ਜੋ ਅਰਥਹੀਣ ਗੱਲਾਂ ਅਤੇ ਧੋਖੇਬਾਜ਼ ਹਨ, ਖਾਸ ਕਰਕੇ ਵਿਸ਼ਵਾਸੀ ਸੁੰਨਤੀ ਯਹੂਦੀ ਭਰਾਵਾਂ ਵਿੱਚੋਂ ਹਨ। 11 ਜਿਨ੍ਹਾਂ ਦਾ ਮੂੰਹ ਬੰਦ ਕਰਨਾ ਚਾਹੀਦਾ ਹੈ। ਕਿਉਂਕਿ ਉਹ ਝੂਠੇ ਲਾਭ ਦੇ ਲਈ ਅਜਿਹੀ ਸਿੱਖਿਆ ਦੇ ਕੇ ਘਰਾਂ ਦੇ ਘਰ ਬਰਬਾਦ ਕਰਦੇ ਹਨ। 12 ਕਰੇਤ ਦੇ ਆਪਣੇ ਨਬੀਆਂ ਵਿੱਚੋਂ ਇੱਕ ਨੇ ਇਹ ਕਿਹਾ ਹੈ: "ਕਿ ਕਰੇਤੀ ਟਾਪੂ ਦੇ ਲੋਕ ਹਮੇਸ਼ਾ ਝੂਠੇ, ਦੁਸ਼ਟ ਵਹਿਸ਼ੀ, ਆਲਸੀ ਪੇਟੂ ਹੁੰਦੇ ਹਨ।" 13 ਇਹ ਕਹਾਵਤ ਸੱਚ ਹੈ। ਇਸ ਲਈ ਉਨ੍ਹਾਂ ਨੂੰ ਸਖ਼ਤੀ ਨਾਲ ਝਿੜਕ, ਤਾਂ ਜੋ ਉਹ ਵਿਸ਼ਵਾਸ ਵਿੱਚ ਮਜ਼ਬੂਤ ਹੋਣ। 14 ਅਤੇ ਯਹੂਦੀਆਂ ਦੀਆਂ ਖਿਆਲੀ ਕਹਾਣੀਆਂ ਵੱਲ ਜਾਂ ਉਨ੍ਹਾਂ ਲੋਕਾਂ ਦੇ ਮਨੁੱਖੀ ਆਦੇਸ਼ਾਂ ਵੱਲ ਕੋਈ ਧਿਆਨ ਨਾ ਦੇਣ ਜੋ ਸੱਚ ਨੂੰ ਰੱਦ ਕਰਦੇ ਹਨ। 15 ਜੋ ਮਨ ਦੇ ਸ਼ੁੱਧ ਹਨ, ਉਹਨਾਂ ਲਈ ਸਾਰੀਆਂ ਚੀਜ਼ਾਂ ਸ਼ੁੱਧ ਹਨ, ਪਰ ਉਨ੍ਹਾਂ ਲਈ ਜੋ ਭ੍ਰਿਸ਼ਟ ਹਨ ਅਤੇ ਵਿਸ਼ਵਾਸ ਨਹੀਂ ਕਰਦੇ, ਕੁਝ ਵੀ ਸ਼ੁੱਧ ਨਹੀਂ ਹੈ। ਦਰਅਸਲ, ਉਨ੍ਹਾਂ ਦੇ ਦਿਮਾਗ ਅਤੇ ਜ਼ਮੀਰ ਦੋਵੇਂ ਭ੍ਰਿਸ਼ਟ ਹਨ। 16 ਉਹ ਪਰਮੇਸ਼ਵਰ ਨੂੰ ਜਾਣਦੇ ਹੋਣ ਦਾ ਦਾਅਵਾ ਕਰਦੇ ਹਨ, ਪਰ ਆਪਣੇ ਕੰਮਾਂ ਦੁਆਰਾ ਉਹ ਉਸ ਦਾ ਇਨਕਾਰ ਕਰਦੇ ਹਨ। ਉਹ ਘਿਣਾਉਣੇ, ਅਣ-ਆਗਿਆਕਾਰ ਅਤੇ ਕੁਝ ਵੀ ਚੰਗਾ ਕਰਨ ਲਈ ਅਯੋਗ ਹਨ।

Veja também

Publicidade
Tito
Ver todos os capítulos de Tito
Bíblia Online Bíblia Online

Bíblia Online • Versão: 2026-06-16_18-40-07-