1 ਤੂੰ ਉਹ ਬਚਨ ਸਿਖਾ ਜੋ ਖਰੀ ਸਿੱਖਿਆ ਸਿਖਾਉਣ ਲਈ ਉਚਿਤ ਹੋਵੇ। 2 ਜੋ ਬਜ਼ੁਰਗਾਂ ਨੂੰ ਸੁਚੇਤ ਅਤੇ ਗੰਭੀਰ ਅਤੇ ਸੰਜਮ ਰੱਖਣ ਵਾਲਾ, ਅਤੇ ਉਨ੍ਹਾਂ ਦਾ ਵਿਸ਼ਵਾਸ ਅਤੇ ਪਿਆਰ ਅਤੇ ਧੀਰਜ ਕਰਨ ਵਾਲਾ ਹੋਵੇ।
3 ਇਸੇ ਤਰ੍ਹਾਂ, ਬਜ਼ੁਰਗ ਔਰਤਾਂ ਦਾ ਆਚਰਣ ਆਦਰ ਵਾਲੇ ਲੋਕਾਂ ਵਰਗਾ ਹੋਣਾ ਚਾਹੀਦਾ ਹੈ, ਉਹ ਦੋਸ਼ੀ ਜਾਂ ਦਾਖਰਸ ਪੀਣ ਦੀਆਂ ਆਦੀ ਨਾ ਹੋਣ; ਪਰ ਚੰਗੀਆਂ ਗੱਲਾਂ ਸਿਖਾਉਣ ਵਾਲੀਆਂ ਹੋਣ। 4 ਫਿਰ ਉਹ ਜਵਾਨ ਔਰਤਾਂ ਨੂੰ ਅਜਿਹੀ ਸਿੱਖਿਆ ਦੇਣ, ਜੋ ਓਹ ਆਪਣੇ ਪਤੀਆਂ ਅਤੇ ਬੱਚਿਆਂ ਨਾਲ ਪਿਆਰ ਕਰਨ, 5 ਸਵੈ-ਨਿਯੰਤ੍ਰਿਤ ਅਤੇ ਪਵਿੱਤਰ, ਘਰ ਸੰਭਾਲਣ ਵਾਲੀਆਂ, ਦਿਆਲੂ ਅਤੇ ਆਪਣੇ ਪਤੀਆਂ ਦੇ ਅਧੀਨ ਹੋਣ, ਤਾਂ ਜੋ ਕੋਈ ਵੀ ਪਰਮੇਸ਼ਵਰ ਦੇ ਬਚਨ ਨੂੰ ਬਦਨਾਮ ਨਾ ਕਰੇ।
6 ਇਸੇ ਤਰ੍ਹਾਂ, ਨੌਜਵਾਨਾਂ ਨੂੰ ਸੰਜਮ ਰੱਖਣ ਲਈ ਉਤਸ਼ਾਹਿਤ ਕਰ। 7 ਅਤੇ ਤੂੰ ਸਭ ਗੱਲਾਂ ਵਿੱਚ ਆਪਣੇ ਆਪ ਨੂੰ ਭਲੇ ਕੰਮਾਂ ਦਾ ਚੰਗਾ ਨਮੂਨਾ ਬਣਾ। ਤੇਰੀ ਸਿੱਖਿਆ ਗੰਭੀਰਤਾਈ ਅਤੇ ਸਚਿਆਈ ਨਾਲ ਹੋਵੇ। 8 ਤੇਰੇ ਬਚਨਾਂ ਵਿੱਚ ਖਰਿਆਈ ਹੋਵੇ ਤਾਂ ਜੋ ਵਿਰੋਧੀ ਨੂੰ ਸਾਡੇ ਬਚਨਾਂ ਉੱਤੇ ਦੋਸ਼ ਲਾਉਣ ਦਾ ਮੌਕਾ ਨਾ ਮਿਲੇ ਅਤੇ ਉਹ ਸ਼ਰਮਿੰਦੇ ਹੋਣ।
9 ਨੌਕਰਾਂ ਨੂੰ ਹਰ ਗੱਲ ਵਿੱਚ ਆਪਣੇ ਮਾਲਕਾਂ ਦੇ ਅਧੀਨ ਰਹਿਣਾ ਸਿਖਾ, ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨ, ਅਤੇ ਉਹਨਾਂ ਨੂੰ ਵਾਪਸ ਜਵਾਬ ਨਾ ਦੇਣ, 10 ਅਤੇ ਉਨ੍ਹਾਂ ਦੇ ਮਾਲਕਾਂ ਨਾਲ ਚੋਰੀ ਚਲਾਕੀ ਨਾ ਕਰਨ ਸਗੋਂ ਪੂਰੀ ਜ਼ਿੰਮੇਵਾਰੀ ਵਿਖਾਉਣ ਕਿ ਉਨ੍ਹਾਂ ਤੇ ਪੂਰਾ ਭਰੋਸਾ ਕੀਤਾ ਜਾ ਸਕੇ, ਜੋ ਸਾਰੀਆਂ ਗੱਲਾਂ ਵਿੱਚ ਸਾਡੇ ਮੁਕਤੀਦਾਤਾ ਪਰਮੇਸ਼ਵਰ ਦੀ ਸਿੱਖਿਆ ਨੂੰ ਸ਼ੋਭਾ ਮਿਲੇ।
11 ਕਿਉਂਕਿ ਪਰਮੇਸ਼ਵਰ ਦੀ ਕਿਰਪਾ ਸਾਰੇ ਲੋਕਾਂ ਦੀ ਮੁਕਤੀ ਲਈ ਪ੍ਰਗਟ ਹੋਈ। 12 ਇਹ ਸਾਨੂੰ ਸਿਖਾਉਂਦੀ ਹੈ ਕਿ ਅਧਰਮ ਅਤੇ ਦੁਨਿਆਵੀ ਇੱਛਾਵਾਂ ਤੋਂ ਮਨ ਫਿਰਾ ਕੇ ਇਸ ਵਰਤਮਾਨ ਯੁੱਗ ਵਿੱਚ ਸਵੈ-ਨਿਯੰਤ੍ਰਿਤ, ਧਾਰਮਿਕਤਾ ਅਤੇ ਈਸ਼ਵਰੀ ਜੀਵਨ ਬਤੀਤ ਕਰੀਏ, 13 ਅਤੇ ਉਸ ਪਵਿੱਤਰ ਆਸ ਦੀ ਅਤੇ ਆਪਣੇ ਮਹਾਨ ਪਰਮੇਸ਼ਵਰ ਅਤੇ ਮੁਕਤੀਦਾਤਾ ਯਿਸ਼ੂ ਮਸੀਹ ਦੀ ਮਹਿਮਾ ਦੇ ਦੁਬਾਰਾ ਵਾਪਸ ਪ੍ਰਗਟ ਹੋਣ ਦੀ ਉਡੀਕ ਕਰੀਏ। 14 ਮਸੀਹ ਯਿਸ਼ੂ ਨੇ ਆਪਣੇ ਆਪ ਨੂੰ ਸਾਡੇ ਲਈ ਸਾਨੂੰ ਸਾਰੀ ਬੁਰਾਈ ਤੋਂ ਛੁਟਕਾਰਾ ਦੇਣ ਅਤੇ ਆਪਣੇ ਲਈ ਇੱਕ ਅਜਿਹੇ ਲੋਕਾਂ ਨੂੰ ਸ਼ੁੱਧ ਕਰਨ ਲਈ ਦਿੱਤਾ, ਜੋ ਉਸ ਦੇ ਆਪਣੇ ਹਨ, ਜੋ ਭਲਾ ਕਰਨ ਲਈ ਉਤਸੁਕ ਹਨ।
15 ਫਿਰ, ਇਹਨਾਂ ਨੂੰ ਬਚਨਾਂ ਜੋ ਤੈਨੂੰ ਕਲੀਸਿਆ ਨੂੰ ਸਿਖਾਉਣਾ ਚਾਹੀਦਾ ਹੈ। ਉਤਸ਼ਾਹਿਤ ਕਰ ਅਤੇ ਸਾਰੇ ਅਧਿਕਾਰ ਨਾਲ ਝਿੜਕ। ਕੋਈ ਤੈਨੂੰ ਤੁਛ ਨਾ ਜਾਣੇ।