Pular para o conteúdo
Publicidade

2 ਥੱਸਲੁਨੀਕੀਆਂ 2

ਕੁਧਰਮ ਦਾ ਮਨੁੱਖ

1 ਹੇ ਭਰਾਵੋ ਅਤੇ ਭੈਣੋ, ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਵਾਪਸ ਆਉਣ ਅਤੇ ਸਾਡੇ ਉਸ ਦੇ ਕੋਲ ਇਕੱਠੇ ਹੋਣ ਦੇ ਸੰਬੰਧ ਵਿੱਚ, ਅਸੀਂ ਤੁਹਾਡੇ ਅੱਗੇ ਇਹ ਬੇਨਤੀ ਕਰਦੇ ਹਾਂ, 2 ਸਾਡੇ ਦੁਆਰਾ ਕਥਿਤ ਤੌਰ ਤੇ ਦਿੱਤੀ ਗਈ ਸਿੱਖਿਆ ਦੁਆਰਾ ਅਸਾਨੀ ਨਾਲ ਅਸੰਤੁਸ਼ਟ ਜਾਂ ਚਿੰਤਤ ਨਾ ਹੋਵੋ ਭਾਵੇਂ ਭਵਿੱਖਬਾਣੀ ਦੁਆਰਾ ਜਾਂ ਮੂੰਹ ਰਾਹੀਂ ਜਾਂ ਚਿੱਠੀ ਦੁਆਰਾ, ਇਹ ਦਾਅਵਾ ਕਰਦੇ ਹੋਏ ਕਿ ਪ੍ਰਭੂ ਦਾ ਵਾਪਸ ਆਉਣ ਦਾ ਦਿਨ ਪਹਿਲਾਂ ਹੀ ਆ ਗਿਆ ਹੈ। 3 ਕੋਈ ਵੀ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਨਾ ਭਰਮਾਵੇ, ਕਿਉਂਕਿ ਉਹ ਦਿਨ ਉਦੋਂ ਤੱਕ ਨਹੀਂ ਆਵੇਗਾ ਜਦੋਂ ਤੱਕ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਨਹੀਂ ਹੋ ਜਾਂਦੀ ਅਤੇ ਕੁਧਰਮ ਦਾ ਮਨੁੱਖ ਪ੍ਰਗਟ ਨਹੀਂ ਹੋ ਜਾਂਦਾ, ਉਹ ਆਦਮੀ ਵਿਨਾਸ਼2:3 ਆਦਮੀ ਵਿਨਾਸ਼ ਸ਼ੈਤਾਨ ਲਈ ਨਰਕ ਦੀ ਅੱਗ ਵਿੱਚ ਸੁੱਟਿਆ ਜਾਵੇਗਾ। 4 ਉਹ ਵਿਰੋਧ ਕਰੇਗਾ ਅਤੇ ਆਪਣੇ ਆਪ ਨੂੰ ਉਸ ਹਰ ਚੀਜ਼ ਤੋਂ ਉੱਚਾ ਕਰੇਗਾ ਜਿਸ ਨੂੰ ਪਰਮੇਸ਼ਵਰ ਕਿਹਾ ਜਾਂਦਾ ਹੈ ਜਾਂ ਜਿਸ ਦੀ ਪੂਜਾ ਕੀਤੀ ਜਾਂਦੀ ਹੈ, ਤਾਂ ਜੋ ਉਹ ਆਪਣੇ ਆਪ ਨੂੰ ਪਰਮੇਸ਼ਵਰ ਦੀ ਹੈਕਲ ਵਿੱਚ ਸਥਾਪਿਤ ਕਰੇ, ਆਪਣੇ ਆਪ ਨੂੰ ਪਰਮੇਸ਼ਵਰ ਹੋਣ ਦਾ ਐਲਾਨ ਕਰੇ।2:4 ਹਿਜ਼ 28:2; ਦਾਨੀ 11:36-37

5 ਕੀ ਤੁਹਾਨੂੰ ਯਾਦ ਨਹੀਂ ਕਿ ਜਦੋਂ ਮੈਂ ਤੁਹਾਡੇ ਨਾਲ ਥੱਸਲੁਨੀਕੀਆਂ ਸ਼ਹਿਰ ਵਿੱਚ ਸੀ ਤਾਂ ਮੈਂ ਤੁਹਾਨੂੰ ਇਹ ਗੱਲਾਂ ਦੱਸਦਾ ਹੁੰਦਾ ਸੀ? 6 ਅਤੇ ਹੁਣ ਤੁਸੀਂ ਜਾਣਦੇ ਹੋ ਕਿ ਉਸ ਨੂੰ ਕੀ ਰੋਕ ਰਿਹਾ ਹੈ, ਤਾਂ ਜੋ ਉਸ ਨੂੰ ਸਹੀ ਸਮੇਂ ਤੇ ਪ੍ਰਗਟ ਕੀਤਾ ਜਾ ਸਕੇ। 7 ਕਿਉਂਕਿ ਕੁਧਰਮ ਦੀ ਗੁਪਤ ਸ਼ਕਤੀ ਪਹਿਲਾਂ ਤੋਂ ਹੀ ਕੰਮ ਕਰ ਰਹੀ ਹੈ; ਪਰ ਜਿਹੜਾ ਹੁਣ ਉਸ ਨੂੰ ਰੋਕਦਾ ਹੈ ਉਹ ਅਜਿਹਾ ਕਰਨਾ ਜਾਰੀ ਰੱਖੇਗਾ ਜਦੋਂ ਤੱਕ ਉਸ ਨੂੰ ਰਸਤੇ ਤੋਂ ਬਾਹਰ ਨਹੀਂ ਕੱਢਿਆ ਜਾਂਦਾ। 8 ਅਤੇ ਫਿਰ ਉਹ ਕੁਧਰਮੀ ਪ੍ਰਗਟ ਹੋਵੇਗਾ, ਜਿਸ ਨੂੰ ਪ੍ਰਭੂ ਯਿਸ਼ੂ ਆਪਣੇ ਮੂੰਹ ਦੀ ਫੂਕ ਨਾਲ ਮਾਰ ਦੇਵੇਗਾ ਅਤੇ ਆਪਣੇ ਵਾਪਸ ਆਉਣ ਦੇ ਪ੍ਰਕਾਸ਼ ਨਾਲ ਨਸ਼ਟ ਕਰ ਦੇਵੇਗਾ।2:8 ਅੱਯੋ 4:9; ਯਸ਼ਾ 11:4 9 ਕੁਧਰਮੀ ਦਾ ਆਉਣਾ ਸ਼ੈਤਾਨ ਦੇ ਕੰਮ ਕਰਨ ਦੇ ਤਰੀਕੇ ਦੇ ਅਨੁਸਾਰ ਹੋਵੇਗਾ। ਉਹ ਝੂਠ ਦੀ ਪੂਰਤੀ ਕਰਨ ਵਾਲੇ ਚਿੰਨ੍ਹ ਅਤੇ ਹੈਰਾਨ ਕਰਨ ਵਾਲੀਆਂ ਗੱਲਾਂ ਨਾਲ ਹੋਵੇਗਾ, 10 ਅਤੇ ਉਹ ਜੋ ਹਰ ਪ੍ਰਕਾਰ ਦੇ ਦੁਸ਼ਟਤਾਈ ਦੇ ਧੋਖੇ ਨਾਲ ਨਾਸ਼ ਹੋ ਰਹੇ ਹਨ। ਉਹ ਇਸ ਲਈ ਨਾਸ਼ ਹੋ ਗਏ ਕਿਉਂਕਿ ਉਨ੍ਹਾਂ ਨੇ ਸੱਚ ਨੂੰ ਪਿਆਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਜਿਸ ਤੋਂ ਉਹ ਬਚਾਏ ਜਾ ਸਕਦੇ ਸੀ। 11 ਇਸ ਕਾਰਨ ਕਰਕੇ ਪਰਮੇਸ਼ਵਰ ਉਨ੍ਹਾਂ ਉੱਤੇ ਇੱਕ ਭਰਮਾਉਣ ਵਾਲੀ ਤਾਕਤ ਨੂੰ ਭੇਜੇਗਾ ਤਾਂ ਜੋ ਉਹ ਝੂਠ ਨੂੰ ਸੱਚ ਮੰਨਣ। 12 ਅਤੇ ਇਸ ਲਈ ਉਹ ਸਾਰੇ ਦੋਸ਼ੀ ਠਹਿਰਾਏ ਜਾਣਗੇ ਜਿਨ੍ਹਾਂ ਨੇ ਸੱਚ ਨੂੰ ਨਾ ਮੰਨਿਆ ਪਰ ਜੋ ਦੁਸ਼ਟਤਾ ਵਿੱਚ ਖੁਸ਼ ਹੋਏ।

ਦ੍ਰਿੜ੍ਹ ਬਣੇ ਰਹੋ

13 ਹੇ ਭਰਾਵੋ ਅਤੇ ਭੈਣੋਂ, ਪ੍ਰਭੂ ਦੇ ਪਿਆਰਿਓ, ਸਾਨੂੰ ਚਾਹੀਦਾ ਹੈ ਲਗਾਤਾਰ ਤੁਹਾਡੇ ਲਈ ਪਰਮੇਸ਼ਵਰ ਦਾ ਧੰਨਵਾਦ ਕਰਦੇ ਰਹੀਏ, ਕਿਉਂਕਿ ਪਰਮੇਸ਼ਵਰ ਨੇ ਤੁਹਾਨੂੰ ਪਵਿੱਤਰ ਆਤਮਾ ਦੇ ਪਵਿੱਤਰ ਕਾਰਜ ਦੁਆਰਾ ਅਤੇ ਸੱਚ ਵਿੱਚ ਵਿਸ਼ਵਾਸ ਦੁਆਰਾ ਬਚਾਏ ਜਾਣ ਲਈ ਪਹਿਲੇ ਫ਼ਲ ਵਜੋਂ ਚੁਣਿਆ ਹੈ।2:13 ਅਫ਼ 1:4-5; 1 ਪਤ 1:1-5; ਬਿਵ 32:12 14 ਪਰਮੇਸ਼ਵਰ ਨੇ ਤੁਹਾਨੂੰ ਸਾਡੀ ਖੁਸ਼ਖ਼ਬਰੀ ਦੁਆਰਾ ਇਸ ਲਈ ਬੁਲਾਇਆ ਹੈ, ਤਾਂ ਜੋ ਤੁਸੀਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਮਹਿਮਾ ਵਿੱਚ ਹਿੱਸਾ ਪਾ ਸਕੋ।

15 ਹੇ ਭਰਾਵੋ ਅਤੇ ਭੈਣੋ, ਇਸ ਲਈ ਦ੍ਰਿੜ ਰਹੋ ਅਤੇ ਉਨ੍ਹਾਂ ਸਿੱਖਿਆਵਾਂ ਨੂੰ ਜੋ ਅਸੀਂ ਤੁਹਾਨੂੰ ਦਿੱਤੀਆਂ ਹਨ, ਭਾਵੇਂ ਤੁਸੀਂ ਜ਼ੁਬਾਨੀ ਜਾਂ ਫਿਰ ਸਾਡੇ ਪੱਤਰ ਰਾਹੀ ਉਹਨਾਂ ਨੂੰ ਫੜ੍ਹੀ ਰੱਖੋ।

16 ਸਾਡਾ ਪ੍ਰਭੂ ਯਿਸ਼ੂ ਮਸੀਹ ਖੁਦ ਅਤੇ ਸਾਡਾ ਪਿਤਾ ਪਰਮੇਸ਼ਵਰ, ਜਿਸ ਨੇ ਸਾਨੂੰ ਪਿਆਰ ਕੀਤਾ ਅਤੇ ਆਪਣੀ ਕਿਰਪਾ ਨਾਲ ਸਾਨੂੰ ਸਦੀਪਕ ਉਤਸ਼ਾਹ ਅਤੇ ਚੰਗੀ ਉਮੀਦ ਦਿੱਤੀ, 17 ਤੁਹਾਡੇ ਦਿਲਾਂ ਨੂੰ ਉਤਸ਼ਾਹਿਤ ਕਰੇ ਅਤੇ ਹਰ ਚੰਗੇ ਕੰਮ ਅਤੇ ਬਚਨ ਵਿੱਚ ਤੁਹਾਨੂੰ ਮਜ਼ਬੂਤ ਕਰੇ।

Estes versículos te tocaram? Ore agora!

+581 estão orando agora.

Junte-se à corrente de oração.

2 Tessalonicenses
Ver todos os capítulos de 2 Tessalonicenses