Pular para o conteúdo
Publicidade

2 ਥੱਸਲੁਨੀਕੀਆਂ 3

ਪ੍ਰਾਰਥਨਾ ਲਈ ਬੇਨਤੀ

1 ਹੇ ਭਰਾਵੋ ਅਤੇ ਭੈਣੋ, ਦੂਸਰੇ ਮਾਮਲਿਆਂ ਬਾਰੇ, ਸਾਡੇ ਲਈ ਪ੍ਰਾਰਥਨਾ ਕਰੋ ਕਿ ਪ੍ਰਭੂ ਦਾ ਸੰਦੇਸ਼ ਤੇਜ਼ੀ ਨਾਲ ਫੈਲ ਜਾਵੇ ਅਤੇ ਮਹਿਮਾ ਪਾਵੇ, ਜਿਵੇਂ ਕਿ ਇਹ ਤੁਹਾਡੇ ਵਿੱਚ ਹੋਇਆ ਸੀ। 2 ਅਤੇ ਪ੍ਰਾਰਥਨਾ ਕਰੋ ਕਿ ਅਸੀਂ ਦੁਸ਼ਟ ਅਤੇ ਬੁਰੇ ਲੋਕਾਂ ਤੋਂ ਬਚੇ ਰਹੀਏ, ਕਿਉਂਕਿ ਹਰ ਕਿਸੇ ਕੋਲ ਖੁਸ਼ਖ਼ਬਰੀ ਉੱਤੇ ਵਿਸ਼ਵਾਸ ਨਹੀਂ ਹੁੰਦਾ। 3 ਪਰ ਪ੍ਰਭੂ ਵਫ਼ਾਦਾਰ ਹੈ, ਅਤੇ ਉਹ ਤੁਹਾਨੂੰ ਤਾਕਤ ਦੇਵੇਗਾ ਅਤੇ ਤੁਹਾਨੂੰ ਸ਼ੈਤਾਨ ਤੋਂ ਬਚਾਵੇਗਾ। 4 ਸਾਨੂੰ ਪ੍ਰਭੂ ਵਿੱਚ ਵਿਸ਼ਵਾਸ ਹੈ ਕਿ ਤੁਸੀਂ ਉਹੀ ਗੱਲਾਂ ਕਰ ਰਹੇ ਹੋ ਅਤੇ ਜੋ ਅਸੀਂ ਤੁਹਾਨੂੰ ਹੁਕਮ ਦਿੱਤਾ ਅਤੇ ਉਹ ਗੱਲਾਂ ਨੂੰ ਤੁਸੀਂ ਲਗਾਤਾਰ ਕਰਦੇ ਰਹੋਗੇ। 5 ਪ੍ਰਭੂ ਤੁਹਾਡੇ ਦਿਲਾਂ ਨੂੰ ਪਰਮੇਸ਼ਵਰ ਦੇ ਪਿਆਰ ਅਤੇ ਮਸੀਹ ਦੇ ਸਬਰ ਵੱਲ ਅਗਵਾਈ ਕਰੇ।

ਆਲਸ ਦੇ ਵਿਰੁੱਧ ਚੇਤਾਵਨੀ

6 ਹੇ ਭਰਾਵੋ ਅਤੇ ਭੈਣੋ, ਪ੍ਰਭੂ ਯਿਸ਼ੂ ਮਸੀਹ ਦੇ ਨਾਮ ਵਿੱਚ, ਅਸੀਂ ਤੁਹਾਨੂੰ ਹੁਕਮ ਦਿੰਦੇ ਹਾਂ ਕਿ ਹਰ ਇੱਕ ਵਿਸ਼ਵਾਸੀ ਤੋਂ ਦੂਰ ਰਹੋ ਜੋ ਆਲਸੀ ਅਤੇ ਵਿਘਨ ਪਾਉਣ ਵਾਲਾ ਹੈ ਅਤੇ ਸਾਡੇ ਦੁਆਰਾ ਪ੍ਰਾਪਤ ਕੀਤੀ ਸਿੱਖਿਆ ਦੇ ਅਨੁਸਾਰ ਨਹੀਂ ਚੱਲਦਾ। 7 ਤੁਸੀਂ ਖੁਦ ਆਪ ਜਾਣਦੇ ਹੋ ਕਿ ਤੁਹਾਨੂੰ ਸਾਡੀ ਉਦਾਹਰਣ ਦੀ ਪਾਲਣਾ ਕਿਵੇਂ ਕਰਨੀ ਚਾਹੀਦੀ ਹੈ। ਜਦੋਂ ਅਸੀਂ ਤੁਹਾਡੇ ਨਾਲ ਸੀ ਤਾਂ ਅਸੀਂ ਆਲਸੀ ਨਹੀਂ ਸੀ, 8 ਨਾ ਹੀ ਅਸੀਂ ਕਿਸੇ ਦਾ ਭੋਜਨ ਉਸਦੀ ਕੀਮਤ ਦਿੱਤੇ ਬਿਨਾਂ ਖਾਧਾ। ਇਸ ਦੇ ਉਲਟ, ਅਸੀਂ ਦਿਨ-ਰਾਤ ਮਿਹਨਤ ਅਤੇ ਮਜ਼ਦੂਰੀ ਕਰਦੇ ਰਹੇ ਤਾਂ ਜੋ ਅਸੀਂ ਤੁਹਾਡੇ ਵਿੱਚੋਂ ਕਿਸੇ ਉੱਤੇ ਬੋਝ ਨਾ ਬਣ ਸਕੀਏ। 9 ਅਸੀਂ ਇਹ ਇਸ ਲਈ ਕੀਤਾ, ਕਿਉਂਕਿ ਇਹ ਨਹੀਂ ਕਿ ਸਾਡੇ ਕੋਲ ਸਹਾਇਤਾ ਲੈਣ ਦਾ ਅਧਿਕਾਰ ਨਹੀਂ ਸੀ, ਪਰ ਆਪਣੇ ਆਪ ਨੂੰ ਤੁਹਾਡੇ ਲਈ ਇੱਕ ਉਦਾਹਰਣ ਵਜੋਂ ਪੇਸ਼ ਕੀਤਾ ਕਿ ਤੁਸੀਂ ਉਸ ਦਾ ਅਨੁਕਰਣ ਕਰੋ। 10 ਜਦੋਂ ਅਸੀਂ ਤੁਹਾਡੇ ਨਾਲ ਸੀ, ਉਦੋਂ ਵੀ ਅਸੀਂ ਤੁਹਾਨੂੰ ਇਹ ਨਿਯਮ ਦਿੱਤਾ ਸੀ: "ਜਿਹੜਾ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਉਹ ਫਿਰ ਭੋਜਨ ਵੀ ਨਾ ਖਾਵੇ।"

11 ਅਸੀਂ ਸੁਣਦੇ ਹਾਂ, ਤੁਹਾਡੇ ਵਿੱਚ ਕਿੰਨੇ ਲੋਕ ਆਲਸੀ ਜੀਵਨ ਜੀਉਂਦੇ ਹਨ; ਅਤੇ ਕੁਝ ਕੰਮ ਨਹੀਂ ਕਰਦੇ, ਪਰ ਦੂਜਿਆਂ ਦੇ ਕੰਮ ਵਿੱਚ ਵੀ ਵਿਘਨ ਪਾਉਂਦੇ ਹਨ। 12 ਅਜਿਹੇ ਲੋਕਾਂ ਨੂੰ ਅਸੀਂ ਪ੍ਰਭੂ ਯਿਸ਼ੂ ਮਸੀਹ ਵਿੱਚ ਆਦੇਸ਼ ਦਿੰਦੇ ਹਾਂ ਅਤੇ ਬੇਨਤੀ ਕਰਦੇ ਹਾਂ ਕਿ ਉਹ ਆਪਣਾ ਕੰਮ ਕਰਕੇ ਰੋਟੀ ਖਾਇਆ ਕਰਨ। 13 ਹੇ ਭਰਾਵੋ ਅਤੇ ਭੈਣੋ, ਤੁਸੀਂ ਭਲਿਆਈ ਕਰਦਿਆਂ ਨਾ ਥੱਕੋ।

14 ਇਸ ਚਿੱਠੀ ਵਿੱਚ ਸਾਡੀ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਕਿਸੇ ਵੀ ਵਿਅਕਤੀ ਦਾ ਵਿਸ਼ੇਸ਼ ਧਿਆਨ ਰੱਖੋ। ਉਨ੍ਹਾਂ ਨਾਲ ਸੰਗਤ ਨਾ ਕਰੋ, ਤਾਂ ਜੋ ਉਹ ਸ਼ਰਮ ਮਹਿਸੂਸ ਕਰ ਸਕੇ। 15 ਫਿਰ ਵੀ ਉਨ੍ਹਾਂ ਨੂੰ ਦੁਸ਼ਮਣ ਨਾ ਸਮਝੋ, ਪਰ ਉਨ੍ਹਾਂ ਨੂੰ ਚੇਤਾਵਨੀ ਦਿਓ ਜਿਵੇਂ ਤੁਸੀਂ ਇੱਕ ਸਾਥੀ-ਵਿਸ਼ਵਾਸੀ ਹੋ।

ਆਖਰੀ ਸ਼ੁਭਕਾਮਨਾਵਾਂ

16 ਹੁਣ ਸ਼ਾਂਤੀ ਦਾ ਪ੍ਰਭੂ ਆਪ ਤੁਹਾਨੂੰ ਹਰ ਸਮੇਂ ਅਤੇ ਹਰ ਤਰੀਕੇ ਨਾਲ ਸ਼ਾਂਤੀ ਦੇਵੇ। ਪ੍ਰਭੂ ਤੁਹਾਡੇ ਸਾਰਿਆਂ ਦੇ ਨਾਲ ਹੋਵੇ।

17 ਮੈਂ, ਪੌਲੁਸ, ਇਹ ਸ਼ੁਭਕਾਮਨਾਵਾਂ ਆਪਣੇ ਹੱਥੀਂ ਲਿਖ ਰਿਹਾ ਹਾਂ, ਜੋ ਕਿ ਮੇਰੇ ਸਾਰੇ ਪੱਤਰਾਂ ਵਿੱਚ ਇਹ ਵੱਖਰਾ ਚਿੰਨ੍ਹ ਹੈ। ਇਸੇ ਤਰ੍ਹਾਂ ਹੀ ਮੈਂ ਲਿਖਦਾ ਹਾਂ।

18 ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਤੁਹਾਡੇ ਸਾਰਿਆਂ ਨਾਲ ਹੋਵੇ।

Estes versículos te tocaram? Ore agora!

+581 estão orando agora.

Junte-se à corrente de oração.

2 Tessalonicenses
Ver todos os capítulos de 2 Tessalonicenses