Publicidade

Filipenses 1

1 ਮਸੀਹ ਯਿਸ਼ੂ ਦੇ ਸੇਵਕ, ਪੌਲੁਸ ਅਤੇ ਤਿਮੋਥਿਉਸ ਵਲੋਂ ਇਹ ਪੱਤਰ,

ਫ਼ਿਲਿੱਪੀ ਸ਼ਹਿਰ ਵਿਖੇ ਮਸੀਹ ਯਿਸ਼ੂ ਵਿੱਚ ਪਰਮੇਸ਼ਵਰ ਦੇ ਸਾਰੇ ਪਵਿੱਤਰ ਲੋਕਾਂ, ਨਿਗਾਹਬਾਨਾਂ ਅਤੇ ਸੇਵਕਾਂ ਸਣੇ:

2 ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।

ਧੰਨਵਾਦ ਅਤੇ ਪ੍ਰਾਰਥਨਾ

3 ਜਦੋਂ ਵੀ ਮੈਂ ਤੁਹਾਨੂੰ ਯਾਦ ਕਰਦਾ ਹਾਂ ਤਦ ਮੈਂ ਆਪਣੇ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ। 4 ਤੁਹਾਡੇ ਸਾਰਿਆਂ ਲਈ ਮੇਰੀਆਂ ਸਾਰੀਆਂ ਪ੍ਰਾਰਥਨਾਵਾਂ ਵਿੱਚ, ਮੈਂ ਲਗਾਤਾਰ ਖੁਸ਼ੀ ਨਾਲ ਪ੍ਰਾਰਥਨਾ ਕਰਦਾ ਹਾਂ। 5 ਪਹਿਲੇ ਦਿਨ ਤੋਂ ਹੁਣ ਤੱਕ ਖੁਸ਼ਖ਼ਬਰੀ ਵਿੱਚ ਤੁਹਾਡੀ ਭਾਈਵਾਲੀ ਦੇ ਕਾਰਨ, 6 ਇਸ ਗੱਲ ਦਾ ਭਰੋਸਾ ਰੱਖਦੇ ਹੋਏ ਕਿ ਜਿਸ ਨੇ ਤੁਹਾਡੇ ਵਿੱਚ ਇੱਕ ਚੰਗਾ ਕੰਮ ਸ਼ੁਰੂ ਕੀਤਾ ਹੈ ਉਹ ਇਸ ਨੂੰ ਮਸੀਹ ਯਿਸ਼ੂ ਦੇ ਵਾਪਸ ਆਉਣ ਦੇ ਦਿਨ ਤੱਕ ਪੂਰਾ ਕਰਦਾ ਰਹੇਗਾ।

7 ਤੁਹਾਡੇ ਸਾਰਿਆਂ ਬਾਰੇ ਇਸ ਤਰ੍ਹਾਂ ਮਹਿਸੂਸ ਕਰਨਾ ਮੇਰੇ ਲਈ ਸਹੀ ਹੈ, ਕਿਉਂਕਿ ਮੇਰੇ ਮਨ ਵਿੱਚ ਤੁਸੀਂ ਹੋ, ਅਤੇ ਭਾਵੇਂ ਮੈਂ ਕੈਦ ਵਿੱਚ ਹਾਂ ਜਾਂ ਖੁਸ਼ਖ਼ਬਰੀ ਦਾ ਬਚਾਅ ਅਤੇ ਪੁਸ਼ਟੀ ਕਰ ਰਿਹਾ ਹਾਂ, ਤੁਸੀਂ ਸਾਰੇ ਮੇਰੇ ਨਾਲ ਪਰਮੇਸ਼ਵਰ ਦੀ ਕਿਰਪਾ ਵਿੱਚ ਸਾਂਝੇ ਹੋ। 8 ਪਰਮੇਸ਼ਵਰ ਗਵਾਹੀ ਦੇ ਸਕਦਾ ਹੈ ਕਿ ਮੈਂ ਤੁਹਾਡੇ ਸਾਰਿਆਂ ਲਈ ਮਸੀਹ ਯਿਸ਼ੂ ਦੇ ਪਿਆਰ ਨਾਲ ਕਿਵੇਂ ਲੋਚਦਾ ਹਾਂ।

9 ਅਤੇ ਇਹ ਮੇਰੀ ਪ੍ਰਾਰਥਨਾ ਹੈ: ਕਿ ਤੁਹਾਡਾ ਪਿਆਰ ਗਿਆਨ ਅਤੇ ਸੂਝ ਦੀ ਡੂੰਘਾਈ ਵਿੱਚ ਵੱਧ ਤੋਂ ਵੱਧ ਹੋਵੇ, 10 ਤਾਂ ਜੋ ਤੁਸੀਂ ਇਹ ਸਮਝ ਸਕੋ ਕਿ ਮਸੀਹ ਦੇ ਵਾਪਸ ਆਉਣ ਦੇ ਦਿਨ ਲਈ ਸਭ ਤੋਂ ਉੱਤਮ ਕੀ ਹੈ ਅਤੇ ਜੋ ਤੁਹਾਨੂੰ ਸ਼ੁੱਧ ਅਤੇ ਨਿਰਦੋਸ਼ ਕਰ ਸਕੇ। 11 ਧਰਮ ਦੇ ਫ਼ਲ ਨਾਲ ਭਰਿਆ ਹੋਇਆ ਜੋ ਯਿਸ਼ੂ ਮਸੀਹ ਦੁਆਰਾ ਆਉਂਦਾ ਹੈ ਪਰਮੇਸ਼ਵਰ ਦੀ ਮਹਿਮਾ ਅਤੇ ਉਸਤਤ ਹੋਵੇ।

ਪੌਲੁਸ ਦੀ ਕੈਦ ਵਿੱਚ ਹੋਣ ਦੇ ਦੁਆਰਾ ਖੁਸ਼ਖ਼ਬਰੀ ਦੀ ਉੱਨਤੀ

12 ਹੁਣ ਮੈਂ ਚਾਹੁੰਦਾ ਹਾਂ ਕਿ ਹੇ ਭਰਾਵੋ ਅਤੇ ਭੈਣੋ ਤੁਸੀਂ ਇਹ ਜਾਣੋ, ਜੋ ਮੇਰੇ ਨਾਲ ਵਾਪਰਿਆ ਹੈ ਉਹ ਅਸਲ ਵਿੱਚ ਖੁਸ਼ਖ਼ਬਰੀ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਦਾ ਕਾਰਨ ਹੋਇਆ ਹੈ। 13 ਇੱਥੋਂ ਤੱਕ, ਜੋ ਸਾਰੀ ਰੋਮੀ ਮਹਿਲ ਦੀ ਪਲਟਣ ਅਤੇ ਹਰ ਕਿਸੇ ਲਈ ਇਹ ਸਪੱਸ਼ਟ ਹੋ ਗਿਆ ਹੈ ਕਿ ਮਸੀਹ ਦਾ ਸੇਵਕ ਹੋਣ ਦੀ ਖ਼ਾਤਰ ਮੈਂ ਸੰਗਲਾਂ ਵਿੱਚ ਹਾਂ। 14 ਅਤੇ ਮੇਰੇ ਕੈਦ ਦੇ ਕਾਰਨ, ਬਹੁਤ ਸਾਰੇ ਮਸੀਹ ਭੈਣ-ਭਰਾ ਪ੍ਰਭੂ ਵਿੱਚ ਦਲੇਰ ਹੋ ਗਏ ਹਨ ਅਤੇ ਬਿਨਾਂ ਕਿਸੇ ਡਰ ਦੇ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਦੀ ਹਿੰਮਤ ਕਰਦੇ ਹਨ।

15 ਇਹ ਸੱਚ ਹੈ ਕਿ ਕੁਝ ਈਰਖਾ ਅਤੇ ਦੁਸ਼ਮਣੀ ਦੇ ਕਾਰਨ ਮਸੀਹ ਦਾ ਪ੍ਰਚਾਰ ਕਰਦੇ ਹਨ, ਪਰ ਦੂਸਰੇ ਸਦਭਾਵਨਾ ਦੇ ਕਾਰਨ। 16 ਇਹ ਤਾਂ ਪਿਆਰ ਨਾਲ ਕਰਦੇ ਹਨ, ਇਹ ਜਾਣਦੇ ਹੋਏ ਕਿ ਮੈਂ ਇੱਥੇ ਖੁਸ਼ਖ਼ਬਰੀ ਲਈ ਉੱਤਰ ਦੇਣ ਨੂੰ ਥਾਪਿਆ ਹੋਇਆ ਹਾਂ। 17 ਪਰ ਓਹ ਮਸੀਹ ਦਾ ਇਮਾਨਦਾਰੀ ਨਾਲ ਨਹੀਂ, ਸਗੋਂ ਸੁਆਰਥ ਨਾਲ ਪ੍ਰਚਾਰ ਕਰਦੇ ਹਨ, ਇਹ ਮੰਨ ਕੇ ਕਿ ਉਹ ਮੇਰੇ ਲਈ ਮੁਸੀਬਤਾਂ ਪੈਦਾ ਕਰ ਸਕਦੇ ਹਨ ਜਦੋਂ ਮੈਂ ਕੈਦ ਵਿੱਚ ਹਾਂ। 18 ਪਰ ਇਸ ਨਾਲ ਕੀ ਫ਼ਰਕ ਪੈਂਦਾ ਹੈ? ਖਾਸ ਗੱਲ ਤਾਂ ਇਹ ਹੈ ਕਿ ਹਰ ਤਰੀਕੇ ਨਾਲ, ਚਾਹੇ ਝੂਠੇ ਇਰਾਦਿਆਂ ਤੋਂ ਹੋਵੇ ਜਾਂ ਸੱਚੇ, ਮਸੀਹ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਅਤੇ ਇਸ ਕਾਰਨ ਮੈਂ ਖੁਸ਼ ਹਾਂ।

ਹਾਂ, ਮੈਂ ਲਗਾਤਾਰ ਖੁਸ਼ ਰਹਾਂਗਾਂ, 19 ਕਿਉਂਕਿ ਮੈਂ ਜਾਣਦਾ ਹਾਂ ਕਿ ਤੁਹਾਡੀਆਂ ਪ੍ਰਾਰਥਨਾਵਾਂ ਦੁਆਰਾ ਅਤੇ ਯਿਸ਼ੂ ਮਸੀਹ ਦੀ ਆਤਮਾ ਦੀ ਦਾਤ ਦੁਆਰਾ ਜੋ ਮੇਰੇ ਨਾਲ ਵਾਪਰਿਆ ਹੈ ਉਹ ਮੇਰੇ ਛੁਟਕਾਰੇ ਲਈ ਹੋਵੇਗਾ। 20 ਮੈਂ ਉਤਸੁਕਤਾ ਨਾਲ ਉਮੀਦ ਕਰਦਾ ਹਾਂ ਕਿ ਮੈਂ ਕਿਸੇ ਵੀ ਤਰ੍ਹਾਂ ਸ਼ਰਮਿੰਦਾ ਨਹੀਂ ਹੋਵਾਂਗਾ, ਪਰ ਮੇਰੇ ਵਿੱਚ ਕਾਫ਼ੀ ਹਿੰਮਤ ਹੋਵੇਗੀ ਤਾਂ ਜੋ ਹੁਣ ਹਮੇਸ਼ਾ ਦੀ ਤਰ੍ਹਾਂ ਮਸੀਹ ਮੇਰੇ ਸਰੀਰ ਵਿੱਚ ਉੱਚਾ ਹੋਵੇ, ਭਾਵੇਂ ਜੀਵਨ ਦੁਆਰਾ ਜਾਂ ਮੌਤ ਦੁਆਰਾ ਹੋਵੇ। 21 ਮੇਰੇ ਲਈ, ਜੀਉਣਾ ਮਸੀਹ ਹੈ ਅਤੇ ਮਰਨਾ ਲਾਭ ਹੈ। 22 ਜੇ ਮੈਂ ਸਰੀਰ ਵਿੱਚ ਰਹਿਣਾ ਚਾਹੁੰਦਾ ਹਾਂ, ਤਾਂ ਇਸ ਦਾ ਅਰਥ ਇਹ ਹੈ ਕਿ ਮੈਨੂੰ ਮਿਹਨਤ ਦਾ ਫ਼ਲ ਪ੍ਰਾਪਤ ਹੋਵੇ। ਫਿਰ ਵੀ ਮੈਂ ਕੀ ਚੁਣਾਂ? ਮੈਂ ਨਹੀਂ ਜਾਣਦਾ! 23 ਮੈਂ ਦੋਹਾਂ ਦੇ ਵਿੱਚ ਫਸਿਆ ਹੋਇਆ ਹਾਂ: ਮੈਂ ਵਿਦਾ ਹੋ ਕੇ ਅਤੇ ਮਸੀਹ ਦੇ ਨਾਲ ਰਹਿਣਾ ਚਾਹੁੰਦਾ ਹਾਂ, ਜੋ ਕਿ ਹੁਣ ਤੱਕ ਬਿਹਤਰ ਹੈ; 24 ਪਰ ਇਹ ਤੁਹਾਡੇ ਲਈ ਵਧੇਰੇ ਜ਼ਰੂਰੀ ਹੈ ਕਿ ਮੈਂ ਸਰੀਰ ਵਿੱਚ ਰਹਾਂ। 25 ਇਸ ਬਾਰੇ ਯਕੀਨ ਦਿਵਾਉਂਦੇ ਹੋਏ, ਮੈਂ ਜਾਣਦਾ ਹਾਂ ਕਿ ਮੈਂ ਕਾਇਮ ਰਹਾਂਗਾ ਅਤੇ ਮੈਂ ਤੁਹਾਡੇ ਸਾਰਿਆਂ ਦੇ ਨਾਲ ਤੁਹਾਡੀ ਤਰੱਕੀ ਅਤੇ ਵਿਸ਼ਵਾਸ ਵਿੱਚ ਖੁਸ਼ੀ ਲਈ ਜਾਰੀ ਰੱਖਾਂਗਾ, 26 ਤਾਂ ਜੋ ਮਸੀਹ ਯਿਸ਼ੂ ਵਿੱਚ ਤੁਹਾਡਾ ਅਭਮਾਨ ਜੋ ਮੇਰੇ ਉੱਤੇ ਹੈ, ਉਹ ਤੁਹਾਡੇ ਕੋਲ ਮੇਰੇ ਫੇਰ ਆਉਣ ਕਰਕੇ ਵੱਧ ਜਾਵੇ।

ਖੁਸ਼ਖ਼ਬਰੀ ਦੇ ਯੋਗ ਜੀਵਨ

27 ਜੋ ਵੀ ਹੋ ਜਾਵੇ, ਤੁਸੀਂ ਆਪਣੇ ਆਪ ਨੂੰ ਮਸੀਹ ਦੀ ਖੁਸ਼ਖ਼ਬਰੀ ਦੇ ਯੋਗ ਚਾਲ ਵਿੱਚ ਚੱਲੋ। ਫਿਰ, ਭਾਵੇਂ ਮੈਂ ਆਵਾਂ ਅਤੇ ਤੁਹਾਨੂੰ ਵੇਖਾਂ ਜਾਂ ਮੇਰੀ ਗੈਰਹਾਜ਼ਰੀ ਵਿੱਚ ਸਿਰਫ ਤੁਹਾਡੇ ਬਾਰੇ ਸੁਣਾਂ ਅਤੇ ਮੈਂ ਜਾਣਾ ਕਿ ਤੁਸੀਂ ਇੱਕ ਪਵਿੱਤਰ ਆਤਮਾ ਵਿੱਚ ਦ੍ਰਿੜ੍ਹ ਹੋ, ਇੱਕੋ ਮਨ ਹੋ ਕੇ ਖੁਸ਼ਖ਼ਬਰੀ ਦੇ ਵਿਸ਼ਵਾਸ ਲਈ ਮਿਹਨਤ ਕਰਦੇ ਹੋ। 28 ਅਤੇ ਕਿਸੇ ਗੱਲ ਵਿੱਚ ਵਿਰੋਧੀਆਂ ਤੋਂ ਨਹੀਂ ਡਰਦੇ ਹੋ। ਇਹ ਉਨ੍ਹਾਂ ਲਈ ਇੱਕ ਨਿਸ਼ਾਨੀ ਹੈ ਕਿ ਉਹ ਤਬਾਹ ਹੋ ਜਾਣਗੇ, ਪਰ ਤੁਸੀਂ ਮੁਕਤੀ ਪਾਉਗੇ, ਜੋ ਪਰਮੇਸ਼ਵਰ ਦੀ ਵੱਲੋਂ ਹੈ। 29 ਕਿਉਂਕਿ ਇਹ ਤੁਹਾਨੂੰ ਮਸੀਹ ਦੇ ਵੱਲੋ ਦਿੱਤਾ ਗਿਆ ਹੈ ਕਿ ਨਾ ਸਿਰਫ ਤੁਸੀਂ ਉਸ ਉੱਤੇ ਵਿਸ਼ਵਾਸ ਕਰੋ, ਬਲਕਿ ਉਸ ਦੇ ਲਈ ਦੁੱਖ ਵੀ ਝੱਲੋ, 30 ਕਿਉਂਕਿ ਤੁਸੀਂ ਉਸੇ ਸੰਘਰਸ਼ ਵਿੱਚੋਂ ਲੰਘ ਰਹੇ ਹੋ ਜੋ ਤੁਸੀਂ ਮੇਰੇ ਉੱਤੇ ਵੇਖਿਆ ਸੀ ਅਤੇ ਹੁਣ ਸੁਣੋ ਕਿ ਮੇਰੇ ਕੋਲ ਅਜੇ ਵੀ ਹੈ।

Veja também

Publicidade
Filipenses
Ver todos os capítulos de Filipenses
Bíblia Online Bíblia Online

Bíblia Online • Versão: 2026-06-15_21-32-39-