Publicidade

Filipenses 2

ਮਸੀਹ ਦੀ ਨਿਮਰਤਾ ਦੀ ਰੀਸ ਕਰੋ

1 ਜੇ ਤੁਹਾਨੂੰ ਮਸੀਹ ਦੇ ਨਾਲ ਏਕਤਾ ਵਿੱਚ ਰਹਿਣ ਲਈ ਕੋਈ ਉਤਸ਼ਾਹ ਹੈ, ਜੇ ਉਸ ਦੇ ਪਿਆਰ ਤੋਂ ਕੋਈ ਦਿਲਾਸਾ, ਜੇ ਪਵਿੱਤਰ ਆਤਮਾ ਵਿੱਚ ਕੋਈ ਸਾਂਝੀ ਸਾਂਝ, ਜੇ ਕੋਈ ਕੋਮਲਤਾ ਅਤੇ ਹਮਦਰਦੀ ਹੈ, 2 ਤਾਂ ਮੇਰੇ ਅਨੰਦ ਨੂੰ ਪੂਰਾ ਕਰੋ ਕਿ ਤੁਸੀਂ ਇੱਕ ਮਨ ਹੋਵੋ, ਇੱਕੋ ਜਿਹਾ ਪਿਆਰ ਰੱਖੋ, ਇੱਕ ਚਿੱਤ, ਇੱਕ ਮੱਤ ਹੋਵੋ। 3 ਸੁਆਰਥੀ ਇੱਛਾ ਜਾਂ ਵਿਅਰਥ ਹੰਕਾਰ ਤੋਂ ਬਾਹਰ ਕੁਝ ਨਾ ਕਰੋ। ਇਸ ਦੀ ਬਜਾਏ, ਨਿਮਰਤਾ ਵਿੱਚ ਦੂਜਿਆਂ ਨੂੰ ਆਪਣੇ ਤੋਂ ਉੱਪਰ ਰੱਖੋ, 4 ਆਪਣੇ ਹਿੱਤਾਂ ਦੀ ਨਹੀਂ ਬਲਕਿ ਤੁਹਾਡੇ ਵਿੱਚੋਂ ਹਰ ਕੋਈ ਦੂਜਿਆਂ ਦੇ ਹਿੱਤਾਂ ਵੱਲ ਧਿਆਨ ਕਰੇ।

5 ਇੱਕ-ਦੂਜੇ ਨਾਲ ਆਪਣੇ ਸੰਬੰਧਾਂ ਵਿੱਚ, ਮਸੀਹ ਯਿਸ਼ੂ ਵਰਗੀ ਮਾਨਸਿਕਤਾ ਰੱਖੋ:

6 ਕਿ ਮਸੀਹ ਨੇ ਪਰਮੇਸ਼ਵਰ ਦੇ ਸਰੂਪ ਵਿੱਚ ਹੋ ਕੇ

ਪਰਮੇਸ਼ਵਰ ਦੇ ਤੁੱਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ।

7 ਇਸ ਦੀ ਬਜਾਏ, ਉਸ ਨੇ ਆਪਣੇ ਆਪ ਨੂੰ ਸੱਖਣਾ ਕੀਤਾ,

ਇੱਕ ਸੇਵਕ ਦਾ ਸੁਭਾਅ ਧਾਰਿਆ,

ਮਨੁੱਖੀ ਸਮਾਨਤਾ ਵਿੱਚ ਬਣਾਇਆ ਗਿਆ ਹੈ।

8 ਮਸੀਹ ਮਨੁੱਖੀ ਸਮਾਨਤਾ ਵਿੱਚ ਬਣਾਇਆ ਗਿਆ ਹੈ।

ਉਸ ਨੇ ਆਪਣੇ ਆਪ ਨੂੰ ਨੀਵਾਂ ਕਰ ਦਿੱਤਾ।

ਮੌਤ ਤੱਕ ਆਗਿਆਕਾਰੀ ਰਿਹਾ।

ਸਲੀਬ ਦੀ ਮੌਤ ਤੱਕ!

9 ਇਸ ਲਈ ਪਰਮੇਸ਼ਵਰ ਨੇ ਉਸ ਨੂੰ ਉੱਚੇ ਸਥਾਨ ਤੇ ਉੱਚਾ ਕੀਤਾ,

ਅਤੇ ਉਸ ਨੂੰ ਉਹ ਨਾਮ ਦਿੱਤਾ ਜੋ ਹੋਰ ਸਭਨਾਂ ਨਾਮਾਂ ਤੋਂ ਉੱਤਮ ਹੈ,

10 ਕਿ ਯਿਸ਼ੂ ਦੇ ਨਾਮ ਦੇ ਅੱਗੇ ਹਰ ਗੋਡਾ ਝੁਕੇਗਾ,

ਸਵਰਗ ਵਿੱਚ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ,

11 ਅਤੇ ਹਰ ਜ਼ੁਬਾਨ ਮੰਨ ਲਵੇਗੀ ਕਿ ਯਿਸ਼ੂ ਮਸੀਹ ਹੀ ਪ੍ਰਭੂ ਹੈ,

ਪਰਮੇਸ਼ਵਰ ਪਿਤਾ ਦੀ ਮਹਿਮਾ ਲਈ।

ਬਿਨਾਂ ਬੁੜ-ਬੁੜਾਏ ਹਰ ਕੰਮ ਕਰੋ

12 ਇਸ ਲਈ, ਹੇ ਮੇਰੇ ਪਿਆਰੇ ਮਿੱਤਰੋ, ਜਿਵੇਂ ਕਿ ਤੁਸੀਂ ਹਮੇਸ਼ਾ ਆਗਿਆਕਾਰੀ ਰਹੇ ਹੋ ਨਾ ਸਿਰਫ ਮੇਰੀ ਮੌਜੂਦਗੀ ਵਿੱਚ, ਬਲਕਿ ਹੁਣ ਮੇਰੀ ਗੈਰ-ਹਾਜ਼ਰੀ ਵਿੱਚ ਹੋਰ ਵੀ ਬਹੁਤ ਤੁਸੀਂ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਨੂੰ ਪੂਰਾ ਕਰੋ। 13 ਕਿਉਂਕਿ ਇਹ ਪਰਮੇਸ਼ਵਰ ਹੈ ਜੋ ਤੁਹਾਡੇ ਚੰਗੇ ਮਕਸਦ ਨੂੰ ਪੂਰਾ ਕਰਨ ਲਈ ਤੁਹਾਡੇ ਵਿੱਚ ਇੱਛਾ ਅਤੇ ਕਾਰਜ ਕਰਨ ਲਈ ਕੰਮ ਕਰਦਾ ਹੈ।

14 ਬਿਨਾਂ ਬੁੜ-ਬੁੜਾਏ ਜਾਂ ਕਿਸੇ ਬਹਿਸ ਦੇ ਸਭ ਕੁਝ ਕਰੋ, 15 ਤਾਂ ਜੋ ਤੁਸੀਂ ਨਿਰਦੋਸ਼ ਅਤੇ ਸ਼ੁੱਧ ਬਣ ਸਕੋ, "ਇੱਕ ਖਰਾਬ ਅਤੇ ਵਿੰਗੀ ਪੀੜ੍ਹੀ ਵਿੱਚ ਬਿਨਾਂ ਕਸੂਰ ਦੇ ਪਰਮੇਸ਼ਵਰ ਦੇ ਬੱਚੇ ਬਣ ਜਾਵੋ।" ਫਿਰ ਤੁਸੀਂ ਇਸ ਸੰਸਾਰ ਦੇ ਲੋਕਾਂ ਵਿੱਚ ਅਕਾਸ਼ ਦੇ ਤਾਰਿਆਂ ਵਾਂਗ ਚਮਕੋਗੇ 16 ਜਿਵੇਂ ਕਿ ਤੁਸੀਂ ਜੀਵਨ ਦੇ ਬਚਨ ਨੂੰ ਦ੍ਰਿੜਤਾ ਨਾਲ ਫੜੀ ਰੱਖਦੇ ਹੋ। ਅਤੇ ਫਿਰ ਮੈਂ ਮਸੀਹ ਦੇ ਦਿਨ ਤੇ ਮਾਣ ਕਰ ਸਕਾਂਗਾ ਕਿ ਮੈਂ ਭੱਜਿਆ ਨਹੀਂ ਜਾਂ ਵਿਅਰਥ ਮਿਹਨਤ ਨਹੀਂ ਕੀਤੀ। 17 ਪਰ ਭਾਵੇਂ ਮੈਨੂੰ ਤੁਹਾਡੇ ਵਿਸ਼ਵਾਸ ਤੋਂ ਆਉਣ ਵਾਲੀ ਬਲੀ ਅਤੇ ਸੇਵਾ ਉੱਤੇ ਪੀਣ ਦੀ ਭੇਟ ਵਾਂਗ ਵਹਾਇਆ ਜਾਣਾ ਪਵੇ, ਫਿਰ ਵੀ ਮੈਂ ਤੁਹਾਡੇ ਸਾਰਿਆਂ ਨਾਲ ਖੁਸ਼ ਹਾਂ ਅਤੇ ਆਨੰਦ ਵਿੱਚ ਹਾਂ। 18 ਇਸ ਲਈ ਤੁਹਾਨੂੰ ਵੀ ਖੁਸ਼ ਹੋਣਾ ਚਾਹੀਦਾ ਹੈ ਅਤੇ ਮੇਰੇ ਨਾਲ ਆਨੰਦ ਕਰਨਾ ਚਾਹੀਦਾ ਹੈ।

ਤਿਮੋਥਿਉਸ ਅਤੇ ਇਪਾਫ਼ਰੋਦੀਤੁਸ

19 ਮੈਂ ਪ੍ਰਭੂ ਯਿਸ਼ੂ ਵਿੱਚ ਉਮੀਦ ਕਰਦਾ ਹਾਂ ਕਿ ਛੇਤੀ ਹੀ ਤਿਮੋਥਿਉਸ ਨੂੰ ਤੁਹਾਡੇ ਕੋਲ ਭੇਜਾਂ, ਤਾਂ ਜੋ ਜਦੋਂ ਮੈਨੂੰ ਤੁਹਾਡੇ ਬਾਰੇ ਖ਼ਬਰ ਮਿਲੇ ਤਾਂ ਮੈਂ ਵੀ ਖੁਸ਼ ਹੋਵਾਂ। 20 ਮੇਰੇ ਕੋਲ ਉਸ ਦੇ ਵਰਗਾ ਹੋਰ ਕੋਈ ਨਹੀਂ ਹੈ, ਜੋ ਤੁਹਾਡੀ ਭਲਾਈ ਲਈ ਸੱਚੀ ਚਿੰਤਾ ਦਿਖਾਏ। 21 ਕਿਉਂਕਿ ਹਰ ਕੋਈ ਆਪਣੇ ਹਿੱਤਾਂ ਦੀ ਭਾਲ ਕਰਦਾ ਹੈ, ਨਾ ਕਿ ਯਿਸ਼ੂ ਮਸੀਹ ਦੇ। 22 ਪਰ ਤੁਸੀਂ ਜਾਣਦੇ ਹੋ ਕਿ ਤਿਮੋਥਿਉਸ ਨੇ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਹੈ, ਕਿਉਂਕਿ ਆਪਣੇ ਪਿਤਾ ਦੇ ਨਾਲ ਇੱਕ ਪੁੱਤਰ ਵਜੋਂ ਉਸ ਨੇ ਮੇਰੇ ਨਾਲ ਖੁਸ਼ਖ਼ਬਰੀ ਦੇ ਕੰਮ ਵਿੱਚ ਸੇਵਾ ਕੀਤੀ ਹੈ। 23 ਇਸ ਲਈ ਮੈਂ ਉਮੀਦ ਕਰਦਾ ਹਾਂ ਕਿ ਜਿਵੇਂ ਹੀ ਮੈਂ ਵੇਖਾਂਗਾ ਕਿ ਹਾਲਾਤ ਮੇਰੇ ਨਾਲ ਕਿਵੇਂ ਚਲਦੇ ਹਨ ਮੈਂ ਉਸ ਨੂੰ ਭੇਜ ਦੇਵਾਂਗਾ। 24 ਅਤੇ ਮੈਨੂੰ ਪ੍ਰਭੂ ਵਿੱਚ ਭਰੋਸਾ ਹੈ ਕਿ ਮੈਂ ਖੁਦ ਜਲਦੀ ਹੀ ਤੁਹਾਡੇ ਕੋਲ ਆ ਜਾਵਾਂਗਾ।

25 ਪਰ ਮੈਂ ਸੋਚਦਾ ਹਾਂ ਕਿ ਇਪਾਫ਼ਰੋਦੀਤੁਸ ਆਪਣੇ ਭਰਾ ਨੂੰ ਤੁਹਾਡੇ ਕੋਲ ਵਾਪਸ ਭੇਜਣਾ ਜ਼ਰੂਰੀ ਹੈ, ਜੋ ਮੇਰਾ ਸਾਥੀ-ਵਿਸ਼ਵਾਸੀ, ਸਹਿ-ਕਰਮੀ ਅਤੇ ਸਾਥੀ ਸਿਪਾਹੀ, ਜੋ ਤੁਹਾਡਾ ਸੰਦੇਸ਼ਵਾਹਕ ਵੀ ਹੈ, ਜਿਸ ਨੂੰ ਤੁਸੀਂ ਮੇਰੀਆਂ ਜ਼ਰੂਰਤਾਂ ਦੀ ਦੇਖਭਾਲ ਲਈ ਭੇਜਿਆ ਸੀ। 26 ਕਿਉਂ ਜੋ ਇਪਾਫ਼ਰੋਦੀਤੁਸ ਤੁਹਾਨੂੰ ਸਭਨਾਂ ਨੂੰ ਬਹੁਤ ਲੋਚਦਾ ਅਤੇ ਉਦਾਸ ਰਹਿੰਦਾ ਸੀ ਕਿਉਂਕਿ ਤੁਸੀਂ ਜੋ ਸੁਣਿਆ ਸੀ ਕਿ ਉਹ ਬਿਮਾਰ ਪਿਆ ਸੀ। 27 ਦਰਅਸਲ ਉਹ ਬਿਮਾਰ ਸੀ, ਅਤੇ ਲਗਭਗ ਮਰਨ ਵਾਲਾ ਹੋ ਗਿਆ ਸੀ। ਪਰ ਪਰਮੇਸ਼ਵਰ ਨੇ ਉਸ ਉੱਤੇ ਦਯਾ ਕੀਤੀ ਅਤੇ ਨਾ ਸਿਰਫ ਉਸ ਉੱਤੇ ਬਲਕਿ ਮੇਰੇ ਉੱਤੇ ਵੀ, ਤਾਂ ਜੋ ਮੈਨੂੰ ਦੁੱਖ ਤੇ ਦੁੱਖ ਨਾ ਹੋਵੇ। 28 ਇਸ ਲਈ ਮੈਂ ਉਸ ਨੂੰ ਤੁਹਾਡੇ ਕੋਲ ਵਾਪਸ ਭੇਜਣ ਲਈ ਬਹੁਤ ਉਤਸੁਕ ਹਾਂ, ਤਾਂ ਜੋ ਜਦੋਂ ਤੁਸੀਂ ਉਸ ਨੂੰ ਦੁਬਾਰਾ ਵੇਖੋਗੇ ਤਾਂ ਤੁਸੀਂ ਖੁਸ਼ ਹੋਵੋਗੇ ਅਤੇ ਮੇਰੀ ਚਿੰਤਾ ਘੱਟ ਜਾਵੇਗੀ। 29 ਤਾਂ ਫਿਰ, ਉਸ ਦਾ ਪ੍ਰਭੂ ਵਿੱਚ ਬਹੁਤ ਖੁਸ਼ੀ ਨਾਲ ਸਵਾਗਤ ਕਰੋ ਅਤੇ ਅਜਿਹੇ ਪਰਮੇਸ਼ਵਰ ਦੇ ਸੇਵਕਾਂ ਦਾ ਆਦਰ ਕਰੋ, 30 ਕਿਉਂਕਿ ਉਹ ਲਗਭਗ ਮਸੀਹ ਦੇ ਕੰਮ ਲਈ ਮਰ ਗਿਆ ਸੀ। ਉਸ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਉਸ ਸਹਾਇਤਾ ਦੀ ਭਰਪਾਈ ਕੀਤੀ ਜੋ ਤੁਸੀਂ ਖੁਦ ਮੈਨੂੰ ਨਹੀਂ ਦੇ ਸਕਦੇ।

Veja também

Publicidade
Filipenses
Ver todos os capítulos de Filipenses
Bíblia Online Bíblia Online

Bíblia Online • Versão: 2026-06-15_21-32-39-