6 ਇਸੇ ਤਰ੍ਹਾਂ ਅਬਰਾਹਾਮ ਨੇ "ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ, ਅਤੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ।"3:6 ਉਤ 15:6
7 ਤਾਂ ਸਮਝ ਲਵੋ ਕਿ ਜਿਹੜੇ ਵਿਸ਼ਵਾਸ ਕਰਦੇ ਹਨ ਉਹ ਅਬਰਾਹਾਮ ਦੀ ਸੰਤਾਨ ਹਨ। 8 ਪਵਿੱਤਰ ਸ਼ਾਸਤਰ ਨੇ ਪਹਿਲਾਂ ਹੀ ਵੇਖਿਆ ਸੀ ਕਿ ਪਰਮੇਸ਼ਵਰ ਗ਼ੈਰ-ਯਹੂਦੀਆਂ ਨੂੰ ਵਿਸ਼ਵਾਸ ਦੁਆਰਾ ਧਰਮੀ ਠਹਿਰਾਵੇਗਾ, ਅਤੇ ਅਬਰਾਹਾਮ ਨੂੰ ਪਹਿਲਾਂ ਹੀ ਖੁਸ਼ਖ਼ਬਰੀ ਦਾ ਐਲਾਨ ਕੀਤਾ: "ਸਾਰੀਆਂ ਕੌਮਾਂ ਤੇਰੇ ਦੁਆਰਾ ਮੁਬਾਰਕ ਹੋਣਗੀਆਂ।"3:8 ਉਤ 12:3; 18:18 9 ਇਸ ਲਈ ਜਿਹੜੇ ਵਿਸ਼ਵਾਸ ਕਰਨ ਵਾਲੇ ਹਨ, ਉਹ ਅਬਰਾਹਾਮ, ਵਿਸ਼ਵਾਸ ਦੇ ਆਦਮੀ ਦੇ ਨਾਲ ਬਰਕਤ ਪਾਉਂਦੇ ਹਨ।