Publicidade

Gálatas 5

ਮਸੀਹ ਵਿੱਚ ਅਜ਼ਾਦੀ

1 ਇਹ ਅਜ਼ਾਦੀ ਲਈ ਹੈ ਕਿ ਮਸੀਹ ਨੇ ਸਾਨੂੰ ਅਜ਼ਾਦ ਕੀਤਾ ਹੈ। ਇਸ ਲਈ ਦ੍ਰਿੜ੍ਹ ਰਹੋ, ਅਤੇ ਆਪਣੇ ਆਪ ਨੂੰ ਗੁਲਾਮੀ ਦੇ ਜੂਲੇ ਹੇਠਾਂ ਦੁਬਾਰਾ ਬੋਝ ਨਾ ਬਣਨ ਦਿਓ।

2 ਮੇਰੇ ਸ਼ਬਦਾਂ ਨੂੰ ਧਿਆਨ ਵਿੱਚ ਰੱਖਣਾ! ਮੈਂ, ਪੌਲੁਸ, ਤੁਹਾਨੂੰ ਦੱਸਦਾ ਹਾਂ ਕਿ ਜੇ ਤੁਸੀਂ ਆਪਣੀ ਸੁੰਨਤ ਕਰਾਉਂਦੇ ਹੋ, ਤਾਂ ਮਸੀਹ ਤੁਹਾਡੇ ਲਈ ਬਿਲਕੁਲ ਵੀ ਮਹੱਤਵਪੂਰਣ ਨਹੀਂ ਹੋਵੇਗਾ। 3 ਦੁਬਾਰਾ ਫਿਰ ਮੈਂ ਹਰ ਉਸ ਆਦਮੀ ਨੂੰ ਕਹਿੰਦਾ ਹਾਂ ਜੋ ਆਪਣੇ ਆਪ ਦੀ ਸੁੰਨਤ ਕਰਵਾਉਂਦਾ ਹੈ ਕਿ ਉਸ ਨੂੰ ਪੂਰੀ ਬਿਵਸਥਾ ਦੀ ਪਾਲਣਾ ਕਰਨ ਦੀ ਜ਼ਿੰਮੇਵਾਰੀ ਸਮਝਣੀ ਪਵੇਗੀ। 4 ਤੁਸੀਂ ਜੋ ਬਿਵਸਥਾ ਦੁਆਰਾ ਧਰਮੀ ਬਣਨਾ ਚਾਹੁੰਦੇ ਹੋ, ਮਸੀਹ ਅਤੇ ਪਰਮੇਸ਼ਵਰ ਦੀ ਕਿਰਪਾ ਤੋਂ ਵੱਖ ਹੋ ਗਏ ਹੋ। 5 ਕਿਉਂਕਿ ਅਸੀਂ ਪਰਮੇਸ਼ਵਰ ਦੇ ਆਤਮਾ ਰਾਹੀਂ ਨਿਹਚਾ ਨਾਲ ਉਸ ਧਾਰਮਿਕਤਾ ਦੀ ਉਤਸੁਕਤਾ ਨਾਲ ਉਡੀਕ ਕਰਦੇ ਹਾਂ ਜਿਸ ਦੀ ਅਸੀਂ ਆਸ ਰੱਖਦੇ ਹਾਂ। 6 ਕਿਉਂਕਿ ਮਸੀਹ ਯਿਸ਼ੂ ਵਿੱਚ ਨਾ ਤਾਂ ਸੁੰਨਤ ਅਤੇ ਨਾ ਹੀ ਅਸੁੰਨਤ ਦੀ ਕੋਈ ਕੀਮਤ ਹੈ। ਇੱਕੋ ਇੱਕ ਚੀਜ਼ ਜੋ ਯੋਗ ਹੈ ਉਹ ਇਹ ਹੈ ਵਿਸ਼ਵਾਸ ਜੋ ਪਿਆਰ ਦੇ ਰਾਹੀਂ ਪ੍ਰਭਾਵੀ ਹੁੰਦਾ ਹੈ।

7 ਤੁਸੀਂ ਚੰਗੀ ਦੌੜ ਲਗਾ ਰਹੇ ਸੀ। ਤੁਹਾਨੂੰ ਸੱਚ ਦੀ ਪਾਲਣਾ ਕਰਨ ਤੋਂ ਕਿਸ ਨੇ ਰੋਕਿਆ? 8 ਇਸ ਤਰ੍ਹਾਂ ਦੀ ਪ੍ਰੇਰਣਾ ਤੁਹਾਡੇ ਸੱਦਣ ਵਾਲੇ ਪਰਮੇਸ਼ਵਰ ਦੇ ਵੱਲੋਂ ਨਹੀਂ। 9 "ਥੋੜ੍ਹਾ ਜਿਹਾ ਖ਼ਮੀਰ ਸਾਰੇ ਗੁੰਨੇ ਹੋਏ ਆਟੇ ਨੂੰ ਖਮੀਰਿਆਂ ਕਰ ਦਿੰਦਾ ਹੈ।" 10 ਮੈਨੂੰ ਪ੍ਰਭੂ ਵਿੱਚ ਵਿਸ਼ਵਾਸ ਹੈ ਕਿ ਤੁਸੀਂ ਕੋਈ ਹੋਰ ਵਿਚਾਰ ਨਹੀਂ ਕਰੋਗੇ। ਜਿਹੜਾ ਤੁਹਾਨੂੰ ਉਲਝਣ ਵਿੱਚ ਪਾ ਰਿਹਾ ਹੈ, ਉਹ ਜੋ ਵੀ ਹੋਵੇ, ਉਸ ਨੂੰ ਜੁਰਮਾਨਾ ਭਰਨਾ ਪਏਗਾ। 11 ਹੇ ਭਰਾਵੋ ਅਤੇ ਭੈਣੋ, ਜੇ ਮੈਂ ਅਜੇ ਵੀ ਸੁੰਨਤ ਦਾ ਪ੍ਰਚਾਰ ਕਰਦਾ ਹਾਂ, ਤਾਂ ਵੀ ਮੈਨੂੰ ਕਿਉਂ ਸਤਾਇਆ ਜਾਂਦਾ ਹੈ? ਫਿਰ ਸਲੀਬ ਦੀ ਠੋਕਰ ਤਾਂ ਜਾਂਦੀ ਰਹੀ। 12 ਜਿੱਥੋਂ ਤੱਕ ਉਨ੍ਹਾਂ ਅੰਦੋਲਨਕਾਰੀਆਂ ਲਈ, ਮੈਂ ਚਾਹੁੰਦਾ ਹਾਂ ਕਿ ਉਹ ਪੂਰੇ ਤਰੀਕੇ ਨਾਲ ਜਾਣ ਅਤੇ ਆਪਣੇ ਆਪ ਦਾ ਅੰਗ ਵੱਢ ਲੈਣ!

ਆਤਮਾ ਦੁਆਰਾ ਜੀਵਨ

13 ਹੇ ਮੇਰੇ ਭਰਾਵੋ ਅਤੇ ਭੈਣੋ, ਤੁਹਾਨੂੰ ਅਜ਼ਾਦ ਹੋਣ ਲਈ ਬੁਲਾਇਆ ਗਿਆ ਸੀ। ਪਰ ਆਪਣੀ ਸੁਤੰਤਰਤਾ ਦੀ ਵਰਤੋਂ ਸਰੀਰ ਨੂੰ ਭਰਮਾਉਣ ਲਈ ਨਾ ਕਰੋ; ਇਸ ਦੀ ਬਜਾਏ, ਪਿਆਰ ਨਾਲ ਇੱਕ-ਦੂਜੇ ਦੀ ਨਿਮਰਤਾ ਨਾਲ ਸੇਵਾ ਕਰੋ। 14 ਕਿਉਂਕਿ ਸਾਰੀ ਬਿਵਸਥਾ ਇਸ ਹੁਕਮ ਨੂੰ ਪੂਰਾ ਕਰਨ ਵਿੱਚ ਹੁੰਦੀ ਹੈ: "ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰੋ।" 15 ਪਰ ਜੇ ਤੁਸੀਂ ਇੱਕ-ਦੂਜੇ ਨੂੰ ਦੰਦਾਂ ਨਾਲ ਪਾੜ ਖਾਓ ਤਾਂ ਚੌਕਸ ਰਹੋ ਕੀ ਕਿਤੇ ਤੁਸੀਂ ਇੱਕ-ਦੂਜੇ ਦਾ ਨਾਸ ਨਾ ਕਰ ਦੇਵੋ।

16 ਇਸ ਲਈ ਮੈਂ ਕਹਿੰਦਾ ਹਾਂ, ਪਵਿੱਤਰ ਆਤਮਾ ਦੁਆਰਾ ਜ਼ਿੰਦਗੀ ਬਤੀਤ ਕਰੋ, ਅਤੇ ਤੁਸੀਂ ਸਰੀਰ ਦੀਆਂ ਇੱਛਾਵਾਂ ਨੂੰ ਸੰਤੁਸ਼ਟ ਨਹੀਂ ਕਰੋਗੇ। 17 ਕਿਉਂਕਿ ਸਰੀਰ ਉਹ ਚਾਹੁੰਦਾ ਹੈ ਜੋ ਪਵਿੱਤਰ ਆਤਮਾ ਦੇ ਵਿਰੁੱਧ ਹੈ, ਅਤੇ ਪਵਿੱਤਰ ਆਤਮਾ ਜੋ ਸਰੀਰ ਦੇ ਵਿਰੁੱਧ ਹੈ। ਉਹ ਇੱਕ-ਦੂਜੇ ਨਾਲ ਟਕਰਾਉਂਦੇ ਹਨ, ਤਾਂ ਜੋ ਤੁਸੀਂ ਉਹ ਨਾ ਕਰੋ ਜੋ ਤੁਸੀਂ ਚਾਹੁੰਦੇ ਹੋ। 18 ਪਰ ਜੇ ਤੁਸੀਂ ਪਵਿੱਤਰ ਆਤਮਾ ਦੀ ਅਗਵਾਈ ਵਿੱਚ ਚੱਲ ਰਹੇ ਹੋ, ਤਾਂ ਫਿਰ ਤੁਸੀਂ ਬਿਵਸਥਾ ਦੇ ਅਧੀਨ ਨਹੀਂ ਹੋ।

19 ਸਰੀਰ ਦੇ ਕੰਮ ਸਪੱਸ਼ਟ ਹਨ: ਜਿਨਸੀ ਅਨੈਤਿਕਤਾ, ਗੰਦ-ਮੰਦ, ਅਤੇ ਲੁੱਚਪੁਣਾ; 20 ਮੂਰਤੀ ਪੂਜਾ ਅਤੇ ਜਾਦੂ-ਟੂਣਾ; ਨਫ਼ਰਤ, ਝਗੜੇ, ਈਰਖਾ, ਗੁੱਸਾ, ਵਿਰੋਧ, ਫੁੱਟਾਂ, ਬਿਦਤਾਂ, 21 ਅਤੇ ਖਾਰ; ਨਸ਼ੇ, ਬਦਮਸਤੀਆਂ, ਅਤੇ ਇਸ ਤਰ੍ਹਾਂ ਦੇ ਹੋਰ ਵੀ ਹਨ। ਮੈਂ ਤੁਹਾਨੂੰ ਚੇਤਾਵਨੀ ਦਿੰਦਾ ਹਾਂ, ਜਿਵੇਂ ਮੈਂ ਪਹਿਲਾਂ ਵੀ ਆਖਿਆ ਸੀ, ਕਿ ਜਿਹੜੇ ਇਸ ਤਰ੍ਹਾਂ ਜੀਉਂਦੇ ਹਨ ਉਹ ਪਰਮੇਸ਼ਵਰ ਦੇ ਰਾਜ ਦੇ ਵਾਰਸ ਨਹੀਂ ਹੋਣਗੇ।

22 ਪਰ ਪਵਿੱਤਰ ਆਤਮਾ ਦਾ ਫ਼ਲ ਪਿਆਰ, ਅਨੰਦ, ਸ਼ਾਂਤੀ, ਸਹਿਣਸ਼ੀਲਤਾ, ਦਿਆਲਤਾ, ਭਲਾਈ, ਵਫ਼ਾਦਾਰੀ ਹੈ, 23 ਕੋਮਲਤਾ ਅਤੇ ਸਵੈ-ਨਿਯੰਤਰਣ। ਅਜਿਹੀਆਂ ਚੀਜ਼ਾਂ ਦੇ ਵਿਰੁੱਧ ਕੋਈ ਬਿਵਸਥਾ ਨਹੀਂ ਹੈ। 24 ਅਤੇ ਜਿਹੜੇ ਮਸੀਹ ਯਿਸ਼ੂ ਦੇ ਹਨ ਉਨ੍ਹਾਂ ਨੇ ਸਰੀਰ ਨੂੰ ਉਹ ਦੀਆਂ ਕਾਮਨਾਵਾਂ ਅਤੇ ਲਾਲਸਾ ਸਣੇ ਸਲੀਬ ਉੱਤੇ ਚੜ੍ਹਾ ਦਿੱਤਾ। 25 ਜੇ ਅਸੀਂ ਪਵਿੱਤਰ ਆਤਮਾ ਦੁਆਰਾ ਜਿਉਂਦੇ ਹਾਂ ਤਾਂ ਆਤਮਾ ਦੁਆਰਾ ਚੱਲੀਏ ਵੀ। 26 ਅਸੀਂ ਘਮੰਡੀ ਹੋ ਕੇ ਇੱਕ-ਦੂਜੇ ਨੂੰ ਨਾ ਖਿਝਾਈਏ ਅਤੇ ਨਾ ਇੱਕ-ਦੂਜੇ ਨਾਲ ਖਾਰ ਰੱਖੀਏ।

Veja também

Publicidade
Gálatas
Ver todos os capítulos de Gálatas
Bíblia Online Bíblia Online

Bíblia Online • Versão: 2026-06-15_21-32-39-