Publicidade

Gálatas 4

1 ਮੈਂ ਜੋ ਕਹਿ ਰਿਹਾ ਹਾਂ ਉਹ ਇਹ ਹੈ ਕਿ ਜਦੋਂ ਤੱਕ ਇੱਕ ਵਾਰਸ ਬਾਲਕ ਹੈ, ਉਸ ਅਤੇ ਗੁਲਾਮ ਵਿੱਚ ਕੁਝ ਭਿੰਨ ਭੇਤ ਨਹੀਂ, ਭਾਵੇਂ ਉਹ ਸਾਰੀ ਜਾਇਦਾਦ ਦਾ ਮਾਲਕ ਹੈ। 2 ਵਾਰਸ ਉਸ ਦੇ ਪਿਤਾ ਦੁਆਰਾ ਨਿਰਧਾਰਤ ਸਮੇਂ ਤੱਕ ਰਖਵਾਲਿਆਂ ਅਤੇ ਭੰਡਾਰੀਆਂ ਦੀ ਦੇਖਭਾਲ ਵਿੱਚ ਰਹਿੰਦਾ ਹੈ। 3 ਇਸੇ ਤਰ੍ਹਾਂ, ਜਦੋਂ ਅਸੀਂ ਬੱਚੇ ਸਾਂ ਤਾਂ ਸੰਸਾਰ ਦੀ ਮੁੱਢਲੀ ਵਿੱਦਿਆ ਅਧੀਨ ਗੁਲਾਮੀ ਵਿੱਚ ਸਾਂ। 4 ਪਰ ਜਦੋਂ ਸਹੀ ਸਮਾਂ ਪੂਰਾ ਹੋ ਗਿਆ ਸੀ, ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਭੇਜਿਆ, ਜੋ ਕਿ ਇੱਕ ਔਰਤ ਤੋਂ ਪੈਦਾ ਹੋਇਆ, ਅਤੇ ਬਿਵਸਥਾ ਦੇ ਅਧੀਨ ਪੈਦਾ ਹੋਇਆ, 5 ਜੋ ਬਿਵਸਥਾ ਦੇ ਅਧੀਨ ਹਨ ਉਨ੍ਹਾਂ ਨੂੰ ਛੁਡਾ ਲਵੇ, ਤਾਂ ਜੋ ਅਸੀਂ ਲੇਪਾਲਕ ਪੁੱਤਰ ਹੋਣ ਲਈ ਗੋਦ ਲਏ ਜਾ ਸਕੀਏ। 6 ਕਿਉਂਕਿ ਤੁਸੀਂ ਉਸ ਦੇ ਪੁੱਤਰ ਹੋ, ਪਰਮੇਸ਼ਵਰ ਨੇ ਆਪਣੇ ਪੁੱਤਰ ਦੀ ਆਤਮਾ ਨੂੰ ਸਾਡੇ ਦਿਲਾਂ ਵਿੱਚ ਭੇਜਿਆ, ਉਹ ਆਤਮਾ ਜਿਹੜਾ, "ਅੱਬਾ, ਹੇ ਪਿਤਾ" ਪੁਕਾਰਦਾ ਹੈ। 7 ਇਸ ਲਈ ਤੁਸੀਂ ਹੁਣ ਗੁਲਾਮ ਨਹੀਂ ਹੋ, ਪਰ ਪਰਮੇਸ਼ਵਰ ਦੇ ਬੱਚੇ ਹੋ; ਅਤੇ ਕਿਉਂਕਿ ਤੁਸੀਂ ਉਸ ਦੇ ਬੱਚੇ ਹੋ, ਪਰਮੇਸ਼ਵਰ ਨੇ ਤੁਹਾਨੂੰ ਇੱਕ ਵਾਰਸ ਵੀ ਬਣਾਇਆ ਹੈ।

ਗਲਾਤੀਆਂ ਲਈ ਪੌਲੁਸ ਦੀ ਚਿੰਤਾ

8 ਪਹਿਲਾਂ, ਜਦੋਂ ਤੁਸੀਂ ਪਰਮੇਸ਼ਵਰ ਉੱਤੇ ਵਿਸ਼ਵਾਸ ਨਹੀਂ ਕਰਦੇ ਸੀ, ਤੁਸੀਂ ਉਨ੍ਹਾਂ ਦੇ ਗੁਲਾਮ ਸੀ ਜੋ ਅਸਲ ਵਿੱਚ ਦੇਵਤੇ ਨਹੀਂ ਹਨ। 9 ਪਰ ਹੁਣ ਜਦੋਂ ਤੁਸੀਂ ਪਰਮੇਸ਼ਵਰ ਨੂੰ ਜਾਣਦੇ ਹੋ ਜਾਂ ਸਗੋਂ ਪਰਮੇਸ਼ਵਰ ਨੇ ਤੁਹਾਨੂੰ ਜਾਣ ਲਿਆ ਹੈ ਇਹ ਕਿਵੇਂ ਹੈ ਤਾਂ ਕਿਉਂ ਤੁਸੀਂ ਫਿਰ ਉਨ੍ਹਾਂ ਨਿਰਬਲ ਅਤੇ ਨਿਕੰਮੀਆਂ ਮੂਲ ਗੱਲਾਂ ਦੀ ਵੱਲ ਮੁੜ ਰਹੇ ਹੋ? ਕੀ ਤੁਸੀਂ ਉਨ੍ਹਾਂ ਵਿੱਚ ਫਿਰ ਦੁਬਾਰਾ ਗੁਲਾਮ ਬਣਨਾ ਚਾਹੁੰਦੇ ਹੋ? 10 ਤੁਸੀਂ ਦਿਨਾਂ, ਮਹੀਨਿਆਂ, ਸਮਿਆਂ ਅਤੇ ਸਾਲਾਂ ਨੂੰ ਮੰਨਦੇ ਹੋ! 11 ਮੈਂ ਤੁਹਾਡੇ ਲਈ ਡਰਦਾ ਹਾਂ ਭਈ ਕਿਤੇ ਇਸ ਤਰ੍ਹਾਂ ਨਾ ਹੋਵੇ ਜੋ ਮੈਂ ਤੁਹਾਡੇ ਲਈ ਐਂਵੇਂ ਹੀ ਮਿਹਨਤ ਕੀਤੀ ਹੋਵੇ।

12 ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਮੇਰੇ ਵਰਗੇ ਬਣੋ, ਕਿਉਂਕਿ ਮੈਂ ਤੁਹਾਡੇ ਵਰਗਾ ਬਣ ਗਿਆ ਹਾਂ। ਤੁਸੀਂ ਮੇਰੇ ਨਾਲ ਕੋਈ ਗਲਤ ਨਹੀਂ ਕੀਤਾ। 13 ਜਿਵੇਂ ਕਿ ਤੁਸੀਂ ਜਾਣਦੇ ਹੋ, ਜੋ ਮੈਂ ਸਰੀਰ ਦੀ ਕਮਜ਼ੋਰੀ ਹੋਣ ਕਰਕੇ ਵੀ, ਮੈਂ ਪਹਿਲੀ ਵਾਰ ਤੁਹਾਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ, 14 ਅਤੇ ਭਾਵੇਂ ਮੇਰੇ ਸਰੀਰ ਵਿੱਚ ਤੁਹਾਡੇ ਲਈ ਇੱਕ ਅਜ਼ਮਾਇਸ਼ ਸੀ, ਤੁਸੀਂ ਮੇਰੇ ਨਾਲ ਨਫ਼ਰਤ ਜਾਂ ਘਿਣਾਉਣਾ ਵਿਹਾਰ ਨਹੀਂ ਕੀਤਾ। ਇਸ ਦੀ ਬਜਾਏ, ਤੁਸੀਂ ਮੇਰਾ ਸਵਾਗਤ ਕੀਤਾ ਜਿਵੇਂ ਮੈਂ ਪਰਮੇਸ਼ਵਰ ਦਾ ਇੱਕ ਸਵਰਗਦੂਤ ਹਾਂ, ਜਿਵੇਂ ਕਿ ਮੈਂ ਖੁਦ ਮਸੀਹ ਯਿਸ਼ੂ ਹਾਂ। 15 ਤਾਂ ਫਿਰ, ਹੁਣ ਮੇਰੇ ਤੇ ਤੁਹਾਡਾ ਆਸ਼ੀਰਵਾਦ ਕਿੱਥੇ ਹੈ? ਮੈਂ ਇਸ ਗੱਲ ਦੀ ਗਵਾਹੀ ਦੇ ਸਕਦਾ ਹਾਂ ਕਿ, ਜੇ ਹੋ ਸਕਦਾ ਤਾਂ ਤੁਸੀਂ ਆਪਣੀਆਂ ਅੱਖਾਂ ਵੀ ਕੱਢ ਕੇ ਮੈਨੂੰ ਦੇ ਦਿੰਦੇ। 16 ਕੀ ਮੈਂ ਹੁਣ ਤੁਹਾਨੂੰ ਸੱਚ ਦੱਸ ਕੇ ਤੁਹਾਡਾ ਦੁਸ਼ਮਣ ਬਣ ਗਿਆ ਹਾਂ?

17 ਉਹ ਲੋਕ ਜਿਹੜੇ ਅਲੱਗ ਖੁਸ਼ਖ਼ਬਰੀ ਸੁਣ ਕੇ ਤੁਹਾਨੂੰ ਜਿੱਤਣ ਲਈ ਜੋਸ਼ੀਲੇ ਹਨ, ਪਰ ਕਿਸੇ ਭਲੇ ਲਈ ਨਹੀਂ। ਉਹ ਜੋ ਚਾਹੁੰਦੇ ਹਨ ਕਿ ਉਹ ਤੁਹਾਨੂੰ ਸਾਡੇ ਤੋਂ ਦੂਰ ਕਰਨ, ਤਾਂ ਜੋ ਤੁਸੀਂ ਉਹਨਾਂ ਨੂੰ ਹੀ ਆਪਣੇ ਮਿੱਤਰ ਬਣਾ ਲਓ। 18 ਪਰ ਜੋਸ਼ੀਲੇ ਰਹਿਣਾ, ਹਰ ਸਮੇਂ ਚੰਗੀਆਂ ਗੱਲਾਂ ਲਈ ਸਮਰਪਿਤ ਹੋਣਾ ਚੰਗਾ ਹੈ, ਅਤੇ ਸਿਰਫ ਉਦੋਂ ਨਹੀਂ ਜਦੋਂ ਮੈਂ ਤੁਹਾਡੇ ਨਾਲ ਹਾਂ। 19 ਹੇ ਮੇਰੇ ਪਿਆਰੇ ਬੱਚਿਓ, ਜਿਨ੍ਹਾਂ ਦੇ ਲਈ ਮੈਂ ਦੁਬਾਰਾ ਜਣੇਪੇ ਦੇ ਦੁੱਖਾਂ ਵਿੱਚ ਹਾਂ ਜਦੋਂ ਤੱਕ ਤੁਹਾਡੇ ਵਿੱਚ ਮਸੀਹ ਦੀ ਸੂਰਤ ਨਾ ਬਣ ਜਾਵੇ, 20 ਮੈਂ ਕਿਵੇਂ ਚਾਹੁੰਦਾ ਹਾਂ ਕਿ ਮੈਂ ਹੁਣ ਤੁਹਾਡੇ ਨਾਲ ਹੋਵਾਂ ਅਤੇ ਆਪਣੀ ਸੁਰ ਬਦਲ ਲਵਾਂ, ਕਿਉਂਕਿ ਮੈਂ ਤੁਹਾਡੇ ਬਾਰੇ ਪਰੇਸ਼ਾਨ ਹਾਂ!

ਹਾਗਾਰ ਅਤੇ ਸਾਰਾਹ

21 ਮੈਨੂੰ ਦੱਸੋ, ਤੁਸੀਂ ਜੋ ਬਿਵਸਥਾ ਦੇ ਅਧੀਨ ਰਹਿਣਾ ਚਾਹੁੰਦੇ ਹੋ, ਕੀ ਤੁਹਾਨੂੰ ਪਤਾ ਨਹੀਂ ਹੈ ਕਿ ਬਿਵਸਥਾ ਕੀ ਕਹਿੰਦੀ ਹੈ? 22 ਕਿਉਂਕਿ ਇਹ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ ਕਿ ਅਬਰਾਹਾਮ ਦੇ ਦੋ ਪੁੱਤਰ ਸਨ, ਇੱਕ ਦਾਸੀ ਦੁਆਰਾ ਅਤੇ ਦੂਜਾ ਅਜ਼ਾਦ ਔਰਤ ਦੁਆਰਾ। 23 ਦਾਸੀ ਦੁਆਰਾ ਉਸ ਦੇ ਪੁੱਤਰ ਦਾ ਜਨਮ ਸਰੀਰ ਅਨੁਸਾਰ ਹੋਇਆ ਸੀ, ਪਰ ਅਜ਼ਾਦ ਔਰਤ ਦੁਆਰਾ ਉਸ ਦੇ ਪੁੱਤਰ ਦਾ ਜਨਮ ਇੱਕ ਬ੍ਰਹਮ ਵਾਇਦੇ ਦੇ ਨਤੀਜੇ ਵਜੋਂ ਹੋਇਆ ਸੀ।

24 ਇਹ ਇੱਕ ਉਦਾਹਰਣ ਹੈ: ਔਰਤਾਂ ਦੋ ਨੇਮ ਨੂੰ ਦਰਸਾਉਂਦੀਆਂ ਹਨ। ਸੀਨਈ ਪਹਾੜ ਦਾ ਨੇਮ ਹਾਜਰਾ ਹੈ, ਜਿਸ ਤੋਂ ਗੁਲਾਮੀ ਦਾ ਬੱਚਾ ਪੈਦਾ ਹੋਇਆ ਹੈ। 25 ਹਾਜਰਾ ਅਰਬ ਦੇ ਸੀਨਈ ਪਹਾੜ ਹੈ ਅਤੇ ਹੁਣ ਯੇਰੂਸ਼ਲੇਮ ਅਰਬ ਦੇ ਸੀਨਈ ਪਹਾੜ ਵਰਗਾ ਹੈ, ਕਿਉਂਕਿ ਉਹ ਅਤੇ ਉਸ ਦੇ ਬੱਚੇ ਬਿਵਸਥਾ ਦੀ ਗੁਲਾਮੀ ਵਿੱਚ ਰਹਿੰਦੇ ਹਨ। 26 ਪਰ ਯੇਰੂਸ਼ਲੇਮ ਜੋ ਉੱਪਰ ਹੈ ਉਹ ਅਜ਼ਾਦ ਹੈ, ਅਤੇ ਉਹ ਸਾਡੀ ਮਾਂ ਹੈ। 27 ਕਿਉਂ ਜੋ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ:

"ਹੇ ਬਾਂਝ ਔਰਤ, ਖੁਸ਼ ਹੋ,

ਤੂੰ ਜਿਸ ਨੇ ਕਦੇ ਬੱਚਾ ਨਹੀਂ ਜਣਿਆ;

ਖੁਸ਼ੀ ਨਾਲ ਖੁੱਲ੍ਹ ਕੇ ਗਾ ਅਤੇ ਉੱਚੀ-ਉੱਚੀ ਕੁਰਲਾ,

ਤੂੰ ਜਿਸ ਨੂੰ ਪੀੜਾਂ ਨਹੀਂ ਲੱਗੀਆਂ!

ਕਿਉਂ ਜੋ ਤਿਆਗੀ ਹੋਈ ਦੇ ਬੱਚੇ

ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ।"

28 ਹੁਣ ਤੁਸੀਂ, ਹੇ ਭਰਾਵੋ ਅਤੇ ਭੈਣੋ, ਇਸਹਾਕ ਵਾਂਗ, ਵਾਇਦੇ ਦੇ ਬੱਚੇ ਹੋ। 29 ਉਸ ਸਮੇਂ ਉਹ ਜਿਹੜਾ ਸਰੀਰ ਦੇ ਅਨੁਸਾਰ ਜੰਮਿਆ ਉਹ ਨੂੰ ਸਤਾਉਂਦਾ ਸੀ ਜਿਹੜਾ ਪਰਮੇਸ਼ਵਰ ਦੇ ਆਤਮਾ ਅਨੁਸਾਰ ਜੰਮਿਆ ਸੀ, ਤਿਵੇਂ ਹੁਣ ਵੀ ਹੁੰਦਾ ਹੈ। 30 ਪਰ ਪਵਿੱਤਰ ਸ਼ਾਸਤਰ ਕੀ ਕਹਿੰਦਾ ਹੈ? "ਦਾਸੀ ਔਰਤ ਅਤੇ ਉਸ ਦੇ ਪੁੱਤਰ ਨੂੰ ਭੇਜ ਦੇ, ਕਿਉਂ ਜੋ ਦਾਸੀ ਔਰਤ ਦਾ ਪੁੱਤਰ ਅਜ਼ਾਦ ਔਰਤ ਦੇ ਪੁੱਤਰ ਨਾਲ ਕਦੇ ਵੀ ਵਾਰਸ ਨਹੀਂ ਹੋਵੇਗਾ।" 31 ਇਸ ਲਈ, ਹੇ ਭਰਾਵੋ ਅਤੇ ਭੈਣੋ, ਅਸੀਂ ਦਾਸੀ ਔਰਤ ਦੇ ਬੱਚੇ ਨਹੀਂ, ਬਲਕਿ ਅਜ਼ਾਦ ਔਰਤ ਦੇ ਬੱਚੇ ਹਾਂ।

Veja também

Publicidade
Gálatas
Ver todos os capítulos de Gálatas
Bíblia Online Bíblia Online

Bíblia Online • Versão: 2026-06-15_21-32-39-