Pular para o conteúdo
Publicidade

ਗਲਾਤੀਆਂ 4:21-26

OPCV Punjabi Contemporary Version

ਹਾਗਾਰ ਅਤੇ ਸਾਰਾਹ

21 ਮੈਨੂੰ ਦੱਸੋ, ਤੁਸੀਂ ਜੋ ਬਿਵਸਥਾ ਦੇ ਅਧੀਨ ਰਹਿਣਾ ਚਾਹੁੰਦੇ ਹੋ, ਕੀ ਤੁਹਾਨੂੰ ਪਤਾ ਨਹੀਂ ਹੈ ਕਿ ਬਿਵਸਥਾ ਕੀ ਕਹਿੰਦੀ ਹੈ? 22 ਕਿਉਂਕਿ ਇਹ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ ਕਿ ਅਬਰਾਹਾਮ ਦੇ ਦੋ ਪੁੱਤਰ ਸਨ, ਇੱਕ ਦਾਸੀ ਦੁਆਰਾ ਅਤੇ ਦੂਜਾ ਅਜ਼ਾਦ ਔਰਤ ਦੁਆਰਾ।4:22 ਉਤ 16:5; 21:2 23 ਦਾਸੀ ਦੁਆਰਾ ਉਸ ਦੇ ਪੁੱਤਰ ਦਾ ਜਨਮ ਸਰੀਰ ਅਨੁਸਾਰ ਹੋਇਆ ਸੀ, ਪਰ ਅਜ਼ਾਦ ਔਰਤ ਦੁਆਰਾ ਉਸ ਦੇ ਪੁੱਤਰ ਦਾ ਜਨਮ ਇੱਕ ਬ੍ਰਹਮ ਵਾਇਦੇ ਦੇ ਨਤੀਜੇ ਵਜੋਂ ਹੋਇਆ ਸੀ।

24 ਇਹ ਇੱਕ ਉਦਾਹਰਣ ਹੈ: ਔਰਤਾਂ ਦੋ ਨੇਮ ਨੂੰ ਦਰਸਾਉਂਦੀਆਂ ਹਨ। ਸੀਨਈ ਪਹਾੜ ਦਾ ਨੇਮ ਹਾਜਰਾ ਹੈ, ਜਿਸ ਤੋਂ ਗੁਲਾਮੀ ਦਾ ਬੱਚਾ ਪੈਦਾ ਹੋਇਆ ਹੈ। 25 ਹਾਜਰਾ ਅਰਬ ਦੇ ਸੀਨਈ ਪਹਾੜ ਹੈ ਅਤੇ ਹੁਣ ਯੇਰੂਸ਼ਲੇਮ ਅਰਬ ਦੇ ਸੀਨਈ ਪਹਾੜ ਵਰਗਾ ਹੈ, ਕਿਉਂਕਿ ਉਹ ਅਤੇ ਉਸ ਦੇ ਬੱਚੇ ਬਿਵਸਥਾ ਦੀ ਗੁਲਾਮੀ ਵਿੱਚ ਰਹਿੰਦੇ ਹਨ। 26 ਪਰ ਯੇਰੂਸ਼ਲੇਮ ਜੋ ਉੱਪਰ ਹੈ ਉਹ ਅਜ਼ਾਦ ਹੈ, ਅਤੇ ਉਹ ਸਾਡੀ ਮਾਂ ਹੈ।

Em outras traduções

  1. IRVPUN Indian Revised Version (IRV) - Punjabi

    21 ਤੁਸੀਂ ਜੋ ਬਿਵਸਥਾ ਦੇ ਅਧੀਨ ਹੋਣਾ ਚਾਹੁੰਦੇ ਹੋ ਮੈਨੂੰ ਦੱਸੋ, ਕੀ, ਤੁਸੀਂ ਬਿਵਸਥਾ ਨੂੰ ਨਹੀਂ ਸੁਣਦੇ? 22 ਕਿਉਂ ਜੋ ਇਹ ਲਿਖਿਆ ਹੋਇਆ ਹੈ ਜੋ ਅਬਰਾਹਾਮ ਦੇ ਦੋ ਪੁੱਤਰ ਹੋਏ, ਇੱਕ ਦਾਸੀ ਤੋਂ ਅਤੇ ਦੂਜਾ ਅਜ਼ਾਦ ਇਸਤ੍ਰੀ ਤੋਂ। 23 ਪਰ ਜਿਹੜਾ ਦਾਸੀ ਤੋਂ ਹੋਇਆ ਉਹ ਸਰੀਰ ਦੇ ਅਨੁਸਾਰ ਜੰਮਿਆ ਪਰੰਤੂ ਜਿਹੜਾ ਅਜ਼ਾਦ ਇਸਤ੍ਰੀ ਤੋਂ ਹੋਇਆ ਉਹ ਵਾਇਦੇ ਦੇ ਕਾਰਨ ਜੰਮਿਆ। 24 ਇਹ ਦ੍ਰਿਸ਼ਟਾਂਤ ਦੀਆਂ ਗੱਲਾਂ ਹਨ। ਅਰਥਾਤ ਇਹ ਦੋ ਤੀਵੀਆਂ ਦੋ ਨੇਮ ਹਨ, ਇੱਕ ਤਾਂ ਸੀਨਈ ਪਹਾੜ ਦੀ ਜੋ ਗੁਲਾਮੀ ਲਈ ਜਣਦੀ ਹੈ। ਇਹ ਹਾਜਰਾ ਹੈ। 25 ਅਤੇ ਇਹ ਹਾਜਰਾ ਅਰਬ ਵਿੱਚ ਸੀਨਈ ਪਹਾੜ ਹੈ ਅਤੇ ਹੁਣ ਦਾ ਯਰੂਸ਼ਲਮ ਉਹ ਦੇ ਤੁੱਲ ਹੈ ਕਿਉਂ ਜੋ ਇਹ ਆਪਣੇ ਬੱਚਿਆਂ ਦੇ ਨਾਲ ਗੁਲਾਮੀ ਵਿੱਚ ਪਈ ਹੈ। 26 ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਅਜ਼ਾਦ ਹੈ, ਉਹ ਸਾਡੀ ਮਾਤਾ ਹੈ।

Direitos das traduções citadas

Estes versículos te tocaram? Ore agora!

+581 estão orando agora.

Junte-se à corrente de oração.